ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਆਂਧਰ ਪ੍ਰਦੇਸ਼ ਵਿੱਚ ਚਿੱਤੂਰ ਤੋਂ ਮੱਲਾਵਰਮ ਤੱਕ ਰਾਸ਼ਟਰੀ ਰਾਜਮਾਰਗ-140 ਨੂੰ 6 ਲੇਨ ਬਣਾਉਣ ਦਾ ਪ੍ਰੋਜੈਕਟ 30 ਸਤੰਬਰ 2022 ਤੱਕ ਪੂਰੀ ਹੋ ਜਾਵੇਗੀ
Posted On:
13 JUN 2022 4:23PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਟ੍ਰਾਂਸਪੋਰਟ ਤੇ ਹਾਈਵੇਅ ਮੰਤਰਾਲੇ ਦੀ ਟੀਮ #NewIndia ਨੂੰ ‘ਵਿਸ਼ਵ ਦਾ ਬੁਨਿਆਦੀ ਢਾਂਚਾ ਹਬ’ ਬਣਾਉਣ ਦੇ ਲਈ ਮਿਸ਼ਨ ਮੋਡ ‘ਤੇ 24x7 ਕੰਮ ਕਰ ਰਹੀ ਹੈ। ਟਵੀਟਾਂ ਦੀ ਇੱਕ ਲੜੀ ਵਿੱਚ ਉਨ੍ਹਾਂ ਨੇ ਕਿਹਾ ਕਿ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਆਂਧਰ ਪ੍ਰਦੇਸ਼ ਵਿੱਚ ਚਿੱਤੂਰ ਤੋਂ ਮੱਲਾਵਰਮ ਤੱਕ ਰਾਸ਼ਟਰੀ ਮਾਰਗ -140 ਨੂੰ 6 ਲੇਨ ਬਣਾਉਣ ਦਾ ਪ੍ਰੋਜੈਕਟ #BharatmalaPariyojana ਦੇ ਤਹਿਤ ਤੇਜ਼ ਗਤੀ ਨਾਲ ਅੱਗੇ ਵਧ ਰਹੀ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਰਾਸ਼ਟਰੀ ਰਾਜਮਾਰਗ ਖੰਡ ਚਿੱਤੂਰ ਜ਼ਿਲ੍ਹੇ ਦੇ ਮਹੱਤਵਪੂਰਨ ਸ਼ਹਿਰਾਂ ਅਰਥਾਤ ਚਿੱਤੂਰ ਅਤੇ ਤਿਰੂਪਤੀ ਨੂੰ ਧਾਰਮਿਕ ਸਥਾਨ ਕਨਿਪਕਮ ਦੇ ਮਾਧਿਅਮ ਨਾਲ ਜੋੜਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟ ਦੀ ਲੰਬਾਈ ਕੁੱਕਲਪੱਲੀ ਵਿੱਚ ਸ਼ੁਰੂ ਹੁੰਦੀ ਹੈ ਤੇ ਮੱਲਾਵਰਮ ਵਿੱਚ ਸਮਾਪਤ ਹੁੰਦੀ ਹੈ ਜਿਸ ਵਿੱਚ ਕਾਸਿਪੇਂਟਲਾ ਅਤੇ ਕਨਿਪਕਮ ਵਿੱਚ ਦੋ ਬਾਈਪਾਸ, 14 ਗ੍ਰੇਡ ਸੇਪਰੇਟਰ, 6ਵੱਡੇ ਪੁਲ਼ ਤੇ 15 ਛੋਟੇ ਪੁਲ਼ ਸ਼ਾਮਲ ਹਨ।
ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰੋਜੈਕਟ ਦੀ ਲੰਬਾਈ ਮਈ 2021 ਤੋਂ ਕਾਰਜਸ਼ੀਲ ਹੈ ਤੇ ਬਾਕੀ ਕਾਰਜ ਦੇ 30 ਸਤੰਬਰ 2022 ਤੱਕ ਪੂਰਾ ਹੋ ਜਾਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟ ਦੇ ਪੂਰਾ ਹੋ ਜਾਣ ਦੇ ਬਾਅਦ, ਇਸ ਖੇਤਰ ਵਿੱਚ ਵਧੀ ਹੋਈ ਕਨੈਕਟੀਵਿਟੀ ਦੇ ਨਾਲ ਗਤੀਸ਼ੀਲ ਪਰਿਵਰਤਨ ਹੋਵੇਗਾ, ਜਿਸ ਨਾਲ ਆਰਥਿਕ ਗਤੀਵਿਧੀਆਂ ਤੇ ਧਾਰਮਿਕ ਟੂਰਿਜ਼ਮ ਨੂੰ ਹੋਰ ਵੱਧ ਹੁਲਾਰਾ ਮਿਲੇਗਾ।
****
ਐੱਮਜੇਪੀਐੱਸ
(Release ID: 1833833)
Visitor Counter : 127