ਕੋਲਾ ਮੰਤਰਾਲਾ
ਮਈ, 2022 ਵਿੱਚ ਕੋਇਲਾ ਉਤਪਦਾਨ 34 % ਵਧਕੇ 71.34 ਮਿਲੀਅਨ ਟਨ ਹੋਇਆ
ਕੈਪਟਿਵ/ਹੋਰ ਖਾਣਾਂ ਦੇ ਉਤਪਾਦਨ ਵਿੱਚ ਕਾਫੀ ਵਾਧਾ
16.05% ਵਾਧੇ ਦੇ ਨਾਲ ਕੋਇਲਾ ਡਿਸਪੈਚ 77.38 ਮਿਲੀਅਨ ਟਨ ਦੇ ਪੱਧਰ ‘ਤੇ ਪਹੁੰਚਿਆ
ਮਈ ਵਿੱਚ ਕੋਇਲਾ ਅਧਾਰਿਤ ਬਿਜਲੀ ਉਤਪਾਦਨ ਵਿੱਚ 26.18% ਦਾ ਵਾਧਾ ਹੋਇਆ
Posted On:
08 JUN 2022 5:41PM by PIB Chandigarh
ਭਾਰਤ ਦਾ ਕੋਇਲਾ ਉਤਪਦਾਨ ਮਈ, 2021 ਦੀ ਤੁਲਨਾ ਵਿੱਚ ਮਈ, 2022 ਦੇ 53.25 ਮੀਟ੍ਰਿਕ ਟਨ ਤੋਂ 33.88% ਵਧਕੇ 71.30 ਮਿਲੀਅਨ ਟਨ ਹੋ ਗਿਆ । ਕੋਇਲਾ ਮੰਤਰਾਲੇ ਦੇ ਅੰਤਰਿਮ ਅੰਕੜਿਆਂ ਦੇ ਅਨੁਸਾਰ ਮਈ, 2022 ਦੇ ਦੌਰਾਨ ਕੋਲ ਇੰਡੀਆ ਲਿਮਿਟਿਡ (ਸੀਆਈਐੱਲ), ਸਿੰਗਰੇਨੀ ਕੋਲੀਰੀਜ਼ ਕੰਪਨੀ ਲਿਮਿਟਿਡ (ਐੱਸਸੀਸੀਐੱਲ) ਅਤੇ ਕੈਪਟਿਵ ਹੋਰ ਖਾਣਾਂ ਨੇ ਕ੍ਰਮਵਾਰ 54.72 ਮੀਟ੍ਰਿਕ ਟਨ, 6.04 ਮੀਟ੍ਰਿਕ ਟਨ ਅਤੇ 10.54 ਮੀਟ੍ਰਿਕ ਟਨ ਕੋਇਲੇ ਦਾ ਉਤਪਾਦਨ ਕੀਤਾ। ਇਸ ਦੌਰਾਨ ਇਨ੍ਹਾਂ ਦੇ ਉਤਪਾਦਨ ਦੇ ਕ੍ਰਮਵਾਰ 30.04 %, 11.01% ਅਤੇ 83.33% ਦਾ ਵਾਧਾ ਦਰਜ ਕੀਤਾ ਗਿਆ।
ਇਸ ਤਰ੍ਹਾਂ, ਕੋਇਲਾ ਡਿਸਪੈਚ ਵਿੱਚ ਵੀ 16.05% ਦਾ ਵਾਧਾ ਦਰਜ ਕੀਤਾ ਗਿਆ ਅਤੇ ਮਈ, 2020 ਦੇ 67.06 ਮਿਲੀਅਨ ਟਨ ਦੇ ਮੁਕਾਬਲੇ ਮਈ, 2022 ਵਿੱਚ 77.83 ਮਿਲੀਅਨ ਟਨ ਕੋਇਲਾ ਭੇਜਿਆ ਗਿਆ। ਮਈ, 2022 ਦੇ ਦੌਰਾਨ ਸੀਆਈਐੱਲ, ਐੱਸਸੀਸੀਐੱਲ ਅਤੇ ਕੈਪਟਿਵ/ਹੋਰ ਨੇ ਕ੍ਰਮਵਾਰ 61.24 ਮਿਲੀਅਨ ਟਨ, 6.13 ਮਿਲੀਅਨ ਟਨ ਅਤੇ 10.46 ਮਿਲੀਅਨ ਟਨ ਡਿਸਪੈਚ ਕਰਕੇ 11.34%, 5.66% ਅਤੇ 67.06% ਦਾ ਵਾਧਾ ਦਰਜ ਕੀਤਾ।
ਸਿਖਰ 37 ਕੋਇਲਾ ਉਤਪਾਦਨ ਖਾਣਾਂ ਵਿੱਚੋਂ 23 ਦਾ 100% ਤੋਂ ਅਧਿਕ ਅਤੇ ਹੋਰ 10 ਖਾਣਾਂ ਦਾ ਉਤਪਾਦਨ 80 ਤੋਂ 100% ਦਰਮਿਆਨ ਰਿਹਾ ।
ਕੋਇਲਾ ਅਧਾਰਿਤ ਬਿਜਲੀ ਉਤਪਾਦਨ ਵਿੱਚ ਮਈ, 2021 ਦੀ ਤੁਲਨਾ ਵਿੱਚ ਮਈ, 2022 ਵਿੱਚ 26.18 % ਦਾ ਵਾਧਾ ਦਰਜ ਕੀਤਾ ਗਿਆ ਹੈ। ਮਈ 2022 ਵਿੱਚ ਸਮੁੱਚੇ ਤੌਰ 'ਤੇ ਬਿਜਲੀ ਉਤਪਾਦਨ ਅਪ੍ਰੈਲ 2021 ਦੀ ਤੁਲਨਾ ਵਿੱਚ 23.32 % ਅਤੇ ਅਪ੍ਰੈਲ, 2022 ਵਿੱਚ 2.63% ਅਧਿਕ ਰਿਹਾ ਹੈ। ਕੋਇਲਾ ਅਧਾਰਿਤ ਬਿਜਲੀ ਉਤਪਾਦਨ ਅਪ੍ਰੈਲ 2022 ਦੇ 102529 ਮਿਲੀਅਨ ਯੂਨਿਟ ਦੀ ਤੁਲਨਾ ਵਿੱਚ ਮਈ 2022 ਵਿੱਚ 98609 ਮਿਲੀਅਨ ਯੂਨਿਟ ਰਿਹਾ ਹੈ ਅਤੇ ਇਸ ਵਿੱਚ 3.82% ਦੀ ਕਮੀ ਦਰਜ ਕੀਤੀ ਗਈ ਹੈ। ਹਾਲਾਕਿ, ਜਲ ਅਤੇ ਪਵਨ ਊਰਜਾ ਦੇ ਕਾਰਨ ਅਪ੍ਰੈਲ 2022 ਦੇ 1,36,465 ਮਿਲੀਅਨ ਯੂਨਿਟ ਤੋਂ ਵਧਾਕੇ ਮਈ, 2022 ਵਿੱਚ 1,40,059 ਮਿਲੀਅਨ ਯੂਨਿਟ ਹੋ ਗਿਆ।
*****
ਏਕੇਐੱਨ/ਆਰਕੇਪੀ
(Release ID: 1832615)