ਭਾਰਤ ਚੋਣ ਕਮਿਸ਼ਨ

ਭਾਰਤ ਦੇ ਰਾਸ਼ਟਰਪਤੀ ਲਈ ਚੋਣ, 2022 (16ਵੀਂ ਰਾਸ਼ਟਰਪਤੀ ਚੋਣ)

Posted On: 09 JUN 2022 5:46PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਦੇ ਅਹੁਦੇ ਦੀ ਮਿਆਦ 24 ਜੁਲਾਈ, 2022 ਨੂੰ ਖਤਮ ਹੋ ਰਹੀ ਹੈ। ਭਾਰਤ ਦੇ ਸੰਵਿਧਾਨ ਦੇ ਅਨੁਛੇਦ 62 ਦੇ ਅਨੁਸਾਰ ਮੌਜੂਦਾ ਅਹੁਦੇ ਦੀ ਮਿਆਦ ਖਤਮ ਹੋਣ ਕਾਰਨ ਖਾਲੀ ਥਾਂ ਨੂੰ ਭਰਨ ਲਈ ਚੋਣ ਰਾਸ਼ਟਰਪਤੀ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਪੂਰੀ ਹੋਣੀ ਜ਼ਰੂਰੀ ਹੈ।  

ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਐਕਟ, 1952 ਅਤੇ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਨਿਯਮ, 1974 ਨਾਲ ਸੰਵਿਧਾਨ ਦੇ ਆਰਟੀਕਲ 324 ਵਿੱਚ ਭਾਰਤ ਦੇ ਚੋਣ ਕਮਿਸ਼ਨ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਦਫ਼ਤਰ ਲਈ ਚੋਣ ਦੇ ਸੰਚਾਲਨ ਦੀ ਨਿਗਰਾਨੀ, ਨਿਰਦੇਸ਼ਨ ਅਤੇ ਨਿਯੰਤਰਣ ਨਿਯਤ ਕੀਤਾ ਗਿਆ ਹੈ।  

(ਵੇਰਵਿਆਂ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ) 

****

ਆਰਪੀ



(Release ID: 1833056) Visitor Counter : 232