ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲੋਕਤੰਤਰ ਦੇ ਵਾਸਤਵਿਕ ਸਾਰ ਦਾ ਪ੍ਰਤੀਨਿਧੀਤਵ ਕਰਦੇ ਹਨ
ਉਨ੍ਹਾਂ ਨੇ ਕਿਹਾ ਕਿ ਇੱਕ ਸਧਾਰਣ ਪਿਛੋਕੜ ਵਾਲਾ ਆਮ ਆਦਮੀ ਆਪਣੀ ਯੋਗਤਾ ਅਤੇ ਲੋਕਾਂ ਦੇ ਲੋਕਪ੍ਰਿਯ ਸਮਰਥਨ ਦੇ ਬਲ ‘ਤੇ ਉੱਚਤਮ ਪੱਧਰ ਤੱਕ ਪਹੁੰਚ ਸਕਦਾ ਹੈ
ਕੇਂਦਰੀ ਮੰਤਰੀ ਨੇ ਜੰਮੂ-ਕਸ਼ਮੀਰ ਦੇ ਉਧਮਪੁਰ ਦੇ ਮਜਲਟਾ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ
Posted On:
12 JUN 2022 6:39PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਉਧਮਪੁਰ ਦੇ ਮਜਲਟਾ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲੋਕਤੰਤਰ ਦੇ ਵਾਸਤਿਵਕ ਸਾਰ ਦਾ ਪ੍ਰਤੀਨਿਧੀਤਵ ਕਰਦਾ ਹਾਂ, ਜਿਸ ਵਿੱਚ ਇੱਕ ਸਧਾਰਣ ਪਿਛੋਕੜ ਵਾਲਾ ਆਮ ਆਦਮੀ ਆਪਣੀ ਯੋਗਤਾ ਅਤੇ ਲੋਕਾਂ ਦੇ ਲੋਕਪ੍ਰਿਯ ਪ੍ਰਦਰਸ਼ਨ ਦੇ ਬਲ ‘ਤੇ ਉੱਚਤਮ ਪੱਧਰ ਤੱਕ ਪਹੁੰਚ ਸਕਦਾ ਹੈ।
ਡਾ. ਜਿਤੇਂਦਰ ਸਿੰਘ ਨੇ ਅੱਜ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਲੋਕਤੰਤਰ ਦਾ ਅਸਲੀ ਸਾਰ ਇਹ ਹੈ ਕਿ ਕਿਸੇ ਨਵੇਂ ਬੱਚੇ, ਚਾਹੇ ਉਸ ਦੇ ਘਰ ਦੀ ਸਮਾਜਿਕ ਜਾਂ ਆਰਥਿਕ ਸਥਿਤੀ ਜਾਂ ਵੰਸ਼ਾਵਲੀ ਕੁਝ ਵੀ ਹੋਵੇ, ਦੇ ਪੈਦਾ ਹੋਣ ‘ਤੇ ਉਸ ਦੀ ਮਾਂ ਨੂੰ ਇਹ ਸੁਪਨਾ ਦੇਸ਼ ਪਾਉਣ ਦਾ ਭਰੋਸਾ ਹੋਣਾ ਚਾਹੀਦਾ ਕਿ ਇੱਕ ਲੋਕਤਾਂਤਰਿਕ ਵਿਵਸਥਾ ਵਿੱਚ ਉਸ ਦੇ ਬੱਚੇ ਨੂੰ ਵੀ ਪਦਾਨੁਕ੍ਰਮ ਵਿੱਚ ਸਰਵਉੱਚ ਸਥਾਨ ਪ੍ਰਾਪਤ ਕਰਨ ਦਾ ਅਵਸਰ ਉਪਲਬਧ ਹੈ। ਅਗਰ ਅਜਿਹਾ ਹੈ, ਤਾਂ ਸ਼੍ਰੀ ਮੋਦੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਨਾਲ ਲੋਕਤੰਤਰ ਦੀ ਸ਼ਕਤੀ ਅਤੇ ਭਾਰਤ ਦੀ ਵੈਲਿਊ ਵਿੱਚ ਆਮ ਲੋਕਾਂ ਦਾ ਭਰੋਸਾ ਇੱਕ ਬਾਰ ਫਿਰ ਤੋਂ ਬਹਾਲ ਹੋ ਗਿਆ ਹੈ। ਨਾਲ ਹੀ ਇਸ ਨੇ ਵੰਸ਼ਵਾਦ, ਜਿਸ ਦੇ ਨਤੀਜੇ ਸਦਕਾ ਕੇਂਦਰ ਵਿੱਚ ਹੌਲੀ ਹੌਲੀ ਪੀੜ੍ਹੀਆਂ ਦਾ ਪਰਿਵਾਰਿਕ ਸ਼ਾਸਨ ਕਾਇਮ ਰਿਹਾ, ਦੇ ਅੰਤ ਨੂੰ ਵੀ ਸੁਨਿਸ਼ਚਿਤ ਕੀਤਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਅੱਠ ਵਰ੍ਹਿਆਂ ਦੇ ਦੌਰਾਨ ਸਮਾਜ ਦੇ ਵੰਚਿਤ ਵਰਗਾਂ ਦੇ ਲਾਭ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਜਨਕਲਿਆਣਕਾਰੀ ਯੋਜਨਾਵਾਂ ਤੇ ਪ੍ਰੋਗਰਾਮ ਵਾਸਤਵ ਵਿੱਚ ‘ਕਿਸੇ ਦਾ ਵੀ ਤੁਸ਼ਟੀਕਰਣ ਨਹੀਂ, ਸਾਰਿਆਂ ਦੇ ਲਈ ਨਿਆਂ’ ਦੇ ਸਿਧਾਂਤ ‘ਤੇ ਅਧਾਰਿਤ ਸ਼ਾਸਨ ਪ੍ਰਣਾਲੀ ਸਥਾਪਿਤ ਕਰਨ ਦੇ ਭਾਜਪਾ ਦੇ 6 ਦਹਾਕਿਆਂ ਦੇ ਸੰਘਰਸ਼ਾਂ ਦੇ ਪ੍ਰਤਿਦਾਨ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਸ਼੍ਰੀ ਮੋਦੀ ਨੇ ਖੁਦ ਨੂੰ ਗਰੀਬਾਂ ਦੀ ਸੇਵਾ ਅਤੇ ਦੇਸ਼ ਦੇ ਅਣਗੌਲੇ ਵਰਗਾਂ ਅਤੇ ਖੇਤਰਾਂ ਦੇ ਸਮਾਨ ਵਿਕਾਸ ਦੇ ਪ੍ਰਤੀ ਸਮਰਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਪਿੱਛੇ ਮੁੜ ਕੇ ਦੇਖੀਏ ਤਾਂ ਇਹ ਸਪਸ਼ਟ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸ਼੍ਰੀ ਮੋਦੀ ਦੀ ਕਲਿਆਣਕਾਰੀ ਯੋਜਨਾਵਾਂ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਇਨ੍ਹਾਂ ਯੋਜਨਾਵਾਂ ਨੇ ਇਸ ਦੇਸ਼ ਵਿੱਚ ਇੱਕ ਨਵਾਂ ਸੱਭਿਆਚਾਰ ਅਤੇ ਇੱਕ ਨਵੀਂ ਰਾਜਨੀਤੀ ਸੱਭਿਆਚਾਰ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਹੈ। ਉੱਜਵਲਾ ਯੋਜਨਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੀਆਂ ਸੁਵਿਧਾਵਾਂ ਦੇ ਲਾਭ ਜਾਤੀ, ਪੰਥ ਅਤੇ ਧਰਮ ਜਂ ਇੱਥੇ ਤੱਕ ਕਿ ਰਾਜਨੀਤਕ ਸੰਬੰਧ ਜਾਂ ਵੋਟ ਬੈਂਕ ਦੀ ਪਰਵਾਹ ਕੀਤੇ ਬਿਨਾ ਜ਼ਰੂਰਤਮੰਦਾਂ ਤੱਕ ਪਹੁੰਚੇ ਹਨ। ਜਿੱਥੇ ਤੱਕ ਉਧਮਪੁਰ-ਕਠੁਆ-ਡੋਡਾ ਲੋਕਸਭਾ ਖੇਤਰ ਦੀ ਗੱਲ ਹੈ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨਾ ਸਿਰਫ ਦੇਵਿਕਾ ਨਦੀ ਪ੍ਰੋਜੈਕਟ ਅਤੇ ਪਕਲਦੁਲ ਪਨਬਿਜਲੀ ਪ੍ਰੋਜੈਕਟ ਜਿਹੇ ਰਾਸ਼ਟਰੀ ਪੱਧਰ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਬਲਕਿ ਸ਼ਾਹਪੁਰ-ਕੰਡੀ ਪ੍ਰੋਜੈਕਟ ਤੇ ਰਟਲ ਪ੍ਰੋਜੈਕਟ ਜਿਹੇ ਕਈ ਰੁਕੇ ਹੋਏ ਪ੍ਰੋਜੈਕਟਾਂ ਨੂੰ ਵੀ ਦੁਬਾਰਾ ਸ਼ੁਰੂ ਕੀਤਾ ਗਿਆ। ਉੱਥੇ ਹੀ, ਉੱਤਰ ਭਾਰਤ ਦਾ ਪਹਿਲਾ ਉਦਯੋਗਿਕ ਬਾਇਟੈੱਕ ਪਾਰਕ ਅਤੇ ਕਟਰਾ ਤੋਂ ਦਿੱਲੀ ਤੱਕ ਪਹਿਲਾਂ ਐਕਸਪ੍ਰੈੱਸ ਕੌਰੀਡੋਰ ਸ਼ੁਰੂ ਕੀਤਾ ਗਿਆ। ਇਹੀ ਨਹੀਂ ਇੱਕ ਹੀ ਨਿਰਵਾਚਨ ਖੇਤਰ ਵਿੱਚ ਤਿੰਨ ਸਰਕਾਰੀ ਮੈਡੀਕਲ ਕਾਲਜ ਸਥਾਪਿਤ ਹੋਏ, ਜੋ ਕਿ ਇੱਕ ਦੁਰਲਭ ਉਪਲਬਧੀ ਹੈ।
ਇਸ ਅਵਸਰ ‘ਤੇ, ਪਿਛਲੇ ਅੱਠ ਵਰ੍ਹਿਆਂ ਦੇ ਦੌਰਾਨ ਉਧਮਪੁਰ-ਕਠੁਆ-ਡੋਡਾ ਲੋਕਸਭਾ ਖੇਤਰ ਵਿੱਚ ਸ਼ੁਰੂ ਕੀਤੇ ਗਏ 75 ਪ੍ਰਮੁੱਖ ਪ੍ਰੋਜੈਕਟਾਂ ‘ਤੇ ਚਾਨਣਾ ਪਾਉਣ ਵਾਲੀ ਪ੍ਰਚਾਰ-ਪੁਸਤਿਕਾ ਵੀ ਵੰਡੀ ਗਈ।
ਡਾ. ਜਿਤੇਂਦਰ ਸਿੰਘ ਨੇ ਬੂਥ ਪੱਧਰ ਦੀ ਬੈਠਕ ਨੂੰ ਵੀ ਸੰਬੋਧਿਤ ਕੀਤਾ ਅਤੇ ਇਸ ਦੌਰੇ ਦੇ ਦੌਰਾਨ ਇੱਕ ਦਲਿਤ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਭਾਜਪਾ, ਜੰਮੂ-ਕਸ਼ਮੀਰ ਦੇ ਵਾਈਸ ਪ੍ਰੈਜ਼ੀਡੈਂਟ ਪਵਨ ਖਜੁਰੀਆ ਅਤੇ ਸਥਾਨਕ ਸਰਪੰਚ, ਪੰਚ ਅਤੇ ਪੀਆਰਆਈ ਵੀ ਸਨ।
<><><><><>
ਐੱਸਐੱਨਸੀ/ਆਰਆਰ
(Release ID: 1833608)
Visitor Counter : 153