ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਨੈਸ਼ਨਲ ਹਾਈਡਰੋ ਪ੍ਰਾਜੈਕਟ ਕਾਰਪੋਰੇਸ਼ਨ (ਐੱਨਐੱਚਪੀਸੀ) ਦੇ ਸੀਐੱਮਡੀ (ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ), ਏ. ਕੇ. ਸਿੰਘ ਨੇ ਕੇਂਦਰੀ ਮੰਤਰੀ ਡਾ. ਜਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਐੱਨਐੱਚਪੀਸੀ ਦੇ ਚੱਲ ਰਹੇ ਪ੍ਰਜੈਕਟ ਬਾਰੇ ਜਾਣਕਾਰੀ ਦਿੱਤੀ

Posted On: 18 JUN 2022 5:31PM by PIB Chandigarh

ਸੀਐੱਮਡੀ (ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ), ਨੈਸ਼ਨਲ ਹਾਈਡਰੋ ਪ੍ਰਾਜੈਕਟ
ਕਾਰਪੋਰੇਸ਼ਨ (ਐੱਨਐੱਚਪੀਸੀ), ਏ. ਕੇ. ਸਿੰਘ ਨੇ ਅੱਜ ਕੇਂਦਰੀ ਰਾਜ ਮੰਤਰੀ (ਸੁਤੰਤਰ
ਚਾਰਜ) ਵਿਗਿਆਨ ਅਤੇਟੈਕਨੋਲੋਜੀ, ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ;
ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ
ਮੰਤਰੀ ਡਾ. ਜਤੇਂਦਰ ਸਿੰਘ ਨੂੰ ਕਿਸ਼ਤਵਾੜ ਵਿੱਚ ਚੱਲ ਰਹੇ ਪਾਵਰ ਪ੍ਰਜੈਕਟ ਦੀ
ਸਥਿਤੀ ਬਾਰੇ ਜਾਣਕਾਰੀ ਦਿੱਤੀ, ਜੋ ਕਿ ਮੁਕੰਮਲ ਹੋਣ 'ਤੇ ਕਿਸ਼ਤਵਾੜ ਨੂੰ ਲਗਭਗ 6000
ਐੱਮਵੀ ਬਿਜਲੀ ਪੈਦਾ ਕਰਨ ਵਾਲੇ ਇੱਕ ਵੱਡੇ ਪਾਵਰ ਹੱਬ ਵਿੱਚ ਬਦਲ ਦੇਵੇਗਾ।

ਮੀਟਿੰਗ ਦੌਰਾਨ, ਜੰਮੂ ਅਤੇ ਕਸ਼ਮੀਰ ਵਿੱਚ ਐੱਨਐੱਚਪੀਸੀ ਦੇ ਚੱਲ ਰਹੇ ਪ੍ਰਜੈਕਟ
ਅਤੇ ਜੰਮੂ ਅਤੇ ਕਸ਼ਮੀਰ ਵਿੱਚ ਭਵਿੱਖ ਵਿੱਚ ਵਪਾਰਕ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ
ਵਿਚਾਰ ਵਟਾਂਦਰਾ ਕੀਤਾ ਗਿਆ। ਸੀਐੱਮਡੀ ਐੱਨਐੱਚਪੀਸੀ ਨੇ ਉਨ੍ਹਾਂ ਨੂੰ ਇਨ੍ਹਾਂ
ਪ੍ਰਜੈਕਟ ਦੀ ਪ੍ਰਗਤੀ ਬਾਰੇ ਜਾਣੂ ਕਰਵਾਇਆ।

ਮਿਤੀ 01.11.2021 ਨੂੰ ਰਿਵਰ ਡਾਇਵਰਸ਼ਨ ਤੋਂ ਬਾਅਦ ਪਾਕਲ ਦੁਲ ਐੱਚਈ ਪ੍ਰਾਜੈਕਟ (1000
ਮੈਗਾਵਾਟ) ਸਰਗਰਮ ਰੂਪ ਵਿੱਚ ਨਿਰਮਾਣ ਅਧੀਨ ਹੈ। ਇਹ ਪ੍ਰੋਜੈਕਟ ਸਾਲਾਨਾ 3230 ਐੱਮਯੂ
ਪੈਦਾ ਕਰੇਗਾ ਅਤੇ ਜੁਲਾਈ 2025 ਤੱਕ ਪੂਰਾ ਹੋਣ ਦੀ ਉਮੀਦ ਹੈ। ਕਿਰੂ ਐੱਚਈ ਪ੍ਰਾਜੈਕਟ
(624 ਮੈਗਾਵਾਟ) ਵੀ ਸਰਗਰਮ ਰੂਪ ਨਾਲ ਨਿਰਮਾਣ ਅਧੀਨ ਹੈ।

ਨਦੀ ਦੀ ਡਾਇਵਰਸ਼ਨ 31.12.2021 ਨੂੰ ਕੀਤੀ ਗਈ ਸੀ ਅਤੇ ਇਹ ਸਾਲਾਨਾ 2272 ਮੁਸਲੀ
ਪੈਦਾ ਕਰੇਗਾ। ਪ੍ਰਾਜੈਕਟ ਦੇ ਜੁਲਾਈ 2025 ਤੱਕ ਪੂਰਾ ਹੋਣ ਦੀ ਉਮੀਦ ਹੈ। ਕਵਾਰ ਐੱਚਈ
ਪ੍ਰਾਜੈਕਟ (40 ਮੈਗਾਵਾਟ) ਦਾ ਕੰਮ 11.05.2022 ਨੂੰ ਸਿਵਲ ਵਰਕ ਪੈਕੇਜ ਦੀ ਵੰਡ ਨਾਲ
ਸ਼ੁਰੂ ਹੋਇਆ ਸੀ। ਇਹ ਪ੍ਰਾਜੈਕਟ ਸਾਲਾਨਾ 1975 ਐੱਮਯੂ ਪੈਦਾ ਕਰੇਗਾ ਅਤੇ ਨਵੰਬਰ 2026
ਵਿੱਚ ਪੂਰਾ ਹੋਣ ਦਾ ਸਮਾਂ ਤੈਅ ਕੀਤਾ ਗਿਆ ਹੈ। ਰਤਲੇ ਐੱਚਈ ਪ੍ਰਾਜੈਕਟ (850
ਮੈਗਾਵਾਟ) ਨਿਰਮਾਣ ਅਧੀਨ ਹੈ ਅਤੇ 18.01.2022 ਨੂੰ ਈਪੀਸੀ ਠੇਕਾ ਦੇ ਕੇ ਕੰਮ ਸ਼ੁਰੂ
ਕੀਤਾ ਗਿਆ ਹੈ।

ਪ੍ਰਾਜੈਕਟ ਦੇ ਚਾਲੂ ਹੋਣ ਦੀ ਨਿਰਧਾਰਤ ਮਿਤੀ 10 ਫਰਵਰੀ 2026 ਹੈ ਅਤੇ ਇੱਕ ਵਾਰ ਚਾਲੂ
ਹੋਣ ਤੋਂ ਬਾਅਦ, ਪ੍ਰਾਜੈਕਟ ਸਾਲਾਨਾ 3136 ਐੱਮਯੂ ਪੈਦਾ ਕਰੇਗਾ। ਕਿਰਥਾਈ-2 ਐੱਚਈ
ਪ੍ਰਾਜੈਕਟ (930 ਮੈਗਾਵਾਟ) ਜਾਂਚ ਅਧੀਨ ਹੈ ਅਤੇ ਚਾਲੂ ਹੋਣ 'ਤੇ 3329.52 ਐੱਮਯੂ
ਸਾਲਾਨਾ ਪੈਦਾ ਕਰੇਗਾ।

ਇਨ੍ਹਾਂ ਸਾਰੇ ਪ੍ਰਜੈਕਟ ਦੇ ਚਾਲੂ ਹੋਣ ਨਾਲ, ਜੰਮੂ ਅਤੇ ਕਸ਼ਮੀਰ ਦੀ ਬਿਜਲੀ ਦੀ
ਜ਼ਰੂਰਤ ਵਿੱਚ ਭਾਰੀ ਸੁਧਾਰ ਹੋਵੇਗਾ ਅਤੇ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਨੂੰ
ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਐੱਨਐੱਚਪੀਸੀ ਨੂੰ ਰਾਜ ਦੇ ਲਗਾਤਾਰ
ਸਮਰਥਨ ਅਤੇ ਸਹਿਯੋਗ ਦਾ ਭਰੋਸਾ ਵੀ ਦਿੱਤਾ।

 

<><><><><>
 


SNC/RR
 



(Release ID: 1835158) Visitor Counter : 110


Read this release in: English , Urdu , Hindi