ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

3ਡੀ ਪ੍ਰਿੰਟਿੰਗ ਤਕਨੀਕ ਦਾ ਉਪਯੋਗ ਕਰਕੇ ਨੈਨੋਪਾਰਟਿਕਲ ਕੋਟਿੰਗ ਦੇ ਨਾਲ ਐੱਨ 95 ਮਾਸਕ ਵਿਕਸਿਤ ਕੀਤਾ ਗਿਆ

Posted On: 27 JUN 2022 5:16PM by PIB Chandigarh

ਖੋਜਕਰਤਾਵਾਂ ਨੇ 3ਡੀ ਪ੍ਰਿੰਟਿੰਗ ਤਕਨੀਕ ਦਾ ਉਪਯੋਗ ਕਰਕੇ ਇੱਕ ਅਜਿਹਾ N95 ਮਾਸਕ ਵਿਕਸਿਤ ਕੀਤਾ ਹੈ ਜਿਸ ਦਾ ਮੁੜ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਨੂੰ ਧੋਇਆ ਜਾ ਸਕਦਾ ਹੈ, ਜੋ ਨੌਨ-ਐਲਰਜਿਕ ਅਤੇ ਐਂਟੀ-ਮਾਈਕ੍ਰੋਬਿਯਲ ਹੈ। ਚਾਰ ਲੇਅਰ ਵਾਲੇ ਇਸ ਮਾਸਕ ਦੀ ਬਾਹਰੀ ਪਰਤ ਸਿਲੀਕੌਨ ਨਾਲ ਬਣੀ ਹੈ ਜਿਸ ਨੂੰ ਜੇਕਰ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਇਸ ਦੀ 5 ਸਾਲ ਤੋਂ ਵੱਧ ਦੀ ਸ਼ੈਲਫ ਲਾਈਫ ਹੁੰਦੀ ਹੈ।

 

ਕੋਵਿਡ-19 ਜਿਹੇ ਸੰਕ੍ਰਮਣਾਂ ਨੂੰ ਰੋਕਣ ਦੇ ਲਈ ਇਸ ਦੇ ਉਪਯੋਗਾਂ ਦੇ ਇਲਾਵਾ, ਮਾਸਕ ਦਾ ਇਸਤੇਮਾਲ ਵਿਭਿੰਨ ਉਦਯੋਗਾਂ ਵਿੱਚ ਕਾਮਿਆਂ ਦੁਆਰਾ ਵੀ ਕੀਤਾ ਜਾ ਸਕਦਾ ਹੈ, ਜਿੱਥੇ ਉਹ ਸੀਮੇਂਟ ਕਾਰਖਾਨੇ, ਇੱਟ ਭੱਠਿਆਂ, ਕਪਾਹ ਕਾਰਖਾਨਿਆਂ ਅਤੇ ਹੋਰ ਉਦਯੋਗਾਂ, ਜਿੱਥੇ ਬਹੁਤ ਮਾਤਰਾ ਵਿੱਚ ਧੂਲ ਦੇ ਸੰਪਰਕ ਵਿੱਚ ਆਉਂਦੇ ਹਨ। ਇਸ ਦੇ ਇਸਤੇਮਾਲ ਦੀ ਥਾਂ ਦੀਆਂ ਸਥਿਤੀਆਂ ਦੇ ਮੁਤਾਬਿਕ ਇਸ ਦੇ ਫਿਲਟਰ ਕਨਫਿਗ੍ਰੇਸ਼ਨ ਨੂੰ ਬਦਲਿਆ ਜਾ ਸਕਦਾ ਹੈ ਅਤੇ ਇਹ ਸਿਲਿਕੋਸਿਸ ਜਿਹੀਆਂ ਗੰਭੀਰ ਫੇਫੜਿਆਂ ਦੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ। ਨੈਨੋ ਬ੍ਰੀਥ ਨਾਮਕ ਮਾਸਕ ਦੇ ਲਈ ਟ੍ਰੇਡਮਾਰਕ ਅਤੇ ਪੇਟੈਂਟ ਵੀ ਦਾਖਲ ਕੀਤਾ ਗਿਆ ਹੈ।

 

ਮਾਸਕ ਵਿੱਚ 4-ਲੇਅਰ ਫਿਲਟ੍ਰੇਸ਼ਨ ਮੈਕੇਨਿਜ਼ਮ ਦਿੱਤਾ ਗਿਆ ਹੈ ਜਿਸ ਵਿੱਚ ਫਿਲਟਰ ਦੀ ਬਾਹਰੀ ਅਤੇ ਪਹਿਲੀ ਪਰਤ ‘ਤੇ ਨੈਨੋਪਾਰਟਿਕਲ ਦੀ ਕੋਟਿੰਗ ਹੁੰਦੀ ਹੈ। ਦੂਸਰੀ ਪਰਤ ਇੱਕ ਹਾਈ ਕੁਸ਼ਲਤਾ ਵਾਲੇ ਕਣ ਅਵਸ਼ੋਸ਼ਿਤ ਕਰਨ ਵਾਲਾ (ਐੱਚਈਪੀਏ) ਫਿਲਟਰ ਹੈ, ਤੀਸਰੀ ਪਰਤ 100 ਮਾਈਕ੍ਰੋਮੀਟਰ ਫਿਲਟਰ ਹੈ ਅਤੇ ਚੌਥੀ ਪਰਤ ਨਮੀ ਸੋਖਣ ਵਾਲਾ ਫਿਲਟਰ ਹੈ।

 

ਡਾ. ਅਤੁਲ ਠਾਕੁਰ, ਡਾ. ਪ੍ਰੀਤੀ ਠਾਕੁਰ, ਡਾ. ਲਕੀ ਕ੍ਰਿਸ਼ਣਾ, ਅਤੇ ਪ੍ਰੋ. ਪੀ. ਬੀ. ਸ਼ਰਮਾ, ਐਮਿਟੀ ਯੂਨੀਵਰਸਿਟੀ ਹਰਿਆਣਾ (ਏਯੂਐੱਚ ਦੇ ਰਿਸਰਚ ਸਕੌਲਰ ਦਿਨੇਸ਼ ਕੁਮਾਰ ਅਤੇ ਨੇਬ੍ਰਾਸਕਾ ਯੂਨੀਵਰਸਿਟੀ, ਯੂਐੱਸਏ ਦੇ ਪ੍ਰੋ. ਰਾਕੇਸ਼ ਸ੍ਰੀਵਾਸਤਵ ਨੇ ਸੰਯੁਕਤ ਤੌਰ ‘ਤੇ ਇਸ ਪ੍ਰੋਡਕਟ ਨੂੰ ਵਿਕਸਿਤ ਕੀਤਾ ਹੈ ਜਿਸ ਵਿੱਚ ਰੋਗਨਿਰੋਧੀ ਹੋਣ ਦੀਆਂ ਅਪਾਰ ਸੰਭਾਵਨਾਵਾਂ ਹਨ।

 

ਇੱਕ ਜੈਟਾਸਾਈਜ਼ਰ ਨੈਨੋ ਜੈਡਐੱਸ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੇ ‘ਫੰਡ ਫਾਰ ਇਮਪ੍ਰੂਵਮੈਂਟ ਆਵ੍ ਸਾਇੰਸ ਐਂਡ ਟੈਕਨੋਲੋਜੀ ਇਨਫ੍ਰਾਸਟ੍ਰਕਚਰ’ ਪ੍ਰੋਜੈਕਟ ਦੁਆਰਾ ਸਮਰਥਿਤ ਇੱਕ ਸੁਵਿਧਾ ਹੈ ਜੋ ਸਿਰੇਮਿਕ ਸਾਮਗ੍ਰੀ ਅਤੇ ਉਤਪ੍ਰੇਰਣ ਅਨੁਪ੍ਰਯੋਗਾਂ ਦੇ ਲਈ ਹਾਈ ਟੈਂਪਰੇਚਰ ਥਰਮਲ ਐਨਾਲਿਸਿਸ ਨੂੰ ਸਮਰੱਥ ਬਣਾਉਂਦਾ ਹੈ। ਇਸ ਕੰਮ ਨੂੰ ਅੰਜਾਮ ਦੇਣ ਦੇ ਲਈ ਜੇਟਾਸਾਈਜ਼ਰ ਨੈਨੋ ਜੈਡਐੱਸ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਪਾਰਟਿਕਲ ਸਾਈਜ਼, ਜੀਟਾ ਸਮਰੱਥਾ, ਮੋਲੇਕਿਊਲਰ ਵੇਟ, ਕਣ ਗਤੀਸ਼ੀਲਤਾ ਅਤੇ ਮਾਈਕ੍ਰੋ-ਰਿਯੋਲੌਜੀ ਨੂੰ ਮਾਪਣ ਦੇ ਲਈ ਇੱਕ ਹਾਈ ਪਰਫਾਰਮੈਂਸ ਅਤੇ ਬਹੁਮੁਖੀ ਪ੍ਰਣਾਲੀ ਹੈ।

 

https://ci4.googleusercontent.com/proxy/EwnsbtPcB_4x0J3KARO6Da5IUAC-Jtbr-KcyEIKgPjEKHet1vabAUubmtHY1OkEGFOxGF8Tu7jvGRIJcBr-HkA92F94kQqpuwbcnxp68c2fEyfIVb1WUdq2ZqA=s0-d-e1-ft#https://static.pib.gov.in/WriteReadData/userfiles/image/image001HO6Z.jpghttps://ci5.googleusercontent.com/proxy/Kw_SlLT6kF1NwqgJKkjbQ_eUcS6luyEWoz25bdh4EItXMEFCtMEcMRTUnOhAFGUfk4Dl9phDahnABR1AjmBHGA8jtYJlxMMHsEUdzhB8Sh8h41Q-Hmn0rXvBhw=s0-d-e1-ft#https://static.pib.gov.in/WriteReadData/userfiles/image/image002OJVD.jpghttps://ci3.googleusercontent.com/proxy/OTx54GzI7W_eOYa0TfGAwKjvhpWKSCyfJS3VsxG5l1pkA1oqC_LAmDZWaYOcKJGU1ikBRsl_pqdYGXTuMrshtL0Ounn5oacGX3hl35l_xTN7nKVewdYsWLyAEg=s0-d-e1-ft#https://static.pib.gov.in/WriteReadData/userfiles/image/image00340RU.jpg

<><><><>

ਐੱਸਐੱਨਸੀ/ਆਰਆਰ



(Release ID: 1837582) Visitor Counter : 112