ਗ੍ਰਹਿ ਮੰਤਰਾਲਾ
ਜਯੇਸ਼ਠ ਅਸ਼ਟਮੀ ਦੇ ਅਵਸਰ ‘ਤੇ ਮਾਤਾ ਖੀਰ ਭਵਾਨੀ ਮੰਦਿਰ ਵਿੱਚ ਉਮੜੀ ਕਸ਼ਮੀਰੀ ਪੰਡਿਤਾਂ ਅਤੇ ਸ਼ਰਧਾਲੂਆਂ ਦੀ ਭੀੜ ਮਾਤਾ ਖੀਰ ਭਵਾਨੀ ਕਸ਼ਮੀਰੀ ਪੰਡਿਤਾਂ ਦੀ ਕੁਲ ਦੇਵੀ ਮੰਨੀ ਜਾਂਦੀ ਹੈ
ਜਯੇਸ਼ਠ ਅਸ਼ਟਮੀ ਦੇ ਸ਼ੁਭ ਅਵਸਰ ‘ਤੇ ਲਗਭਗ 18,000 ਕਸ਼ਮੀਰੀ ਪੰਡਿਤਾਂ ਅਤੇ ਸ਼ਰਧਾਲੂਆਂ ਨੇ ਪ੍ਰਸਿੱਧ ਮਾਤਾ ਖੀਰ ਭਵਾਨੀ ਮੰਦਿਰ ਵਿੱਚ ਦਰਸ਼ਨ ਕੀਤੇ
ਸ਼ਾਮ ਦੀ ਆਰਤੀ ਵਿੱਚ ਲਗਭਗ 2,500 ਕਸ਼ਮੀਰੀ ਪੰਡਿਤ ਭਗਤਾਂ ਨੇ ਹਿੱਸਾ ਲਿਆ
ਸੁਰੱਖਿਆ ਦੇ ਪੁਸ਼ਤਾ ਇੰਤਜ਼ਾਮ ਕੀਤੇ ਗਏ ਸਨ, ਖੁਦ ਲੈਫਟੀਨੈਂਟ ਗਵਰਨਰ ਨੇ ਕੀਤੀ ਪੂਰੇ ਆਯੋਜਨ ਦੀ ਮੌਨੀਟਰਿੰਗ
Posted On:
08 JUN 2022 9:21PM by PIB Chandigarh
ਜਯੇਸ਼ਠ ਅਸ਼ਟਮੀ ਦੇ ਸ਼ੁਭ ਅਵਸਰ ‘ਤੇ ਲਗਭਗ 18,000 ਕਸ਼ਮੀਰੀ ਪੰਡਿਤਾਂ ਅਤੇ ਸ਼ਰਧਾਲੂਆਂ ਨੇ ਪ੍ਰਸਿੱਧ ਮਾਤਾ ਖੀਰ ਭਵਾਨੀ ਮੰਦਿਰ ਵਿੱਚ ਦਰਸ਼ਨ ਕੀਤੇ। ਹਰ ਸਾਲ, ਇਸ ਸ਼ੁਭ ਦਿਨ ‘ਤੇ ਤੁਲਮੁੱਲਾ, ਗਾਂਦਰਬਲ ਵਿੱਚ ਮਾਤਾ ਖੀਰ ਭਵਾਨੀ ਮੰਦਿਰ ਵਿੱਚ ਖੀਰ ਭਵਾਨੀ ਮੇਲਾ ਆਯੋਜਿਤ ਕੀਤਾ ਜਾਂਦਾ ਹੈ ਅਤੇ ਜੰਮੂ ਅਤੇ ਕਸ਼ਮੀਰ ਦੇ ਵਿਭਿੰਨ ਹਿੱਸਿਆਂ ਤੋਂ ਸ਼ਰਧਾਲੂ ਇੱਥੇ ਪਵਿੱਤਰ ਮੰਦਿਰ ਵਿੱਚ ਦਰਸ਼ਨ ਕਰਨ ਆਉਂਦੇ ਹਨ।
ਖੀਰ ਭਵਾਨੀ ਕਸ਼ਮੀਰੀ ਪੰਡਿਤਾਂ ਦੀ ਕੁਲ ਦੇਵੀ ਮੰਨੀ ਜਾਂਦੀ ਹੈ ਜਿਨ੍ਹਾਂ ਦੀ ਉੱਥੇ ਬਹੁਤ ਮਾਨਤਾ ਹੈ। ਜਯੇਸ਼ਠ ਅਸ਼ਟਮੀ ਕਸ਼ਮੀਰੀ ਪੰਡਿਤ ਭਰਾਵਾਂ ਅਤੇ ਭੈਣਾਂ ਦੇ ਲਈ ਬੇਹੱਦ ਧਾਰਮਿਕ ਮਹੱਤਵ ਰੱਖਦੀ ਹੈ। ਵਰ੍ਹਿਆਂ ਤੋਂ ਖੀਰ ਭਵਾਨੀ ਮੇਲਾ ਕਸ਼ਮੀਰ ਵਿੱਚ ਸਾਂਪ੍ਰਦਾਇਕ ਸਦਭਾਵ ਅਤੇ ਭਾਈਚਾਰੇ ਦਾ ਪ੍ਰਤੀਕ ਬਣਿਆ ਹੋਇਆ ਹੈ। ਇਸ ਆਯੋਜਨ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਅਤੇ ਖੁਦ ਉਪ ਰਾਜਪਾਲ ਸ਼੍ਰੀ ਮਨੋਜ ਸਿਨ੍ਹਾ ਨੇ ਇਸ ਦੀ ਮੌਨੀਟਰਿੰਗ ਕੀਤੀ।
ਸ਼ਾਮ ਦੀ ਆਰਤੀ ਵਿੱਚ ਲਗਭਗ 2,500 ਕਸ਼ਮੀਰੀ ਪੰਡਿਤ ਭਗਤਾਂ ਨੇ ਹਿੱਸਾਲ ਲਿਆ। ਇੱਕ ਪਵਿੱਤਰ ਝਰਨੇ ਦੇ ਉਪਰ ਬਣੇ ਮਾਤਾ ਖੀਰ ਭਵਾਨੀ ਮੰਦਿਰ ਦੀ ਧਾਰਮਿਕ ਪਵਿੱਤਰਤਾ ਦਾ ਦੁਨੀਆ ਭਰ ਦੇ ਕਸ਼ਮੀਰ ਪੰਡਿਤ ਭਗਤਾਂ ਦਰਮਿਆਨ ਇੱਕ ਵਿਸ਼ੇਸ਼ ਅਧਿਆਤਮਿਕ ਮਹੱਤਵ ਹੈ।
ਸ਼ਰਧਾਲੂਆਂ ਦੇ ਲਈ ਮੁਫਤ ਬਸ ਸੇਵਾ: ਸ੍ਰੀਨਗਰ ਏਅਰਪੋਰਟ, ਟੂਰਿਸਟ ਰਿਸੈਪਸ਼ਨ ਸੈਂਟਰ, ਡਲ ਲੇਕ ਸਾਈਡ ਨਹਿਰੂ ਪਾਰਕ, ਸ਼ੰਕਰਾਚਾਰਯ ਮੰਦਿਰ, ਸ਼ਿਵਪੋਰਾ, ਬੀਬੀ ਕੈਂਟ, ਇੰਦਰਾ ਨਗਰ ਆਦਿ ਖੇਤਰਾਂ ਵਿੱਚ ਜਿੱਥੇ ਹਿੰਦੁ ਭਾਈਚਾਰਾ ਵੱਡੀ ਸੰਖਿਆ ਵਿੱਚ ਰਹਿੰਦਾ ਹੈ, ਉੱਥੋਂ ਮੁਫਤ ਬਸ ਸੇਵਾ ਚਲਾਈ ਗਈ।
ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਦਾ ਰੱਖਿਆ ਗਿਆ ਹੈ ਪੂਰਾ ਧਿਆਨ: ਮੰਦਿਰ ਪਰਿਸਰ ਦੇ ਨੇੜੇ ਯਾਤਰੀਆਂ ਦੇ ਵਾਹਨਾਂ ਦੇ ਲਈ ਪਾਰਕਿੰਗ ਦੀ ਸੁਵਿਧਾ ਪ੍ਰਦਾਨ ਕਰਵਾਈ ਗਈ। ਸਾਰੇ ਉਪਯੁਕਤ ਥਾਵਾਂ ‘ਤੇ ਮੋਬਾਈਲ ਯੂਰਿਨਲ ਦੀ ਸੁਵਿਧਾ ਵੀ ਉਪਲਬਧ ਕਰਵਾਈ ਗਈ ਹੈ।
ਕਈ ਗੈਰ-ਸਰਕਾਰੀ ਸੰਗਠਨਾਂ ਅਤੇ ਨਾਗਰਿਕ ਸਮਾਜ ਨੇ ਵੀ ਮੇਲੇ ਵਿੱਚ ਸ਼ਰਧਾਲੂਆਂ ਦੀ ਸੁਵਿਧਾ ਦੇ ਲਈ ਵ੍ਹੀਲ ਚੇਅਰ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਸੀ।
ਸਿਹਤ ਵਿਭਾਗ ਦੁਆਰਾ ਵਿਸ਼ੇਸ਼ ਸਿਹਤ ਜਾਂਚ ਸਟਾਲ ਵੀ ਲਗਾਏ ਗਏ, ਜਿੱਥੇ ਕਈ ਸ਼ਰਧਾਲੂਆਂ ਨੇ ਸਲਾਹ-ਮਸ਼ਵਰਾ ਲਿਆ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਵੀ ਜਯੇਸ਼ਠ ਅਸ਼ਟਮੀ ਦੇ ਅਵਸਰ ‘ਤੇ ਕਸ਼ਮੀਰੀ ਪੰਡਿਤਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕਿਹਾ ਕਿ “ਸਾਰਿਆਂ ਨੂੰ, ਖਾਸ ਤੌਰ ‘ਤੇ ਕਸ਼ਮੀਰੀ ਪੰਡਿਤ ਭੈਣਾਂ ਅਤੇ ਭਰਾਵਾਂ ਨੂੰ, ਜਯੇਸ਼ਠ ਅਸ਼ਟਮੀ ਦੀ ਵਧਾਈ। ਅਸੀਂ ਮਾਤਾ ਖੀਰ ਭਵਾਨੀ ਤੋਂ ਸਾਰਿਆਂ ਦੀ ਭਲਾਈ ਅਤੇ ਸਮ੍ਰਿੱਧੀ ਦੇ ਲਈ ਪ੍ਰਾਰਥਨਾ ਕਰਦੇ ਹਾਂ।”
ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੀ ਕਸ਼ਮੀਰੀ ਪੰਡਿਤਾਂ ਨੂੰ ਜਯੇਸ਼ਠ ਅਸ਼ਟਮੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਜਯੇਸ਼ਠ ਅਸ਼ਟਮੀ ਮਾਂ ਖੀਰ ਭਵਾਨੀ ਦੀ ਪੂਜਾ ਦਾ ਵਿਸ਼ੇਸ਼ ਤਿਉਹਾਰ ਹੈ। ਇਸ ਪਾਵਨ ਪੁਰਬ ‘ਤੇ ਸਾਰੇ ਕਸ਼ਮੀਰੀ ਪੰਡਿਤ ਭਾਈ-ਭੈਣਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮਾਂ ਖੀਰ ਭਵਾਨੀ ਦੇ ਚਰਣਾਂ ਵਿੱਚ ਨਮਨ ਕਰ ਦੇਸ਼ ਦੀ ਉਨੰਤੀ ਤੇ ਸਮ੍ਰਿੱਧੀ ਦੀ ਪ੍ਰਾਰਥਨਾ ਕਰਦਾ ਹਾਂ।
ਉਪ ਰਾਜਪਾਲ ਸ਼੍ਰੀ ਮਨੋਜ ਸਿਨ੍ਹਾ ਨੇ ਕਸ਼ਮੀਰੀ ਪੰਡਿਤ ਭਾਈਚਾਰੇ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ “ਇਹ ਸ਼ੁਭ ਅਵਸਰ ਧਾਰਮਿਕ ਜੀਵਨ, ਪ੍ਰੇਮ, ਕਰੁਣਾ ਅਤੇ ਸਦਭਾਵ ਦਾ ਉਤਸਵ ਹੈ। ਆਓ ਅਸੀਂ ਮਾਤਾ ਖੀਰ ਭਵਾਨੀ ਨੂੰ ਪ੍ਰਾਰਥਨਾ ਕਰੀਏ ਕਿ ਉਹ ਸਾਨੂੰ ਧਰਮ ਦੇ ਮਾਰਗ ‘ਤੇ ਲੈ ਜਾਏ ਅਤੇ ਸਾਡੀ ਭੂਮੀ ਨੂੰ ਸ਼ਾਂਤੀ, ਸੁਖ ਅਤੇ ਸਮ੍ਰਿੱਧੀ ਪ੍ਰਦਾਨ ਕਰੇ।”
**********
ਐੱਨਡਬਲਿਊ/ਏਵਾਈ/ਆਰਆਰ
(Release ID: 1832601)
Visitor Counter : 159