ਸੱਭਿਆਚਾਰ ਮੰਤਰਾਲਾ
azadi ka amrit mahotsav

ਭਗਵਾਨ ਬੁੱਧ ਦੇ ਚਾਰ ਪਵਿੱਤਰ ਕਪਿਲਵਸਤੂ ਅਵਸ਼ੇਸ਼ ਅੱਜ 11 ਦਿਨਾਂ ਦੇ ਪ੍ਰਦਰਸ਼ਨ ਲਈ ਮੰਗੋਲੀਆ ਪਹੁੰਚੇ

ਉਲਨਬਾਤਾਰ ਪਹੁੰਚਣ 'ਤੇ ਅਵਸ਼ੇਸ਼ਾਂ ਦਾ ਸ਼ਰਧਾ ਅਤੇ ਰਸਮੀ ਧੂਮ-ਧਾਮ ਨਾਲ ਸੁਆਗਤ ਕੀਤਾ ਗਿਆ

ਭਾਰਤ ਬੁੱਧ ਦੇ ਅਮਨ-ਸ਼ਾਂਤੀ ਦੇ ਸੰਦੇਸ਼ ਨੂੰ ਦੁਨੀਆ ਤੱਕ ਪਹੁੰਚਾ ਰਿਹਾ ਹੈ: ਸ਼੍ਰੀ ਕਿਰੇਨ ਰਿਜਿਜੂ

Posted On: 13 JUN 2022 3:00PM by PIB Chandigarh

 ਭਗਵਾਨ ਬੁੱਧ ਦੇ ਚਾਰ ਪਵਿੱਤਰ ਕਪਿਲਵਸਤੂ ਅਵਸ਼ੇਸ਼ ਅੱਜ ਕਾਨੂੰਨ ਅਤੇ ਨਿਆਂ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਦੀ ਅਗਵਾਈ ਵਿੱਚ 25 ਮੈਂਬਰੀ ਪ੍ਰਤੀਨਿਧੀ ਮੰਡਲ ਦੇ ਨਾਲ, 11 ਦਿਨਾਂ ਦੇ ਪ੍ਰਦਰਸ਼ਨ ਲਈ ਮੰਗੋਲੀਆ ਪਹੁੰਚੇ। ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦਾ ਉਲਾਨਬਾਤਾਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੰਗੋਲੀਆ ਦੀ ਸੱਭਿਆਚਾਰਕ ਮੰਤਰੀ ਸੁਸ਼੍ਰੀ ਚੈ ਨੋਮਿਨ, ਭਾਰਤ ਮੰਗੋਲੀਆ ਫ੍ਰੈਂਡਸ਼ਿਪ ਗਰੁੱਪ ਦੀ ਸੰਸਦ/ਚੇਅਰਮੈਨ ਸੁਸ਼੍ਰੀ ਸਰਾਂਚਿਮੇਗ, ਮੰਗੋਲੀਆ ਦੇ ਰਾਸ਼ਟਰਪਤੀ ਦੇ ਸਲਾਹਕਾਰ ਸ਼੍ਰੀ ਖਾਂਬਾ ਨੋਮੁਨ ਖਾਨ ਸਮੇਤ ਹੋਰ ਪਤਵੰਤਿਆਂ ਅਤੇ ਬਹੁਤ ਵੱਡੀ ਸੰਖਿਆ ਵਿੱਚ ਬੋਧੀ ਭਿਕਸ਼ੂਆਂ ਦੁਆਰਾ ਬੜੀ ਸ਼ਰਧਾ ਅਤੇ ਰਸਮੀ ਧੂਮਧਾਮ ਨਾਲ ਸੁਆਗਤ ਕੀਤਾ ਗਿਆ।

  

 ਇਸ ਮੌਕੇ 'ਤੇ ਕਾਨੂੰਨ ਅਤੇ ਨਿਆਂ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਅਵਸ਼ੇਸ਼ਾਂ ਦੇ ਭਾਰਤ ਤੋਂ ਮੰਗੋਲੀਆ ਆਉਣ ਨਾਲ ਭਾਰਤ ਅਤੇ ਮੰਗੋਲੀਆ ਦਰਮਿਆਨ ਇਤਿਹਾਸਕ ਸਬੰਧ ਹੋਰ ਮਜ਼ਬੂਤ ​​ਹੋਣਗੇ।

 

 ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਵਫ਼ਦ ਦੇ ਜ਼ਰੀਏ ਬੁੱਧ ਦੇ ਸ਼ਾਂਤੀ ਦੇ ਸੰਦੇਸ਼ ਨੂੰ ਦੁਨੀਆ ਤੱਕ ਪਹੁੰਚਾ ਰਿਹਾ ਹੈ।

 

 ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਗੰਦਨ ਮੱਠ ਵਿੱਚ ਬੁੱਧ ਦੀ ਮੁੱਖ ਪ੍ਰਤਿਮਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2015 ਵਿੱਚ ਮੰਗੋਲੀਆ ਦੇ ਲੋਕਾਂ ਨੂੰ ਤੋਹਫ਼ੇ ਵਿੱਚ ਦਿੱਤੀ ਸੀ ਅਤੇ ਇਸਨੂੰ 2018 ਵਿੱਚ ਸਥਾਪਿਤ ਕੀਤਾ ਗਿਆ।

 

 ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਮੰਗੋਲੀਆ ਦੇ ਲੋਕ ਭਾਰਤ ਨਾਲ ਮਜ਼ਬੂਤ ਸ​​ਬੰਧਾਂ ਤੋਂ ਖੁਸ਼ ਹਨ ਅਤੇ ਭਾਰਤ ਨੂੰ ਗਿਆਨ ਦੇ ਸਰੋਤ ਵਜੋਂ ਦੇਖਦੇ ਹਨ। ਉਨ੍ਹਾਂ ਕਿਹਾ ਕਿ ਮੰਗੋਲੀਆ ਦੇ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਭਾਰਤ ਦਾ ਵਿਸ਼ੇਸ਼ ਸਥਾਨ ਹੈ।

 

 

 ਇਸ ਤੋਂ ਬਾਅਦ ਗੰਦਨ ਮੱਠ ਵਿਖੇ ਪਵਿੱਤਰ ਨਿਸ਼ਾਨੀਆਂ ਦਾ ਪ੍ਰਾਰਥਨਾਵਾਂ ਅਤੇ ਬੋਧੀ ਮੰਤਰ ਜਾਪਾਂ ਨਾਲ ਸੁਆਗਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਮੰਗੋਲੀਆਈ ਲੋਕ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ। ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਗੰਦਨ ਮੱਠ ਦੇ ਬੋਧੀ ਭਿਕਸ਼ੂਆਂ ਦੀ ਮੌਜੂਦਗੀ ਵਿੱਚ ਭਲਕੇ ਸ਼ੁਰੂ ਹੋਣ ਵਾਲੀ 11 ਦਿਨਾਂ ਪ੍ਰਦਰਸ਼ਨੀ ਲਈ ਸੁਰੱਖਿਅਤ ਰੱਖਣ ਲਈ ਗੰਦਨ ਮੱਠ ਨੂੰ ਸੌਂਪਿਆ ਗਿਆ।

 

 ਇਸ ਤੋਂ ਪਹਿਲਾਂ ਬੀਤੀ ਸ਼ਾਮ ਇਹ ਪਵਿੱਤਰ ਅਵਸ਼ੇਸ਼ ਰਵਾਇਤੀ ਰਸਮਾਂ ਤੋਂ ਬਾਅਦ ਵਫ਼ਦ ਸਮੇਤ ਦਿੱਲੀ ਤੋਂ ਰਵਾਨਾ ਹੋਏ। ਇਹ ਪਵਿੱਤਰ ਅਵਸ਼ੇਸ਼ ਸੰਸਕ੍ਰਿਤੀ ਮੰਤਰਾਲੇ ਦੇ ਰਾਸ਼ਟਰੀ ਅਜਾਇਬ ਘਰ ਵਿੱਚ ਰੱਖੇ 22 ਵਿਸ਼ੇਸ਼ ਪਵਿੱਤਰ ਅਵਸ਼ੇਸ਼ਾਂ ਨਾਲ ਸਬੰਧਿਤ ਹਨ।

***********

 

ਐੱਨਬੀ/ਐੱਸਕੇ(Release ID: 1833846) Visitor Counter : 29