ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਦੂਰਸੰਚਾਰ ਵਿਭਾਗ ਨੇ ਸੰਚਾਰ ਭਵਨ ਵਿੱਚ ਅੱਜ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਮਨਾਇਆ
Posted On:
21 JUN 2022 2:42PM by PIB Chandigarh
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹ ਦੇ ਇੱਕ ਹਿੱਸੇ ਦੇ ਰੂਪ ਵਿੱਚ ਸੰਚਾਰ ਵਿਭਾਗ, ਸੰਚਾਰ ਮੰਤਰਾਲੇ ਨੇ ਅੱਜ ਇੱਥੇ ਸੰਚਾਰ ਭਵਨ ਵਿੱਚ ਆਪਣੇ ਪਰਿਸਰ ਵਿੱਚ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਮਨਾਇਆ।
ਡੀਸੀਸੀ ਦੇ ਚੇਅਰਮੈਨ ਅਤੇ ਸਕੱਤਰ (ਟੀ) ਸ਼੍ਰੀ ਕੇ. ਰਾਜਾਰਮਨ, ਮੈਂਬਰ (ਟੈਕਨੋਲੋਜੀ), ਸ਼੍ਰੀ ਏ.ਕੇ.ਤਿਵਾਰੀ, ਮੈਂਬਰ (ਸੇਵਾਵਾਂ), ਸ਼੍ਰੀ ਨਿਜਾਮੁਲ ਹਕ, ਡੀਜੀ(ਟੀ) ਸ੍ਰੀ ਹਰਵੇਸ਼ ਭਾਟੀਆ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਵਿੱਚ ਲਗਭਗ 150 ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ।
ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ (ਐੱਮਡੀਐੱਨਆਈਵਾਈ) ਨੇ ਦੋ ਯੋਗ ਇੰਸਟ੍ਰਕਟਰ ਨੇ ਪ੍ਰੋਗਰਾਮ ਵਿੱਚ ਆਮ ਯੋਗ ਪ੍ਰੋਟੋਕਾਲ (ਸੀਵਾਈਪੀ) ਦਾ ਪ੍ਰਦਰਸ਼ਨ ਅਤੇ ਅਗਵਾਈ ਕੀਤੀ।
ਦੂਰਸੰਚਾਰ ਵਿਭਾਗ ,ਸੰਚਾਰ ਮੰਤਰਾਲੇ ਦੁਆਰਾ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਸਮਾਰੋਹ ਦੀਆਂ ਝਲਕੀਆਂ:
*************
ਐੱਮਕੇਜੇ/ਐੱਮ
(Release ID: 1836087)
Visitor Counter : 106