ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਬੈਂਕਰਸ ਜਾਗਰੂਕਤਾ ਪ੍ਰੋਗਰਾਮ, ਉਦੈਪੁਰ, 20 ਅਤੇ 21 ਜੂਨ, 2022 ਦਾ ਉਦਘਾਟਨ ਅੱਜ ਡੀਓਪੀਪੀਡਬਲਿਊ ਦੇ ਸਕੱਤਰ ਸ਼੍ਰੀ ਵੀ ਸ਼੍ਰੀਨਿਵਾਸ ਨੇ ਕੀਤਾ


ਪੈਨਸ਼ਨਰਾਂ ਦੇ "ਈਜ਼ ਆਵ੍ ਲਿਵਿੰਗ" ਲਈ ਏਕੀਕ੍ਰਿਤ ਪੈਨਸ਼ਨਰਜ਼ ਪੋਰਟਲ ਵਿਕਸਤ ਕੀਤਾ ਜਾਵੇਗਾ

ਪੈਨਸ਼ਨ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ: ਵੀ. ਸ੍ਰੀਨਿਵਾਸ

Posted On: 20 JUN 2022 1:34PM by PIB Chandigarh

ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਨੇ ਕੇਂਦਰੀ ਪੈਨਸ਼ਨ ਪ੍ਰੋਸੈੱਸਿੰਗ ਕੇਂਦਰਾਂ ਅਤੇ ਬੈਂਕ ਵਿੱਚ ਪੈਨਸ਼ਨ ਨਾਲ ਸਬੰਧਤ ਕੰਮ ਨੂੰ ਸੰਭਾਲਣ ਵਾਲੇ ਖੇਤਰੀ ਕਾਰਜਕਰਤਾਵਾਂ ਲਈ ਜਾਗਰੂਕਤਾ ਪ੍ਰੋਗਰਾਮ ਦੀ ਇੱਕ ਲੜੀ ਸ਼ੁਰੂ ਕੀਤੀ ਹੈ। ਕਿਉਂਕਿ ਪੈਨਸ਼ਨ ਵੰਡਣ ਵਾਲੀਆਂ ਵੱਡੀਆਂ ਅਥਾਰਟੀਆਂ ਬੈਂਕ ਹਨ, ਇਸ ਲਈ ਲੜੀ ਵਿੱਚ ਪਹਿਲਾ ਅਜਿਹਾ ਪ੍ਰੋਗਰਾਮ ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਲਈ 20 ਅਤੇ 21 ਜੂਨ, 2022 ਨੂੰ ਉਦੈਪੁਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਦੇਸ਼ ਦੇ ਉੱਤਰੀ ਖੇਤਰ ਨੂੰ ਕਵਰ ਕਰਦੇ ਹਨ। ਇਸ ਤਰ੍ਹਾਂ ਦੇ ਚਾਰ ਜਾਗਰੂਕਤਾ ਪ੍ਰੋਗਰਾਮ ਪੂਰੇ ਦੇਸ਼ ਨੂੰ ਕਵਰ ਕਰਨ ਲਈ ਭਾਰਤੀ ਸਟੇਟ ਬੈਂਕ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਇਸੇ ਤਰਜ਼ 'ਤੇ, 2022-23 ਵਿੱਚ ਹੋਰ ਪੈਨਸ਼ਨ ਵੰਡਣ ਵਾਲੇ ਬੈਂਕਾਂ ਦੇ ਸਹਿਯੋਗ ਨਾਲ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। 

 

ਬੈਂਕਰਸ ਜਾਗਰੂਕਤਾ ਪ੍ਰੋਗਰਾਮ, ਉਦੈਪੁਰ, 20 ਅਤੇ 21 ਜੂਨ, 2022 ਦਾ ਉਦਘਾਟਨ ਅੱਜ ਭਾਰਤ ਸਰਕਾਰ ਦੇ ਸਕੱਤਰ, (ਡੀਓਪੀਪੀਡਬਲਿਊ) ਸ਼੍ਰੀ ਵੀ ਸ਼੍ਰੀਨਿਵਾਸ ਦੁਆਰਾ ਕੀਤਾ ਗਿਆ। ਡੀਐੱਮਡੀ, ਐੱਸਬੀਆਈ, ਸ਼੍ਰੀ ਰਾਣਾ ਆਸ਼ੂਤੋਸ਼ ਕੁਮਾਰ ਸਿੰਘ, ਸੰਯੁਕਤ ਸਕੱਤਰ (ਡੀਓਪੀਪੀਡਬਲਿਊ) ਸ਼੍ਰੀ ਐੱਸਐੱਨ ਮਾਥੁਰ, ਸੀਸੀਪੀ, ਸੀਪੀਏਓ, ਸ਼੍ਰੀ ਭੂਪਾਲ ਨੰਦਾ, ਸੀਜੀਐੱਮ, ਜੀਬੀਐੱਸਐੱਸਯੂ, ਐੱਸਬੀਆਈ, ਸ਼੍ਰੀ ਸੁਭਾਸ਼ ਜੋਨਵਾਲ ਅਤੇ ਸੀਜੀਐੱਮ, ਐੱਸਬੀਆਈ ਸ਼੍ਰੀ ਆਰ ਕੇ ਮਿਸ਼ਰਾ ਨੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲਿਆ। ਇਸ 2 ਦਿਨਾਂ ਪ੍ਰੋਗਰਾਮ ਵਿੱਚ ਸੀਪੀਪੀਸੀਜ਼ ਅਤੇ ਪੈਨਸ਼ਨ ਡੀਲਿੰਗ ਸ਼ਾਖਾਵਾਂ ਤੋਂ ਉੱਤਰੀ ਜ਼ੋਨ ਦੇ 50 ਅਧਿਕਾਰੀ ਭਾਗ ਲੈ ਰਹੇ ਹਨ। 

 

ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਵੰਡਣ ਸਬੰਧੀ ਵੱਖ-ਵੱਖ ਨਿਯਮਾਂ ਅਤੇ ਪ੍ਰਕਿਰਿਆਵਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ ਅਤੇ ਨਾਲ ਹੀ ਨੀਤੀ ਅਤੇ ਪ੍ਰਕਿਰਿਆਵਾਂ ਵਿੱਚ ਵੱਖ-ਵੱਖ ਸੋਧਾਂ ਰਾਹੀਂ ਸਮੇਂ-ਸਮੇਂ 'ਤੇ ਹੋਣ ਵਾਲੀਆਂ ਤਬਦੀਲੀਆਂ ਬਾਰੇ ਖੇਤਰ ਦੇ ਅਧਿਕਾਰੀਆਂ ਨੂੰ ਅਪਡੇਟ ਕਰਨਾ ਹੈ। ਪ੍ਰੋਗਰਾਮ ਦਾ ਉਦੇਸ਼ ਬੈਂਕ ਅਧਿਕਾਰੀਆਂ ਦੁਆਰਾ ਇਨ੍ਹਾਂ ਪ੍ਰਕਿਰਿਆਵਾਂ ਅਤੇ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਵਿੱਚ ਦਰਪੇਸ਼ ਸਮੱਸਿਆਵਾਂ ਨੂੰ ਸਮਝਣਾ ਵੀ ਹੈ। ਡਿਜ਼ੀਟਲ ਲਾਈਫ ਸਰਟੀਫਿਕੇਟ ਅਤੇ ਫੇਸ ਅਥੈਂਟਿਕੇਸ਼ਨ ਟੈਕਨੋਲੋਜੀ ਪੈਨਸ਼ਨਰਾਂ ਅਤੇ ਬੈਂਕਾਂ ਲਈ ਜੀਵਨ ਪ੍ਰਮਾਣ-ਪੱਤਰ ਜਮ੍ਹਾਂ ਕਰਾਉਣ ਲਈ ਇੱਕ ਗੇਮ ਚੇਂਜਰ ਹੋਵੇਗੀ। ਇਹ ਜਾਗਰੂਕਤਾ ਪ੍ਰੋਗਰਾਮ ਬੈਂਕ ਅਧਿਕਾਰੀਆਂ ਲਈ ਵਿਸ਼ਾਲ ਸਮਰੱਥਾ ਨਿਰਮਾਣ ਅਭਿਆਸ ਦੇ ਰੂਪ ਵਿੱਚ ਕਾਰਜ ਕਰਨਗੇ। 

 

ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਦੇ "ਈਜ਼ ਆਵ੍  ਲਿਵਿੰਗ" ਨੂੰ ਵਧਾਉਣ ਲਈ, ਭਾਰਤ ਸਰਕਾਰ ਨੇ ਪੈਨਸ਼ਨ ਨੀਤੀ ਵਿੱਚ ਕਈ ਕਲਿਆਣਕਾਰੀ ਉਪਾਅ ਕੀਤੇ ਹਨ ਅਤੇ ਨਾਲ ਹੀ ਪੈਨਸ਼ਨ ਸਬੰਧੀ ਪ੍ਰਕਿਰਿਆਵਾਂ ਦੇ ਡਿਜੀਟਾਈਜ਼ੇਸ਼ਨ ਵੀ ਕੀਤੇ ਹਨ। ਪਿਛਲੇ 50 ਸਾਲਾਂ ਦੌਰਾਨ ਪੈਨਸ਼ਨ ਨਿਯਮਾਂ ਵਿੱਚ ਕਈ ਸੋਧਾਂ ਕੀਤੀਆਂ ਗਈਆਂ ਹਨ ਅਤੇ ਕਈ ਸਪੱਸ਼ਟੀਕਰਨ ਆਦੇਸ਼/ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨੂੰ ਦਸੰਬਰ, 2021 ਵਿੱਚ ਕੇਂਦਰੀ ਸਿਵਲ ਸੇਵਾ (ਪੈਨਸ਼ਨ) ਨਿਯਮ, 2021 ਦੇ ਰੂਪ ਵਿੱਚ ਸੰਕਲਿਤ ਕੀਤਾ ਗਿਆ ਹੈ। 

 

ਸਕੱਤਰ, ਸ਼੍ਰੀ ਵੀ. ਸ੍ਰੀਨਿਵਾਸ ਨੇ ਏ.ਆਈ./ਐੱਮ.ਐੱਲ. ਸਮਰਥਿਤ ਏਕੀਕ੍ਰਿਤ ਪੈਨਸ਼ਨਰਸ ਪੋਰਟਲ ਦੀ ਸਿਰਜਣਾ, ਪੈਨਸ਼ਨ ਅਤੇ ਪੈਨਸ਼ਨਰ ਭਲਾਈ ਪੋਰਟਲ ਭਵਿਸ਼ਿਆ ਅਤੇ ਐੱਸਬੀਆਈ ਪੋਰਟਲ ਦੇ ਵਿਭਾਗ ਨੂੰ ਜੋੜਨ, ਪੈਨਸ਼ਨਰਾਂ, ਸਰਕਾਰ ਅਤੇ ਪੈਨਸ਼ਨਰਾਂ ਵਿਚਕਾਰ ਨਿਰਵਿਘਨ ਗੱਲਬਾਤ ਨੂੰ ਯਕੀਨੀ ਬਣਾਉਣ ਲਈ ਚੈਟ ਬੋਟ ਦੀ ਸਿਰਜਣਾ ਰਾਹੀਂ ਪੈਨਸ਼ਨਰਾਂ ਨੂੰ ਸਹਿਜ ਅਨੁਭਵ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ। ਬੈਂਕਰ ਐੱਸਬੀਆਈ ਦੇ ਸਹਿਯੋਗ ਨਾਲ ਵਿਭਾਗ ਇਸ ਪ੍ਰੋਗਰਾਮ ਤੋਂ ਬਾਅਦ ਪਹਿਲੀ ਡਿਲੀਵਰੇਬਲ ਦੇ ਤੌਰ 'ਤੇ ਉਪਰੋਕਤ ਡਿਜੀਟਲ ਪ੍ਰਣਾਲੀਆਂ ਨੂੰ ਬਣਾਉਣ ਲਈ ਇੱਕ ਟੈਕਨੋਲੋਜੀ ਟੀਮ ਦਾ ਗਠਨ ਕਰ ਸਕਦਾ ਹੈ। ਐੱਸਬੀਆਈ ਦੁਆਰਾ ਪ੍ਰਕਿਰਿਆ ਅਤੇ ਲੋਕਾਂ ਨਾਲ ਸਬੰਧਤ ਸ਼ਿਕਾਇਤਾਂ 'ਤੇ ਪੂਰਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਡਿਜੀਟਲ ਜੀਵਨ ਸਰਟੀਫਿਕੇਟ 2014 ਵਿੱਚ ਲਾਂਚ ਕੀਤਾ ਗਿਆ ਸੀ ਜੋ ਆਧਾਰ ਆਧਾਰਿਤ ਬਾਇਓ-ਮੀਟ੍ਰਿਕ ਡਿਵਾਈਸਾਂ, ਭਾਰਤੀ ਪੋਸਟ ਪੇਮੈਂਟ ਬੈਂਕ ਦੇ 1,90,000 ਗ੍ਰਾਮੀਣ ਡਾਕ ਸੇਵਕਾਂ ਅਤੇ ਬੈਂਕਾਂ ਦੁਆਰਾ ਡੋਰਸਟੈਪ ਬੈਂਕਿੰਗ ਦੁਆਰਾ ਉਪਲੱਬਧ ਹੈ। ਫੇਸ ਪ੍ਰਮਾਣਿਕਤਾ ਟੈਕਨੋਲੋਜੀ ਨਵੰਬਰ, 2021 ਵਿੱਚ ਲਾਂਚ ਕੀਤੀ ਗਈ ਸੀ ਜੋ ਪੈਨਸ਼ਨਰਾਂ ਦੁਆਰਾ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰਨ ਦੇ ਤਰੀਕੇ ਨੂੰ ਬਦਲ ਦੇਵੇਗੀ। ਫਿਨਟੈਕ ਦੀ ਵਰਤੋਂ ਬਹੁਤ ਵੱਡੇ ਤਰੀਕੇ ਨਾਲ ਪੈਨਸ਼ਨਰਾਂ ਲਈ ਜੀਵਨ ਦੀ ਗੁਣਵੱਤਾ ਨੂੰ ਸਮਰੱਥ ਕਰੇਗੀ। 

 <><><><><>

SNC/RR


(Release ID: 1835660) Visitor Counter : 136
Read this release in: English , Urdu , Hindi