ਉਪ ਰਾਸ਼ਟਰਪਤੀ ਸਕੱਤਰੇਤ

ਭਾਰਤੀ ਡਾਇਸਪੋਰਾ ਦੀ ਸਫ਼ਲਤਾ ਨੇ ਭਾਰਤੀਆਂ ਅਤੇ ਭਾਰਤ ਬਾਰੇ ਦੁਨੀਆ ਦੀ ਧਾਰਨਾ ਨੂੰ ਬਦਲ ਦਿੱਤਾ ਹੈ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਕਤਰ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ; ਕਿਹਾ ਕਿ, 'ਕਤਰ ਵਿੱਚ 7.80 ਲੱਖ ਮਜ਼ਬੂਤ ਭਾਰਤੀ ਭਾਈਚਾਰਾ ਦੋਹਾਂ ਦੇਸ਼ਾਂ ਦਰਮਿਆਨ ਜ਼ਿੰਦਾ ਪੁਲ ਹੈ'



'ਭਾਰਤ ਦੇ ਤੇਜ਼ ਸਮਾਜਿਕ-ਆਰਥਿਕ ਵਿਕਾਸ ਵਿੱਚ ਰਾਸ਼ਟਰੀ ਪ੍ਰਯਤਨਾਂ ਵਿੱਚ ਸ਼ਾਮਲ ਹੋਵੋ': ਉਪ ਰਾਸ਼ਟਰਪਤੀ ਨੇ ਪ੍ਰਵਾਸੀ ਭਾਰਤੀਆਂ ਨੂੰ ਸੱਦਾ ਦਿੱਤਾ



"ਤੁਹਾਡੀ ਤਾਕਤ ਭਾਰਤ ਦੀ ਤਾਕਤ ਹੈ, ਅਤੇ ਭਾਰਤ ਦੀ ਸ਼ਕਤੀ ਤੁਹਾਡੀ ਸ਼ਕਤੀ ਹੈ"


ਉਪ ਰਾਸ਼ਟਰਪਤੀ ਦਾ ਗੈਬੋਨ, ਸੇਨੇਗਲ ਅਤੇ ਕਤਰ ਦਾ ਦੌਰਾ ਸਫ਼ਲਤਾਪੂਰਵਕ ਸਮਾਪਤ ਹੋਇਆ


Posted On: 07 JUN 2022 4:13PM by PIB Chandigarh

 ਸ਼੍ਰੀ ਨਾਇਡੂ ਦੇ ਸ਼ਾਮ ਨੂੰ ਭਾਰਤ ਪਰਤ ਆਉਣ ਨਾਲਉਪ ਰਾਸ਼ਟਰਪਤੀ ਦਾ ਗੈਬੋਨਸੇਨੇਗਲ ਅਤੇ ਕਤਰ ਦਾ ਦਿਨਾਂ ਦੌਰਾ ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਜਦੋਂ ਕਿ ਉਪ-ਰਾਸ਼ਟਰਪਤੀ ਦਾ ਗੈਬੋਨ ਅਤੇ ਸੇਨੇਗਲ ਦਾ ਦੌਰਾ ਭਾਰਤ ਤੋਂ ਪਹਿਲੀ ਉੱਚ ਪੱਧਰੀ ਯਾਤਰਾ ਸੀਕਤਰ ਦੀ ਉਨ੍ਹਾਂ ਦੀ ਯਾਤਰਾ ਕਿਸੇ ਵੀ ਭਾਰਤੀ ਉਪ ਰਾਸ਼ਟਰਪਤੀ ਦੁਆਰਾ ਕੀਤੀ ਗਈ ਪਹਿਲੀ ਯਾਤਰਾ ਸੀ। ਦੌਰਿਆਂ ਦੌਰਾਨਉਨ੍ਹਾਂ ਨੇ ਹਰ ਇੱਕ ਦੇਸ਼ ਵਿੱਚ ਚੋਟੀ ਦੀ ਲੀਡਰਸ਼ਿਪ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ। ਸ਼੍ਰੀ ਨਾਇਡੂ ਨੇ ਤਿੰਨੋਂ ਦੇਸ਼ਾਂ ਦੀਆਂ ਰਾਜਧਾਨੀਆਂ ਲਿਬਰੇਵਿਲੇਡਕਾਰ ਅਤੇ ਦੋਹਾ ਵਿੱਚ ਆਪਣੇ ਸਨਮਾਨ ਵਿੱਚ ਆਯੋਜਿਤ ਰਿਸੈਪਸ਼ਨ ਸਮਾਗਮਾਂ ਵਿੱਚ ਕਾਰੋਬਾਰੀ ਭਾਈਚਾਰੇ ਅਤੇ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕੀਤੀ।

ਜੂਨ, 2022 ਨੂੰ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੀ ਸਮਾਪਤੀ 'ਤੇ ਦਿੱਲੀ ਦੀ ਆਪਣੀ ਵਾਪਸੀ ਲਈ ਦੋਹਾਕਤਰ ਵਿੱਚ ਹਵਾਈ ਯਾਤਰਾ ਦੌਰਾਨ ਉਪ ਰਾਸ਼ਟਰਪਤੀ

 ਉਪ ਰਾਸ਼ਟਰਪਤੀ ਨੇ ਕੱਲ੍ਹ ਦੋਹਾ ਵਿੱਚ ਕਤਰ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਨੂੰ ਸੰਬੋਧਨ ਕੀਤਾ।  ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਉਨ੍ਹਾਂ ਦੀ ਸ਼ਲਾਘਾ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਦੌਰੇ ਦੌਰਾਨ ਉਹ ਜਿਸ ਕਤਰ ਦੀ ਲੀਡਰਸ਼ਿਪ ਨੂੰ ਮਿਲੇ ਸਨਉਹ ਭਾਰਤੀ ਭਾਈਚਾਰੇ ਲਈ ਬਹੁਤ ਸਕਾਰਾਤਮਕ ਹੈ ਅਤੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੀ ਕਦਰ ਕਰਦੇ ਹਨ।  ਉਨ੍ਹਾਂ ਕਿਹਾ ਕਿ “ਕਤਰ ਵਿੱਚ 7.80 ਲੱਖ ਮਜ਼ਬੂਤ ਭਾਰਤੀ ਭਾਈਚਾਰਾ ਦੋਵਾਂ ਦੇਸ਼ਾਂ ਦਰਮਿਆਨ ਇੱਕ ਜ਼ਿੰਦਾ ਪੁਲ ਹੈ।

 

 ਪਿਛਲੇ ਵਰ੍ਹੇ 15 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਹੁਣ ਤੱਕ ਦੇ ਸਭ ਤੋਂ ਵੱਧ ਦੁਵੱਲੇ ਵਪਾਰ ਵੱਲ ਇਸ਼ਾਰਾ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਅਤੇ ਕਤਰ ਦਰਮਿਆਨ ਸਬੰਧ ਹੋਰ ਗਹਿਰੇ ਹੋਏ ਹਨ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਪੂਰਨ ਤੌਰ ‘ਤੇ ਭਾਰਤੀ ਮਲਕੀਅਤ ਵਾਲੀਆਂ 50 ਤੋਂ ਵੱਧ ਕੰਪਨੀਆਂ ਕਤਰ ਵਿੱਚ ਬੁਨਿਆਦੀ ਢਾਂਚੇਸੂਚਨਾ ਟੈਕਨੋਲੋਜੀ ਅਤੇ ਊਰਜਾ ਜਿਹੇ ਵਿਵਿਧ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ 15,000 ਸੰਯੁਕਤ ਮਲਕੀਅਤ ਵਾਲੀਆਂ ਕੰਪਨੀਆਂ ਭਾਰਤ-ਕਤਰ ਆਰਥਿਕ ਭਾਈਵਾਲੀ ਨੂੰ ਗਤੀ ਪ੍ਰਦਾਨ ਕਰ ਰਹੀਆਂ ਹਨ।

 

 ਇਹ ਨੋਟ ਕਰਦੇ ਹੋਏ ਕਿ ਭਾਰਤ ਅਤੇ ਕਤਰ ਅਗਲੇ ਵਰ੍ਹੇ ਮੁਕੰਮਲ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮਨਾਉਣਗੇਸ਼੍ਰੀ ਨਾਇਡੂ ਨੇ ਕਿਹਾ ਕਿ "ਦੋਵੇਂ ਦੇਸ਼ ਇੱਕ ‘ਵਿਆਪਕ ਊਰਜਾ ਭਾਈਵਾਲੀ’ ਬਣਾ ਰਹੇ ਹਨ। ਭਾਰਤ ਅਤੇ ਕਤਰ ਦਰਮਿਆਨ ਰੱਖਿਆਸੁਰੱਖਿਆਸਿਹਤ ਸੰਭਾਲ਼ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਵੀ ਸਹਿਯੋਗ ਵਧ ਰਿਹਾ ਹੈ।”  ਉਨ੍ਹਾਂ ਅੱਗੇ ਯਾਦ ਕੀਤਾ ਕਿ ਦੋਵੇਂ ਧਿਰਾਂ ਕਤਰ ਯੂਨੀਵਰਸਿਟੀ ਵਿੱਚ ਭਾਰਤੀ ਚੇਅਰ ਸਥਾਪਿਤ ਕਰਨ ਅਤੇ ਖੇਡਾਂ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਲਈ ਸਿਧਾਂਤਕ ਤੌਰ 'ਤੇ ਸਹਿਮਤ ਹੋਈਆਂ ਹਨ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਵਧ ਰਹੇ ਸਬੰਧਾਂ ਦੀ ਇੱਕ ਮਿਸਾਲ ਵਜੋਂਪਿਛਲੇ ਦਿਨੀਂ ਭਾਰਤ ਅਤੇ ਕਤਰ ਦਰਮਿਆਨ ਸਟਾਰਟ-ਅੱਪ ਬ੍ਰਿਜ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ।

ਦੋਹਾਕਤਰ ਵਿੱਚ ਕਮਿਊਨਿਟੀ ਰਿਸੈਪਸ਼ਨ ਵਿੱਚ ਉਪ ਰਾਸ਼ਟਰਪਤੀ

 

 ਉਪ ਰਾਸ਼ਟਰਪਤੀ ਨੇ ਹਾਲ ਹੀ ਵਿੱਚ ਹੋਰ ਪਹਿਲਾਂ ਦੇ ਨਾਲ-ਨਾਲਕੋਵਿਡ ਮਹਾਮਾਰੀ ਦੇ ਪ੍ਰਬੰਧਨ ਅਤੇ ਵਿਸ਼ਵ ਨੂੰ ਵੈਕਸੀਨ ਦੀ ਸਪਲਾਈ ਵਿੱਚਬੁਨਿਆਦੀ ਢਾਂਚੇ ਅਤੇ ਕੁਨੈਕਟੀਵਿਟੀ ਬਣਾਉਣ ਵਿੱਚਗਰੀਬਾਂ ਨੂੰ ਸਿਹਤ ਅਤੇ ਕਲਿਆਣ ਪ੍ਰਦਾਨ ਕਰਨ ਵਿੱਚਟਿਕਾਊ ਵਿਕਾਸ ਦੇ ਖੇਤਰ ਵਿੱਚ,  ਭਾਰਤ ਸਰਕਾਰ ਦੀਆਂ ਵਿਭਿੰਨ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਚਾਨਣਾ ਪਾਇਆ ਕਿ "ਸਰਕਾਰ ਲੋਕਾਂ ਦੀ ਭਲਾਈ ਲਈ ਆਪਣੇ ਮੂਲ ਵਿੱਚ ਟੈਕਨੋਲੋਜੀ ਨੂੰ ਇੰਟੀਗ੍ਰੇਟ ਕਰ ਰਹੀ ਹੈ ਅਤੇ ਇਸਨੂੰ ਪ੍ਰਸ਼ਾਸਨ ਅਤੇ ਸੇਵਾਵਾਂ ਦੀ ਡਿਲੀਵਰੀ ਨੂੰ ਬਦਲਣ ਲਈ ਲੋਕ-ਕੇਂਦ੍ਰਿਤ ਬਣਾ ਰਹੀ ਹੈ।

 ਭਾਰਤ ਵਿੱਚ ਵਿਵਿਧਤਾ ਦਾ ਜ਼ਿਕਰ ਕਰਦੇ ਹੋਏਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀਆਂ ਨੂੰ ਇਸ ਤੱਥ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਸੰਵਿਧਾਨ ਦੇ ਤਹਿਤ ਸਾਰੇ ਨਾਗਰਿਕਾਂ ਨੂੰ ਉਨ੍ਹਾਂ ਦੀ ਜਾਤਨਸਲਧਰਮ ਜਾਂ ਖੇਤਰ ਦੀ ਪਰਵਾਹ ਕੀਤੇ ਬਿਨਾਂ ਬਰਾਬਰ ਦੇ ਅਧਿਕਾਰ ਹਨ।

 ਸ਼੍ਰੀ ਨਾਇਡੂ ਨੇ ਡਾਇਸਪੋਰਾ ਕਮਿਊਨਿਟੀ ਨੂੰ ਭਾਰਤ ਦੀ ਵਿਕਾਸ ਕਹਾਣੀ ਵਿੱਚ ਹਿੱਸਾ ਲੈਣ ਅਤੇ "ਜਨਮ ਭੂਮੀ ਨਾਲ ਇੱਕ ਲਿੰਕ ਬਣਾਈ ਰੱਖਣਦਾ ਸੱਦਾ ਦਿੱਤਾ। ਵਿਦੇਸ਼ ਜਾਣ ਵਾਲੇ ਭਾਰਤੀ ਨੌਜਵਾਨਾਂ ਨੂੰ ਆਪਣੇ ਸੰਦੇਸ਼ ਵਿੱਚਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਆਪਣੀ ਮਾਤ ਭੂਮੀ ਨਾਲ ਸਮ੍ਰਿਧੀ ਸਾਂਝੀ ਕਰਨ ਲਈ 'ਸਿੱਖਣਕਮਾਉਣ ਅਤੇ ਵਾਪਸ ਆਉਣਲਈ ਕਿਹਾ। ਉਨ੍ਹਾਂ ਕਿਹਾ “ਤੁਹਾਡੇ ਵਿੱਚੋਂ ਹਰ ਕੋਈ ਭਾਰਤ ਵਿੱਚ ਹੋ ਰਹੇ ਤੇਜ਼ ਸਮਾਜਿਕ-ਆਰਥਿਕ ਵਿਕਾਸ ਅਤੇ ਤਬਦੀਲੀ ਵਿੱਚ ਯੋਗਦਾਨ ਪਾ ਸਕਦਾ ਹੈ। ਅਸੀਂ ਡਾਇਸਪੋਰਾ ਦੇ ਕੌਸ਼ਲ ਅਤੇ ਪ੍ਰਤਿਭਾ ਤੋਂ ਬਹੁਤ ਜ਼ਿਆਦਾ ਲਾਭ ਲੈ ਸਕਦੇ ਹਾਂ। ਪਤਾ ਲਗਾਉ ਕਿ ਤੁਸੀਂ ਸਾਥੀ ਭਾਰਤੀਆਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਰਾਸ਼ਟਰੀ ਪ੍ਰਯਤਨਾਂ ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹੋ।”  ਉਨ੍ਹਾਂ ਇਹ ਵੀ ਚਾਹਿਆ ਕਿ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਆਪਣੀ ਮਾਂ ਬੋਲੀ ਨੂੰ ਸੰਭਾਲ਼ ਕੇ ਰੱਖਣ।

 ਭਾਈਚਾਰੇ ਨੂੰ ਭਰੋਸਾ ਦਿਵਾਉਂਦੇ ਹੋਏ ਕਿ ਭਾਰਤ ਸਰਕਾਰ ਡਾਇਸਪੋਰਾ ਨਾਲ ਸਬੰਧਾਂ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਦੁਨੀਆ ਵਿੱਚ ਕਿਧਰੇ ਵੀ ਹੋਣਭਾਰਤੀਆਂ ਦਾ ਧਿਆਨ ਰੱਖਦੀ ਹੈਉਨ੍ਹਾਂ ਕਿਹਾ "ਤੁਹਾਡੀ ਤਾਕਤ ਭਾਰਤ ਦੀ ਤਾਕਤ ਹੈਅਤੇ ਭਾਰਤ ਦੀ ਤਾਕਤ ਤੁਹਾਡੀ ਤਾਕਤ ਹੈ।” ਉਨ੍ਹਾਂ ਕਠਿਨ ਹਾਲਾਤਾਂ ਵਿੱਚ ਵੀ ਭਾਰਤ ਦੇ ਸਫ਼ਲ ਦੇਸ਼-ਵਾਪਸੀ ਪ੍ਰਯਤਨਾਂ ਦੀਆਂ ਉਦਾਹਰਣਾਂ ਵਜੋਂ ਵੰਦੇ ਭਾਰਤ ਮਿਸ਼ਨਅਪਰੇਸ਼ਨ ਗੰਗਾਅਪਰੇਸ਼ਨ ਦੇਵੀ ਸ਼ਕਤੀ ਦੀਆਂ ਉਦਾਹਰਣਾਂ ਦਿੱਤੀਆਂ।

 ਸ਼੍ਰੀ ਨਾਇਡੂ ਨੇ ਸਾਰੇ ਭਾਰਤੀ ਡਾਇਸਪੋਰਾ ਦੇ ਪ੍ਰਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ, "ਤੁਹਾਡੇ ਸਾਰਿਆਂ ਦੀ ਅਤੇ ਪ੍ਰਵਾਸੀ ਭਾਰਤੀ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਸਫ਼ਲਤਾ ਨੇ ਭਾਰਤੀਆਂ ਅਤੇ ਭਾਰਤ ਬਾਰੇ ਦੁਨੀਆ ਦੀ ਧਾਰਨਾ ਨੂੰ ਨਾਟਕੀ ਰੂਪ ਵਿੱਚ ਬਦਲ ਦਿੱਤਾ ਹੈ।” ਇਹ ਦੱਸਦੇ ਹੋਏ ਕਿ ਭਾਰਤ ਅੱਜ ਇਨੋਵੇਸ਼ਨਇਨਕਿਊਬੇਸ਼ਨ ਅਤੇ ਆਊਟ ਆਵੑ ਬਾਕਸ ਦੇ ਵਿਚਾਰਾਂ ਲਈ ਜਾਣਿਆ ਜਾਂਦਾ ਹੈਸ਼੍ਰੀ ਨਾਇਡੂ ਨੇ ਕਿਹਾ ਕਿ ਸਾਡੇ ਨੌਜਵਾਨ ਇਨ੍ਹਾਂ ਖੇਤਰਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਪੂਰੀ ਦੁਨੀਆ ਉਨ੍ਹਾਂ ਵੱਲ ਦੇਖ ਰਹੀ ਹੈ।

 ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਪ੍ਰਗਤੀ ਲਈ ਅਮਨ ਜ਼ਰੂਰੀ ਹੈਸ਼੍ਰੀ ਨਾਇਡੂ ਨੇ ਇੱਛਾ ਪ੍ਰਗਟਾਈ ਕਿ ਹਰ ਦੇਸ਼ ਹਿੰਸਾ ਤੋਂ ਦੂਰ ਰਹੇ ਅਤੇ ਇਕ ਦੂਸਰੇ ਨੂੰ ਸਨਮਾਨ ਨਾਲ ਦੇਖੇ। ਉਨ੍ਹਾਂ ਕਿਹਾ ਕਿ ਸਾਡਾ ਅੰਤਿਮ ਉਦੇਸ਼ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣਾ ਹੈ।

 ਇਸ ਦੌਰੇ ਦੌਰਾਨ ਉਪ ਰਾਸ਼ਟਰਪਤੀ ਦੇ ਨਾਲ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰਸੰਸਦ ਮੈਂਬਰ ਸ਼੍ਰੀ ਸੁਸ਼ੀਲ ਕੁਮਾਰ ਮੋਦੀਸੰਸਦ ਮੈਂਬਰ ਸ਼੍ਰੀ ਵਿਜੇ ਪਾਲ ਸਿੰਘ ਤੋਮਰਸੰਸਦ ਮੈਂਬਰ ਸ਼੍ਰੀ ਪੀ. ਰਵਿੰਦਰਨਾਥਅਤੇ ਉਪ ਰਾਸ਼ਟਰਪਤੀ ਸਕੱਤਰੇਤ ਅਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਦੌਰੇ ‘ਤੇ ਸ਼ਾਮਲ ਸਨ।

 

**********

 

ਐੱਮਐੱਸ/ਆਰਕੇ/ਡੀਪੀ



(Release ID: 1832602) Visitor Counter : 110