ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਰਾਜਸਥਾਨ ਵਿੱਚ ਈਸਟ-ਵੈਸਟ ਕੌਰੀਡੋਰ ਦੇ ਰਾਸ਼ਟਰੀ ਰਾਜਮਾਰਗ (ਐੱਨਐੱਚ) 76 ਦੇ ਕੋਟਾ ਬਾਈਪਾਸ ‘ਤੇ ਕੇਬਲ ਸਟੇ ਬ੍ਰਿਜ ਦੇ ਨਿਰਮਾਣ ਤੇ ਰੱਖ-ਰਖਾਵ ਦੇ ਪ੍ਰੋਜੈਕਟ ਪੂਰੀ ਹੋਈ

Posted On: 14 JUN 2022 12:02PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਰਾਜਸਥਾਨ ਵਿੱਚ ਈਸਟ-ਵੈਸਟ ਕੌਰੀਡੋਰ ਦੇ ਰਾਸ਼ਟਰੀ ਰਾਜਮਾਰਗ (ਐੱਨਐੱਚ) 76 ਦੇ ਕੋਟਾ ਬਾਈਪਾਸ ‘ਤੇ ਕੇਬਲ ਸਟੇ ਬ੍ਰਿਜ ਦੇ ਨਿਰਮਾਣ ਤੇ ਰੱਖ-ਰਖਾਵ ਦੇ ਪ੍ਰੋਜੈਕਟ ਪੂਰੇ ਹੋ ਗਏ ਹਨ।

ਟਵੀਟਾਂ ਦੀ ਇੱਕ ਲੜੀ ਵਿੱਚ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਸਰਕਾਰ ਸਾਡੇ ਦੇਸ਼ ਵਿੱਚ ਬੁਨਿਆਦੀ ਢਾਂਚੇ ਨੂੰ ਵਧਾਉਣ ਦੇ ਲਈ ਚੌਵੀ ਘੰਟੇ ਕੰਮ ਕਰ ਰਹੀ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਚੰਬਲ ਨਦੀ ‘ਤੇ 1.4 ਕਿਲੋਮੀਟਰ ਕੇਬਲ-ਸਟੇ ਪੁਲ਼ ਦਾ ਨਿਰਮਾਣ ਲਗਭਗ 214 ਕਰੋੜ ਰੁਪਏ ਦੇ ਕੁੱਲ ਕੈਪੇਕਸ ਦੇ ਨਾਲ ਕੀਤਾ ਗਿਆ ਸੀ ਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਦੁਆਰਾ 2017 ਵਿੱਚ ਕੀਤਾ ਗਿਆ ਸੀ।

https://ci4.googleusercontent.com/proxy/o0R5HKe4lwMzec1HrUYe79aIcVLq8m-FCGp3-v8gifHbD6xnGAd6lLuxMSJzinRz8-i6PGbj2smgDBoMAB5vJUphvx9cNmZ0jDpMiuk1YxXLIpKRwYwozXMRiw=s0-d-e1-ft#https://static.pib.gov.in/WriteReadData/userfiles/image/image0013JCR.jpg

ਉਨ੍ਹਾਂ ਨੇ ਕਿਹਾ ਕਿ ਇਹ ਪੁਲ਼ ਕੋਟਾ ਬਾਈਪਾਸ ਦਾ ਹਿੱਸਾ ਹੈ ਅਤੇ ਪੋਰਬੰਦਰ (ਗੁਜਰਾਤ) ਤੋਂ ਸਿਲਚਰ (ਅਸਾਮ) ਤੱਕ ਈਸਟ-ਵੈਸਟ ਕੌਰੀਡੋਰ ਦਾ ਹਿੱਸਾ ਹੈ। ਇਹ ਪੁਲ਼ ਅਤਿਆਧੁਨਿਕ ਪ੍ਰਣਾਲੀ ਜਿਵੇਂ ਕਿ ਅਤਿਅਧਿਕ ਟ੍ਰੈਫਿਕ-ਜਾਮ ਦੀ ਸਥਿਤੀ ਨੂੰ ਸੰਭਾਲਣ ਵਿੱਚ ਸਮਰੱਥ ਹੈ ਤੇ ਭਾਰੀ ਮੀਂਹ, ਹਵਾ, ਤੂਫਾਨ ਨਾਲ ਨਿਪਟਣ ਦੇ ਲਈ ਬਣਾਇਆ ਗਿਆ ਹੈ ਅਤੇ ਇੱਥੇ ਤੱਕ ਕਿ ਭੂਚਾਲ ਦੀ ਨੋਟੀਫਿਕੇਸ਼ਨ ਨਾਲ ਵੀ ਲੈਸ ਹੈ ਜਿਸ ਨੂੰ ਪੁਲ਼ ਦੇ ਕੰਟਰੋਲ ਰੂਮ ਨੂੰ ਭੇਜਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਬਲ ਕੁਦਰਤ ਵਿੱਚ ਏਅਰੋਡਾਇਨਾਮਿਕ ਹੈ ਅਤੇ ਉਨ੍ਹਾਂ ਵਿੱਚ ਤੂਫਾਨੀ ਹਵਾਵਾਂ ਵਿੱਚ ਸਥਿਰ ਰਹਿਣ ਦੀ ਸਮਰੱਥਾ ਹੈ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਹੋਰ ਜੀਵਨ ਨੂੰ ਪਰੇਸ਼ਾਨੀ ਤੋਂ ਬਚਾਉਣ ਦੇ ਲਈ, ਪੁਲ਼ ਦੇ ਦੋਵੇਂ ਪਾਸੇ 700 ਮੀਟਰ ਦੀ ਲੰਬਾਈ ਵਿੱਚ ਲਗਭਗ 70 ਪ੍ਰਤੀਸ਼ਤ ਦ੍ਰਿਸ਼ਤਾ ਦੇ ਨਾਲ 7.5 ਮੀਟਰ ਆਵਾਜ਼ ਬਾਧਾ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਨਾ ਸਿਰਫ ਰਾਜਸਥਾਨ ਦੇ ਹਦੋਤੀ ਖੇਤਰ ਦੇ ਨਿਵਾਸੀਆਂ ਨੂੰ ਲਾਭ ਪਹੁੰਚਿਆ ਹੈ ਬਲਕਿ ਇਸ ਨੇ ਕੋਟਾ ਸ਼ਹਿਰ ਵਿੱਚ ਟ੍ਰੈਫਿਕ ਦੀ ਭੀੜ ਨੂੰ ਘੱਟ ਕਰਨ ਵਿੱਚ ਵੀ ਯੋਗਦਾਨ ਕੀਤਾ ਹੈ।

***********

ਐੱਮਜੇਪੀਐੱਸ


(Release ID: 1834134) Visitor Counter : 155


Read this release in: English , Urdu , Hindi , Tamil , Telugu