ਪੇਂਡੂ ਵਿਕਾਸ ਮੰਤਰਾਲਾ
'ਗ੍ਰਾਮੀਣ ਉਧਯਾਮਿਤਾ ਸੰਸਥਾਨ' ਨਾਮਕ ਫਰਜ਼ੀ ਸੰਸਥਾ, ਜੋ ਕਿ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਅਧੀਨ ਹੋਣ ਦਾ ਦਾਅਵਾ ਕਰਦੀ ਹੈ, ਉੱਤਰਾਖੰਡ, ਪੰਜਾਬ ਅਤੇ ਹਰਿਆਣਾ ਰਾਜਾਂ ਲਈ ਭਰਤੀ ਪ੍ਰਕਿਰਿਆ ਕਰ ਰਹੀ ਹੈ
ਇਹ ਸੰਸਥਾ ਜਾਅਲੀ ਹੈ ਅਤੇ ਬੇਸ਼ੱਕ ਬਿਨੈਕਾਰਾਂ ਤੋਂ ਪੈਸੇ ਠੱਗਣ ਦੇ ਇੱਕੋ-ਇੱਕ ਮਕਸਦ ਨਾਲ ਬਣਾਈ ਗਈ ਹੈ
Posted On:
16 JUN 2022 5:08PM by PIB Chandigarh
ਕੇਂਦਰੀ ਗ੍ਰਾਮੀਣ ਵਿਕਾਸ ਮੰਤਰਾਲੇ ਦੀ ਜਾਣਕਾਰੀ ਵਿੱਚ ਆਇਆ ਹੈ ਕਿ 'ਗ੍ਰਾਮੀਣ ਉਧਯਾਮਿਤਾ ਸੰਸਥਾਨ' ਨਾਮ ਦੀ ਇੱਕ ਸੰਸਥਾ, ਭਾਰਤ ਸਰਕਾਰ ਦੁਆਰਾ ਅਧਿਕਾਰਤ ਹੋਣ ਦਾ ਦਾਅਵਾ ਕਰ ਰਹੀ ਹੈ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਅਧੀਨ ਕੰਮ ਕਰਦੇ ਹੋਏ, ਉੱਤਰਾਖੰਡ, ਪੰਜਾਬ ਅਤੇ ਹਰਿਆਣਾ ਰਾਜਾਂ ਵਿੱਚ ਡੇਟਾ ਐਨਾਲਿਸਟ, ਪ੍ਰਸ਼ਾਸਨਿਕ ਅਧਿਕਾਰੀ ਅਤੇ ਐੱਮਟੀਐੱਸ ਦੀਆਂ ਅਸਾਮੀਆਂ ਲਈ ਨਵੰਬਰ ਮਹੀਨੇ ਤੋਂ ਇੱਕ ਭਰਤੀ ਪ੍ਰਕਿਰਿਆ ਨੂੰ ਚਲਾ ਰਹੀ ਹੈ।
ਮਾਰਚ 2022 ਦੇ ਮਹੀਨੇ ਵਿੱਚ ਮੰਤਰਾਲੇ ਦੁਆਰਾ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ 'ਤੇ, ਇਹ ਸਪੱਸ਼ਟ ਕੀਤਾ ਗਿਆ ਹੈ ਕਿ ਗ੍ਰਾਮੀਣ ਵਿਕਾਸ ਮੰਤਰਾਲੇ ਨਾਲ ਸਬੰਧਤ ਅਜਿਹੀ ਕੋਈ ਸੰਸਥਾ/ਖ਼ੁਦਮੁਖ਼ਤਿਆਰ ਇਕਾਈ/ਸਬੰਧਤ ਜਾਂ ਅਧੀਨ ਦਫ਼ਤਰ/ਸੰਗਠਨ ਨਹੀਂ ਹੈ। ਇਸ ਦੀ ਵਿਧੀ ਅਤੇ ਦਸਤਾਵੇਜਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸੰਸਥਾ ਜਾਅਲੀ ਹੈ ਅਤੇ ਬਿਨੈਕਾਰਾਂ ਤੋਂ ਪੈਸੇ ਠੱਗਣ ਦੇ ਉਦੇਸ਼ ਨਾਲ ਬਣਾਈ ਗਈ ਹੈ।
ਆਮ ਲੋਕਾਂ ਨੂੰ ਇਸ ਸਬੰਧ ਵਿੱਚ ਸੂਚਿਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਬਿਨੈਕਾਰਾਂ ਨੂੰ ਇਸ ਸ਼ੱਕੀ ਸੰਸਥਾ ਦੁਆਰਾ ਕੀਤੇ ਗਏ ਦਾਅਵਿਆਂ ਜਿਵੇਂ ਕਿ ਖਾਲੀ ਅਸਾਮੀਆਂ/ਤਨਖਾਹ ਸਕੇਲ ਆਦਿ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਸਰਟੀਫਿਕੇਟ ਵੈਰੀਫਿਕੇਸ਼ਨ ਜਾਂ ਸ਼ੇਅਰਿੰਗ ਲਈ ਬੈਂਕ ਖਾਤੇ ਦੇ ਵੇਰਵਿਆਂ ਸਮੇਤ ਸੰਵੇਦਨਸ਼ੀਲ ਜਾਣਕਾਰੀ ਸਮੇਤ ਵਾਪਸੀਯੋਗ ਸੁਰੱਖਿਆ ਰਕਮ ਲਈ ਕੋਈ ਭੁਗਤਾਨ ਕਰਨ ਵਰਗੇ ਜਾਲ ਵਿੱਚ ਫਸਣ ਪ੍ਰਤੀ ਚੌਕਸ ਰਹਿਣਾ ਚਾਹੀਦਾ ਹੈ। ।
ਬਿਨੈਕਾਰ ਕਿਰਪਾ ਕਰਕੇ ਨੋਟ ਕਰ ਸਕਦੇ ਹਨ ਕਿ ਸਾਰੀਆਂ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਵੈੱਬਸਾਈਟਾਂ "gov.in" ਡੋਮੇਨ 'ਤੇ ਹਨ ਅਤੇ ".com" ਜਾਂ ਕਿਸੇ ਹੋਰ ਸਪੈਮ/ਕਨਕੈਕਟਡ/ਸਪੂਫ ਵੈੱਬਸਾਈਟ ਜਾਂ ਝੂਠੇ ਲਿੰਕ 'ਤੇ ਨਹੀਂ ਹਨ।
****
ਏਡੀ/ਪੀਕੇ
(Release ID: 1834648)