ਪ੍ਰਧਾਨ ਮੰਤਰੀ ਦਫਤਰ
ਭੋਪਾਲ, ਅਹਿਮਦਾਬਾਦ ਵਿੱਚ ਆਈਐੱਨ-ਸਪੇਸ ਦਫ਼ਤਰ ਦੇ ਉਦਘਾਟਨ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ ਪਾਠ
Posted On:
10 JUN 2022 8:44PM by PIB Chandigarh
ਨਮਸਕਾਰ, ਕੇਂਦਰ ਵਿੱਚ ਕੈਬਨਿਟ ਦੇ ਮੇਰੇ ਸਾਥੀ ਅਤੇ ਇਸੇ ਖੇਤਰ ਦੇ ਸਾਂਸਦ ਕੇਂਦਰ, ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਗੁਜਰਾਤ ਦੇ ਹਰਮਨ ਪਿਆਰੇ ਮਿੱਠੀ ਬੋਲੀ ਦੇ ਮਾਲਕ, ਮੁੱਖ ਮੰਤਰੀ ਸ਼੍ਰੀ ਭੁਪੇਂਦਰ ਪਟੇਲ ਜੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਵਾਲ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀ ਸੀਆਰ ਪਾਟਿਲ, IN-SPACE ਦੇ ਚੇਅਰਮੈਨ ਪਵਨ ਗੋਇਨਕਾ ਜੀ, ਸਪੇਸ ਵਿਭਾਗ ਦੇ ਸਕੱਤਰ ਸ਼੍ਰੀ ਐੱਸ ਸੋਮਨਾਥ ਜੀ, ਭਾਰਤ ਦੀ ਸਪੇਸ ਇੰਡਸਟਰੀ ਦੇ ਸਾਰੇ ਪ੍ਰਤੀਨਿਧੀ, ਹੋਰ ਪਤਵੰਤੇ ਦੇਵੀਓ ਅਤੇ ਸੱਜਣੋ।
ਅੱਜ 21ਵੀਂ ਸਦੀ ਦੇ ਆਧੁਨਿਕ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਸ਼ਾਨਦਾਰ ਅਧਿਆਇ ਜੁੜਿਆ ਹੈ। Indian National Space Promotion and Authorization Center ਯਾਨੀ INSPACE ਦੇ ਹੈੱਡਕੁਆਰਟਰ ਦੇ ਲਈ ਸਾਰੇ ਦੇਸ਼ਵਾਸੀਆਂ ਨੂੰ ਅਤੇ ਖਾਸ ਕਰਕੇ Scientific Community ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜਕੱਲ੍ਹ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ’ਤੇ ਨੌਜਵਾਨਾਂ ਨੂੰ ਕੁਝ exciting ਜਾਂ interesting ਪੋਸਟ ਕਰਨਾ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਉਹ ਅਲਰਟ ਕਰਦੇ ਹਨ ਅਤੇ ਅਲਰਟ ਵਿੱਚ messaging ਕਰਦੇ ਹਨ – ‘Watch this space’ ਭਾਰਤ ਦੀ ਸਪੇਸ ਇੰਡਸਟਰੀ ਦੇ ਲਈ, INSPACE ਦਾ ਲਾਂਚ ਹੋਣਾ, ‘Watch this space moment’ ਦੀ ਤਰ੍ਹਾਂ ਹੀ ਹੈ, INSPACE, ਭਾਰਤ ਦੇ ਨੌਜਵਾਨਾਂ ਨੂੰ, ਭਾਰਤ ਦੇ best scientific minds ਨੂੰ ਆਪਣਾ ਟੈਲੇਂਟ ਦਿਖਾਉਣ ਦਾ ਇੱਕ ਬੇਮਿਸਾਲ ਅਵਸਰ ਹੈ। ਚਾਹੇ ਉਹ ਸਰਕਾਰ ਵਿੱਚ ਕੰਮ ਕਰ ਰਹੇ ਹੋਣ ਜਾਂ ਪ੍ਰਾਈਵੇਟ ਸੈਕਟਰ ਵਿੱਚ, INSPACE ਸਾਰਿਆਂ ਦੇ ਲਈ ਇੱਕ ਬਿਹਤਰੀਨ ਮੌਕਾ ਲੈ ਕੇ ਆਇਆ ਹੈ। INSPACE ਵਿੱਚ ਭਾਰਤ ਦੀ ਸਪੇਸ ਇੰਡਸਟਰੀ ਵਿੱਚ ਕ੍ਰਾਂਤੀ ਲਿਆਉਣ ਦੀ ਬਹੁਤ ਯੋਗਤਾ ਹੈ ਅਤੇ ਇਸ ਲਈ ਮੈਂ ਅੱਜ ਜ਼ਰੂਰ ਇਸ ਗੱਲ ਨੂੰ ਕਹੂੰਗਾ ਕਿ ‘Watch this space’ INSPACE is For ਸਪੇਸ, INSPACE is For ਪੇਸ, INSPACE is For ਏਸ।
ਸਾਥੀਓ,
ਦਹਾਕਿਆਂ ਤੱਕ ਭਾਰਤ ਵਿੱਚ ਸਪੇਸ ਸੈਕਟਰ ਨਾਲ ਜੁੜੀ ਪ੍ਰਾਈਵੇਟ ਇੰਡਸਟਰੀ ਨੂੰ ਸਿਰਫ vendor ਦੇ ਤੌਰ ’ਤੇ ਹੀ ਦੇਖਿਆ ਗਿਆ। ਸਰਕਾਰ ਹੀ ਸਾਰੇ space missions ਅਤੇ projects ਉੱਤੇ ਕੰਮ ਕਰਦੀ ਸੀ। ਸਾਡੇ ਪ੍ਰਾਈਵੇਟ ਸੈਕਟਰ ਵਾਲੇ ਲੋਕਾਂ ਤੋਂ ਜ਼ਰੂਰਤ ਦੇ ਹਿਸਾਬ ਨਾਲ ਬਸ ਕੁਝ parts ਤੇ equipments ਲੈ ਲਏ ਜਾਂਦੇ ਸਨ। ਪ੍ਰਾਈਵੇਟ ਸੈਕਟਰ ਨੂੰ ਸਿਰਫ਼ ਵੈਂਡਰ ਬਣਾ ਦੇਣ ਦੀ ਵਜ੍ਹਾ ਨਾਲ ਉਸ ਦੇ ਸਾਹਮਣੇ ਅੱਗੇ ਵਧਣ ਦੇ ਰਸਤੇ ਹਮੇਸ਼ਾਂ ਘੱਟ ਰਹੇ, ਇੱਕ ਦੀਵਾਰ ਖੜ੍ਹੀ ਰਹੀ। ਜੋ ਸਰਕਾਰੀ ਵਿਵਸਥਾ ਵਿੱਚ ਨਹੀਂ ਹੈ, ਭਾਵੇਂ ਹੀ ਉਹ ਕੋਈ ਵਿਗਿਆਨਕ ਹੋਵੇ ਜਾਂ ਫਿਰ ਕੋਈ ਨੌਜਵਾਨ, ਉਹ ਸਪੇਸ ਸੈਕਟਰ ਨਾਲ ਜੁੜੇ ਆਪਣੇ ideas ’ਤੇ ਕੰਮ ਨਹੀਂ ਕਰ ਪਾਉਂਦੇ ਸੀ। ਅਤੇ ਇਨ੍ਹਾਂ ਸਭ ਵਿੱਚ ਨੁਕਸਾਨ ਕਿਸ ਦਾ ਹੋ ਰਿਹਾ ਸੀ? ਨੁਕਸਾਨ ਦੇਸ਼ ਦਾ ਹੋ ਰਿਹਾ ਸੀ। ਅਤੇ ਇਹ ਬਾਤ ਗਵਾਹ ਹੈ ਕਿ ਆਖਿਰ big ideas ਹੀ ਤਾਂ winners ਬਣਾਉਂਦੇ ਹਨ। ਸਪੇਸ ਸੈਕਟਰ ਵਿੱਚੋਂ reform ਕਰਕੇ, ਉਸ ਨੂੰ ਸਾਰੀਆਂ ਬੰਦਸ਼ਾਂ ਤੋਂ ਆਜ਼ਾਦ ਕਰਕੇ, INSPACE ਦੇ ਮਾਧਿਅਮ ਨਾਲ ਪ੍ਰਾਈਵੇਟ ਇੰਡਸਟਰੀ ਨੂੰ ਵੀ ਸਪੋਰਟ ਕਰਕੇ ਦੇਸ਼ ਅੱਜ winners ਬਣਾਉਣ ਦਾ ਅਭਿਆਨ ਸ਼ੁਰੂ ਕਰ ਰਿਹਾ ਹੈ। ਅੱਜ ਪ੍ਰਾਈਵੇਟ ਸੈਕਟਰ ਸਿਰਫ਼ vendor ਬਣ ਕੇ ਨਹੀਂ ਰਹੇਗਾ ਬਲਕਿ ਸਪੇਸ ਸੈਕਟਰ ਵਿੱਚ big ideas ਦੀ ਭੂਮਿਕਾ ਨਿਭਾਵੇਗਾ। ਭਾਰਤ ਦੇ ਸਰਕਾਰੀ ਸਪੇਸ ਸੰਸਥਾਨਾ ਦੀ ਯੋਗਤਾ ਅਤੇ ਭਾਰਤ ਦੇ ਪ੍ਰਾਈਵੇਟ ਸੈਕਟਰ ਦਾ ਪੈਸ਼ਨ ਜਦੋਂ ਇੱਕ ਸਾਥ ਜੁੜੇਗਾ ਤਾਂ ਉਸਦੇ ਲਈ ਅਸਮਾਨ ਵੀ ਘੱਟ ਪਵੇਗਾ। ‘Even sky is not the limit! ਜਿਵੇਂ ਭਾਰਤ ਦੇ IT ਸੈਕਟਰ ਦੀ ਯੋਗਤਾ ਅੱਜ ਦੁਨੀਆਂ ਦੇਖ ਰਹੀ ਹੈ, ਉਵੇਂ ਹੀ ਆਉਣ ਵਾਲੇ ਦਿਨਾਂ ਵਿੱਚ ਭਾਰਤ ਦੇ ਸਪੇਸ ਸੈਕਟਰ ਦੀ ਤਾਕਤ ਨਵੀਂਆਂ ਉਚਾਈਆਂ ’ਤੇ ਹੋਵੇਗੀ। INSPACE, ਸਪੇਸ ਇੰਡਸਟਰੀ, ਸਟਾਰਟਅੱਪਸ ਅਤੇ ਇਸਰੋ ਦੇ ਵਿੱਚ transfer of technology ਨੂੰ ਵੀ facilitate ਕਰਨ ਦਾ ਕੰਮ ਕਰੇਗਾ। ਪ੍ਰਾਈਵੇਟ ਸੈਕਟਰ, ISRO ਦੇ resources ਦਾ ਇਸਤੇਮਾਲ ਵੀ ਕਰ ਸਕੇ, ISRO ਦੇ ਨਾਲ ਮਿਲ ਕੇ ਕੰਮ ਕਰ ਸਕੇ, ਇਹ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ।
ਸਾਥੀਓ,
ਸਪੇਸ ਸੈਕਟਰ ਵਿੱਚ reform ਕਰਦੇ ਸਮੇਂ, ਮੇਰੇ ਮਨ ਵਿੱਚ ਹਮੇਸ਼ਾਂ ਭਾਰਤ ਦੇ ਨੌਜਵਾਨਾਂ ਦੀ ਅਸੀਮ ਯੋਗਤਾ ਰਹੀ ਅਤੇ ਹੁਣ ਜਿੰਨਾ ਸਟਾਰਟਅੱਪਸ ਵਿੱਚ ਜਾ ਕੇ ਮੈਂ ਆਇਆ ਹਾਂ; ਬਹੁਤ ਛੋਟੀ ਉਮਰ ਦੇ ਨੌਜਵਾਨ ਅਤੇ ਬਹੁਤ ਬੁਲੰਦ ਹੌਂਸਲੇ ਦੇ ਨਾਲ ਉਹ ਕਦਮ ਅੱਗੇ ਰੱਖ ਰਹੇ ਹਨ, ਉਨ੍ਹਾਂ ਨੂੰ ਦੇਖ ਕੇ, ਉਨ੍ਹਾਂ ਨੂੰ ਸੁਣ ਕੇ ਮੇਰਾ ਮਨ ਬਹੁਤ ਖੁਸ਼ ਹੋ ਗਿਆ ਹੈ। ਮੈਂ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਵਧਾਈ ਦਿੰਦਾ ਹਾਂ। ਸਪੇਸ ਸੈਕਟਰ ਵਿੱਚ ਪਹਿਲਾਂ ਦੀਆਂ ਜੋ ਵਿਵਸਥਾਵਾਂ ਸੀ, ਉਨ੍ਹਾਂ ਵਿੱਚ ਭਾਰਤ ਦੇ ਨੌਜਵਾਨਾਂ ਨੂੰ ਉੰਨੇ ਮੌਕੇ ਨਹੀਂ ਮਿਲ ਰਹੇ ਸੀ। ਦੇਸ਼ ਦੇ ਨੌਜਵਾਨ, ਆਪਣੇ ਨਾਲ innovation, energy ਅਤੇ spirit of exploration ਨੂੰ ਲੈ ਕੇ ਆਉਂਦੇ ਹਨ। ਉਨ੍ਹਾਂ ਦੀ risk taking capacity ਵੀ ਬਹੁਤ ਹੁੰਦੀ ਹੈ। ਇਹ ਕਿਸੇ ਵੀ ਦੇਸ਼ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੁੰਦਾ ਹੈ। ਲੇਕਿਨ ਜੇ ਕੋਈ ਨੌਜਵਾਨ ਕੋਈ ਇਮਾਰਤ ਬਣਾਉਣਾ ਚਾਹੇ ਤਾਂ ਕੀ ਅਸੀਂ ਉਸਨੂੰ ਕਹਿ ਸਕਦੇ ਹਾਂ ਕਿ ਸਿਰਫ਼ PWD ਤੋਂ ਬਣਵਾਓ। ਜੇ ਕੋਈ ਨੌਜਵਾਨ ਕੁਝ innovate ਕਰਨਾ ਚਾਹੁੰਦਾ ਹੈ ਤਾਂ ਕੀ ਅਸੀਂ ਉਸ ਨੂੰ ਬੋਲ ਸਕਦੇ ਹਾਂ ਕਿ ਇਹ ਕੰਮ ਸਿਰਫ਼ government facility ਨਾਲ ਹੀ ਹੋਵੇਗਾ। ਇਹ ਸੁਣਨ ਵਿੱਚ ਹੀ ਅਜੀਬ ਲਗਦਾ ਹੈ ਲੇਕਿਨ ਸਾਡੇ ਦੇਸ਼ ਵਿੱਚ ਅਲੱਗ-ਅਲੱਗ ਸੈਕਟਰਾਂ ਵਿੱਚ ਇਹੀ ਹਾਲਤ ਸੀ। ਇਹ ਦੇਸ਼ ਦੀ ਬਦਕਿਸਮਤੀ ਰਹੀ ਕਿ ਸਮੇਂ ਦੇ ਨਾਲ Regulations ਅਤੇ Restrictions ਇਸ ਵਿੱਚ ਜੋ ਫ਼ਰਕ ਹੁੰਦਾ ਹੈ, ਉਸਨੂੰ ਭੁਲਾ ਦਿੱਤਾ ਗਿਆ। ਅੱਜ ਜਦੋਂ ਭਾਰਤ ਦਾ ਨੌਜਵਾਨ, ਰਾਸ਼ਟਰ ਨਿਰਮਾਣ ਵਿੱਚ ਜ਼ਿਆਦਾ ਤੋਂ ਜ਼ਿਆਦਾ ਭਾਗੀਦਾਰ ਬਣਨਾ ਚਾਹੁੰਦਾ ਹੈ ਤਾਂ ਅਸੀਂ ਉਸ ਦੇ ਸਾਹਮਣੇ ਇਹ ਸ਼ਰਤ ਨਹੀਂ ਰੱਖ ਸਕਦੇ ਕਿ ਜੋ ਕਰਨਾ ਹੈ, ਸਰਕਾਰੀ ਰਸਤੇ ਨਾਲ ਹੀ ਕਰੋ। ਅਜਿਹੀ ਸ਼ਰਤ ਦਾ ਜ਼ਮਾਨਾ ਚਲਿਆ ਗਿਆ। ਸਾਡੀ ਸਰਕਾਰ ਭਾਰਤ ਦੇ ਨੌਜਵਾਨਾਂ ਦੇ ਸਾਹਮਣਿਓਂ ਹਰ ਅੜਚਣ ਨੂੰ ਹਟਾ ਰਹੀ ਹੈ, ਲਗਾਤਾਰ reforms ਕਰ ਰਹੀ ਹੈ। ਡਿਫੈਂਸ ਸੈਕਟਰ ਨੂੰ ਪ੍ਰਾਈਵੇਟ ਇੰਡਸਟਰੀ ਦੇ ਲਈ ਖੋਲ੍ਹ ਦੇਣਾ, ਆਧੁਨਿਕ ਡ੍ਰੋਨ ਪਾਲਿਸੀ ਬਣਾਉਣਾ ਹੋਵੇ, geospatial data ਗਾਈਡਲਾਈਨਜ਼ ਬਣਾਉਣੀਆਂ ਹੋਣ, ਟੈਲੀਕੌਮ - ਆਈਟੀ ਸੈਕਟਰ ਵਿੱਚ Work from Anywhere ਦੀ ਸਹੂਲਤ ਦੇਣੀ ਹੋਵੇ, ਸਰਕਾਰ ਹਰ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਭਾਰਤ ਦੇ ਪ੍ਰਾਈਵੇਟ ਸੈਕਟਰ ਦੇ ਲਈ ਜ਼ਿਆਦਾ ਤੋਂ ਜ਼ਿਆਦਾ Ease of Doing Business ਦਾ ਮਾਹੌਲ ਬਣਾਈਏ, ਤਾਕਿ ਦੇਸ਼ ਦੇ ਪ੍ਰਾਈਵੇਟ ਸੈਕਟਰ, ਦੇਸ਼ਵਾਸੀਆਂ ਦੀ Ease of Living ਵਿੱਚ ਓਨੀ ਹੀ ਮੱਦਦ ਕਰੋ।
ਸਾਥੀਓ,
ਇੱਥੇ ਆਉਣ ਤੋਂ ਪਹਿਲਾਂ ਮੈਂ INSPACE ਦੀ Technical Lab ਅਤੇ Clean Room ਵੀ ਦੇਖ ਰਿਹਾ ਸੀ। ਜਿੱਥੇ ਸੈਟੇਲਾਈਟਸ ਦੇ ਡਿਜ਼ਾਈਨ, ਫੈਬਰੀਕੇਸ਼ਨ, ਅਸੈਂਬਲੀ, ਇੰਟੀਗ੍ਰੇਸ਼ਨ ਅਤੇ ਟੈਸਟਿੰਗ ਦੇ ਲਈ ਆਧੁਨਿਕ ਉਪਕਰਣ ਭਾਰਤੀ ਕੰਪਨੀਆਂ ਦੇ ਲਈ ਉਪਲਬਧ ਹੋਣਗੇ। ਇੱਥੇ ਹੋਰ ਵੀ ਕਈ ਆਧੁਨਿਕ facilities ਅਤੇ infrastructure ਤਿਆਰ ਕੀਤੇ ਜਾਣਗੇ ਜੋ ਸਪੇਸ ਇੰਡਸਟਰੀ ਦੀ ਸਮਰੱਥਾ ਵਧਾਉਣ ਵਿੱਚ ਮਦਦ ਕਰੇਗਾ। ਅੱਜ ਮੈਨੂੰ ਪ੍ਰਦਰਸ਼ਨੀ ਏਰੀਆ ਨੂੰ ਵੀ ਦੇਖਣ, ਸਪੇਸ ਇੰਡਸਟਰੀ ਅਤੇ ਸਪੇਸ ਸਟਾਰਟਅੱਪਸ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ। ਮੈਨੂੰ ਯਾਦ ਹੈ ਜਦੋਂ ਅਸੀਂ ਸਪੇਸ ਸੈਕਟਰ ਵਿੱਚ reforms ਕਰ ਰਹੇ ਸੀ ਤਾਂ ਕੁਝ ਲੋਕ ਸ਼ੱਕ ਜਤਾ ਰਹੀ ਸੀ ਕਿ ਸਪੇਸ ਇੰਡਸਟਰੀ ਵਿੱਚ ਕੌਣ ਪ੍ਰਾਈਵੇਟ ਪਲੇਅਰ ਆਵੇਗਾ? ਲੇਕਿਨ ਅੱਜ ਸਪੇਸ ਸੈਕਟਰ ਵਿੱਚ ਆਈਆਂ, 60 ਤੋਂ ਜ਼ਿਆਦਾ ਭਾਰਤੀ ਪ੍ਰਾਈਵੇਟ ਕੰਪਨੀਆਂ, ਅੱਜ already ਉਸ ਵਿੱਚ lead ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਮੈਨੂੰ ਹੋਰ ਖ਼ੁਸ਼ੀ ਹੋ ਰਹੀ ਹੈ ਅੱਜ। ਮੈਨੂੰ ਮਾਣ ਹੈ ਕਿ ਸਾਡੇ ਪ੍ਰਾਈਵੇਟ ਇੰਡਸਟਰੀ ਦੇ ਸਾਥੀਆਂ ਨੇ Launch vehicle, satellite, ground segment ਅਤੇ space application ਦੇ ਖੇਤਰਾਂ ਵਿੱਚ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। PSLV ਰਾਕੇਟ ਦੇ ਨਿਰਮਾਣ ਦੇ ਲਈ ਵੀ ਭਾਰਤ ਦੇ ਪ੍ਰਾਈਵੇਟ ਪਲੇਅਰਸ ਅੱਗੇ ਆਏ ਹਨ। ਇੰਨਾ ਹੀ ਨਹੀਂ, ਕਈ ਪ੍ਰਾਈਵੇਟ ਕੰਪਨੀਆਂ ਨੇ ਤਾਂ ਆਪਣੇ ਖੁਦ ਦੇ ਰਾਕੇਟ ਦੇ ਡਿਜ਼ਾਈਨ ਵੀ ਤਿਆਰ ਕਰ ਲਏ ਹਨ। ਇਹ ਭਾਰਤ ਦੇ ਸਪੇਸ ਸੈਕਟਰ ਦੀਆਂ ਅਸੀਮਤ ਸੰਭਾਵਨਾਵਾਂ ਦੀ ਇੱਕ ਝਲਕ ਹੈ। ਇਸ ਲਈ ਮੈਂ ਆਪਣੇ Scientists, industrialists, ਨੌਜਵਾਨ ਉੱਦਮੀਆਂ ਅਤੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਅਤੇ ਇਸ ਪੂਰੀ ਯਾਤਰਾ ਵਿੱਚ ਇਹ ਜੋ ਨਵਾਂ ਮੋੜ ਆਇਆ ਹੈ, ਇੱਕ ਨਵੀਂ ਉਚਾਈ ਦਾ ਰਸਤਾ ਚੁਣਿਆ ਹੈ ਉਸ ਦੇ ਲਈ ਜੇਕਰ ਮੈਂ ਕਿਸੇ ਨੂੰ ਸਭ ਤੋਂ ਜ਼ਿਆਦਾ ਵਧਾਈ ਦੇਣੀ ਹੈ, ਕਿਸੇ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਨਾ ਹੈ ਤਾਂ ਮੇਰੇ ISRO ਦੇ ਲੋਕਾਂ ਦਾ ਧੰਨਵਾਦ ਕਰਨਾ ਹੈ। ਸਾਡੇ ISRO ਦੇ ਪੁਰਾਣੇ ਸਕੱਤਰ ਇੱਥੇ ਬੈਠੇ ਹਨ ਜਿਨ੍ਹਾਂ ਨੇ ਇਸ ਬਾਤ ਨੂੰ lead ਕੀਤਾ ਅਤੇ ਹੁਣ ਸਾਡੇ ਸੋਮਨਾਥ ਜੀ ਇਸ ਨੂੰ ਅੱਗੇ ਵਧਾ ਰਹੇ ਹਨ ਅਤੇ ਇਸ ਲਈ ਮੈਂ ਪੂਰਾ credit ਮੇਰੇ ਇਨ੍ਹਾਂ ISRO ਦੇ ਸਾਥੀਆਂ ਨੂੰ ਦੇ ਰਿਹਾ ਹਾਂ। ਇਨ੍ਹਾਂ ਸਾਇੰਟਿਸਟਾਂ ਨੂੰ ਦੇ ਰਿਹਾ ਹਾਂ। ਇਹ ਛੋਟਾ ਫ਼ੈਸਲਾ ਨਹੀਂ ਹੈ ਦੋਸਤੋ ਅਤੇ ਇਹ ਸਟਾਰਟਅੱਪ ਵਾਲਿਆਂ ਨੂੰ ਪਤਾ ਹੈ ਕਿ ਇੰਨੇ ਮਹੱਤਵਪੂਰਨ ਫ਼ੈਸਲੇ ਦੇ ਕਾਰਨ ਹੀ ਉਹ ਹਿੰਦੋਸਤਾਨ ਨੂੰ ਅਤੇ ਦੁਨੀਆਂ ਨੂੰ ਕੀ ਕੁਝ ਦੇਣ ਲਈ ਬੁਲੰਦ ਹੌਸਲਾ ਰੱਖਦੇ ਹਨ ਅਤੇ ਇਸ ਲਈ ਪੂਰੇ credit ISRO ਨੂੰ ਜਾਂਦਾ ਹੈ। ਉਨ੍ਹਾਂ ਨੇ ਇਸ ਕੰਮ ਵਿੱਚ ਵੱਧ ਚੜ੍ਹ ਕੇ ਕਦਮ ਚੁੱਕੇ ਹਨ, ਚੀਜ਼ਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੇ ਲਈ ਉਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਅਤੇ ਜਿੱਥੇ ਆਪਣੀ ਹੀ ਮਾਲਕੀ ਸੀ, ਉਹ ਕਹਿ ਰਹੇ ਹਨ ਨਹੀਂ ਆਓ ਦੇਸ਼ ਦੇ ਨੌਜਵਾਨੋ, ਇਹ ਤੁਹਾਡਾ ਹੈ, ਤੁਸੀਂ ਅੱਗੇ ਵਧੋ। ਇਹ ਆਪਣੇ ਆਪ ਵਿੱਚ ਬਹੁਤ ਕ੍ਰਾਂਤੀਕਾਰੀ decision ਹੈ।
ਸਾਥੀਓ,
ਇਸ ਸਮੇਂ ਅਸੀਂ ਆਪਣੀ ਆਜ਼ਾਦੀ ਦੇ 75 ਸਾਲ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਆਜ਼ਾਦ ਭਾਰਤ ਵਿੱਚ ਸਾਡੀਆਂ ਜਿਨ੍ਹਾਂ ਸਫ਼ਲਤਾਵਾਂ ਨੇ ਕਰੋੜਾਂ ਦੇਸ਼ਵਾਸੀਆਂ ਨੂੰ ਪ੍ਰੇਰਨਾ ਦਿੱਤੀ, ਉਨ੍ਹਾਂ ਨੂੰ ਆਤਮ ਵਿਸ਼ਵਾਸ ਦਿੱਤਾ, ਉਨ੍ਹਾਂ ਵਿੱਚ ਸਾਡੀਆਂ ਸਪੇਸ ਉਪਲਬਧੀਆਂ ਦਾ ਖ਼ਾਸ ਯੋਗਦਾਨ ਹੈ। ISRO ਜਦੋਂ ਕੋਈ ਰਾਕੇਟ ਲਾਂਚ ਕਰਦਾ ਹੈ, ਕੋਈ ਅਭਿਆਨ ਪੁਲਾੜ ਵਿੱਚ ਭੇਜਦਾ ਹੈ, ਤਾਂ ਪੂਰਾ ਦੇਸ਼ ਉਸ ਨਾਲ ਜੁੜ ਜਾਂਦਾ ਹੈ, ਮਾਣ ਮਹਿਸੂਸ ਕਰਦਾ ਹੈ। ਦੇਸ਼ ਉਸ ਦੇ ਲਈ ਪ੍ਰਾਰਥਨਾ ਕਰਦਾ ਹੈ, ਅਤੇ ਜਦੋਂ ਉਹ ਸਫ਼ਲ ਹੋ ਜਾਂਦਾ ਹੈ ਤਾਂ ਹਰ ਦੇਸ਼ਵਾਸੀ ਆਨੰਦ, ਉਮੰਗ ਅਤੇ ਮਾਣ ਨਾਲ ਉਸ ਨੂੰ ਜ਼ਾਹਰ ਕਰਦਾ ਹੈ ਉਸ ਸਫ਼ਲਤਾ ਨੂੰ ਹਿੰਦੋਸਤਾਨ ਦਾ ਹਰ ਨਾਗਰਿਕ ਖੁਦ ਦੀ ਸਫ਼ਲਤਾ ਮੰਨਦਾ ਹੈ। ਅਤੇ ਜੇ ਕਿਤੇ ਕੋਈ ਅਣਹੋਣੀ ਹੋ ਜਾਵੇ, ਕੁਝ ਅਕਾਲਪਨਿਕ ਹੋ ਗਿਆ, ਤਾਂ ਵੀ ਦੇਸ਼ ਆਪਣੇ ਵਿਗਿਆਨਿਕਾਂ ਦੇ ਨਾਲ ਖੜ੍ਹੇ ਹੋ ਕੇ ਉਨ੍ਹਾਂ ਦਾ ਹੌਸਲਾ ਵਧਾਉਂਦਾ ਹੈ। ਕੋਈ ਸਾਇੰਟਿਸਟ ਹੈ ਜਾਂ ਕਿਸਾਨ - ਮਜ਼ਦੂਰ ਹੈ, ਵਿਗਿਆਨ ਦੀਆਂ ਤਕਨੀਕੀਆਂ ਨੂੰ ਸਮਝਦਾ ਹੈ ਜਾਂ ਨਹੀਂ ਸਮਝਦਾ ਹੈ, ਇਨ੍ਹਾਂ ਸਭ ਤੋਂ ਉੱਪਰ ਸਾਡਾ ਸਪੇਸ ਮਿਸ਼ਨ ਦੇਸ਼ ਦੇ ਜਨ ਗਣ ਦੇ ਮਨ ਦਾ ਮਿਸ਼ਨ ਬਣ ਜਾਂਦਾ ਹੈ। ਮਿਸ਼ਨ ਚੰਦਰਯਾਨ ਦੇ ਦੌਰਾਨ ਅਸੀਂ ਭਾਰਤ ਦੀ ਇਸ ਭਾਵਨਾਤਮਕ ਇੱਕਜੁੱਟਤਾ ਨੂੰ ਦੇਖਿਆ ਸੀ। ਭਾਰਤ ਦਾ ਪੁਲਾੜ ਅਭਿਆਨ ਇੱਕ ਤਰ੍ਹਾਂ ਨਾਲ ‘ਆਤਮਨਿਰਭਰ ਭਾਰਤ’ ਦੀ ਸਭ ਤੋਂ ਵੱਡੀ ਪਹਿਚਾਣ ਬਣ ਰਿਹਾ ਹੈ। ਹੁਣ ਜਦੋਂ ਇਸ ਅਭਿਆਨ ਨੂੰ ਭਾਰਤ ਦੇ, ਪ੍ਰਾਈਵੇਟ ਸੈਕਟਰ ਦੀ ਤਾਕਤ ਮਿਲੇਗੀ, ਤਾਂ ਉਸਦੀ ਸ਼ਕਤੀ ਕਿੰਨੀ ਜ਼ਿਆਦਾ ਵਧ ਜਾਵੇਗੀ, ਇਸ ਦਾ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ।
ਸਾਥੀਓ,
21ਵੀਂ ਸਦੀ ਦੇ ਇਸ ਸਮੇਂ ਵਿੱਚ ਤੁਹਾਡੀ-ਸਾਡੀ ਜ਼ਿੰਦਗੀ ਵਿੱਚ ਹਰ ਰੋਜ਼ ਸਪੇਸ ਟੈਕਨੋਲੋਜੀ ਦੀ ਭੂਮਿਕਾ ਵਧਦੀ ਜਾ ਰਹੀ ਹੈ। ਜਿੰਨੀ ਜ਼ਿਆਦਾ ਭੂਮਿਕਾ, ਓਨੀ ਜ਼ਿਆਦਾ application, ਓਨੀਆਂ ਹੀ ਜ਼ਿਆਦਾ ਸੰਭਾਵਨਾਵਾਂ। 21ਵੀਂ ਸਦੀ ਦੇ ਸਪੇਸ-ਟੈੱਕ ਇੱਕ ਵੱਡੇ revolution ਦਾ ਅਧਾਰ ਬਣਨ ਵਾਲਾ ਹੈ। ਸਪੇਸ-ਟੈੱਕ ਹੁਣ ਸਿਰਫ ਦੂਰ ਸਪੇਸ ਦੀ ਨਹੀਂ, ਬਲਕਿ ਸਾਡੇ ਪਰਸਨਲ ਸਪੇਸ ਦੀ ਟੈਕਨੋਲੋਜੀ ਬਣਨ ਜਾ ਰਹੀ ਹੈ। ਆਮ ਮਨੁੱਖੀ ਜੀਵਨ ਵਿੱਚ Space Technology ਦੀ ਜੋ ਭੂਮਿਕਾ ਹੈ, ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਜਿਸ ਤਰ੍ਹਾਂ Space Technology ਸ਼ਾਮਲ ਹੈ, ਉਸ ਦੇ ਵੱਲ ਅਕਸਰ ਧਿਆਨ ਨਹੀਂ ਜਾਂਦਾ। ਅਸੀਂ ਟੀਵੀ ਖੋਲ੍ਹਦੇ ਹਾਂ, ਇੰਨੇ ਸਾਰੇ ਚੈਨਲ ਉਪਲਬਧ ਹਨ। ਲੇਕਿਨ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹ ਸੈਟੇਲਾਈਟ ਦੀ ਮਦਦ ਨਾਲ ਹੋ ਰਿਹਾ ਹੈ। ਕਿਤੇ ਵੀ ਆਉਣਾ-ਜਾਣਾ ਹੋਵੇ, ਇਹ ਦੇਖਣਾ ਹੋਵੇ ਕਿ ਟ੍ਰੈਫਿਕ ਹੈ ਜਾਂ ਨਹੀਂ ਹੈ, shortest ਰਸਤਾ ਕਿਹੜਾ ਹੈ, ਇਹ ਸਭ ਕਿਸ ਦੀ ਮਦਦ ਨਾਲ ਹੋ ਰਿਹਾ? ਸੈਟੇਲਾਈਟ ਦੀ ਮਦਦ ਨਾਲ ਹੋ ਰਿਹਾ ਹੈ। Urban Planning ਦੇ ਇੰਨੇ ਕੰਮ ਹਨ, ਕਿਤੇ ਰੋੜ ਬਣ ਰਹੀ ਹੈ, ਕਿਤੇ ਬਰਿੱਜ ਬਣ ਰਿਹਾ ਹੈ, ਕਿਤੇ ਸਕੂਲ, ਕਿਤੇ ਹਸਪਤਾਲ ਬਣ ਰਹੇ ਹਨ, ਕਿਤੇ ਗਰਾਊਂਡ ਵਾਟਰ ਟੇਬਲ ਚੈੱਕ ਕਰਨਾ ਹੈ, ਇਨਫ੍ਰਾ ਪ੍ਰੋਜੈਕਟ ਦੀ ਮੋਨੀਟਰਿੰਗ ਕਰਨੀ ਹੈ, ਇਹ ਸਾਰੇ ਕੰਮ ਸੈਟੇਲਾਈਟ ਦੀ ਮਦਦ ਨਾਲ ਹੋ ਰਹੇ ਹਨ। ਸਾਡੇ ਜੋ Coastal Areas ਹਨ, ਉਨ੍ਹਾਂ ਦੀ planning ਦੇ ਲਈ, ਉਨ੍ਹਾਂ ਦੀ development ਵਿੱਚ ਵੀ space technology ਦੀ ਵੱਡੀ ਭੂਮਿਕਾ ਹੈ। ਸਮੁੰਦਰ ਵਿੱਚ ਜਾਣ ਵਾਲੇ ਮਛੇਰਿਆਂ ਨੂੰ ਵੀ ਸੈਟੇਲਾਈਟ ਦੇ ਜ਼ਰੀਏ ਫਿਸ਼ਿੰਗ ਅਤੇ ਸਮੁੰਦਰੀ ਤੂਫ਼ਾਨਾਂ ਦੀ ਜਾਣਕਾਰੀ ਪਹਿਲਾਂ ਤੋਂ ਹੀ ਮਿਲ ਜਾਂਦੀ ਹੈ। ਅੱਜ ਮੀਂਹ ਦੇ ਜੋ ਅਨੁਮਾਨ ਆ ਰਹੇ ਹਨ ਉਹ ਕਰੀਬ-ਕਰੀਬ ਸਹੀ ਨਿਕਲ ਰਹੇ ਹਨ। ਉਸੇ ਤਰ੍ਹਾਂ ਨਾਲ ਜਦੋਂ cyclone ਆਉਂਦਾ ਹੈ, exact ਉਸ ਦਾ fall point ਕੀ ਹੋਵੇਗਾ, ਕਿਸ ਦਿਸ਼ਾ ਵਿੱਚ ਜਾਵੇਗਾ, ਕਿੰਨੇ ਘੰਟੇ, ਕਿੰਨੇ ਮਿੰਟ ’ਤੇ ਉਹ fall ਕਰੇਗਾ, ਇਹ ਸਾਰੀਆਂ ਬਰੀਕੀਆਂ ਸੈਟੇਲਾਈਟ ਦੀ ਮਦਦ ਨਾਲ ਮਿਲ ਰਹੀਆਂ ਹਨ। ਇੰਨਾ ਹੀ ਨਹੀਂ, ਐਗਰੀਕਲਚਰ ਸੈਕਟਰ ਵਿੱਚ ਚਾਹੇ ਫ਼ਸਲ ਬੀਮਾ ਯੋਜਨਾ ਹੋਵੇ, ਸੋਇਲ ਹੈਲਥ ਕਾਰਡ ਦਾ ਅਭਿਆਨ ਹੋਵੇ, ਸਾਰਿਆਂ ਵਿੱਚ ਸਪੇਸ ਟੈਕਨੋਲੋਜੀ ਦਾ ਇਸਤੇਮਾਲ ਹੋ ਰਿਹਾ ਹੈ। ਬਿਨਾਂ space technology ਦੇ ਅਸੀਂ ਅੱਜ ਦੇ ਆਧੁਨਿਕ ਏਵੀਏਸ਼ਨ ਸੈਕਟਰ ਦੀ ਕਲਪਨਾ ਵੀ ਨਹੀਂ ਕਰ ਸਕਦੇ। ਇਹ ਸਭ ਆਮ ਮਨੁੱਖੀ ਜੀਵਨ ਨਾਲ ਜੁੜੇ ਹੋਏ ਵਿਸ਼ੇ ਹਨ। ਭਵਿੱਖ ਵਿੱਚ ਤੁਹਾਨੂੰ ਹੋਰ ਪਤਾ ਲੱਗੇਗਾ ਇਸ ਵਾਰ ਬਜਟ ਵਿੱਚ ਅਸੀਂ ਟੀਵੀ ਦੇ ਮਾਧਿਅਮ ਨਾਲ ਬੱਚਿਆਂ ਨੂੰ ਟਿਊਸ਼ਨ ਦੇਣ ਦਾ, ਪੜ੍ਹਾਉਣ ਦਾ ਇੱਕ ਵੱਡਾ ਅਭਿਆਨ ਸ਼ੁਰੂ ਕਰਨ ਦੀ ਯੋਜਨਾ ਬਜਟ ਵਿੱਚ ਦੱਸੀ ਹੈ। ਇੰਨਾ ਹੀ ਨਹੀਂ, ਜੋ competitive exam ਵਿੱਚ ਜਾ ਰਹੇ ਹਨ ਅਤੇ ਜਿਨ੍ਹਾਂ ਬੱਚਿਆਂ ਨੂੰ ਪਿੰਡ ਛੱਡ ਕੇ ਵੱਡੇ ਸ਼ਹਿਰਾਂ ਵਿੱਚ ਬਹੁਤ ਮਹਿੰਗੀ ਫ਼ੀਸ ਦੇ ਕੇ ਟਿਊਸ਼ਨ ਲੈਣੀ ਪੈਂਦੀ ਹੈ, ਉਨ੍ਹਾਂ ਨੂੰ ਵੀ ਅਸੀਂ ਸੈਟੇਲਾਈਟ ਦੇ ਮਾਧਿਅਮ ਨਾਲ ਉਸ ਦੇ ਘਰ ਤੱਕ ਉਸਦੀ requirement ਦੇ ਅਨੁਸਾਰ syllabus ਤਿਆਰ ਕਰਵਾ ਰਹੇ ਹਾਂ ਤਾਕਿ ਬੱਚੇ ਨੂੰ extra ਖਰਚ ਨਾ ਕਰਨਾ ਪਵੇ ਅਤੇ ਗ਼ਰੀਬ ਦਾ ਗ਼ਰੀਬ ਬੱਚਾ ਵੀ ਚੰਗੇ ਤੋਂ ਚੰਗੇ ਟਿਊਸ਼ਨ ਸੈਟੇਲਾਈਟ ਦੇ ਮਾਧਿਅਮ ਨਾਲ ਆਪਣੇ ਟੀਵੀ ਸਕ੍ਰੀਨ ਉੱਤੇ, ਆਪਣੇ ਲੈਪਟਾਪ ਦੀ ਸਕ੍ਰੀਨ ’ਤੇ, ਆਪਣੇ ਮੋਬਾਇਲ ’ਤੇ ਅਸਾਨੀ ਦੇ ਨਾਲ ਪ੍ਰਾਪਤ ਕਰ ਸਕੇ, ਉਸ ਦਿਸ਼ਾ ਵਿੱਚ ਅਸੀਂ ਜਾ ਰਹੇ ਹਾਂ।
ਸਾਥੀਓ,
ਭਵਿੱਖ ਵਿੱਚ ਅਜਿਹੇ ਹੀ ਅਨੇਕਾਂ ਖੇਤਰਾਂ ਵਿੱਚ ਸਪੇਸ-ਟੈੱਕ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਵਧਣ ਵਾਲਾ ਹੈ। ਅਸੀਂ ਕਿਵੇਂ ਸਪੇਸ ਟੈਕਨੋਲੋਜੀ ਨੂੰ ਆਮ ਲੋਕਾਈ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਅਸਾਨ ਬਣਾ ਸਕੀਏ, ਕਿਵੇਂ ਸਪੇਸ-ਟੈੱਕ ease of living ਨੂੰ ਵਧਾਉਣ ਦਾ ਮਾਧਿਅਮ ਬਣੇ, ਅਤੇ, ਕਿਵੇਂ ਅਸੀਂ ਇਸ ਟੈਕਨੋਲੋਜੀ ਦਾ ਇਸਤੇਮਾਲ ਦੇਸ਼ ਦੇ ਵਿਕਾਸ ਅਤੇ ਸਮਰੱਥਾ ਦੇ ਲਈ ਕਰ ਸਕਦੇ ਹਾਂ, ਇਸ ਦਿਸ਼ਾ ਵਿੱਚ INSPACE ਅਤੇ ਪ੍ਰਾਈਵੇਟ ਪਲੇਅਰਜ਼ ਨੂੰ ਲਗਾਤਾਰ ਕੰਮ ਕਰਨ ਦੀ ਜ਼ਰੂਰਤ ਹੈ। Geo spatial mapping ਨਾਲ ਵੀ ਜੁੜੀਆਂ ਕਿੰਨੀਆਂ ਹੀ ਸੰਭਾਵਨਾਵਾਂ ਸਾਡੇ ਸਾਹਮਣੇ ਹਨ। ਪ੍ਰਾਈਵੇਟ ਸੈਕਟਰ ਦੀ ਇਨ੍ਹਾਂ ਵਿੱਚ ਬਹੁਤ ਵੱਡੀ ਭੂਮਿਕਾ ਹੋ ਸਕਦੀ ਹੈ। ਸਾਡੇ ਕੋਲ ਅੱਜ ਸਰਕਾਰੀ satellites ਦਾ ਵੱਡਾ data available ਹੈ। ਹੁਣ ਆਉਣ ਵਾਲੇ ਸਮੇਂ ਵਿੱਚ ਪ੍ਰਾਈਵੇਟ ਸੈਕਟਰ ਦੇ ਕੋਲ ਵੀ ਆਪਣਾ ਕਾਫ਼ੀ ਡੇਟਾ ਹੋਵੇਗਾ। ਡੇਟਾ ਦੀ ਇਹ ਪੂੰਜੀ ਤੁਹਾਨੂੰ ਦੁਨੀਆਂ ਵਿੱਚ ਬਹੁਤ ਵੱਡੀ ਤਾਕਤ ਦੇਣ ਵਾਲੀ ਹੈ। ਇਸ ਸਮੇਂ ਦੁਨੀਆ ਦੀ ਵਿੱਚ ਸਪੇਸ ਇੰਡਸਟਰੀ ਦਾ ਸਾਈਜ਼ ਤਕਰੀਬਨ 400 billion ਡਾਲਰ ਦਾ ਹੈ। 2040 ਤੱਕ ਇਸ ਦੇ one trillion dollar industry ਬਣਨ ਦੀ ਸੰਭਾਵਨਾ ਪਈ ਹੈ। ਅੱਜ ਸਾਡੇ ਕੋਲ talent ਵੀ ਹੈ, experience ਵੀ ਹੈ, ਲੇਕਿਨ ਅੱਜ ਇਸ ਇੰਡਸਟਰੀ ਵਿੱਚ ਸਾਡੀ participation ਕੇਵਲ ਜਨ ਭਾਗੀਦਾਰੀ ਯਾਨੀ private partnership ਸਿਰਫ 2 percent ਹੈ। ਸਾਨੂੰ global space industry ਵਿੱਚ ਆਪਣਾ share ਵਧਾਉਣਾ ਹੋਵੇਗਾ, ਅਤੇ ਇਸ ਵਿੱਚ ਸਾਡੇ ਪ੍ਰਾਈਵੇਟ ਸੈਕਟਰ ਦੀ ਵੱਡੀ ਭੂਮਿਕਾ ਹੈ। ਮੈਂ ਆਉਣ ਵਾਲੇ ਸਮੇਂ ਵਿੱਚ space tourism ਅਤੇ space diplomacy ਦੇ ਖੇਤਰ ਵਿੱਚ ਵੀ ਭਾਰਤ ਦੀ ਮਜ਼ਬੂਤ ਭੂਮਿਕਾ ਦੇਖ ਰਿਹਾ ਹਾਂ। ਭਾਰਤ ਦੀਆਂ ਸਪੇਸ ਕੰਪਨੀਆਂ ਗਲੋਬਲ ਬਣਨ, ਸਾਡੇ ਕੋਲ ਗਲੋਬਲ ਸਪੇਸ ਕੰਪਨੀ ਹੋਵੇ, ਇਹ ਪੂਰੇ ਦੇਸ਼ ਲਈ ਮਾਣ ਦੀ ਗੱਲ ਹੋਵੇਗੀ।
ਸਾਥੀਓ,
ਸਾਡੇ ਦੇਸ਼ ਵਿੱਚ ਅਨੰਤ ਸੰਭਾਵਨਾਵਾਂ ਹਨ, ਲੇਕਿਨ ਅਨੰਤ ਸੰਭਾਵਨਾਵਾਂ ਕਦੇ ਵੀ ਸੀਮਤ ਯਤਨਾਂ ਨਾਲ ਸਾਕਾਰ ਨਹੀਂ ਹੋ ਸਕਦੀਆਂ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਦੇਸ਼ ਦੇ ਨੌਜਵਾਨਾਂ ਨੂੰ ਆਸ਼ਵਸਤ ਕਰਦਾ ਹਾਂ, scientific temperament ਵਾਲੇ, risk taking capacity ਵਾਲੇ ਨੌਜਵਾਨਾਂ ਨੂੰ ਆਸ਼ਵਸਤ ਕਰਨਾ ਚਾਹੁੰਦਾ ਹਾਂ ਕਿ ਸਪੇਸ ਸੈਕਟਰ ਵਿੱਚ reforms ਦਾ ਇਹ ਸਿਲਸਿਲਾ ਅੱਗੇ ਵੀ ਨਿਰਵਿਘਨ ਜਾਰੀ ਰਹੇਗਾ। ਪ੍ਰਾਈਵੇਟ ਸੈਕਟਰ ਦੀਆਂ ਜ਼ਰੂਰਤਾਂ ਨੂੰ ਸੁਣਿਆ ਜਾਏ, ਸਮਝਿਆ ਜਾਏ, ਵਪਾਰ ਦੀਆਂ ਸੰਭਾਵਨਾਵਾਂ ਦਾ ਆਂਕਲਨ ਕੀਤਾ ਜਾਏ, ਇਸ ਦੇ ਲਈ ਇੱਕ ਮਜ਼ਬੂਤ mechanism ਬਣਾਇਆ ਗਿਆ ਹੈ। INSPACE ਇਸ ਦਿਸ਼ਾ ਵਿੱਚ ਪ੍ਰਾਈਵੇਟ ਸੈਕਟਰ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਇੱਕ single window independent nodal agency ਦੇ ਰੂਪ ਵਿੱਚ ਕੰਮ ਕਰੇਗਾ। ਸਰਕਾਰੀ ਕੰਪਨੀਆਂ, ਸਪੇਸ ਇੰਡਸਟਰੀ, ਸਟਾਰਟਅੱਪਸ ਅਤੇ institutes ਦੇ ਵਿੱਚ ਤਾਲਮੇਲ ਦੇ ਨਾਲ ਅੱਗੇ ਵਧਣ ਦੇ ਲਈ ਭਾਰਤ, ਨਵੀਂ ਭਾਰਤੀ ਪੁਲਾੜ ਨੀਤੀ ’ਤੇ ਵੀ ਕੰਮ ਕਰ ਰਿਹਾ ਹੈ। ਅਸੀਂ ਸਪੇਸ ਸੈਕਟਰ ਵਿੱਚ ease of doing business ਨੂੰ ਵਧਾਵਾ ਦੇਣ ਦੇ ਲਈ ਵੀ ਜਲਦ ਹੀ ਇੱਕ ਪਾਲਿਸੀ ਲੈ ਕੇ ਆਉਣ ਵਾਲੇ ਹਾਂ।
ਸਾਥੀਓ,
ਮਾਨਵਤਾ ਦਾ ਭਵਿੱਖ, ਉਸ ਦਾ ਵਿਕਾਸ, ਆਉਣ ਵਾਲੇ ਦਿਨਾਂ ਵਿੱਚ ਦੋ ਅਜਿਹੇ ਖੇਤਰ ਹਨ ਜੋ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੋਣ ਵਾਲੇ ਹਨ, ਅਸੀਂ ਜਿੰਨਾ ਜਲਦੀ ਉਸ ਨੂੰ explore ਕਰਾਂਗੇ, ਦੁਨੀਆਂ ਦੀ ਇਸ ਮੁਕਾਬਲੇਬਾਜ਼ੀ ਵਿੱਚ ਅਸੀਂ ਦੇਰੀ ਕੀਤੇ ਬਿਨਾਂ ਜਿੰਨਾ ਅੱਗੇ ਵਧਾਂਗੇ, ਅਸੀਂ ਪ੍ਰਸਥਿਤੀਆਂ ਨੂੰ lead ਵੀ ਕਰ ਸਕਦੇ ਹਾਂ, control ਵੀ ਕਰ ਸਕਦੇ ਹਾਂ ਅਤੇ ਉਹ ਦੋ ਖੇਤਰ ਹਨ - ਇੱਕ ਹੈ space, ਦੂਸਰਾ ਹੈ Sea ਸਮੁੰਦਰ, ਇਹ ਬਹੁਤ ਵੱਡੀ ਤਾਕਤ ਬਣਨ ਵਾਲੇ ਹਨ ਅਤੇ ਅੱਜ ਅਸੀਂ ਨੀਤੀਆਂ ਦੇ ਦੁਆਰਾ ਉਨ੍ਹਾਂ ਸਭ ਨੂੰ address ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਦੇਸ਼ ਦੇ ਨੌਜਵਾਨਾਂ ਨੂੰ ਇਸਦੇ ਨਾਲ ਜੁੜਨ ਦੇ ਲਈ ਪ੍ਰੋਤਸਾਹਿਤ ਕਰ ਰਹੇ ਹਾਂ। Space ਦੇ ਲਈ ਸਾਡੇ ਨੌਜਵਾਨਾਂ ਵਿੱਚ, ਖ਼ਾਸ ਕਰਕੇ ਸਟੂਡੈਂਟਸ ਵਿੱਚ ਜੋ ਕਿਊਰੋਸਿਟੀ ਹੈ ਉਹ ਭਾਰਤ ਦੀ ਸਪੇਸ ਇੰਡਸਟਰੀ ਦੇ ਵਿਕਾਸ ਦੇ ਲਈ ਵੱਡੀ ਤਾਕਤ ਹੁੰਦੀ ਹੈ। ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਦੇਸ਼ ਵਿੱਚ ਬਣੀਆਂ ਹਜ਼ਾਰਾਂ ਅਟਲ ਟਿੰਕਰਿੰਗ ਲੈਬਜ਼ ਵਿੱਚ ਸਟੂਡੈਂਟਸ ਨੂੰ ਸਪੇਸ ਨਾਲ ਜੁੜੇ ਵਿਸ਼ਿਆਂ ਬਾਰੇ ਨਿਰੰਤਰ ਜਾਣੂ ਕਰਾਇਆ ਜਾਵੇ, ਉਨ੍ਹਾਂ ਨੂੰ ਅਪਡੇਟ ਰੱਖਿਆ ਜਾਵੇ। ਮੈਂ ਦੇਸ਼ ਦੇ ਸਕੂਲਾਂ ਅਤੇ ਕਾਲਜਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਆਪਣੇ ਵਿਦਿਆਰਥੀਆਂ ਨੂੰ space ਦੇ ਨਾਲ ਜੁੜੀਆਂ ਭਾਰਤੀ ਸੰਸਥਾਵਾਂ ਅਤੇ ਕੰਪਨੀਆਂ ਦੇ ਬਾਰੇ ਦੱਸਣ, ਉਨ੍ਹਾਂ ਦੀਆਂ labs ਵਿਜ਼ਿਟ ਕਰਾਉਣ। ਇਸ ਸੈਕਟਰ ਵਿੱਚ ਜਿਸ ਤਰ੍ਹਾਂ ਲਗਾਤਾਰ ਭਾਰਤੀ ਪ੍ਰਾਈਵੇਟ ਕੰਪਨੀਆਂ ਦੀ ਗਿਣਤੀ ਵਧ ਰਹੀ ਹੈ, ਉਸ ਨਾਲ ਵੀ ਉਨ੍ਹਾਂ ਨੂੰ ਮਦਦ ਮਿਲਣ ਵਾਲੀ ਹੈ। ਤੁਹਾਨੂੰ ਧਿਆਨ ਹੋਵੇਗਾ ਕਿ ਭਾਰਤ ’ਚ ਪਹਿਲਾਂ, ਮੈਨੂੰ ਪਤਾ ਨਹੀਂ ਹੈ ਕਿ ਅਜਿਹਾ ਕਿਉਂ ਸੀ ਲੇਕਿਨ ਸੀ, ਮੈਨੂੰ ਇਹ ਜ਼ਿੰਮੇਵਾਰੀ ਮਿਲੀ ਕਿ ਉਸ ਤੋਂ ਪਹਿਲਾਂ ਦੀ ਸਥਿਤੀ ਇਹ ਸੀ ਕਿ ਜਦੋਂ ਸੈਟੇਲਾਈਟ ਲਾਂਚ ਹੁੰਦਾ ਸੀ ਤਾਂ ਉਸ ਪੂਰੇ ਖੇਤਰ ਵਿੱਚ ਕਿਸੇ ਦੀ ਐਂਟਰੀ ਨਹੀਂ ਹੁੰਦੀ ਸੀ ਅਤੇ ਸਾਡੇ ਵਰਗੇ ਜੋ ਨੇਤਾ ਲੋਕ ਹੁੰਦੇ ਹਨ ਉਨ੍ਹਾਂ ਨੂੰ VIP ਦੀ ਤਰ੍ਹਾਂ ਉੱਥੇ 12-15 ਲੋਕਾਂ ਨੂੰ invite ਕਰਕੇ ਦਿਖਾਇਆ ਜਾਂਦਾ ਸੀ ਕਿ ਸੈਟੇਲਾਈਟ ਲਾਂਚ ਹੋ ਰਿਹਾ ਹੈ ਅਤੇ ਅਸੀਂ ਵੀ ਬਹੁਤ ਉਤਸ਼ਾਹ ਨਾਲ ਦੇਖ ਰਹੇ ਸੀ। ਲੇਕਿਨ ਮੇਰੀ ਸੋਚ ਅਲੱਗ ਹੈ ਮੇਰਾ ਕੰਮ ਕਰਨੇ ਦਾ ਤਰੀਕਾ ਅਲੱਗ ਹੈ ਤਾਂ ਮੈਂ ਪਹਿਲੀ ਵਾਰ ਉੱਥੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਗਿਆ ਤਾਂ ਅਸੀਂ ਇੱਕ ਫ਼ੈਸਲਾ ਕੀਤਾ ਸੀ, ਅਸੀਂ ਦੇਖਿਆ ਹੈ ਕਿ ਦੇਸ਼ ਦੇ ਵਿਦਿਆਰਥੀਆਂ ਵਿੱਚ ਦਿਲਚਸਪੀ ਹੈ, curiosity ਹੈ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਸਾਡੇ ਸੈਟੇਲਾਇਟ ਲਾਂਚ ਹੁੰਦੇ ਉਹ ਸ਼੍ਰੀ ਹਰੀਕੋਟਾ ਵਿੱਚ ਅਸੀਂ ਇੱਕ ਬਹੁਤ ਵੱਡੀ ਲਾਂਚ ਦੇਖਣ ਦੀ, ਜਦੋਂ ਸੈਟੇਲਾਈਟ ਜਾਂਦਾ ਹੈ ਉਸਨੂੰ ਦੇਖਣ ਦੇ ਲਈ ਵਿਊ ਗੈਲਰੀ ਦਾ ਨਿਰਮਾਣ ਕੀਤਾ ਹੈ ਅਤੇ ਕੋਈ ਵੀ ਨਾਗਰਿਕ ਕੋਈ ਵੀ ਸਕੂਲ ਦਾ ਵਿਦਿਆਰਥੀ ਇਸ ਪ੍ਰੋਗਰਾਮ ਨੂੰ ਦੇਖ ਸਕਦਾ ਹੈ ਅਤੇ ਬੈਠਣ ਦੀ ਵਿਵਸਥਾ ਵੀ ਛੋਟੀ ਨਹੀਂ ਹੈ। 10 ਹਜ਼ਾਰ ਲੋਕ ਬੈਠ ਕੇ ਇਸ ਸੈਟੇਲਾਈਟ ਲਾਂਚ ਨੂੰ ਦੇਖ ਸਕਣ, ਇਸ ਦਾ ਪ੍ਰਬੰਧ ਕੀਤਾ ਹੈ। ਚੀਜ਼ਾਂ ਛੋਟੀਆਂ ਲਗਦੀਆਂ ਹਨ ਲੇਕਿਨ ਭਾਰਤ ਦੇ ਜੀਵਨ ’ਤੇ ਇਸ ਦਾ ਬਹੁਤ ਵੱਡਾ ਪ੍ਰਭਾਵ ਹੋ ਰਿਹਾ ਹੈ।
ਸਾਥੀਓ,
INSPACE ਹੈੱਡਕੁਆਰਟਰ ਦਾ ਉਦਘਾਟਨ ਅੱਜ ਹੋ ਰਿਹਾ ਹੈ, ਇੱਕ ਤਰ੍ਹਾਂ ਦੇ ਨਾਲ ਗਤੀਵਿਧੀ ਦਾ ਕੇਂਦਰ ਬਣਦਾ ਜਾ ਰਿਹਾ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੋਈ ਹੈ ਕਿ ਗੁਜਰਾਤ ਵੱਖ-ਵੱਖ ਸੈਕਟਰਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਸੰਸਥਾਨਾਂ ਦਾ ਸੈਂਟਰ ਬਣਦਾ ਜਾ ਰਿਹਾ ਹੈ। ਮੈਂ ਭੁਪੇਂਦਰ ਭਾਈ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ, ਗੁਜਰਾਤ ਸਰਕਾਰ ਦੇ ਸਾਡੇ ਸਾਰੇ ਸਾਥੀਆਂ ਨੂੰ ਉਨ੍ਹਾਂ ਦੇ ਇਸ initiative ਦੇ ਲਈ proactive ਹਰ ਨੀਤੀਆਂ ਨੂੰ ਸਪੋਰਟ ਕਰਨ ਦੇ ਲਈ ਮੈਂ ਦਿਲੋਂ ਧੰਨਵਾਦ ਵਿਅਕਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਅਤੇ ਤੁਹਾਨੂੰ ਪਤਾ ਹੈ ਕਿ ਹੁਣੇ ਕੁਝ ਹਫ਼ਤੇ ਪਹਿਲਾਂ ਹੀ ਜਾਮਨਗਰ ਵਿੱਚ WHO ਦੇ Global Centre for Traditional Medicine ਦਾ ਕੰਮ ਸ਼ੁਰੂ ਹੋਇਆ ਹੈ। ਰਾਸ਼ਟਰੀ ਰੱਖਿਆ ਯੂਨੀਵਰਸਿਟੀ ਹੋਵੇ, National Law University ਹੋਵੇ, ਪੰਡਿਤ ਦੀਨਦਿਆਲ ਐਨਰਜੀ ਯੂਨੀਵਰਸਿਟੀ ਹੋਵੇ, ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਹੋਵੇ, National Innovation Foundation ਹੋਵੇ, Children’s University ਹੋਵੇ, ਕਿੰਨੇ ਹੀ National Institutes ਇੱਥੇ ਨੇੜੇ-ਨੇੜੇ ਹੀ ਹਨ। Bhaskaracharya Institute for Space Applications and Geoinformatics – ਯਾਨੀ BISAG ਇਸਦੀ ਸਥਾਪਨਾ ਨੇ ਦੇਸ਼ ਦੇ ਹੋਰ ਰਾਜਾਂ ਲਈ ਵੀ ਪ੍ਰੇਰਨਾ ਬਣ ਗਈ ਹੈ। ਇਨ੍ਹਾਂ ਵੱਡੇ ਸੰਸਥਾਨਾਂ ਦੇ ਵਿੱਚ ਹੁਣ INSPACE ਵੀ ਇਸ ਜਗ੍ਹਾ ਦੀ ਪਹਿਚਾਣ ਵਧਾਵੇਗਾ। ਮੇਰੀ ਦੇਸ਼ ਦੇ ਨੌਜਵਾਨਾਂ ਨੂੰ, ਖਾਸ ਕਰਕੇ ਗੁਜਰਾਤ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਉਹ ਇਨ੍ਹਾਂ ਬਿਹਤਰੀਨ ਭਾਰਤੀ ਸੰਸਥਾਵਾਂ ਦਾ ਪੂਰਾ ਲਾਭ ਉਠਾਉਣ। ਮੈਨੂੰ ਪੂਰਾ ਭਰੋਸਾ ਹੈ, ਤੁਹਾਡੀ ਸਰਗਰਮ ਭੂਮਿਕਾ ਦੇ ਨਾਲ ਭਾਰਤ ਸਪੇਸ ਸੈਕਟਰ ਵਿੱਚ ਨਵੀਂਆਂ ਉਚਾਈਆਂ ਹਾਸਲ ਕਰੇਗਾ। ਅਤੇ ਅੱਜ ਦੇ ਇਸ ਸ਼ੁਭ ਮੌਕੇ ’ਤੇ ਮੈਂ ਖਾਸਕਰ ਜੋ ਪ੍ਰਾਈਵੇਟ ਸੈਕਟਰ ਨੇ ਉਤਸਾਹ ਦੇ ਨਾਲ ਹਿੱਸਾ ਲਿਆ ਹੈ, ਜੋ ਨੌਜਵਾਨ ਨਵੇਂ ਹੌਸਲੇ, ਨਵੇਂ ਸੰਕਲਪਾਂ ਦੇ ਨਾਲ ਅੱਗੇ ਆਏ, ਉਨ੍ਹਾਂ ਨੂੰ ਵਧਾਈ ਵੀ ਦਿੰਦਾ ਹਾਂ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਮੈਂ ISRO ਦੇ ਸਾਰੇ ਵਿਗਿਆਨਿਕਾਂ ਨੂੰ ਵੀ ਅਤੇ ISRO ਦੀ ਪੂਰੀ ਟੀਮ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਤੇ ਮੈਨੂੰ ਵਿਸ਼ਵਾਸ ਹੈ Goenka private sector ਵਿੱਚ ਬਹੁਤ ਸਫ਼ਲ ਵਿਅਕਤਿਤਵ ਰਿਹਾ ਹੈ, ਉਨ੍ਹਾਂ ਦੀ ਅਗਵਾਈ ਵਿੱਚ INSPACE ਸੱਚੇ ਅਰਥ ਵਿੱਚ ਜੋ ਸੁਪਨਾ ਸਾਡਾ ਹੈ ਉਸ ਸੁਪਨੇ ਨੂੰ ਪੂਰਾ ਕਰਨ ਦੀ ਸਮਰੱਥਾ ਲੈ ਕੇ ਅੱਗੇ ਵਧੇਗਾ। ਇਨ੍ਹਾਂ ਆਸਾਂ ਦੇ ਨਾਲ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇ ਨਾਲ, ਮੈਂ ਬਹੁਤ-ਬਹੁਤ ਧੰਨਵਾਦ ਦਿੰਦਾ ਹਾਂ।
*****
ਡੀਐੱਸ/ਟੀਐੱਸ/ਏਵੀ
(Release ID: 1833839)
Visitor Counter : 191
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam