ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼੍ਰੀ ਅਨੁਰਾਗ ਸਿੰਘ ਠਾਕੁਰ ਭਲਕੇ ਤੋਂ ਕੇਵਡੀਆ ਵਿਖੇ ਸ਼ੁਰੂ ਹੋ ਰਹੇ ਦੋ ਦਿਨਾਂ ਰਾਸ਼ਟਰੀ ਸੰਮੇਲਨ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯੁਵਾ ਮਾਮਲੇ ਅਤੇ ਖੇਡ ਵਿਭਾਗ ਦੇ ਮੰਤਰੀਆਂ ਅਤੇ ਪ੍ਰਭਾਰੀ ਸਕੱਤਰਾਂ ਨਾਲ ਗੱਲਬਾਤ ਕਰਨਗੇ
Posted On:
23 JUN 2022 6:58PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਭਲਕੇ ਕੇਵਡੀਆ ਵਿਖੇ ਸ਼ੁਰੂ ਹੋ ਰਹੇ ਦੋ-ਰੋਜ਼ਾ ਰਾਸ਼ਟਰੀ ਸੰਮੇਲਨ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯੁਵਾ ਮਾਮਲੇ ਅਤੇ ਖੇਡ ਵਿਭਾਗ ਦੇ ਮੰਤਰੀਆਂ ਅਤੇ ਪ੍ਰਭਾਰੀ ਸਕੱਤਰਾਂ ਨਾਲ ਗੱਲਬਾਤ ਕਰਨਗੇ। ਸ਼੍ਰੀ ਅਨੁਰਾਗ ਠਾਕੁਰ ਕੱਲ ਸਵੇਰੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਭਾਸ਼ਣ ਦੇਣਗੇ।
ਸੰਮੇਲਨ ਤੋਂ ਪਹਿਲਾਂ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕੇਵਡੀਆ ਵਿਖੇ 'ਸਟੈਚੂ ਆਫ ਯੂਨਿਟੀ' ਨਾ ਸਿਰਫ ਭਾਰਤ ਦਾ ਸਗੋਂ ਪੂਰੀ ਦੁਨੀਆ ਦਾ ਧਿਆਨ ਆਕਰਸ਼ਿਤ ਕਰ ਰਿਹਾ ਹੈ। ਇਹ ਵਿਭਿੰਨਤਾ ਵਿੱਚ ਏਕਤਾ ਦਾ ਪ੍ਰਤੀਕ ਹੈ ਅਤੇ ਕੇਵਡੀਆ ਦੇ ਸੰਮੇਲਨ ਵਿੱਚ ਵੱਖ-ਵੱਖ ਰਾਜਾਂ ਦੇ ਮੰਤਰੀ ਇਕੱਠੇ ਹੋਣਗੇ ਅਤੇ ਚਰਚਾ ਕਰਨਗੇ ਕਿ ਉਹ ਖੇਡਾਂ ਲਈ ਸਹੀ ਕਦਮ ਕਿਵੇਂ ਚੁੱਕ ਸਕਦੇ ਹਨ, ਤਾਂ ਜੋ ਖਿਡਾਰੀ ਬਿਹਤਰ ਪ੍ਰਦਰਸ਼ਨ ਕਰ ਸਕਣ ਅਤੇ ਦੇਸ਼ ਦਾ ਮਾਣ ਵਧਾ ਸਕਣ। ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਖਿਡਾਰੀਆਂ ਨੂੰ ਅਗਵਾਈ ਪ੍ਰਦਾਨ ਕਰ ਰਹੇ ਹਨ ਅਤੇ ਲੋੜੀਂਦਾ ਮਾਰਗਦਰਸ਼ਨ ਅਤੇ ਸਮਰਥਨ ਦੇ ਰਹੇ ਹਨ, ਜਿਸ ਨਾਲ ਖਿਡਾਰੀਆਂ ਦਾ ਮਨੋਬਲ ਵੀ ਵਧਿਆ ਹੈ।"
ਸੰਮੇਲਨ ਦੇ ਦੌਰਾਨ ਖੇਲੋ ਇੰਡੀਆ ਯੋਜਨਾ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਖੇਡ ਦੇ ਮੈਦਾਨਾਂ ਦੀ ਭੂ-ਟੈਗਿੰਗ, ਰਾਜਾਂ ਵਿੱਚ ਸਿਖਲਾਈ ਕੇਂਦਰ/ਅਕੈਡਮੀ, ਖੇਡ ਮੁਕਾਬਲਿਆਂ ਰਾਹੀਂ ਪ੍ਰਤਿਭਾ ਦੀ ਪਛਾਣ ਅਤੇ ਵਿਕਾਸ, ਮਹਿਲਾਵਾਂ ਲਈ ਖੇਡਾਂ ਨੂੰ ਉਤਸ਼ਾਹਿਤ ਕਰਨਾ,ਦਿਵਯਾਂਗਜਨ, ਜਨਜਾਤੀ ਅਤੇ ਗ੍ਰਾਮੀਣ ਖੇਤਰ, ਸਵਦੇਸ਼ੀ ਖੇਡਾਂ ਅਤੇ ਡੋਪਿੰਗ ਰੋਧੀ ਸਿੱਖਿਆ ਅਤੇ ਜਾਗਰੂਕਤਾ ਦਾ ਮਹੱਤਵ, ਖੇਡ ਸਹਾਇਤਾ ਪੇਸ਼ੇਵਰਾਂ ਲਈ ਈਕੋਸਿਸਟਮ ਦਾ ਨਿਰਮਾਣ ਆਦਿ ਬਾਰੇ ਚਰਚਾ ਕੀਤੀ ਜਾਵੇਗੀ। ਹਾਲ ਹੀ ਦੇ ਸਾਲਾਂ ਵਿੱਚ ਦੇਸ਼ ਵਿੱਚ ਖੇਡਾਂ ਦੇ ਵਿਕਾਸ ਦਾ ਵਿਸਤ੍ਰਿਤ ਵੇਰਵਾ ਵੀ ਪੇਸ਼ ਕੀਤਾ ਜਾਵੇਗਾ। ਦੂਜੇ ਦਿਨ ਯੁਵਾ ਮਾਮਲਿਆਂ ਬਾਰੇ ਵਿਭਾਗ ਦੇ ਆਊਟਰੀਚ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੇ ਵੇਰਵਿਆਂ ਦੇ ਨਾਲ ਭਵਿੱਖ ਵਿੱਚ ਇਸ ਦੇ ਰੋਡਮੈਪ ਬਾਰੇ ਵੀ ਚਰਚਾ ਕੀਤੀ ਜਾਵੇਗੀ।
*****
ਐੱਨਬੀ/ਓਏ
(Release ID: 1836688)