ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਰਾਜਸਥਾਨ ਵਿੱਚ 1357 ਕਰੋੜ ਰੁਪਏ ਲਾਗਤ ਦੇ 9 ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ
Posted On:
27 JUN 2022 3:15PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਰਾਜਸਥਾਨ ਵਿੱਚ 1357 ਕਰੋੜ ਰੁਪਏ ਲਾਗਤ ਦੇ 243 ਕਿਲੋਮੀਟਰ ਲੰਬਾਈ ਦੇ 9 ਨੈਸ਼ਨਲ ਹਾਈਵੇਅ ਪ੍ਰੋਜੈਕਟਸ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਅਵਸਰ ‘ਤੇ ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਨੈਸ਼ਨਲ ਹਾਈਵੇਅ-168ਏ ‘ਤੇ ਸਾਂਚੌਰ ਤੋਂ ਨੀਨਾਵਾ ਖੰਡ ਨੂੰ ਚੌੜਾ ਕਰਨ ਨਾਲ ਜਾਲੋਰ ਜ਼ਿਲ੍ਹੇ ਦੇ ਗ੍ਰੇਨਾਈਟ ਉਦਯੋਗਾਂ ਦੇ ਕਾਰੋਬਾਰ ਵਿੱਚ ਵਾਧਾ ਹੋਵੇਗਾ ਅਤੇ ਕਿਸਾਨਾਂ ਦੇ ਲਈ ਸੂਰਤਗੜ੍ਹ ਮੰਡੀ ਤੱਕ ਪਹੁੰਚਣਾ ਅਸਾਨ ਹੋ ਜਾਵੇਗਾ।
ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਨੈਸ਼ਨਲ ਹਾਈਵੇਅ 911 ‘ਤੇ ਸ੍ਰੀਗੰਗਾਨਗਰ ਤੋਂ ਰਾਯਸਿੰਘਨਗਰ ਤੱਕ ਅਤੇ ਨੈਸ਼ਨਲ ਹਾਈਵੇਅ 62 ‘ਤੇ ਸੂਰਤਗੜ੍ਹ ਤੋਂ ਸ੍ਰੀਗੰਗਾਨਗਰ ਮਜ਼ਬੂਤੀਕਰਣ ਹੋਣ ਨਾਲ ਸੜਕ ਦੇ ਦੋਵੇਂ ਪਾਸੇ ਅੰਤਰਰਾਸ਼ਟਰੀ ਸੀਮਾ ਅਤੇ ਮਿਲੀਟਰੀ ਸਟੇਸ਼ਨ ਤੱਕ ਪਹੁੰਚਣਾ ਅਸਾਨ ਹੋ ਜਾਵੇਗਾ, ਜਿਸ ਨਾਲ ਭਾਰਤ ਦੀ ਰਣਨੀਤਿਕ ਤਾਕਤ ਵੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਸੀਮਾ ਪਾਰ ਬਿਹਤਰ ਸੰਪਰਕ ਉਪਲਬਧ ਹੋਵੇਗਾ, ਨਵੇਂ ਰੋਜ਼ਗਾਰਾਂ ਦਾ ਸਿਰਜਣ ਹੋਵੇਗਾ ਜਿਸ ਨਾਲ ਰਾਜਸਥਾਨ ਪ੍ਰਗਤੀ ਅਤੇ ਸਮ੍ਰਿੱਧੀ ਦੇ ਵੱਲ ਅਗ੍ਰਸਰ ਹੋਵੇਗਾ।
ਸ਼੍ਰੀ ਗਡਕਰੀ ਨੇ ਕਿਹਾ ਕਿ ਸੂਰਤਗੜ੍ਹ ਸ਼ਹਿਰ ਵਿੱਚ ਚਾਰ ਲੇਨ ਦੇ ਫਲਾਈਓਵਰ ਨਾਲ ਸੁਰੱਖਿਅਤ ਅਤੇ ਭੀੜ-ਭਾੜ ਮੁਕਤ ਆਵਾਜਾਈ ਸੁਨਿਸ਼ਚਿਤ ਹੋਵੇਗੀ। ਸਥਾਨਕ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਰਓਬੀ ਨਿਰਮਾਣ ਨਾਲ ਜਾਮ (jam) ਤੋਂ ਮੁਕਤੀ ਮਿਲੇਗੀ। ਇਸ ਦੇ ਨਾਲ ਹੀ ਹੋਰ ਪ੍ਰੋਜੈਕਟਾਂ ਨਾਲ ਗੁਜਰਾਤ ਅਤੇ ਰਾਜਸਥਾਨ ਦੇ ਟੂਰਿਜ਼ਮ ਸਥਲਾਂ ਦਰਮਿਆਨ ਬਿਹਤਰ ਕਨੈਕਟੀਵਿਟੀ ਹੋਵੇਗੀ।
ਸਮਾਰੋਹ ਦੌਰਾਨ ਰਾਜਸਥਾਨ ਵਿੱਚ 5,000 ਕਰੋੜ ਰੁਪਏ ਦੀ ਲਾਗਤ ਨਾਲ 25 ਨਵੇਂ ਬਾਈਪਾਸ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਦੇ ਇਲਾਵਾ ਸੇਤੁਬੰਧਨ ਯੋਜਨਾ ਦੇ ਤਹਿਤ ਰਾਜ ਰਾਜਮਾਰਗਾਂ ‘ਤੇ ਆਰਓਬੀ ਦੇ ਲਈ 200 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਰਾਜਸਥਾਨ ਦੇ ਲਈ ਸੀਆਰਆਈਐੱਫ ਵਿੱਚ 900 ਕਰੋੜ ਰੁਪਏ ਅਤੇ ਸੇਤੁਬੰਧਨ ਯੋਜਨਾ ਦੇ ਲਈ 700 ਕਰੋੜ ਰੁਪਏ ਵੀ ਪ੍ਰਵਾਨ ਕੀਤੇ ਗਏ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਈਂਧਣ ਦੀ ਬਚਤ ਹੋਵੇਗੀ, ਦੁਰਘਟਨਾਵਾਂ ਵਿੱਚ ਕਮੀ ਆਵੇਗੀ, ਉਦਯੋਗ, ਖੇਤੀਬਾੜੀ, ਟ੍ਰਾਂਸਪੋਰਟ ਅਤੇ ਟੂਰਿਜ਼ਮ ਖੇਤਰਾਂ ਨੂੰ ਹੁਲਾਰਾ ਮਿਲੇਗਾ।
***********
ਐੱਮਜੇਪੀਐੱਸ
(Release ID: 1837576)
Visitor Counter : 131