ਇਸਪਾਤ ਮੰਤਰਾਲਾ

ਇਸਪਾਤ ਮੰਤਰੀ ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ਮੱਧ ਦਰਜ ਦੇ ਇਸਪਾਤ ਖੇਤਰ ਦੇ ਲਈ ਸਹਿਯੋਗ ਅਤੇ ਸਹੀ ਈਕੋਸਿਸਟਮ ਪ੍ਰਦਾਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ; ਵਰ੍ਹੇ 2030 ਤੱਕ 300 ਮਿਲੀਅਨ ਟਨ ਇਸਪਾਤ ਉਤਪਾਦਨ ਸਮਰੱਥਾ ਪ੍ਰਾਪਤ ਕਰਨ ਦਾ ਲਕਸ਼

Posted On: 16 JUN 2022 8:54PM by PIB Chandigarh

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਗੁਜਰਾਤ ਸਟੀਲ ਦੇ ਮੱਧ ਦਰਜ ਦੇ ਇਸਪਾਤ ਖੇਤਰ ਅਤੇ ਇਸ ਦੇ ਉਪਭੋਗਤਾਵਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਸਮਝਣ ਦੇ ਉਦੇਸ਼ ਨਾਲ ਆਯੋਜਿਤ ਇੱਕ ਸੰਵਾਦ ਬੈਠਕ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਵਰ੍ਹੇ 2030 ਤੱਕ 300 ਮਿਲੀਅਨ ਟਨ ਇਸਪਾਤ ਉਤਪਾਦਨ ਸਮਰੱਥਾ ਪ੍ਰਾਪਤ ਕਰਨ ਦੇ ਲਕਸ਼ ਨੂੰ ਪੂਰਾ ਕਨਰ ਦੇ ਲਈ ਮੱਧ ਇਸਪਾਤ ਖੇਤਰ ਅਤੇ ਇਸ ਦੇ ਉਪਭੋਗਤਾਵਾਂ ਦੇ ਸਹਿਯੋਗ ਤੇ ਸਹੀ ਈਕੋਸਿਸਟਮ ਤੰਤਰ ਉਪਲੱਬਧ ਕਰਵਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ।

https://ci3.googleusercontent.com/proxy/7C4BIBOJg_uluwMYM2r7IcwCIb3BiGXOWsecigClUKp1UQnVqMPV9ltPsZsScNpXUEmMo9zG-5kC_pnBDKo_RVBNVtcXNOeItDph7JWZbfEiSbeoBE1_t-lXbA=s0-d-e1-ft#https://static.pib.gov.in/WriteReadData/userfiles/image/image00123AA.jpg

https://ci6.googleusercontent.com/proxy/sEJcVyIcCtqDg2D0F3-qpVIZ-u9etRTxlE2jJ9Z3QbZ0DauuW8e4gz0QyHEoaJ1kgymBabiMzyc76UeMvohiCouFYUgJj8lCyfQpNyvkIv7XnmwZnsPn9WMu4g=s0-d-e1-ft#https://static.pib.gov.in/WriteReadData/userfiles/image/image002SEY7.jpg

ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਸਾਰੇ ਉਦੇਸ਼ਾਂ ਨੂੰ ਮੱਧ ਦਰਜ ਦੇ ਇਸਪਾਤ ਉਤਪਾਦਕਤਾ ਅਤੇ ਇਸਪਾਤ ਉਪਭੋਗਤਾਵਾਂ ਦੀ ਸਰਗਰਮ ਭਾਗੀਦਾਰੀ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਵਪਾਰ ਕਰਨਾ ਸੁਗਮ ਬਣਾਉਣ ਦੇ ਮਹੱਤਵਆਕਾਂਖੀ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਰਾਜ ਅਤੇ ਕੇਂਦਰ ਰਾਜ ਸਰਕਾਰ ਦੀਆਂ ਨੀਤੀਆਂ ਦੇ ਦਰਮਿਆਨ ਤਾਲਮੇਲ ‘ਤੇ ਜ਼ੋਰ ਦਿੱਤਾ।

ਮੀਟਿੰਗ ਵਿੱਚ ਦੱਖਣ ਗੁਜਰਾਤ ਚੈਂਬਰ ਆਵ੍ ਕਮਰਸ, ਸੈਕੰਡਰੀ ਸਟੀਲ ਐਂਡ ਸਟੀਲ ਕੰਜ਼ਿਊਮਰ ਐਸੋਸੀਏਸ਼ਨ ਆਵ੍ ਗੁਜਰਾਤ ਦੇ ਲਗਭਗ 50 ਮੈਂਬਰਾਂ ਤੇ ਇਸਪਾਤ ਮੰਤਰਾਲਾ ਅਤੇ ਗੁਜਰਾਤ ਸਰਕਾਰ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਦੇ ਦੌਰਾਨ ਰਾਸ਼ਟਰ ਨਿਰਮਾਣ ਵਿੱਚ ਮੱਧ ਦਰਜ ਦੇ ਇਸਪਾਤ ਉਤਪਾਦਕਾਂ ਦੀ ਭੂਮਿਕਾ ਤੇ ਮੱਧ ਦਰਜ ਦੇ ਇਸਪਾਤ ਖੇਤਰ ਦੇ ਲਈ ਵਿਭਿੰਨ ਯੋਜਨਾਵਾਂ ਦੇ ਪ੍ਰਾਵਧਾਨਾਂ ‘ਤੇ ਚਰਚਾ ਕੀਤੀ ਗਈ।

ਗੁਜਰਾਤ ਇਸਪਾਤ ਖੇਤਰ ਦੇ ਪ੍ਰਤੀਨਿਧੀਆਂ ਨੇ ਕੇਂਦਰੀ ਮੰਤਰੀ ਦੇ ਸਾਹਮਣੇ ਆਪਣੀਆਂ-ਆਪਣੀਆਂ ਸਮੱਸਿਆਵਾਂ ਰੱਖੀਆਂ।

https://ci6.googleusercontent.com/proxy/VsDZK9LlmfXMgByFVXgHXCPWGLKvkBNdUyfcD4K8ESci94x0IqJKAO9BDN30MDUhGwxMpwSz5jH_oisR3snFfRH3Yx9SwOENrN7mSzo7vVk12oIvzSKqwQok1w=s0-d-e1-ft#https://static.pib.gov.in/WriteReadData/userfiles/image/image003FGXQ.jpg

ਇਸ ਤੋਂ ਪਹਿਲਾਂ ਦਿਨ ਦੇ ਸਮੇਂ ਵਿੱਚ, ਇਸਪਾਤ ਮੰਤਰੀ ਨੇ ਇੱਕ ਹੀ ਛੱਤ ਦੇ ਹੇਠਾਂ ਸਾਰੇ ਹੀਰਾ ਵਪਾਰ ਗਤੀਵਿਧੀਆਂ ਦੇ ਲਈ ਸਥਾਪਿਤ ਕੀਤੇ ਗਏ ਦੁਨੀਆ ਦੇ ਸਭ ਤੋਂ ਵੱਡੇ ਬਿਜ਼ਨਸ ਕੰਪਲੈਕਸ ਡਾਇਮੰਡ ਬੋਰਸ ਦਾ ਵੀ ਦੌਰਾ ਕੀਤਾ। ਇਸ ਪਰਿਸਰ ਵਿੱਚ ਲਗਭਗ 54000 ਟਨ ਸਟੀਲ ਦਾ ਉਪਯੋਗ ਟੀਐੱਮਟੀ ਬਾਰ ਦੇ ਰੂਪ ਵਿੱਚ ਕੀਤਾ ਗਿਆ ਹੈ, ਜੋ ਮੱਧ ਦਰਜ ਦੇ ਇਸਪਾਤ ਨਿਰਮਾਤਾਵਾਂ ਦੁਆਰਾ ਉਤਪਾਦਿਤ ਹੈ। ਸ਼੍ਰੀ ਰਾਮ ਚੰਦ੍ਰ ਪ੍ਰਸਾਦ ਸਿੰਘ ਨੇ ਕਿਹਾ, ਇਸ ਨਿਰਮਾਣ ਤੋਂ ਪਤਾ ਚਲਦਾ ਹੈ ਕਿ ਮੱਧ ਦਰਜ ਦੇ ਇਸਪਾਤ ਉਤਪਾਦਕਾਂ ਦੁਆਰਾ ਤਿਆਰ ਕੀਤਾ ਗਿਆ ਇਸਪਾਤ ਉੱਚੀ ਇਮਾਰਤਾਂ ਦੀ ਗੁਣਵੱਤਾ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਕੇਂਦਰੀ ਮੰਤਰੀ ਨੇ ਇਸ ਉਪਲੱਬਧੀ ਦੇ ਲਈ ਸਾਰੇ ਮੱਧ ਦਰਜ ਦੇ ਇਸਪਾਤ ਨਿਰਮਾਤਾਵਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਇਸਪਾਤ ਕੰਪਨੀਆਂ ਨੂੰ ਵਿਸ਼ੇਸ਼ ਇਸਪਾਤ ਉਤਪਾਦਾਂ ਦੇ ਵਿਕਾਸ ਵਿੱਚ ਵੱਧ ਰੁਚੀ ਲੈਣ ਦੀ ਸਲਾਹ ਦਿੱਤੀ ਤਾਕਿ ਦੇਸ਼ ਦੀਆਂ ਜ਼ਰੂਰਤਾਂ ਨੂੰ ਸਵਦੇਸ਼ੀ ਮਾਧਿਅਮ ਨਾਲ ਪੂਰਾ ਕੀਤਾ ਜਾ ਸਕੇ।

*****

ਏਕੇਐੱ/ਐੱਸਕੇਐੱਸ



(Release ID: 1834797) Visitor Counter : 97


Read this release in: English , Urdu , Hindi , Gujarati