ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
azadi ka amrit mahotsav

ਸਿਵਲ ਸਰਵਿਸਿਜ਼ (ਪ੍ਰਾਰੰਭਿਕ) ਪਰੀਖਿਆ, 2022 ਦਾ ਨਤੀਜਾ

Posted On: 22 JUN 2022 6:18PM by PIB Chandigarh

ਮਿਤੀ 05/06/2022 ਨੂੰ ਆਯੋਜਿਤ ਸਿਵਲ ਸਰਵਿਸਿਜ਼ (ਪ੍ਰਾਰੰਭਿਕ) ਪਰੀਖਿਆ, 2022 ਦੇ ਨਤੀਜੇ ਦੇ ਅਧਾਰ ‘ਤੇ ਨਿਮਨਲਿਖਤ ਕ੍ਰਮ ਸੰਖਿਆ ਵਾਲੇ ਉਮੀਦਵਾਰਾਂ ਨੇ ਸਿਵਲ ਸਰਵਿਸਿਜ਼ (ਪ੍ਰਧਾਨ) ਪਰੀਖਿਆ, 2022 ਵਿੱਚ ਪ੍ਰਵੇਸ਼ ਲਈ ਯੋਗਤਾ ਪ੍ਰਾਪਤ ਕਰ ਲਈ ਹੈ।

ਇਨ੍ਹਾਂ ਉਮੀਦਵਾਰਾਂ ਦੀ ਉਮੀਦਵਾਰੀ ਅਨੰਤਿਮ ਹੈ। ਪਰੀਖਿਆ ਦੇ ਮੈਨੁਅਲ ਦੇ ਅਨੁਸਾਰ, ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਸਿਵਲ ਸਰਵਿਸਿਜ਼ (ਪ੍ਰਧਾਨ) ਪਰੀਖਿਆ, 2022 ਲਈ ਵਿਸਤ੍ਰਿਤ ਐਪਲੀਕੇਸ਼ਨ ਫਾਰਮ-1 (ਡੀਏਐੱਫ-1) ਵਿੱਚ ਮੁੜ ਆਵੇਦਨ ਕਰਨਾ ਹੈ। ਡੀਏਐੱਫ-1 ਨੂੰ ਭਰਨ ਅਤੇ ਜਮ੍ਹਾ ਕਰਨ ਦੀਆਂ ਤਾਰੀਖ ਅਤੇ ਇਸ ਨਾਲ ਸੰਬੰਧਿਤ ਮਹੱਤਵਪੂਰਨ ਹਿਦਾਇਤਾਂ ਦੀ ਘੋਸ਼ਣਾ ਕਮਿਸ਼ਨ ਦੀ ਵੈੱਬਸਾਈਟ ਦੇ ਰਾਹੀਂ ਉੱਚਿਤ ਸਮੇਂ ਤੇ  ਕੀਤੀ ਜਾਵੇਗੀ।

ਉਮੀਦਵਾਰਾਂ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਸਿਵਲ ਸਰਵਿਸਿਜ਼ (ਪ੍ਰਾਰੰਭਿਕ) ਪਰੀਖਿਆ, 2022 ਦੇ ਅੰਕ, ਕਟਔਫ ਅੰਕ ਅਤੇ ਉੱਤਰ ਕੁੰਜੀ, ਸਿਵਲ ਸਰਵਿਸਿਜ਼ ਪਰੀਖਿਆ, 2022 ਦੀ ਸੰਪੂਰਣ ਪ੍ਰਕਿਰਿਆ ਪੂਰੀ ਹੋਣ ‘ਤੇ ਅਰਥਾਤ ਸਿਵਲ ਸਰਵਿਸਿਜ਼ ਪਰੀਖਿਆ, 2022 ਦੇ ਅੰਤਿਮ ਪਰਿਣਾਮ ਦੀ ਘੋਸ਼ਣਾ ਦੇ ਬਾਅਦ ਹੀ ਕਮਿਸ਼ਨ ਦੀ ਵੈੱਬਸਾਈਟ https://upsc.gov.in  ‘ਤੇ ਅਪਲੋਡ ਕੀਤੇ ਜਾਣਗੇ।

ਸੰਘ ਲੋਕ ਸੇਵਾ ਕਮਿਸ਼ਨ, ਧੌਲਪੁਰ ਹਾਊਸ, ਸ਼ਾਹਜਹਾਂ, ਰੋਡ, ਨਵੀਂ ਦਿੱਲੀ ਦੇ ਪਰਿਸਰ ਵਿੱਚ ਪਰੀਖਿਆ ਹਾਲ ਭਵਨ ਦੇ ਕੋਲ ਸੁਵਿਧਾ ਕੇਂਦਰ ਹੈ। ਉਮੀਦਵਾਰ, ਉੱਪਰ ਲਿਖਿਤ ਪਰੀਖਿਆ ਦੇ ਆਪਣੇ ਪਰਿਣਾਮ ਬਾਰੇ ਕੋਈ ਵੀ ਜਾਣਕਾਰੀ/ਸਪੱਸ਼ਟੀਕਰਣ ਇਸ ਸੁਵਿਧਾ ਕੇਂਦਰ ਤੋਂ ਵਿਅਕਤੀਗਤ ਰੂਪ ਤੋਂ ਜਾਂ ਟੈਲੀਫੋਨ ਨੰਬਰ 011-23385271, 011-23098543 ਅਤੇ  011-23381125 ‘ਤੇ ਸਾਰੇ ਕਾਰਜ ਦਿਵਸਾਂ ਦੇ ਦੌਰਾਨ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਦੇ ਦਰਮਿਆਨ ਪ੍ਰਾਪਤ ਕਰ ਸਕਦੇ ਹਨ।

ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ

<><><><><>

ਐੱਸਐੱਨਸੀ/ਆਰਆਰ(Release ID: 1836582) Visitor Counter : 38


Read this release in: Marathi , English , Urdu , Hindi