ਗ੍ਰਹਿ ਮੰਤਰਾਲਾ
ਭਾਰਤ ਅਤੇ ਨੇਪਾਲ ਦਰਮਿਆਨ ਸਰਹੱਦ ਪ੍ਰਬੰਧਨ 'ਤੇ 12ਵਾਂ ਸੰਯੁਕਤ ਕਾਰਜ ਸਮੂਹ (ਜੇਡਬਲਿਊਜੀ) ਨਵੀਂ ਦਿੱਲੀ ਵਿੱਚ 15-16 ਜੂਨ ਨੂੰ ਆਯੋਜਿਤ ਕੀਤਾ ਗਿਆ
Posted On:
21 JUN 2022 3:32PM by PIB Chandigarh
12ਵਾਂ ਭਾਰਤ-ਨੇਪਾਲ ਸੰਯੁਕਤ ਕਾਰਜ ਸਮੂਹ (ਜੇਡਬਲਿਊਜੀ), ਜੋ ਕਿ ਸਰਹੱਦ ਪ੍ਰਬੰਧਨ ਅਤੇ ਸੁਰੱਖਿਆ ਮਾਮਲਿਆਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕਰਦਾ ਹੈ, 15-16 ਜੂਨ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ। ਦੋ ਦਿਨਾਂ ਗੱਲਬਾਤ ਦੌਰਾਨ ਭਾਰਤੀ ਵਫ਼ਦ ਦੀ ਅਗਵਾਈ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ (ਸਰਹੱਦ ਪ੍ਰਬੰਧਨ) ਨੇ ਕੀਤੀ ਅਤੇ ਨੇਪਾਲੀ ਪੱਖ ਦੀ ਅਗਵਾਈ ਗ੍ਰਹਿ ਮੰਤਰਾਲਾ, ਨੇਪਾਲ ਦੇ ਸੰਯੁਕਤ ਸਕੱਤਰ ਨੇ ਕੀਤੀ।
ਦੋਵਾਂ ਧਿਰਾਂ ਨੇ ਫਰਵਰੀ 10-11, 2015 ਨੂੰ ਪੋਖਰਾ, ਨੇਪਾਲ ਵਿੱਚ ਆਯੋਜਿਤ ਆਖਰੀ ਜੇਡਬਲਿਊਜੀ ਵਿੱਚ ਲਏ ਗਏ ਫੈਸਲਿਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਰਹੱਦ ਪਾਰ ਅਪਰਾਧਿਕ ਗਤੀਵਿਧੀਆਂ, ਸਰਹੱਦੀ ਢਾਂਚੇ ਦੀ ਮਜ਼ਬੂਤੀ, ਵੱਖ-ਵੱਖ ਸੁਰੱਖਿਆ ਨਾਲ ਸਬੰਧਤ ਸੰਸਥਾਵਾਂ ਦੇ ਸਸ਼ਕਤੀਕਰਨ ਅਤੇ ਸਮਰੱਥਾ ਨਿਰਮਾਣ, ਦਹਿਸ਼ਤਗਰਦੀ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਆਦਿ ਨਾਲ ਸਬੰਧਤ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ। ਸੰਯੁਕਤ ਕਾਰਜ ਸਮੂਹ ਨੇ ਪਹਿਲਾਂ ਹੋਈਆਂ ਸਰਹੱਦੀ ਜ਼ਿਲ੍ਹਾ ਤਾਲਮੇਲ ਕਮੇਟੀ (ਬੀਡੀਸੀਸੀ) ਦੀਆਂ ਮੀਟਿੰਗਾਂ ਦੀ ਸਮੀਖਿਆ ਕੀਤੀ ਅਤੇ ਦੋਵਾਂ ਧਿਰਾਂ ਦਰਮਿਆਨ ਹਸਤਾਖਰ ਕੀਤੇ ਜਾਣ ਵਾਲੇ ਆਪਸੀ ਕਾਨੂੰਨੀ ਸਹਾਇਤਾ ਸੰਧੀ, ਹਵਾਲਗੀ ਸੰਧੀ ਅਤੇ ਹੋਰ ਬਕਾਇਆ ਸਮਝੌਤਿਆਂ 'ਤੇ ਹਸਤਾਖਰ ਕਰਨ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ।
ਨੇਪਾਲੀ ਵਫ਼ਦ ਨੇ ਅਗਲੇ ਸਾਲ ਨੇਪਾਲ ਵਿੱਚ ਹੋਣ ਵਾਲੇ ਅਗਲੇ ਜੇਡਬਲਿਊਜੀ ਲਈ ਭਾਰਤੀ ਵਫ਼ਦ ਨੂੰ ਸੱਦਾ ਦਿੱਤਾ।
******
NDW/RK/AY
(Release ID: 1836215)
Visitor Counter : 147