ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 13 ਤੋਂ 15 ਜੂਨ ਤੱਕ ਕਰਨਾਟਕ ਅਤੇ ਗੋਆ ਦਾ ਦੌਰਾ ਕਰਨਗੇ
प्रविष्टि तिथि:
12 JUN 2022 5:57PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 13 ਤੋਂ 15 ਜੂਨ, 2022 ਤੱਕ ਕਰਨਾਟਕ ਅਤੇ ਗੋਆ ਦਾ ਦੌਰਾ ਕਰਨਗੇ।
13 ਜੂਨ, 2022 ਨੂੰ ਰਾਸ਼ਟਰਪਤੀ ਬੰਗਲੁਰੂ ਦੇ ਰਾਸ਼ਟਰੀਯ ਮਿਲਟਰੀ ਸਕੂਲ ਦੇ ਪਲੈਟੀਨਮ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣਗੇ।
14 ਜੂਨ, 2022 ਨੂੰ ਰਾਸ਼ਟਰਪਤੀ ਬੈਕੁੰਠ ਹਿਲ, ਬਸੰਤਪੁਰਾ, ਬੰਗਲੁਰੂ ਵਿੱਚ ਸ਼੍ਰੀ ਰਾਜਾਧਿਰਾਜ ਗੋਵਿੰਦਾ ਮੰਦਿਰ ਦੇ ਲੋਕਅਰਪਣ ਸਮਾਰੋਹ ਵਿੱਚ ਸ਼ਾਮਲ ਹੋਣਗੇ।
15 ਜੂਨ, 2022 ਨੂੰ ਰਾਸ਼ਟਰਪਤੀ ਦਿੱਲੀ ਵਾਪਿਸ ਪਰਤਣ ਤੋਂ ਪਹਿਲਾਂ ਗੋਆ ਦੇ ਨਵੇਂ ਰਾਜ ਭਵਨ ਦਾ ਨੀਂਹ ਪੱਥਰ ਰੱਖਣਗੇ।
***
ਡੀਐੱਸ/ਏਕੇ
(रिलीज़ आईडी: 1833593)
आगंतुक पटल : 152