ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਡਾ: ਐੱਲ ਮੁਰੂਗਨ ਨੇ ਪੁਡੂਚੇਰੀ ਦੇ ਗਾਂਧੀ ਥਿਡਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ 2022 ਦੇ ਜਸ਼ਨਾਂ ਵਿੱਚ ਹਿੱਸਾ ਲਿਆ

Posted On: 21 JUN 2022 1:25PM by PIB Chandigarh

ਭਾਰਤ ਸਰਕਾਰ ਅੱਜ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਮਨਾ ਰਹੀ ਹੈ। ਜਿਵੇਂ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਾਲ ਵਿੱਚ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਆ ਰਿਹਾ ਹੈ, ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ 75 ਪ੍ਰਸਿੱਧ ਸਥਾਨਾਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੱਖ-ਵੱਖ ਭਾਰਤੀ ਦੂਤਾਵਾਸਾਂ ਦੁਆਰਾ “ਗਾਰਡੀਅਨ ਰਿੰਗ” ਸੰਕਲਪ ਨਾਲ ਵਿਸ਼ਵ ਭਰ ਵਿੱਚ 75 ਸਥਾਨਾਂ ’ਤੇ ਸਮਾਗਮ ਮਨਾਇਆ। 8ਵੇਂ ਅੰਤਰਰਾਸ਼ਟਰੀ ਯੋਗ ਦਿਵਸਦਾ ਮੁੱਖ ਵਿਸ਼ਾ “ਮਨੁੱਖਤਾ ਲਈ ਯੋਗ” ਹੈ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੈਸੂਰ ਪੈਲੇਸ, ਮੈਸੂਰ, ਕਰਨਾਟਕ ਵਿਖੇ ਜਨ ਯੋਗਾ ਦਾ ਮੁੱਖ ਸਮਾਗਮ ਆਯੋਜਿਤ ਕੀਤਾ ਗਿਆ ਸੀ, ਜਿੱਥੋਂ ਉਨ੍ਹਾਂ ਨੇ ਅੱਜ ਵਰਚੁਅਲ ਤਰੀਕੇ ਨਾਲ ਸਮਾਗਮਾਂ ਨੂੰ ਸੰਬੋਧਨ ਕੀਤਾ।

ਡਾ. ਐੱਲ ਮੁਰੂਗਨ, ਰਾਜ ਮੰਤਰੀ, ਐੱਫਏਐੱਚਡੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਗਾਂਧੀ ਥਿਡਲ, ਪੁਡੂਚੇਰੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ 2022 ਦੇ ਜਸ਼ਨਾਂ ਵਿੱਚ ਹਿੱਸਾ ਲਿਆ। ਡਾ: ਮੁਰੂਗਨ ਨੇ ਮਨ ਅਤੇ ਸਰੀਰ ਦੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ।

ਕੋਵਿਡ-19 ਮਹਾਮਾਰੀ ਦੇ ਦੋ ਸਾਲਾਂ ਬਾਅਦ, ਦੇਸ਼ ਵਿੱਚ “ਮਨੁੱਖਤਾ ਲਈ ਯੋਗ” ਦੇ ਸੰਦੇਸ਼ ਦਾ ਸਮਰਥਨ ਕਰਨ ਲਈ ਅੰਤਰਰਾਸ਼ਟਰੀ ਯੋਗ ਦਿਵਸ-2022 ਦੇ ਇਸ ਸਾਲ 8ਵੇਂ ਸੰਸਕਰਣ ਲਈ ਵਿਆਪਕ ਉਤਸ਼ਾਹ ਅਤੇ ਭਾਗੀਦਾਰੀ ਦੇਖੀ ਗਈ। ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਇੱਕ “ਗਾਰਡੀਅਨ ਰਿੰਗ” ਪ੍ਰੋਗਰਾਮ ਸ਼ਾਮਲ ਹੈ ਜਿਸ ਵਿੱਚ ਚੜ੍ਹਦੇ ਸੂਰਜ ਦੇ ਨਾਲ-ਨਾਲ 16 ਵੱਖ-ਵੱਖ ਸਮਾਂ ਖੇਤਰਾਂ ਵਿੱਚ ਯੋਗਾ ਕਰਨ ਵਾਲੇ ਲੋਕਾਂ ਦੀ ਲਾਈਵ ਸਟ੍ਰੀਮਿੰਗ ਸ਼ਾਮਲ ਹੈ।

***

ਐੱਨਜੀ



(Release ID: 1836088) Visitor Counter : 93