ਸੰਸਦੀ ਮਾਮਲੇ
ਆਜ਼ਾਦੀ ਕੇ ਅੰਮ੍ਰਿਤ ਮਹੋਤਵ ਅਤੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ ਵਿੱਚ ਸਸੰਦੀ ਮਾਮਲੇ ਮੰਤਰਾਲਾ ਵਿੱਚ ਯੋਗ ਵਰਕਸ਼ਾਪ ਦਾ ਆਯੋਜਨ
ਯੋਗ ਦੈਨਿਕ ਜੀਵਨ ਵਿੱਚ ਤਣਾਅ ਘਟਾਉਣ ਅਤੇ ਕਾਰਜ ਸਮਰੱਥਾ ਵਧਾਉਣ ਵਿੱਚ ਸਹਾਇਕ: ਡਾ. ਸਤਯ ਪ੍ਰਕਾਸ਼, ਐਡੀਸ਼ਨਲ ਸਕੱਤਰ
Posted On:
16 JUN 2022 4:06PM by PIB Chandigarh
ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਅਤੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਿਲਸਿਲੇ ਵਿੱਚ ਸੰਸਦੀ ਕਾਰਜ ਮੰਤਰਾਲੇ ਦੁਆਰਾ 15 ਜੂਨ, 2022 ਨੂੰ ਪਾਰਲੀਆਮੈਂਟ ਹਾਉਸ ਅਨੈਕਸੀ, ਨਵੀਂ ਦਿੱਲੀ ਵਿੱਚ ਯੋਗ ਗੁਰੂ ਡਾ. ਸੁਰਕਸ਼ਿਤ ਗੋਸਵਾਮੀ ਦੇ ਮਾਰਗਦਰਸ਼ਨ ਵਿੱਚ ਇੱਕ ਯੋਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸੰਸਦੀ ਮਾਮਲੇ ਮੰਤਰਾਲਾ ਦੇ ਐਡੀਸ਼ਨਲ ਸਕੱਤਰ, ਡਾ. ਸਤਯ ਪ੍ਰਕਾਸ਼ ਨੇ ਡਾ. ਸੁਰਕਸ਼ਿਤ ਗੋਸਵਾਮੀ ਦਾ ਪਰਿਚੈ ਦਿੰਦੇ ਹੋਏ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਅਤੇ ਦੈਨਿਕ ਜੀਵਨ ਵਿੱਚ ਯੋਗ ਦੇ ਮਹੱਤਵ ‘ਤੇ ਚਾਨਣਾ ਪਾਇਆ।
ਡਾ. ਸੁਰਕਸ਼ਿਤ ਗੋਸਵਾਮੀ ਨੇ ਮੰਤਰਾਲਾ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਫਤਰ ਵਿੱਚ ਕਾਰਜ ਦੌਰਾਨ ਯੋਗ ਕ੍ਰਿਆ ਦੇ ਮਾਧਿਅਮ ਨਾਲ ਆਪਣੇ ਤਣਾਵ ਨੂੰ ਘੱਟ ਕਰ ਆਪਣੀ ਕਾਰਜ ਸਮਰੱਥਾ ਨੂੰ ਵਧਾਉਣ ਬਾਰੇ ਜਾਣਕਾਰੀ ਦੇ ਕੇ ਯੋਗ ਤੇ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ। ਯੋਗ ਵਰਕਸ਼ਾਪ ਵਿੱਚ ਸੰਸਦੀ ਮਾਮਲੇ ਮੰਤਰਾਲੇ ਤੋਂ ਡਾ. ਸਤਯ ਪ੍ਰਕਾਸ਼, ਐਡੀਸ਼ਨਲ ਸਕੱਤਰ, ਸ਼੍ਰੀਮਤੀ ਸੁਮਨ ਬਾਰਾ, ਡਾਇਰੈਕਟਰ ਅਤੇ ਮੰਤਰਾਲਾ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਹਿੱਸਾ ਲਿਆ।
*****
ਏ.ਕੇ.ਐੱਨ/ਐੱਸ.ਕੇ.
(Release ID: 1834639)
Visitor Counter : 146