ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਜ਼ਿਲ੍ਹਾ ਕੌਸ਼ਲ ਵਿਕਾਸ ਯੋਜਨਾ (ਡੀਐਸਡੀਪੀ) ਪੁਰਸਕਾਰਾਂ ਦੇ ਦੂਜੇ ਸੰਸਕਰਣ ਵਿੱਚ ਕੌਸ਼ਲ ਵਿਕਾਸ ਵਿੱਚ ਆਦਰਸ਼ ਯੋਜਨਾ ਲਈ 30 ਜ਼ਿਲ੍ਹਿਆਂ ਨੂੰ ਸਨਮਾਨਿਤ ਕੀਤਾ ਗਿਆ
ਦੇਸ਼ ਭਰ ਦੇ 700 ਜ਼ਿਲ੍ਹਿਆਂ ਵਿੱਚੋਂ, 467 ਜ਼ਿਲ੍ਹਿਆਂ ਨੇ ਜ਼ਿਲ੍ਹਾ ਕੌਸ਼ਲ ਵਿਕਾਸ ਯੋਜਨਾ (ਡੀਐਸਡੀਪੀ) ਪੁਰਸਕਾਰਾਂ ਵਿੱਚ ਭਾਗ ਲਿਆ।
ਰਾਜਕੋਟ, ਕੱਛਾਰ ਰਹੇ ਅਤੇ ਸਤਾਰਾ ਕ੍ਰਮਵਾਰ: ਸਿਖਰਲੇ ਦੇ ਤਿੰਨ ਜ਼ਿਲ੍ਹੇ ਰਹੇ
प्रविष्टि तिथि:
09 JUN 2022 6:51PM by PIB Chandigarh
ਜ਼ਿਲ੍ਹਾ ਕੌਸ਼ਲ ਵਿਕਾਸ ਯੋਜਨਾ (ਡੀਐਸਡੀਪੀ) ਵਿੱਚ ਉੱਤਮਤਾ ਲਈ ਪੁਰਸਕਾਰਾਂ ਦਾ ਦੂਜਾ ਸੰਸਕਰਣ ਅੱਜ ਨਵੀਂ ਦਿੱਲੀ ਵਿੱਚ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਚੋਟੀ ਦੇ 30 ਜ਼ਿਲ੍ਹਿਆਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਕੌਸ਼ਲ ਵਿਕਾਸ ਵਿੱਚ ਨਵੀਨਤਾਕਾਰੀ ਵਧੀਆ ਅਭਿਆਸਾਂ ਲਈ ਸਨਮਾਨਿਤ ਕੀਤਾ ਗਿਆ। ਸ਼ਾਮਲ ਸਾਰੇ ਜ਼ਿਲ੍ਹਿਆਂ ਵਿੱਚੋਂ, ਗੁਜਰਾਤ ਦਾ ਰਾਜਕੋਟ, ਅਸਾਮ ਦਾ ਕੱਛਾਰ ਅਤੇ ਮਹਾਰਾਸ਼ਟਰ ਦਾ ਸਤਾਰਾ ਜ਼ਿਲ੍ਹਾ ਕ੍ਰਮਵਾਰ : ਚੋਟੀ ਦੇ ਤਿੰਨ ਵਿੱਚ ਰਹੇ ।
ਇਸ ਪੁਰਸਕਾਰ ਸਮਾਰੋਹ ਵਿੱਚ 30 ਰਾਜਾਂ ਦੇ ਜ਼ਿਲ੍ਹਾ ਕੁਲੈਕਟਰਾਂ, ਜ਼ਿਲ੍ਹਾ ਮੈਜਿਸਟਰੇਟਾਂ ਅਤੇ ਹੋਰ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਆਪਣੇ ਵਿਚਾਰ ਅਤੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਨੇ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਜ਼ਮੀਨੀ ਪੱਧਰ ’ਤੇ ਕੀਤੇ ਕੌਸ਼ਲ ਵਿਕਾਸ ਕਾਰਜਾਂ ਦੀ ਵੀ ਪੇਸ਼ਕਾਰੀ ਕੀਤੀ। ਤੀਹ ਜ਼ਿਲ੍ਹੇ ਚੁਣੇ ਗਏ ਸਨ ਅਤੇ ਨਿਮਨਲਿਖਤ ਤਿੰਨ ਸ਼੍ਰੇਣੀਆਂ ਅਧੀਨ ਪੁਰਸਕਾਰ ਦਿੱਤੇ ਗਏ :
-
ਸ਼੍ਰੇਣੀ I: ਜ਼ਿਲ੍ਹਾ ਕੌਸ਼ਲ ਵਿਕਾਸ ਸਕੀਮ ਵਿੱਚ ਉੱਤਮਤਾ ਲਈ 8 ਪੁਰਸਕਾਰ
-
ਸ਼੍ਰੇਣੀ II: ਜ਼ਿਲ੍ਹਾ ਕੌਸ਼ਲ ਵਿਕਾਸ ਯੋਜਨਾ ਵਿੱਚ ਉੱਤਮਤਾ ਲਈ 13 ਸਰਟੀਫਿਕੇਟ
-
ਸ਼੍ਰੇਣੀ III: 9 ਜ਼ਿਲ੍ਹਾ ਕੌਸ਼ਲ ਵਿਕਾਸ ਯੋਜਨਾ ਲਈ ਪ੍ਰਸ਼ੰਸਾ ਪੱਤਰ
ਬਾਅਦ ਵਿੱਚ ਇੱਕ ਸੰਵਾਦਾਤਮਕ ਸੈਸ਼ਨ ਵਿੱਚ, ਅਧਿਕਾਰੀਆਂ ਨੇ ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਕੌਸ਼ਲ ਵਿਕਾਸ ਤੇ ਉੱਦਮਤਾ ਅਤੇ ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ (ਐੱਮਓਐੱਸ) ਸ਼੍ਰੀ ਰਾਜੀਵ ਚੰਦਰਸ਼ੇਖਰ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਖੇਤਰ ਵਿੱਚ ਕੀਤੇ ਗਏ ਸਰਵੋਤਮ ਅਭਿਆਸਾਂ ਅਤੇ ਕਾਰਜਾਂ ਦੇ ਬਾਰੇ ਵਿੱਚ ਦੱਸਿਆ ।
ਕੇਂਦਰੀ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਜ਼ਿਲ੍ਹਾ ਕੁਲੈਕਟਰਾਂ, ਜ਼ਿਲ੍ਹਾ ਮੈਜਿਸਟਰੇਟਾਂ ਅਤੇ ਹੋਰ ਅਧਿਕਾਰੀਆਂ ਨੂੰ ਕੌਸ਼ਲ ਕਾਰਜ ਦੀ ਮੰਗ ਦੀ ਮੈਪਿੰਗ ਤਿਆਰ ਕਰਨ ਅਤੇ ਸਥਾਨਕ ਪੱਧਰ 'ਤੇ ਕੌਸ਼ਲ ਵਿਕਾਸ ਪਹਿਲ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੌਸ਼ਲ ਹਾਸਲ ਕਰਨਾ ਇੱਕ ਆਜੀਵਨ ਪ੍ਰਕ੍ਰਿਆ ਹੈ ਅਤੇ ਜ਼ਿਲ੍ਹਾ ਕੁਲੈਕਟਰਾਂ ਨੂੰ ਕੌਸ਼ਲ ਵਿਕਾਸ ਦੀ ਪੂਰੀ ਨਿਰੰਤਰਤਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਜ਼ਿਲ੍ਹਾ ਪੱਧਰ 'ਤੇ ਨਵੀਨਤਾਕਾਰੀ ਯੋਜਨਾ ਦੇ ਮਾਧਿਅਮ ਨਾਲ ਸਕਿੱਲ ਡਿਵੈਲਪਮੈਂਟ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ।
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੌਸ਼ਲ ਵਿਕਾਸ ਦੀਆਂ ਸਾਰੀਆਂ ਯੋਜਨਾਵਾਂ ਨੂੰ ਸਥਾਨਕ ਅਰਥਚਾਰੇ ਨਾਲ ਜੋੜਿਆ ਜਾਣਾ ਚਾਹੀਦਾ ਹੈ ਅਤੇ ਆਤਮ-ਨਿਰਭਰ ਜ਼ਿਲ੍ਹਿਆਂ ਦੇ ਨਿਰਮਾਣ ਦੇ ਮਾਧਿਅਮ ਨਾਲ ਹੀ ਆਤਮ-ਨਿਰਭਰ ਭਾਰਤ ਦਾ ਰਾਹ ਬਣੇਗਾ।
ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਇਹ ਪੁਰਸਕਾਰ ਇੱਕ ਸਹਾਇਕ ਕੌਸ਼ਲ ਈਕੋਸਿਸਟਮ ਬਣਾਉਣ ਦੇ ਕੇਂਦਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ ਜਿੱਥੇ ਬਹੁ-ਕੌਸ਼ਲ ਦੇ ਅਵਸਰਾਂ ਨੇ 'ਗਰਾਮ ਇੰਜੀਨੀਅਰਾਂ' ਨੂੰ ਉਭਰਨ ਦਾ ਮੌਕਾ ਦਿੱਤਾ ਅਤੇ ਇਸ ਤਰ੍ਹਾਂ ਆਜੀਵਕਾ ਦੇ ਅਵਸਰਾਂ ਵਿੱਚ ਵਾਧਾ ਹੋਇਆ । ਉਨ੍ਹਾਂ ਕਿਹਾ ਕਿ ਕੌਸ਼ਲ ਯੋਜਨਾ ਦੇ ਪਿੱਛੇ ਵਿਗਿਆਨ ਅਤੇ ਵਿਧੀ ਦਾ ਉਦੇਸ਼ ਕੌਸ਼ਲ ਸਿਖਲਾਈ ਕੇਂਦਰਾਂ ਦੀ ਗਿਣਤੀ ਵਧਾ ਕੇ ਅਤੇ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਕਰਕੇ ਸਥਾਨਕ ਆਰਥਿਕਤਾ ਨੂੰ ਉਤਪ੍ਰੇਰਕ ਕਰਨਾ ਹੋਣਾ ਚਾਹੀਦਾ ਹੈ।
ਟੈਕਨੋਲੋਜੀ ਦੀ ਹਾਲੀਆ ਭੂਮਿਕਾ ਦੇ ਮੱਦੇਨਜ਼ਰ, ਜ਼ਿਲ੍ਹਿਆਂ ਨੂੰ ਦੋਵਾਂ ਮੰਤਰੀਆਂ ਵੱਲੋਂ ਕੌਸ਼ਲ ਵਿਕਾਸ ਦੀ ਦਿਸ਼ਾ ਵਿੱਚ ਹੇਠਾਂ ਤੋਂ ਉੱਪਰ ਵੱਲ ਦੀ ਅਪ੍ਰੋਚ ਅਪਣਾਉਣ ਦੀ ਸਲਾਹ ਦਿੱਤੀ ਗਈ।
ਸੂਖਮ-ਲਾਗੂ ਕਰਨ ਲਈ ਪ੍ਰਧਾਨ ਮੰਤਰੀ ਦੇ ਮਾਈਕਰੋ-ਪਲਾਨਿੰਗ ਦੇ ਦ੍ਰਿਸ਼ਟੀਕੋਣ ਨਾਲ ਨਿਰਦੇਸ਼ਿਤ, ਡੀਐਸਡੀਪੀ ਪੁਰਸਕਾਰ, ਰਾਜ ਅਤੇ ਰਾਸ਼ਟਰੀ ਪੱਧਰ ਦੇ ਕੌਸ਼ਲ ਵਿਕਾਸ ਯੋਜਨਾਵਾਂ ਦੇ ਨਾਲ ਜ਼ਿਲ੍ਹਾ ਯੋਜਨਾਵਾਂ ਨੂੰ ਏਕੀਕ੍ਰਿਤ ਕਰਨ ਵਿੱਚ ਡੀਐੱਸਚੀਸ ਲਈ ਇੱਕ ਗਾਈਡ ਡੀਐੱਸਚੀਸ ਦੇ ਰੂਪ ਵਿੱਚ ਕਾਰਜ ਕਰਦੇ ਹਨ।
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਰਾਜੇਸ਼ ਅਗਰਵਾਲ ਨੇ ਜ਼ਿਲ੍ਹਿਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਆਪਣੀ ਵਿਲੱਖਣ ਜਨਸੰਖਿਆ ਲਾਭਅੰਸ਼ ਦਾ ਫਾਇਦਾ ਉਠਾਉਂਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਸ਼ਵ ਦੀ ਕੌਸ਼ਲ ਰਾਜਧਾਨੀ ਬਣਨ ਦੇ ਵਿਜ਼ਨ ਨੂੰ ਪੂਰਾ ਕਰਨ ਦੇ ਰਾਹ 'ਤੇ ਹੈ। ਅਧੇੜ ਆਬਾਦੀ ਵਾਲੇ ਬਹੁਤ ਸਾਰੇ ਦੇਸ਼ ਕੁਸ਼ਲ ਕਾਮਿਆਂ ਲਈ ਭਾਰਤ 'ਤੇ ਨਿਰਭਰ ਹਨ ਅਤੇ ਗਲੋਬਲ ਕੰਪਨੀਆਂ ਭਾਰਤ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਇਛੁੱਕ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੇ ਕੌਸ਼ਲ ਵਧਾਉਣ (ਸਕਿਲ), ਉਨ੍ਹਾਂ ਦੇ ਕੌਸ਼ਲ ਨੂੰ ਨਿਖਾਰਨ (ਰਿਸਕਿਲ) ਅਤੇ ਉਨ੍ਹਾਂ ਦੇ ਕੌਸ਼ਲ ਨੂੰ ਹੋਰ ਆਧੁਨਿਕ ਬਣਾਉਣ (ਅਪਸਕਿਲ) ਦੀ ਤਤਕਾਲ ਜ਼ਰੂਰਤ ਹੈ ਅਤੇ ਜ਼ਿਲ੍ਹੇ ਇਸ ਮਿਸ਼ਨ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਸਮੂਹ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਵਿਸ਼ਵ ਦ੍ਰਿਸ਼ਟੀਕੋਣ 'ਤੇ ਨਜ਼ਰ ਰੱਖਣ ਅਤੇ ਉਸ ਅਨੁਸਾਰ ਆਪਣੇ ਕੌਸ਼ਲ ਵਿਕਾਸ ਪ੍ਰੋਗਰਾਮਾਂ ਨੂੰ ਤਿਆਰ ਕਰਨ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਹਾਈ ਵੈਲਿਯੂ ਅਡੀਸ਼ਨ ਇਕੌਨੋਮੀ ਜ਼ਿਲ੍ਹਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਵੀ ਇਸ ਪ੍ਰਕਿਰਿਆ ਵਿੱਚ ਵਿਹਾਰਕ ਤਜ਼ਰਬਾ ਅਨੁਭਵ ਪ੍ਰਾਪਤ ਹੋਵੇ। ਉਨ੍ਹਾਂ ਨੇ ਡੀਐਸਡੀਪੀ) ਪੁਰਸਕਾਰਾਂ ਦੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਾਰਜਸ਼ੀਲ ਅਤੇ ਨਵੀਨਤਾਕਾਰੀ ਸਕੀਮਾਂ ਨੂੰ ਤਿਆਰ ਕਰਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਦੀ ਸ਼ਲਾਘਾ ਕੀਤੀ।
ਵਿਜੇਤਾ ਜ਼ਿਲ੍ਹਿਆਂ ਵਿੱਚੋਂ, ਗੁਜਰਾਤ ਦੇ ਰਾਜਕੋਟ ਡੀਐਸਸੀ ਨੇ ਜ਼ਿਲ੍ਹੇ ਵਿੱਚ ਕੌਸ਼ਲ ਵਿਕਾਸ ਨੂੰ ਵਧਾਉਣ ਲਈ ਕਈ ਪ੍ਰੋਜੈਕਟ ਲਾਗੂ ਕੀਤੇ ਹਨ। ਦਿਵਿਆਂਗ ਵਿਅਕਤੀਆਂ (ਪੀਡਬਲਿਯੂਡੀਸ) ਦੇ ਕੁਸ਼ਲ ਬਣਾਉਣ 'ਤੇ ਵਧੇਰੇ ਧਿਆਨ ਦੇਣ ਦੇ ਨਾਲ, ਰਾਜਕੋਟ ਜ਼ਿਲ੍ਹੇ ਨੇ ਸਿੱਖਣ ਵਿੱਚ ਅਸਮਰਥਤਾਵਾਂ ਅਤੇ ਮਾਨਸਿਕ ਵਿਕਾਰ ਨਾਲ ਗ੍ਰਸਤ ਦਿਵਿਆਂਗ ਵਿਅਕਤੀਆਂ ਦੀ ਮਦਦ ਕੀਤੀ ਹੈ।
ਭੰਡਾਰ ਅਤੇ ਉਪਯੋਗ ਹੋਣ ਤੱਕ ਦੀ ਟ੍ਰਾਂਸਪੋਰਟ ਛੋਟੀ ਮਿਆਦ ਅਤੇ ਉੱਚ ਟ੍ਰਾਂਸਪੋਰਟ ਲਾਗਤ ਦੇ ਕਾਰਨ ਅਸਾਮ ਦੇ ਕੱਛਾਰ ਜ਼ਿਲੇ ਵਿੱਚ ਅਨਾਨਾਸ ਦੇ ਕਿਸਾਨਾਂ ਨੂੰ ਸਪਲਾਈ ਚੇਨ ਦੀਆਂ ਵੱਡੀਆਂ ਮੁਸ਼ਕਿਲਾਂ ਆਉਂਦੀਆ ਸਨ, ਜਿਸ ਕਾਰਨ ਉਨ੍ਹਾਂ ਨੂੰ ਵੱਡੀ ਮਾਤਰਾ ਵਿੱਚ ਫਲਾਂ ਨੂੰ ਸਸਤੇ ਵਿੱਚ ਨਿਪਟਾਉਣ ਲਈ ਮਜਬੂਰ ਕਰਨਾ ਪਿਆ ਅਤੇ ਉਨ੍ਹਾਂ ਨੂੰ ਬਾਜ਼ਾਰੀ ਕੀਮਤਾਂ 'ਤੇ ਵੇਚਣ ਲਈ ਮਜ਼ਬੂਰ ਹੋਣਾ ਪਿਆ ਪਿਆ। ਸਥਾਨਕ ਪੱਧਰ 'ਤੇ ਅਨਾਨਾਸ ਉਤਪਾਦਾਂ ਦਾ ਨਿਰਮਾਣ ਕਰਨ ਲਈ ਇੱਕ ਪ੍ਰੋਸੈੱਸਿੰਗ ਯੂਨਿਟ ਸਥਾਪਤ ਕਰਕੇ ਕੱਛਾਰ ਡੀਐਸਸੀ ਸਮੱਸਿਆ ਦਾ ਇੱਕ ਜਲਦ
ਹੱਲ ਲੈ ਕੇ ਆਇਆ ਹੈ। ਇਸ ਨਾਲ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਅਨਾਨਾਸ ਨੂੰ ਆਕਰਸ਼ਕ ਲਾਭ 'ਤੇ ਵੇਚਣ ਲਈ ਲਚੀਲਾਪਣ ਅਤੇ ਸੌਦੇਬਾਜ਼ੀ ਦੀ ਸਮਰੱਥਾ ਮਿਲੀ।
ਮਹਾਰਾਸ਼ਟਰ ਦੇ ਸਤਾਰਾ, ਵਿੱਚ ਡੀਐਸਸੀ ਨੇ ਆਫ਼ਤ ਪ੍ਰਬੰਧਨ ਲਈ ਕੌਸ਼ਲ ਨੂੰ ਮਜ਼ਬੂਤ ਕਰਨ ਅਤੇ ਕਾਰਜਬਲ ਨੂੰ ਸਿਖਲਾਈ ਦੇਣ ਲਈ ਵੱਖ-ਵੱਖ ਪ੍ਰੋਗਰਾਮ ਲਾਗੂ ਕੀਤੇ। ਜ਼ਿਲੇ ਦੇ ਪਾਸ ਕੋਵਿਡ ਦੌਰਾਨ ਪ੍ਰਭਾਵਿਤ ਮਹਿਲਾਵਾਂ ਨੂੰ ਕੌਸ਼ਲ ਸਿਖਲਾਈ ਦੇ ਨਾਲ ਸਸ਼ਕਤ ਕਰਨ ਦੀ ਜ਼ਿੰਮੇਵਾਰੀ ਵੀ ਹੈ।
ਕੌਸ਼ਲ ਵਿਕਾਸ ਦੇ ਖੇਤਰ ਵਿੱਚ ਜ਼ਿਲ੍ਹਿਆਂ ਦੁਆਰਾ ਕੀਤੇ ਗਏ ਬੇਮਿਸਾਲ ਅਤੇ ਨਵੀਨਤਾਕਾਰੀ ਕੰਮਾਂ ਲਈ ਵਿਕੇਂਦਰੀਕ੍ਰਿਤ ਯੋਜਨਾਬੰਦੀ ਨੂੰ ਉਤਸ਼ਾਹਿਤ ਕਰਨ, ਸਵੀਕਾਰ ਕਰਨ ਅਤੇ ਪੁਰਸਕ੍ਰਿਤ ਕਰਨ ਲਈ ਜੂਨ 2018 ਵਿੱਚ ਐਮਐੱਸਡੀਈ ਦੁਆਰਾ ਆਜੀਵਿਕਾ ਪ੍ਰੋਤਸਾਹਨ ਲਈ ਕੌਸ਼ਲ ਪ੍ਰਾਪਤੀ ਅਤੇ ਗਿਆਨ ਜਾਗਰੂਕਤਾ ("ਸੰਕਲਪ") ਦੇ ਤਹਿਤ ਡੀਐੱਸਡੀਪੀ ਪੁਰਸਕਾਰ ਸ਼ੁਰੂ ਕੀਤੇ ਗਏ ਸਨ । ਪਹਿਲਾ ਡੀਐਸਡੀਪੀ ਪੁਰਸਕਾਰ ਸਮਾਰੋਹ 2018-19 ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ 19 ਰਾਜਾਂ ਦੇ 228 ਜ਼ਿਲ੍ਹਿਆਂ ਨੇ ਇਸ ਪਹਿਲ ਵਿੱਚ ਹਿੱਸਾ ਲਿਆ ਸੀ।
ਇਸ ਵਿੱਚ ਉਨ੍ਹਾਂ ਜ਼ਿਲ੍ਹਿਆਂ ਨੂੰ ਪੁਰਸਕਾਰਾਂ ਲਈ ਚੁਣਿਆ ਗਿਆ, ਜਿਨ੍ਹਾਂ ਨੇ ਕੌਸ਼ਲ ਵਿਕਾਸ ਪਹਿਲ ਦੇ ਨਾਲ ਨਵੀਨਤਾ ਨੂੰ ਉਤਸ਼ਾਹਿਤ ਕਰਦੇ ਹੋਏ ਸਥਾਨਕ ਆਜੀਵਿਕਾ ਨੂੰ ਸਮਰੱਥ ਕਰਨ ਦਾ ਕੰਮ ਕੀਤਾ ਸੀ।
ਐੱਮਐੱਸਡੀਈ ਦੀ ਸੋਚ ਹੈ ਕਿ ਇਹ ਪੁਰਸਕਾਰ ਸਾਰੀਆਂ ਜ਼ਿਲ੍ਹਾ ਕੌਸ਼ਲ ਕਮੇਟੀਆਂ (ਡੀਐੱਸਸੀਸ) ਨੂੰ ਉਤਸ਼ਾਹਿਤ ਕਰਨਗੇ ਅਤੇ ਜ਼ਿਲ੍ਹਾ ਪੱਧਰ 'ਤੇ ਟੀਚੇ ਵਾਲੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਸਮਰੱਥਾਵਾਂ ਦੀ ਵਰਤੋਂ ਕਰਕੇ ਡੀਐੱਸਡੀਪੀ ਬਾਰੇ ਬਿਹਤਰ ਸਮਝ ਨੂੰ ਉਤਸ਼ਾਹਿਤ ਕਰਨਗੇ। ਪ੍ਰੋਜੈਕਟ ਦਾ ਉਦੇਸ਼ ਸੰਕਲਪ ਦੀ ਮੁੱਢਲੀ ਪਹਿਲ ਦੇ ਪ੍ਰਭਾਵ ਨੂੰ ਵੱਧ ਤੋਂ ਵੱਧ ਕਰਨਾ ਹੈ, ਜੋ ਰਾਜ ਅਤੇ ਜ਼ਿਲ੍ਹਾ ਪੱਧਰ 'ਤੇ ਕੌਸ਼ਲ ਵਿਕਾਸ ਲਈ ਸੰਸਥਾਗਤ ਵਿਧੀ ਨੂੰ ਮਜ਼ਬੂਤ ਕਰੇਗਾ।
ਪੁਰਸਕਾਰ ਐਂਟਰੀਆਂ ਦਾ ਮੁਲਾਂਕਣ ਕਰਨ ਲਈ ਆਈਆਈਟੀ ਦਿੱਲੀ ਅਤੇ ਆਈਆਈਟੀ ਖੜਗਪੁਰ ਨੂੰ ਮੁਲਾਂਕਣ ਭਾਈਵਾਲਾਂ ਵਜੋਂ ਚੁਣਿਆ ਗਿਆ ਸੀ।
ਸੰਕਲਪ ਬਾਰੇ
ਆਜੀਵਿਕਾ ਨੂੰ ਪ੍ਰੋਤਸਾਹਨ ਲਈ ਕੌਸ਼ਲ ਪ੍ਰਾਪਤੀ ਅਤੇ ਗਿਆਨ ਜਾਗਰੂਕਤਾ ("ਸੰਕਲਪ") ਵਿਸ਼ਵ ਬੈਂਕ ਤੋਂ ਕਰਜ਼ਾ ਸਹਾਇਤਾ ਨਾਲ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਅਧੀਨ ਇੱਕ ਪ੍ਰੋਗਰਾਮ ਹੈ। ਇਸਦਾ ਉਦੇਸ਼ ਸਿਖਲਾਈ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ , ਬਾਜ਼ਾਰ ਵਿੱਚ ਬੇਹਤਰ ਸੰਪਰਕ ਕਰਨ ਅਤੇ ਸਮਾਜ ਵਿੱਚ ਹਾਸ਼ੀਏ 'ਤੇ ਪਏ ਲੋਕਾਂ ਨੂੰ ਸ਼ਾਮਲ ਕਰਨ ਕਰਨ ਦੇ ਮਾਧਿਅਮ ਨਾਲ ਗੁਣਾਤਮਕ ਰੂਪ ਨਾਲ ਅਲਪਕਾਲਿਕ ਕੌਸ਼ਲ ਸਿਖਲਾਈ ਵਿੱਚ ਸੁਧਾਰ ਕਰਨਾ ਹੈ।
ਅਨੁਲਗ
ਵਿਜੇਤਾ ਜ਼ਿਲ੍ਹਿਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ
|
ਰੈਕ
|
ਰਾਜ
|
ਜ਼ਿਲ੍ਹਾ
|
|
1
|
ਗੁਜਰਾਤ
|
ਰਾਜਕੋਟ
|
|
2
|
ਅਸਾਮ
|
ਕਛਾਰ
|
|
3
|
ਮਹਾਰਾਸ਼ਟਰ
|
ਸਤਾਰਾ
|
|
4
|
ਕੇਰਲ
|
ਮੱਲਾਪੁਰਮ
|
|
5
|
ਉੱਤਰਾਖੰਡ
|
ਰੁਦ੍ਰਪ੍ਰਯਾਗ
|
|
6
|
ਮਹਾਰਾਸ਼ਟਰ
|
ਸਿੰਧੁਦੁਰਗ
|
|
7
|
ਬਿਹਾਰ
|
ਗਯਾ
|
|
8
|
ਛੱਤੀਸਗੜ੍ਹ
|
ਦੰਤੇਵਾੜਾ
|
|
9
|
ਬਿਹਾਰ
|
ਅਰਰਿਯਾ
|
|
10
|
ਉੱਤਰ ਪ੍ਰਦੇਸ਼
|
ਬਹਰਾਇਚ
|
|
11
|
ਹਿਮਾਚਲ ਪ੍ਰਦੇਸ਼
|
ਮੰਡੀ
|
|
12
|
ਮਹਾਰਾਸ਼ਟਰ
|
ਵਾਸ਼ਿਮ
|
|
13
|
ਗੁਜਰਾਤ
|
ਪਾਟਨ
|
|
14
|
ਉੱਤਰਾਖੰਡ
|
ਬਾਗੇਸ਼ਵਰ
|
|
15
|
ਤਮਿਲਨਾਡੂ
|
ਤ੍ਰਿਪੁਰ
|
|
16
|
ਉੱਤਰ ਪ੍ਰਦੇਸ਼
|
ਗਾਜਿਆਬਾਦ
|
|
17
|
ਉੱਤਰ ਪ੍ਰਦੇਸ਼
|
ਚੰਦੌਲੀ
|
|
18
|
ਮਹਾਰਾਸ਼ਟਰ
|
ਠਾਣੇ
|
|
19
|
ਮੱਧ ਪ੍ਰਦੇਸ਼
|
ਸਿੰਗਰੌਲੀ
|
|
20
|
ਚੰਡੀਗੜ੍ਹ
|
ਚੰਡੀਗੜ੍ਹ
|
|
21
|
ਛੱਤੀਸਗੜ੍ਹ
|
ਮਹਾਸਮੁੰਦ
|
|
22
|
ਉੱਤਰ ਪ੍ਰਦੇਸ਼
|
ਸੋਨਭਦ੍ਰ
|
|
23
|
ਝਾਰਖੰਡ
|
ਗਿਰੀਡੀਹ
|
|
24
|
ਗੁਜਰਾਤ
|
ਸੁਰੇਂਦਰ ਨਗਰ
|
|
25
|
ਕਰਨਾਟਕ
|
ਰਾਏਚੁਰ
|
|
26
|
ਮਹਾਰਾਸ਼ਟਰ
|
ਸੋਲਾਪੁਰ
|
|
27
|
ਕੇਰਲ
|
ਤ੍ਰਿਸੂਰ
|
|
28
|
ਆਂਧਰਾ ਪ੍ਰਦੇਸ਼
|
ਵਿਸ਼ਾਖਾਪਟਨਮ
|
|
29
|
ਆਂਧਰਾ ਪ੍ਰਦੇਸ਼
|
ਪ੍ਰਕਾਸ਼ਮ
|
|
30
|
ਹਰਿਆਣਾ
|
ਨੂਹ (ਮੇਵਾਤ)
|
*****
ਐੱਮਜੇਪੀਐੱਸ/ਏਕੇ
(रिलीज़ आईडी: 1833059)
आगंतुक पटल : 210