ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਹਿਮਾਚਲ ਪ੍ਰਦੇਸ਼ ਦੀ ਸੈਂਟਰਲ ਯੂਨੀਵਰਸਿਟੀ ਦੀ 6ਵੀਂ ਸਲਾਨਾ ਕਨਵੋਕੇਸ਼ਨ ਵਿੱਚ ਹਿੱਸਾ ਲਿਆ


ਵਿਦਿਆਰਥੀਆਂ ਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਜੋ ਕੁਝ ਉਪਲਬਧੀ ਹਾਸਲ ਕੀਤੀ ਉਸ ਵਿੱਚ ਸਮਾਜ ਨੇ ਕਿਸੇ ਨਾ ਕਿਸੇ ਪ੍ਰਕਾਰ ਨਾਲ ਜ਼ਰੂਰ ਯੋਗਦਾਨ ਦਿੱਤਾ ਹੈ : ਰਾਸ਼ਟਰਪਤੀ ਕੋਵਿੰਦ

Posted On: 10 JUN 2022 6:42PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (10 ਜੂਨ, 2022) ਧਰਮਸ਼ਾਲਾ ਵਿੱਚ ਹਿਮਾਚਲ ਪ੍ਰਦੇਸ਼ ਦੀ ਸੈਂਟਰਲ ਯੂਨੀਵਰਸਿਟੀ ਦੀ 6ਵੀਂ ਸਲਾਨਾ ਕਨਵੋਕੇਸ਼ਨ ਵਿੱਚ ਹਿੱਸਾ ਲਿਆ ਅਤੇ ਉਸ ਨੂੰ ਸੰਬੋਧਨ ਕੀਤਾ।

ਇਸ ਅਵਸਰ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਦੇਸ਼ ਦੇ ਨਿਰਮਾਣ ਦੀ ਨੀਂਹ ਹੁੰਦੀ ਹੈ। ਇਸ ਲਈ ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਨਾ ਕੇਵਲ ਵਿਦਿਆਰਥੀਆਂ ਵਿੱਚ ਬੌਧਿਕ ਸਮਰੱਥਾ ਅਤੇ ਕੌਸ਼ਲ ਦਾ ਵਿਕਾਸ ਕਰੇ ਬਲਕਿ ਉਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ ਅਤੇ ਚਰਿੱਤਰ ਨੂੰ ਵੀ ਸੁਦ੍ਰਿੜ੍ਹ ਬਣਾਏ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੇ ਵਿਸ਼ਵ ਦੇ ਸਭ ਮੋਹਰੀ ਦੇਸ਼ਾਂ ਦੀ ਪ੍ਰਗਤੀ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਕਿਸੇ ਵੀ ਸਮਾਜ ਦੇ ਵਿਕਾਸ ਦੇ ਲਈ ਇੱਕ ਮਹੱਤਵਪੂਰਨ ਮਾਪਦੰਡ ਹੈ।

ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ  ਉਨ੍ਹਾਂ ਦੇ ਜਿਵੇਂ ਨੌਜਵਾਨਾਂ ਦੇ ਸਮਰੱਥ ਕਈ ਖੇਤਰਾਂ ਵਿੱਚ ਅਵਸਰ ਉਪਲਬਧ ਹਨ ਅਤੇ ਭਾਰਤ ਦੇ ਨੌਜਵਾਨਾਂ ਵਿੱਚ ਇਨ੍ਹਾਂ ਅਵਸਰਾਂ ਦਾ ਲਾਭ ਉਠਾਉਣ ਦੀ ਸਮਰੱਥਾ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਉਹ ਆਪਣੀਆਂ ਸਮਰੱਥਾਵਾਂ ਵਿੱਚ ਵਿਸ਼ਵਾਸ ਬਣਾਏ ਰੱਖਣ ਅਤੇ ਅੱਗੇ ਵੱਲ ਵਧਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਕਨਵੋਕੇਸ਼ਨ ਉਨ੍ਹਾਂ ਦੀ ਰਸਮੀ ਤੌਰ ‘ਤੇ ਸਿੱਖਿਆ ਪੂਰੀ ਕਰਨ ਦਾ ਇੱਕ ਅਵਸਰ ਹੈ ਲੇਕਿਨ ਸਿੱਖਣਾ ਉਨ੍ਹਾਂ ਦੇ ਜੀਵਨ ਭਰ ਜਾਰੀ ਰਹੇਗਾ। ਉਨ੍ਹਾਂ ਦੇ ਹਰ ਕਦਮ ’ਤੇ, ਹਰ ਕਿਸੇ ਤੋਂ ਸਿੱਖਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਜੋ ਕੁਝ ਉਪਲਬਧੀ ਹਾਸਲ ਕੀਤੀ ਹੈ ਉਸ ਵਿੱਚ ਸਮਾਜ ਨੇ ਕਿਸੇ ਨਾ ਕਿਸੇ ਪ੍ਰਕਾਰ ਨਾਲ ਜ਼ਰੂਰ ਯੋਗਦਾਨ ਦਿੱਤਾ ਹੈ। ਇਹ ਉਨ੍ਹਾਂ ’ਤੇ ਸਮਾਜ ਦਾ ਕਰਜ਼ ਹੈ। ਉਨ੍ਹਾਂ ਨੂੰ ਇਸ ਦੇ ਲਈ ਭੁਗਤਾਨ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹ ਇਸ ਦਾ ਭੁਗਤਾਨ ਕਿਵੇਂ ਕਰਨਗੇ, ਕਦੋਂ ਕਰਨਗੇ, ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀ ਸਿੱਖਿਅਤ, ਅਨੁਸ਼ਾਸ਼ਿਤ ਅਤੇ ਦ੍ਰਿੜ੍ਹ ਨਿਸ਼ਚੈ ਯੁਵਾ ਸ਼ਕਤੀ ਦੀ ਬੁੱਧਮਿਤਾ ’ਤੇ ਪੂਰਾ ਭਰੋਸਾ ਹੈ।

ਹਿਮਾਚਲ ਪ੍ਰਦੇਸ਼ ਦੀ ਸੈਂਟਰਲ ਯੂਨੀਵਰਸਿਟੀ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਲਾਗੂਕਰਨ ਬਾਰੇ ਚਰਚਾ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀ ਨੇ ਇਸ ਦੀਆਂ ਸਿਫ਼ਾਰਸ਼ਾਂ ਨੂੰ ਲਾਗੂਕਰਨ ਦੇ ਲਈ ਕਈ ਪਹਿਲਾ ਕੀਤੀਆਂ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਇਨ੍ਹਾਂ ਪਹਿਲਾ ਨਾਲ ਵਿਦਿਆਰਥੀਆਂ ਵਿੱਚ ਨਵੇਂ ਕੌਸ਼ਲ, ਗਿਆਨ ਅਤੇ ਸਮਰੱਥਾ ਦਾ ਵਿਕਾਸ ਹੋਵੇਗਾ ਅਤੇ ਉਹ ਆਤਮਨਿਰਭਰਤਾ ਅਤੇ ਰਾਸ਼ਟਰ-ਪ੍ਰਥਮ ਦੀ ਭਾਵਨਾ ਨਾਲ ਜੀਵਨ ਵਿੱਚ ਅੱਗੇ ਵਧਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਸੈਂਟਰਲ ਯੂਨੀਵਰਸਿਟੀ ਨੇ ਆਪਣੀ ਸਥਾਪਨਾ ਦੇ 12 ਸਾਲ ਪੂਰੇ ਕਰ ਲਏ ਹਨ। ਯੂਨੀਵਰਸਿਟੀ ਦੀ ਅਲੂਮਨੀ ਐਸੋਸੀਏਸ਼ਨ ਨੂੰ ਸਰਗਰਮ ਬਣਾਉਣ ਅਤੇ ਆਪਣੀ ਸਾਲਾਨਾ ਜਾਂ ਦੋ-ਸਾਲਾ ਮੀਟਿੰਗਾਂ ਦਾ ਆਯੋਜਨ ਕਰਨ ਦਾ ਇਹ ਬਿਲਕੁੱਲ ਸਹੀ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸੰਸਥਾਨ ਦਾ ਪੁਰਾਣਾ ਵਿਦਿਆਰਥੀ ਆਪਣੇ ਸੰਸਥਾਨ ਦੇ ਲਈ ਵਿਸ਼ੇਸ਼ ਲਗਾਅ ਮਹਿਸੂਸ ਕਰਦਾ ਹੈ। ਇਸ ਲਈ, ਅਲੂਮਨੀ ਐਸੋਸੀਏਸ਼ਨ ਇਸ ਭਾਵਨਾ ਨੂੰ ਸੰਸਥਾਨ ਦੇ ਲਈ ਇੱਕ ਉਪਯੋਗੀ ਸਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ:  

 

***********

ਡੀਐੱਸ/ਏਕੇ


(Release ID: 1833589) Visitor Counter : 141


Read this release in: English , Urdu , Hindi , Marathi