ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਡਾਕਟਰ ਐੱਲ. ਮੁਰੂਗਨ ਭਲਕੇ ਕੰਨਿਆਕੁਮਾਰੀ ਵਿੱਚ ਡੇਅਰੀ ਕਿਸਾਨਾਂ ਦੇ ਨਾਲ ਯੋਗ ਸੈਸ਼ਨ ਵਿੱਚ ਹਿੱਸਾ ਲੈਣਗੇ
ਅੰਤਰਰਾਸ਼ਟਰੀ ਯੋਗ ਦਿਵਸ ਦਾ ਕਾਊਂਟਡਾਊਨ ਈਵੈਂਟ
Posted On:
16 JUN 2022 7:19PM by PIB Chandigarh
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਆਈਡੀਵਾਈ 2022 ਦੇ ਕਾਊਂਟਡਾਊਨ ਸਮਾਗਮਾਂ ਦੇ ਹਿੱਸੇ ਵਜੋਂ ਰਾਜ ਮੰਤਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ ਡਾ. ਐੱਲ. ਮੁਰੂਗਨ ਭਲਕੇ ਕੰਨਿਆਕੁਮਾਰੀ, ਤਮਿਲ ਨਾਡੂ ਵਿਖੇ ਡੇਅਰੀ ਕਿਸਾਨਾਂ ਦੇ ਨਾਲ ਯੋਗ ਸੈਸ਼ਨ ਵਿੱਚ ਹਿੱਸਾ ਲੈਣਗੇ।
ਭਾਰਤ ਸਰਕਾਰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੀ ਹੈ ਅਤੇ ਆਯੂਸ਼ ਮੰਤਰਾਲੇ ਨੇ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਦੀ ਉਲਟੀ ਗਿਣਤੀ ਵਜੋਂ ਸਮਾਗਮਾਂ ਦਾ ਆਯੋਜਨ ਕਰਨ ਦਾ ਪ੍ਰਸਤਾਵ ਕੀਤਾ ਹੈ।
ਵਿਭਾਗ ਦਾ ਟੀਚਾ ਹੈ ਕਿ ਦੁੱਧ ਅਤੇ ਡੇਅਰੀ ਉਤਪਾਦਾਂ ਨੂੰ ਜ਼ਰੂਰੀ ਪੌਸ਼ਟਿਕ ਤੱਤਾਂ ਅਤੇ ਲਗਭਗ ਇੱਕ ਸੰਪੂਰਨ ਭੋਜਨ ਦੇ ਇੱਕ ਚੰਗੇ ਸਰੋਤ ਵਜੋਂ ਉਤਸ਼ਾਹਿਤ ਕਰਕੇ ਸਿਹਤ ਅਤੇ ਤੰਦਰੁਸਤੀ ਲਈ ਜਨਤਕ ਅੰਦੋਲਨ ਵਜੋਂ ਆਈਡੀਵਾਈ-2022 ਦੀਆਂ ਗਤੀਵਿਧੀਆਂ ਵਿੱਚ ਹੋਰ ਲੋਕਾਂ ਨੂੰ ਸ਼ਾਮਲ ਕਰਨਾ ਹੈ।
*** *** *** ***
ਐੱਨਜੀ
(Release ID: 1834778)
Visitor Counter : 107