ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ “ਬੈਂਗਨੀ ਕ੍ਰਾਂਤੀ” ਦੀ ਸਫਲਤਾ ਨੇ ਕ੍ਰਿਸ਼ੀ ਤਕਨੀਕ ਸਟਾਰਟ-ਅਪ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ
ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਕਿਸਾਨ ਵਧੀਆ ਕਮਾਈ ਲਈ ਪਾਰੰਪਰਿਕ ਖੇਤੀ ਛੱਡਕੇ ਲੈਵੇਂਡਰ ਫੁੱਲ ਜਿਹੀਆਂ ਸੁਗੰਧਿਤ ਫਸਲਾਂ ਦੀ ਖੇਤੀ ਨੂੰ ਅਪਨਾ ਰਹੇ ਹਨ।
ਸੀਐੱਸਆਈਆਰ ਦੀ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪੂਰਬ ਰਾਜਾਂ ਜਿਹੇ ਹੋਰ ਪਹਾੜੀ ਰਾਜਾਂ ਵਿੱਚ ਸੁਗੰਧਿਤ ਫਸਲਾਂ ਦੀ ਖੇਤੀ ਸ਼ੁਰੂ ਕਰਨ ਦੀ ਯੋਜਨਾ ਹੈ: ਡਾ. ਜਿਤੇਂਦਰ ਸਿੰਘ
Posted On:
22 JUN 2022 5:07PM by PIB Chandigarh
ਕੇਂਦਰ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ “ਬੈਂਗਨੀ ਕ੍ਰਾਂਤੀ” ਨੇ ਕ੍ਰਿਸ਼ੀ-ਤਕਨੀਕ ਸਟਾਰਟਅਪ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ।
ਮੀਡੀਆ ਦੇ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉੱਚ ਮੁਦਰਾ ਰਿਟਰਨ ਦੇ ਕਾਰਨ, ਜੰਮੂ-ਕਸ਼ਮੀਰ ਦੇ ਪਹਾੜੀ ਇਲਾਕ ਵਿੱਚ ਕਿਸਾਨ ਵੱਡੇ ਪੱਧਰ ਤੇ ਪਾਰੰਪਰਿਕ ਖੇਤੀ ਤੋਂ ਲੈਵੇਂਡਰ ਜਿਹੀਆਂ ਸੁਗੰਧਿਤ ਫਸਲਾਂ ਦੀ ਖੇਤੀ ਵੱਲ ਵਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੁਗੰਧਿਤ ਫਸਲਾਂ ਸੋਕ ਅਤੇ ਕੀਟ ਪ੍ਰਤੀਰੋਧੀ ਦੋਨੋ ਹਨ ਅਤੇ ਸੀਐੱਸਆਈਆਰ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਵਿੱਚ ਇਸ ਕ੍ਰਿਸ਼ੀ ਸਟਾਰਟ-ਅਪ ਵਰਦਾਨ ਨੂੰ ਹੁਲਾਰਾ ਦੇਣ ਲਈ ਸਭ ਪ੍ਰਕਾਰ ਦੀ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਸੀਐੱਸਆਈਆਰ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪੂਰਬ ਰਾਜਾਂ ਜਿਹੇ ਅਜਿਹੀਆਂ ਹੀ ਜਲਵਾਯੂ ਪਰਿਸਥਿਤੀਆਂ ਵਾਲੇ ਹੋਰ ਪਹਾੜੀ ਰਾਜਾਂ ਵਿੱਚ ਵੀ ਸੁਗੰਧਿਤ ਫਸਲਾਂ ਦੀ ਖੇਤੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੀਐੱਸਆਈਆਰ ਦੁਆਰਾ ਸਮਰਥਿਤ ਕੇਂਦਰ ਦਾ ਅਰੋਮਾ ਮਿਸ਼ਨ ਕਿਸਾਨਾਂ ਦੀ ਮਾਨਸਿਕਤਾ ਨੂੰ ਬਦਲ ਰਿਹਾ ਹੈ ਅਤੇ ਉਨ੍ਹਾਂ ਵਿੱਚੋਂ ਅਧਿਕ ਤੋਂ ਅਧਿਕ ਕਿਸਾਨ ਕਈ ਉਦਯੋਗਾਂ ਵਿੱਚ ਇਸਤੇਮਾਲ ਹੋਣ ਵਾਲੇ ਮਹਿੰਗੇ ਤੇਲ ਕੱਢਣ ਲਈ ਲੈਵੇਂਡਰ, ਲੇਮਨ ਗ੍ਰਾਸ, ਗੁਲਾਬ ਅਤੇ ਗੇਂਦੇ ਦੇ ਫੁੱਲ ਜਿਹੀਆਂ ਸੁਗੰਧਿਤ ਫਸਲਾਂ ਦੀ ਖੇਤੀ ਕਰ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਲਗਭਗ 9,000 ਰੁਪਏ ਪ੍ਰਤੀ ਲੀਟਰ ਵੇਚਣ ਵਾਲੇ ਤੇਲਾਂ ਦਾ ਉਪਯੋਗ ਅਗਰਬੱਤੀ ਬਣਾਉਣ ਵਿੱਚ ਕੀਤਾ ਜਾਂਦਾ ਹੈ। ਇਨ੍ਹਾਂ ਮਹਿੰਗੇ ਤੇਲਾਂ ਦਾ ਉਪਯੋਗ ਕਮਰੇ ਦੀ ਸਪ੍ਰੇ ਬਣਾਉਣ, ਸੁੰਦਰਤਾ ਪ੍ਰਸਾਧਨ ਅਤੇ ਬਿਮਾਰੀਆਂ ਦੇ ਇਲਾਜ ਲਈ ਵੀ ਕੀਤਾ ਜਾ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਗੱਲ ਦੇ ਵਿਆਪਕ ਪ੍ਰਚਾਰ ਦੀ ਜ਼ਰੂਰਤ ਹੈ ਕਿ ਆਈਆਈਆਈਐੱਮ ਜੰਮੂ ਸੁਗੰਧ ਅਤੇ ਲੈਵੇਂਡਰ ਦੀ ਖੇਤੀ ਨਾਲ ਜੁੜੇ ਸਟਾਰਟ-ਅੱਪਸ ਨੂੰ ਉਨ੍ਹਾਂ ਦੀ ਉਪਜ ਵੇਚਣ ਵਿੱਚ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁੰਬਈ ਸਥਿਤ ਅਜਮਲ ਬਾਇਓਟੇਕ ਪ੍ਰਾਈਵੇਟ ਲਿਮਿਟਿਡ, ਅਦਿਤਿ ਇੰਟਰਨੈਸ਼ਨਲ ਅਤੇ ਨਵਨੈਤ੍ਰੀ ਗਮਿਕਾ ਜਿਹੀਆਂ ਪ੍ਰਮੁੱਖ ਕੰਪਨੀਆਂ ਇਨ੍ਹਾਂ ਦੀਆਂ ਪ੍ਰਾਥਮਿਕ ਖਰੀਦਾਰ ਹਨ।
ਡਾ. ਜਿਤੇਂਦਰ ਸਿੰਘ ਨੇ ਪਿਛਲੇ ਮਹੀਨੇ ਭਾਰਤ ਦੀ ਬੈਂਗਨੀ ਕ੍ਰਾਂਤੀ ਦੇ ਜਨਮ ਸਥਾਨ ਭਦ੍ਰਵਾਹ ਵਿੱਚ ਦੇਸ਼ ਦੇ ਪਹਿਲੇ ‘ਲੈਵੇਂਡਰ ਫੈਸਟੀਵਲ’ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਗਤੀਸ਼ੀਲ ਸੋਚ ਦੇ ਕਾਰਨ ਹੀ ਸੰਭਵ ਹੋ ਪਾਇਆ, ਜਿਨ੍ਹਾਂ ਨੇ 2014 ਵਿੱਚ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ਦੇ ਬਾਅਦ ਇਸ ਗੱਲ ‘ਤੇ ਜੋਰ ਦਿੱਤਾ ਕਿ ਜਿਨ੍ਹਾਂ ਖੇਤਰਾਂ ਨੂੰ ਪਹਿਲਾਂ ਉਚਿਤ ਪ੍ਰਾਥਮਿਕਤਾ ਨਹੀਂ ਮਿਲ ਸਕੀ ਹੈ, ਉਨ੍ਹਾਂ ਨੂੰ ਵਿਕਸਿਤ ਖੇਤਰਾਂ ਦੇ ਪੱਧਰ ਤੱਕ ਪਹੁੰਚਾ ਦਿੱਤਾ ਜਾਵੇਗਾ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਅਰੋਮਾ ਮਿਸ਼ਨ ਦੇਸ਼ ਭਰ ਵਿੱਚ ਸਟਾਰਟ-ਅਪ ਅਤੇ ਖੇਤੀਬਾੜੀ ਨੂੰ ਆਕਰਸ਼ਿਤ ਕਰ ਰਿਹਾ ਹੈ। ਅਤੇ ਪਹਿਲੇ ਚਰਣ ਦੇ ਦੌਰਾਨ, ਸੀਐੱਸਆਈਆਰ ਨੇ 6,000 ਹੈਕਟੇਅਰ ਭੂਮੀ ਤੇ ਸੁਗੰਧਿਤ ਫਸਲਾਂ ਦੀ ਖੇਤੀ ਵਿੱਚ ਮਦਦ ਕੀਤੀ ਅਤੇ ਇਸ ਵਿੱਚ ਦੇਸ਼ ਭਰ ਦੇ 46 ਆਕਾਂਖੀ ਜ਼ਿਲਿਆਂ ਨੂੰ ਸ਼ਾਮਿਲ ਕੀਤਾ।
ਇਸ ਵਿੱਚ 44,000 ਤੋਂ ਅਧਿਕ ਲੋਕਾਂ ਨੂੰ ਟ੍ਰੇਂਡ ਕੀਤਾ ਗਿਆ ਹੈ ਅਤੇ ਕਿਸਾਨਾਂ ਦਾ ਕਰੋੜਾਂ ਦਾ ਰੈਵਨਿਊ ਅਰਜਿਤ ਕੀਤਾ ਗਿਆ। ਅਰੋਮਾ ਮਿਸ਼ਨ ਦੇ ਦੂਜੇ ਚਰਣ ਵਿੱਚ, ਦੇਸ਼ ਭਰ ਵਿੱਚ 75,000 ਤੋਂ ਅਧਿਕ ਕਿਸਾਨ ਪਰਿਵਾਰਾਂ ਨੂੰ ਲਾਭ ਦੇਣ ਦੇ ਉਦੇਸ਼ ਨਾਲ 45,000 ਤੋਂ ਅਧਿਕ ਕੁਸ਼ਲ ਮਾਨਵ ਸੰਸਾਧਨਾਂ ਨੂੰ ਇਸ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਹੈ।
ਸੀਐੱਸਆਈਆਰ-ਆਈਆਈਆਈਐੱਮ ਨੇ ਜੰਮੂ-ਕਸ਼ਮੀਰ ਦੇ ਡੋਡਾ, ਰਾਮਬਨ, ਕਿਸ਼ਤਵਾੜ, ਕਠੂਆ, ਉਧਮਪੁਰ, ਰਾਜੌਰੀ, ਪੁਲਵਾਮਾ, ਅਨੰਤਨਾਗ, ਕੁਪਵਾੜਾ ਅਤੇ ਬਾਂਦੀਪੌਰਾ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੂੰ ਲੈਵੇਂਡਰ ਦੀ ਖੇਤੀ ਤੋਂ ਜਾਣੂ ਕਰਾਇਆ। ਇਸ ਨੇ ਕਿਸਾਨਾਂ ਨੂੰ ਮੁਫਤ ਵਿੱਚ ਗੁਣਵੱਤਾ ਵਾਲੀ ਬਿਜਾਈ ਸਮੱਗਰੀ ਅਤੇ ਲੈਵੇਂਡਰ ਫਸਲ ਦੀ ਖੇਤੀ, ਪ੍ਰੋਸੈੱਸਿੰਗ , ਵੈਲਿਉ ਐਡੀਸ਼ਨ ਅਤੇ ਮਾਰਕੀਟਿੰਗ ਲਈ ਅਧਿਆਧੁਨਿਕ ਟੈਕਨੋਲੋਜੀ ਪੈਕੇਜ ਪ੍ਰਦਾਨ ਕੀਤਾ।
ਸੀਐੱਸਆਈਆਰ-ਆਈਆਈਆਈਐੱਮ ਨੇ ਸੀਐੱਸਆਈਆਰ-ਅਰੋਮਾ ਮਿਸ਼ਨ ਦੇ ਤਹਿਤ ਜੰਮੂ-ਕਸ਼ਮੀਰ ਦੇ ਵੱਖ-ਵੱਖ ਸਥਾਨਾਂ ‘ਤੇ 50 ਆਸਵਨ ਇਕਾਈਆਂ, 45 ਸਥਾਈ ਅਤੇ ਪੰਜ ਘੁਮੰਤੂ (ਅਸਥਾਈ), ਸਥਾਪਿਤ ਕੀਤੀਆਂ ਹਨ।
ਲੈਵੇਂਡਰ ਦੀ ਖੇਤੀ ਨੇ ਜੰਮੂ-ਕਸ਼ਮੀਰ ਦੇ ਭੂਗੌਲਿਕ ਦ੍ਰਿਸ਼ਟੀ ਤੋਂ ਦੂਰ-ਦਰਾਡੇ ਦੇ ਇਲਾਕਿਆਂ ਵਿੱਚ ਲਗਭਗ 5,000 ਕਿਸਾਨਾਂ ਅਤੇ ਯੁਵਾ ਉੱਦਮੀਆਂ ਨੂੰ ਰੋਜ਼ਗਾਰ ਦਿੱਤਾ ਹੈ। 200 ਏਕੜ ਤੋਂ ਜ਼ਿਆਦਾ ਜ਼ਮੀਨ ‘ਤੇ 1,000 ਤੋਂ ਜਿਆਦਾ ਕਿਸਾਨ ਪਰਿਵਾਰ ਇਸ ਦੀ ਖੇਤੀ ਕਰ ਰਹੇ ਹਨ।
<><><><><>
ਐੱਸਐੱਨਸੀ/ਆਰਆਰ
(Release ID: 1836580)