ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਭਾਰਤੀ ਮਾਨਕ ਬਿਊਰੋ (ਬੀਆਈਐੱਸ) ਨੇ ‘ਮਿੱਟੀ ਨਾਲ ਬਣੇ ਗੈਰ-ਬਿਜਲੀ ਕੂਲਿੰਗ ਕੈਬਿਨੇਟ’ ਦੇ ਲਈ ਇੱਕ ਭਾਰਤੀ ਮਾਨਕ ਵਿਕਸਤ ਕੀਤਾ
ਇਹ ਮਾਨਕ 6 ਸੰਯੁਕਤ ਰਾਸ਼ਟਰ ਨਿਰੰਤਰ ਵਿਕਾਸ ਲਕਸ਼ਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਦਾ ਹੈ
ਮਿੱਟੀਕੂਲ ਰੇਫ੍ਰਿਜਰੇਟਰ ਦਾ ਨਿਰਮਾਣ ਗੁਜਰਾਤ ਦੇ ਸ਼੍ਰੀ ਮਨਸੁਖ ਭਾਈ ਪ੍ਰਜਾਪਤੀ ਨੇ ਕੀਤਾ ਹੈ
Posted On:
16 JUN 2022 4:42PM by PIB Chandigarh
ਭਾਰਤ ਦੇ ਰਾਸ਼ਟਰੀ ਮਾਨਕ ਇਕਾਈ ਯਾਨੀ ਭਾਰਤੀ ਮਾਨਕ ਬਿਊਰੋ (ਬੀਓਐੱਸ) ਨੇ ‘ਮਿੱਟੀ ਦੇ ਬਣੇ ਗੈਰ-ਬਿਜਲੀ ਕੁਲਿੰਗ ਕੈਬਿਨੇਟ’ਦੇ ਲਈ ਇੱਕ ਭਾਰਤੀ ਮਾਨਕ ਆਈਐੱਸ 17693:2022 ਵਿਕਸਤ ਕੀਤਾ ਹੈ।
ਇਸ ਦਾ ਨਾਮ ‘ਮਿੱਟੀਕੂਲ ਰੇਫ੍ਰਿਜਰੇਟਰ’ ਰੱਖਿਆ ਗਿਆ ਹੈ। ਇਹ ਇੱਕ ਵਾਤਾਵਰਣ ਅਨੁਕੂਲ ਤਕਨੀਕ ਪੇਸ਼ ਕਰਦਾ ਹੈ। ਇਸ ਦਾ ਨਿਰਮਾਣ ਗੁਜਰਾਤ ਦੇ ਇਨੋਵੇਟਰ ਸ਼੍ਰੀ ਮਨਸੁਖ ਭਾਈ ਪ੍ਰਜਾਪਤੀ ਨੇ ਕੀਤਾ ਹੈ।
ਬੀਆਈਐੱਸ ਮਾਨਕ, ਮਿੱਟੀ ਨਾਲ ਬਣੇ ਕੂਲਿੰਗ ਕੈਬਿਨੇਟ ਦੇ ਨਿਰਮਾਣ ਅਤੇ ਪ੍ਰਦਰਸ਼ਨ ਸਬੰਧੀ ਜ਼ਰੂਰਤਾਂ ਨੂੰ ਨਿਦ੍ਰਿਸ਼ਟ ਕਰਦਾ ਹੈ, ਜੋ ਵਾਸ਼ਪਸ਼ੀਲ ਸ਼ੀਤਲਨ ਦੇ ਸਿਧਾਂਤ ‘ਤੇ ਸੰਚਾਲਿਤ ਹੁੰਦਾ ਹੈ। ਇਨ੍ਹਾਂ ਕੈਬਿਨੇਟਾਂ ਦਾ ਉਪਯੋਗ ਬਿਨਾ ਬਿਜਲੀ ਦੇ ਖਰਾਬ ਹੋਣ ਵਾਲੇ ਖਾਧ ਪਦਾਰਥਾਂ ਨੂੰ ਭੰਡਾਰਨ ਕਰਨ ਲਈ ਕੀਤਾ ਜਾ ਸਕਦਾ ਹੈ।
ਇਹ ਮਾਨਕ ਬੀਆਈਐੱਸ ਨੂੰ 17 ਸੰਯੁਕਤ ਰਾਸ਼ਟਰ ਨਿਰੰਤਰ ਵਿਕਾਸ ਲਕਸ਼ਾਂ (ਐੱਸਡੀਜੀ) ਵਿੱਚੋਂ 6 ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਦਾ ਹੈ। ਇਹ ਹਨ- ਗਰੀਬੀ ਨਾ ਹੋਵੇ, ਭੁੱਖਮਰੀ ਨਾ ਹੋਵੇ, ਲੈਂਗਿਕ ਸਮਾਨਤਾ, ਸਸਤੀ ਤੇ ਸਵੱਛ ਊਰਜਾ, ਉਦਯੋਗ, ਨਵਾਚਰ ਤੇ ਬੁਨਿਆਦੀ ਢਾਂਚਾ ਅਤੇ ਜਿੰਮੇਦਾਰ ਖਪਤ ਤੇ ਉਤਪਾਦਨ।
ਇਹ ਇੱਕ ਮਿੱਟੀ ਨਿਰਮਿਤ ਕੁਦਰਤੀ ਰੈਫ੍ਰਿਜਰੇਟਰ ਹੈ, ਜੋ ਮੁੱਖ ਰੂਪ ਨਾਲ ਸਬਜੀਆਂ, ਫਲਾਂ ਅਤੇ ਦੁੱਧ ਨੂੰ ਭੰਡਾਰਨ ਕਰਨ ਅਤੇ ਜਲ ਨੂੰ ਠੰਢਾ ਕਰਨ ਲਈ ਬਣਾਇਆ ਗਿਆ ਹੈ। ਇਹ ਬਿਨਾ ਕਿਸੇ ਬਿਜਲੀ ਦੀ ਜ਼ਰੂਰਤ ਦੇ ਭੰਡਾਰਨ ਖੁਰਾਕ ਪਦਾਰਥਾਂ ਨੂੰ ਕੁਦਰਤੀ ਸ਼ੀਤਲਤਾ ਪ੍ਰਦਾਨ ਕਰਦਾ ਹੈ। ਇਸ ਵਿੱਚ ਫਲਾਂ, ਸਬਜੀਆਂ ਅਤੇ ਦੁੱਧ ਨੂੰ ਉਨ੍ਹਾਂ ਦੀ ਗੁਣਵੱਤਾ ਨੂੰ ਖਰਾਬ ਕੀਤੇ ਬਿਨਾ ਸਹੀ ਤਰੀਕੇ ਨਾਲ ਤਾਜਾ ਰੱਖਿਆ ਜਾ ਸਕਦਾ ਹੈ।
ਇਸ ਉਤਪਾਦ ਦੀ ਪ੍ਰਭਾਵਸ਼ੀਲਤਾ ਅਸੀਮ ਹੈ। ਇਸ ਵਿੱਚੋਂ ਕੁੱਝ ਹਨ- ਇਹ ਮਿੱਟੀ ਦੇ ਬਰਤਨਾਂ ਦੀ ਸੰਸਕ੍ਰਿਤੀ, ਪਰੰਪਰਾ ਅਤੇ ਵਿਰਾਸਤ ਨੂੰ ਪੂਨਰਜੀਵਤ ਕਰਨ ਵਿੱਚ ਇੱਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣਾ, ਬਿਹਤਰ ਸਿਹਤ ਤਰੀਕਿਆਂ ਨਾਲ ਲੋਕਾਂ ਨੂੰ ਵਾਪਸ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਨਾ, ਨਿਰੰਤਰ ਖਪਤ ਨੂੰ ਹੁਲਾਰਾ ਦੇਣਾ, ਨਿਰਧਨ ਸਮੁਦਾਇ ਨੂੰ ਆਰਥਿਕ ਰੂਪ ਨਾਲ ਸਸ਼ਕਤ ਬਣਾਉਣਾ, ਹਰਿਤ ਤੇ ਸ਼ੀਲਤ ਧਰਤੀ ਦੀ ਦਿਸ਼ਾ ਵਿੱਚ ਕੰਮ ਕਰਨਾ, ਆਰਥਿਕ ਵਿਕਾਸ ‘ਤੇ ਰੋਜ਼ਗਾਰ ਸਿਰਜਣ ਅਤੇ ਅੰਤ ਵਿੱਚ ਗ੍ਰਾਮੀਣ ਮਹਿਲਾਵਾਂ ਦੇ ਉਥਾਨ ਅਤੇ ਉਨ੍ਹਾਂ ਨੂੰ ਆਰਥਿਕ ਰੂਪ ਨਾਲ ਸੁਤੰਤਰ ਬਣਾਉਣ ਵਿੱਚ ਯੋਗਦਾਨ ਦੇਣਾ ਹੈ।
ਨੈਸ਼ਨਲ ਇਨੋਵੇਸ਼ਨ ਫਾਓਡੇਸ਼ਨ (ਐੱਨਆਈਐੱਫ) ਦੀ ਸਾਂਝੇਦਾਰੀ ਵਿੱਚ ਰਾਸ਼ਟਰਪਤੀ ਭਵਨ (2017) ਵਿੱਚ ਆਯੋਜਿਤ ਇਨੋਵੇਸ਼ਨ ਸਕੌਲਰਸ ਇਨ-ਰੇਜ਼ੀਡੈਂਸ ਪ੍ਰੋਗਰਾਮ ਦੇ ਚੌਥੇ ਬੈਚ ਵਿੱਚ ‘ਮਿੱਟੀਕੂਲ ਰੈਫ੍ਰਿਜਰੇਟਰ’ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਇਹ ਕਿਸੇ ਵੀ ਤਕਨੀਕੀ ਖੇਤਰ ਵਿੱਚ ਵਿਅਕਤੀਆਂ ਅਤੇ ਸਥਾਨਕ ਸਮੁਦਾਇਆਂ ਵੱਲੋਂ ਜਮੀਨੀ ਪੱਧਰ ‘ਤੇ ਵਿਕਸਤ ਨਵਾਚਰਾਂ ਦੀ ਖੋਜ ਤੇ ਸਹਾਇਤਾ ਕਰਦਾ ਹੈ ਅਤੇ ਅੱਗੇ ਵਧਾਉਂਦਾ ਹੈ। ਇਹ ਔਪਚਾਰਕ ਖੇਤਰ ਦੇ ਸਮਰਥਨ ਦੇ ਬਿਨਾ ਉਤਪਾਦ ਅਤੇ ਇਸ ਦੇ ਪੇਸ਼ੇਵਰ ਵਿਕਾਸ ਵਿੱਚ ਸਹਾਇਤਾ ਕਰਦਾ ਹੈ।
ਰੈਫ੍ਰਿਜਰੇਸ਼ਨ ਇੱਕ ਖਾਧ ਭੰਡਾਰਣ ਤਕਨੀਕ ਹੈ, ਜੋ ਜੀਵਾਣੂ ਦੇ ਵਿਕਾਸ ਨੂੰ ਰੋਕਦਾ ਹੈ, ਜਿਸ ਨਾਲ ਇਸ ਦੇ ਜੀਵਨ ਦੀ ਅਵਧੀ ਵਧ ਜਾਂਦੀ ਹੈ ਅਤੇ ਇਸ ਨਾਲ ਇਹ ਉਪਭੋਗ ਦੇ ਲਈ ਉਪਯੁਕਤ ਬਣ ਜਾਂਦਾ ਹੈ।
ਇਸ ਯੁੱਗ ਵਿੱਚ ਜਿੱਥੇ ਵਿਸ਼ਵ ਵਿੱਚ ਤਕਨੀਕ ਅਤੇ ਉਨਤੀ ਹਾਵੀ ਹੈ, ਉੱਥੇ ਸਾਡੇ ਦੇਸ਼ ਵਿੱਚ ਅਜਿਹੇ ਲੋਕ ਹਨ ਜੋ ਹਾਲੇ ਵੀ ਪਰੰਪਾਰਿਕ ਕੂਲਿੰਗ ‘ਤੇ ਨਿਰਭਰ ਹਨ। ਮਿੱਟੀ ਦੇ ਬਰਤਨ ਉਸ ਵਕਤ ਤੱਕ ਭਾਰਤੀ ਰਸੋਈ ਦੇ ਇੱਕ ਅਭਿੰਨ ਅੰਗ ਰਹੇ ਹਨ, ਜਦੋਂ ਤੱਕ ਕਿ ਵਿਭਿੰਨ ਪ੍ਰਕਾਰ ਦੀਆਂ ਸਮਗੱਰੀਆਂ ਨਾਲ ਨਿਰਮਿਤ ਉਤਪਾਦ ਬਜਾਰ ਵਿੱਚ ਆਪਣੀ ਪੈਠ ਬਣਾਉਣ ਵਿੱਚ ਸਫਲ ਨਹੀਂ ਹੋਏ।
****
ਏਐੱਮ/ਐੱਨਐੱਸ
(Release ID: 1834934)
Visitor Counter : 166