ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਐੱਮਓਈਐੱਫ ਅਤੇ ਸੀਸੀ ਦੁਆਰਾ ਮਾਰੂਥਲੀਕਰਣ ਅਤੇ ਸੋਕਾ ਦਿਵਸ ਆਯੋਜਿਤ
ਵਾਤਾਵਰਣ ਪ੍ਰਤੀ ਚੇਤੰਨ ਜੀਵਨ ਸ਼ੈਲੀ ਨੂੰ ਇੱਕ ਜਨ ਅੰਦੋਲਨ ਬਣਨ ਦੀ ਲੋੜ ਹੈ: ਸ਼੍ਰੀ ਭੂਪੇਂਦਰ ਯਾਦਵ
ਕੇਂਦਰੀ ਮੰਤਰੀ ਦੁਆਰਾ ਭਾਰਤ ਲਈ ਵਣ ਪ੍ਰਬੰਧਨ ਮਿਆਰ ਜਾਰੀ ਕੀਤਾ ਗਿਆ
ਆਤਮਨਿਰਭਰ ਟੀਚਿਆਂ ਅਤੇ ਭਾਰਤ ਦੀਆਂ ਅੰਤਰਰਾਸ਼ਟਰੀ ਵਚਨਬੱਧਤਾਵਾਂ ਦਾ ਸਮਰਥਨ ਕਰਨ ਲਈ ਐੱਫਐੱਸਸੀ ਜੰਗਲਾਤ ਪ੍ਰਮਾਣੀਕਰਣ
Posted On:
17 JUN 2022 2:24PM by PIB Chandigarh
ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫ ਅਤੇ ਸੀਸੀ) ਨੇ ਅੱਜ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਦੀ ਪ੍ਰਧਾਨਗੀ ਹੇਠ ਮਾਰੂਥਲੀਕਰਣ ਅਤੇ ਸੋਕਾ ਦਿਵਸ ਦਾ ਆਯੋਜਨ ਕੀਤਾ। ਇਹ ਦਿਨ ਹਰ ਸਾਲ ਮੰਤਰਾਲੇ ਦੁਆਰਾ ਮਨਾਇਆ ਜਾਂਦਾ ਹੈ, ਜਿਸਦਾ ਉਦੇਸ਼ ਭਾਰਤ ਅਤੇ ਦੁਨੀਆ ਨੂੰ ਦਰਪੇਸ਼ ਸਾਰੀਆਂ ਵਾਤਾਵਰਣ ਅਤੇ ਆਰਥਿਕ ਚਿੰਤਾਵਾਂ ਵਿੱਚ ਜ਼ਮੀਨ ਦੀ ਮੁੱਖ ਭੂਮਿਕਾ ਨੂੰ ਸਮਝਣ ਲਈ ਵੱਡੇ ਪੱਧਰ 'ਤੇ ਜਾਗਰੂਕਤਾ ਪੈਦਾ ਕਰਨਾ ਹੈ।
ਇਸ ਸਮਾਗਮ ਵਿੱਚ ਵਿਅਕਤੀਆਂ ਅਤੇ ਸਮੂਹਾਂ ਨੂੰ ਪਹਿਲਕਦਮੀਆਂ ਕਰਨ ਲਈ ਉਤਸ਼ਾਹਿਤ ਕਰਦਾ ਹੈ, ਜੋ ਜ਼ਮੀਨ ਨੂੰ ਸਿਹਤਮੰਦ ਅਤੇ ਉਤਪਾਦਕ ਰੱਖ ਸਕਦੀਆਂ ਹਨ। ਸਮਾਗਮ ਵਿੱਚ ਮਾਰੂਥਲੀਕਰਣ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਬੰਨੀ ਘਾਹ ਦੇ ਮੈਦਾਨ ਦੀ ਬਹਾਲੀ 'ਤੇ ਕੀਤੀ ਗਈ ਪਹਿਲਕਦਮੀ, ਰੇਗਿਸਤਾਨਾਂ ਦੀ ਭਾਰਤੀ ਵਾਤਾਵਰਣ ਬਹਾਲੀ 'ਤੇ ਤਜਰਬਾ, ਜੰਗਲਾਤ ਪ੍ਰਮਾਣੀਕਰਣ ਅਤੇ ਭੂਮੀ ਗਿਰਾਵਟ ਦੀ ਨਿਰਪੱਖਤਾ ਨੂੰ ਪ੍ਰਾਪਤ ਕਰਨ 'ਤੇ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕੀਤਾ ਗਿਆ।
ਕੇਂਦਰੀ ਮੰਤਰੀ ਨੇ ਭਾਰਤ ਲਈ ਵਣ ਪ੍ਰਬੰਧਨ ਕੌਂਸਲ ਦਾ ਵਣ ਪ੍ਰਬੰਧਨ ਮਿਆਰ ਜਾਰੀ ਕੀਤਾ। ਇਹ ਭਾਰਤ-ਵਿਸ਼ੇਸ਼, ਸਵੈ-ਇੱਛਤ ਵਣ ਪ੍ਰਬੰਧਨ ਮਿਆਰ ਵੱਖ-ਵੱਖ ਸਿਧਾਂਤਾਂ, ਮਾਪਦੰਡਾਂ ਅਤੇ ਸੂਚਕਾਂ ਲਈ ਜੰਗਲ ਦੇ ਮਾਲਕਾਂ ਦੀ ਤੀਜੀ-ਧਿਰ ਦੁਆਰਾ ਆਡਿਟਿੰਗ ਨੂੰ ਹੁਲਾਰਾ ਦੇਵੇਗਾ। ਵਣ ਪ੍ਰਮਾਣੀਕਰਣ ਮਾਰੂਥਲੀਕਰਣ ਦਾ ਮੁਕਾਬਲਾ ਕਰਨ ਅਤੇ ਵਣ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਸਾਧਨ ਹੈ। ਐੱਫਐੱਸਸੀ ਵਣ ਪ੍ਰਮਾਣੀਕਰਣ ਆਤਮਨਿਰਭਰ ਭਾਰਤ ਟੀਚਿਆਂ ਅਤੇ ਐੱਸਡੀਜੀ, ਸੀਬੀਡੀ, ਯੂਐੱਨਸੀਸੀਡੀ, ਯੂਐੱਨਐੱਫਸੀਸੀਸੀ ਅਤੇ ਬੌਨ ਚੈਲੇਂਜ ਦੇ ਤਹਿਤ ਸਾਡੀਆਂ ਅੰਤਰਰਾਸ਼ਟਰੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਦੇਸ਼ ਦੇ ਯਤਨਾਂ ਦਾ ਸਮਰਥਨ ਕਰੇਗਾ।
ਅਗਾਂਹਵਧੂ ਕਿਸਾਨ ਅਤੇ ਸੰਭਾਲਵਾਦੀ ਸ਼੍ਰੀ ਸੁੰਦਾ ਰਾਮ ਵਰਮਾ, ਪਦਮ ਸ਼੍ਰੀ ਅਵਾਰਡੀ, 2020 ਅਤੇ ਸ਼੍ਰੀ ਹਿਮਤਾ ਰਾਮ ਭਾਂਭੂ, ਪਦਮ ਸ਼੍ਰੀ ਅਵਾਰਡੀ, 2020, ਵਣ ਅਤੇ ਜੰਗਲੀ ਜੀਵ ਪ੍ਰੇਮੀ ਦੁਆਰਾ ਮਾਰੂਥਲੀਕਰਣ ਅਤੇ ਭੂਮੀ ਦੀ ਗਿਰਾਵਟ ਦੇ ਪ੍ਰਬੰਧਨ ਬਾਰੇ ਗਿਆਨ ਭਰਪੂਰ ਅਨੁਭਵ ਸਾਂਝੇ ਕੀਤੇ ਗਏ।
ਇਸ ਪ੍ਰੋਗਰਾਮ ਵਿੱਚ ਸ਼੍ਰੀ ਚੰਦਰ ਪ੍ਰਕਾਸ਼ ਗੋਇਲ, ਆਈਐੱਫਐੱਸ, ਜੰਗਲਾਤ ਦੇ ਡਾਇਰੈਕਟਰ ਜਨਰਲ ਅਤੇ ਵਿਸ਼ੇਸ਼ ਸਕੱਤਰ, ਐੱਮਓਈਐੱਫ ਅਤੇ ਸੀਸੀ ਦੁਆਰਾ ਮਾਰੂਥਲੀਕਰਣ ਦਾ ਮੁਕਾਬਲਾ ਕਰਨ ਲਈ ਰੋਡ ਮੈਪ 'ਤੇ ਇੱਕ ਵਿਸਤ੍ਰਿਤ ਪੇਸ਼ਕਾਰੀ ਵੀ ਸ਼ਾਮਲ ਸੀ, ਜਿਸ ਤੋਂ ਬਾਅਦ ਸ਼੍ਰੀਮਤੀ ਲੀਲਾ ਨੰਦਨ, ਸਕੱਤਰ, ਐੱਮਓਈਐੱਫ ਅਤੇ ਸੀਸੀ ਦੁਆਰਾ ਕੁੰਜੀਵਤ ਭਾਸ਼ਣ ਦਿੱਤਾ ਗਿਆ, ਜਿਸ ਵਿੱਚ ਦੋਵਾਂ ਅਧਿਕਾਰੀਆਂ ਨੇ ਖ਼ਤਰੇ, ਸੰਯੁਕਤ ਅਤੇ ਇਕਸੁਰ ਕਾਰਜ ਯੋਜਨਾ ਬਾਰੇ ਗੱਲ ਕੀਤੀ। ।
ਕੇਂਦਰੀ ਮੰਤਰੀ ਨੇ ਉਜਾਗਰ ਕੀਤਾ ਕਿ ਭਾਰਤ ਵਾਤਾਵਰਣ ਦੀ ਸੁਰੱਖਿਆ ਅਤੇ ਸੰਭਾਲ ਲਈ ਸਬੰਧਤ ਅੰਤਰਰਾਸ਼ਟਰੀ ਗਠਜੋੜ ਦੇ ਕੇਂਦਰ ਵਿੱਚ ਭੂਮੀ ਦੀ ਗਿਰਾਵਟ ਦੇ ਮੁੱਦੇ ਨੂੰ ਲਿਆਉਣ ਵਿੱਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਨੇ ਸਤੰਬਰ 2019 ਵਿੱਚ ਸੰਯੁਕਤ ਰਾਸ਼ਟਰ ਕਨਵੈਨਸ਼ਨ ਟੂ ਕਾਮਬੈਟ ਡੈਜ਼ਰਟੀਫਿਕੇਸ਼ਨ (ਯੂਐੱਨਸੀਸੀਡੀ) ਅਤੇ ਸੀਓਪੀ-15 ਵਿੱਚ ਸੋਕੇ ਬਾਰੇ ਅੰਤਰ-ਸਰਕਾਰੀ ਕਾਰਜ ਸਮੂਹ ਦੀ ਰਿਪੋਰਟ ਦੀਆਂ ਸਿਫ਼ਾਰਸ਼ਾਂ ਦੇ 14ਵੇਂ ਸੈਸ਼ਨ ਦੀ ਮੇਜ਼ਬਾਨੀ ਕੀਤੀ। ਮੰਤਰੀ ਨੇ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਲੈਂਡ ਡਿਗਰੇਡੇਸ਼ਨ ਨਿਊਟ੍ਰਲਿਟੀ (ਐੱਲਡੀਐੱਨ) ਦੀਆਂ ਰਾਸ਼ਟਰੀ ਵਚਨਬੱਧਤਾਵਾਂ ਨੂੰ ਪ੍ਰਾਪਤ ਕਰਨ ਅਤੇ 2030 ਤੱਕ 26 ਐੱਮਐੱਚਏ ਖਰਾਬ ਭੂਮੀ ਨੂੰ ਬਹਾਲ ਕਰਨ ਲਈ ਯਤਨਸ਼ੀਲ ਹੈ। ਇਸ ਨਾਲ ਭੂਮੀ ਸਰੋਤਾਂ ਦੀ ਟਿਕਾਊ ਅਤੇ ਸਰਵੋਤਮ ਵਰਤੋਂ 'ਤੇ ਧਿਆਨ ਦਿੱਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਭੂਮੀ ਬਹਾਲੀ ਨਾਲ ਸਬੰਧਤ ਰਾਸ਼ਟਰੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਪ੍ਰਗਤੀ ਲਈ ਸਮੂਹਿਕ ਪਹੁੰਚ ਅਪਣਾਈ ਹੈ।
ਸ਼੍ਰੀ ਯਾਦਵ ਨੇ ਸਾਡੇ ਪ੍ਰਧਾਨ ਮੰਤਰੀ - ਐੱਲਆਈਐੱਫਈ ਦੁਆਰਾ ਪੇਸ਼ ਕੀਤੇ ਇੱਕ-ਸ਼ਬਦ ਦੇ ਮੰਤਰ ਦਾ ਵੀ ਹਵਾਲਾ ਦਿੱਤਾ, ਜਿਸਦਾ ਅਰਥ ਹੈ ਵਾਤਾਵਰਣ ਲਈ ਜੀਵਨ ਸ਼ੈਲੀ। ਉਨ੍ਹਾਂ ਟਿੱਪਣੀ ਕੀਤੀ ਕਿ ਸਾਨੂੰ ਸਾਰਿਆਂ ਨੂੰ ਆਪਣੀ ਮੌਜੂਦਾ ਜੀਵਨ ਸ਼ੈਲੀ ਦੀਆਂ ਚੋਣਾਂ ਦੀ ਜਾਂਚ ਕਰਨ ਦੀ ਲੋੜ ਹੈ। ਉਨ੍ਹਾਂ ਨੇ ਦ੍ਰਿੜ੍ਹਤਾ ਨਾਲ ਮਹਿਸੂਸ ਕੀਤਾ ਕਿ ਅੱਜ ਜਿਸ ਚੀਜ਼ ਦੀ ਲੋੜ ਹੈ ਉਹ ਨਾਸਮਝ ਅਤੇ ਵਿਨਾਸ਼ਕਾਰੀ ਖਪਤ ਦੀ ਬਜਾਏ ਸੁਚੇਤ ਅਤੇ ਸਮਝਦਾਰੀ ਨਾਲ ਵਰਤੋਂ ਅਤੇ ਇਸ ਨੂੰ ਵਾਤਾਵਰਣ ਪ੍ਰਤੀ ਜਗੜੋਕ ਜੀਵਨ ਸ਼ੈਲੀ ਦਾ ਇੱਕ ਜਨ ਅੰਦੋਲਨ ਬਣਨ ਦੀ ਲੋੜ ਹੈ। ਉਨ੍ਹਾਂ ਨੇ ਖੇਤੀਬਾੜੀ ਅਤੇ ਜ਼ਮੀਨੀ ਸੁਧਾਰ ਦੇ ਕੰਮ ਲਈ ਸਥਾਨਕ ਸਮਝ ਦੀ ਸਰਵੋਤਮ ਵਰਤੋਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੰਤਰਾਲੇ ਨੂੰ 8 ਹੋਰ ਸਬੰਧਤ ਮੰਤਰਾਲਿਆਂ ਨਾਲ ਤਾਲਮੇਲ ਕਰਨ ਲਈ ਕਿਹਾ, ਜੋ ਜ਼ਮੀਨ ਦੇ ਨਿਘਾਰ ਨੂੰ ਬਹਾਲ ਕਰਨ ਵਿੱਚ ਸ਼ਾਮਲ ਹਨ। ਮੰਤਰੀ ਨੇ ਭੂਮੀ ਪ੍ਰਬੰਧਨ ਵਿੱਚ ਔਰਤਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਮੰਤਰੀ ਨੇ ਸਿੱਟਾ ਕੱਢਿਆ ਕਿ ਮਾਰੂਥਲੀਕਰਣ ਦਾ ਮੁਕਾਬਲਾ ਮਿਸ਼ਨ ਮੋਡ ਵਿੱਚ ਕੀਤਾ ਜਾਣਾ ਚਾਹੀਦਾ ਹੈ।
*****
ਐੱਚਐੱਸ/ਪੀਡੀ/ਟੀਕੇ
(Release ID: 1834931)
Visitor Counter : 201