ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਗਰੀਬੀ ਨੂੰ ਮਾਤ ਦੇਣ ਵਾਲੇ ਝਾਰਖੰਡ ਦੇ ਲੜਕਿਆਂ ਨੇ ਖੇਲੋ ਇੰਡੀਆ ਯੂਥ ਗੇਮਸ ਹਾਕੀ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ

Posted On: 08 JUN 2022 2:33PM by PIB Chandigarh

 ਮਾਰਚ 2021 ਵਿੱਚ, ਝਾਰਖੰਡ ਨੇ 11ਵੀਂ ਹਾਕੀ ਇੰਡੀਆ ਸਬ-ਜੂਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚਿਆ।

ਹਾਲਾਂਕਿ, ਉਨ੍ਹਾਂ ਨੇ ਇਸ ਤੋਂ ਪਹਿਲਾਂ ਹੀ ਇੱਕ ਬਹੁਤ ਜ਼ਿਆਦਾ ਮਹੱਤਵਪੂਰਨ ਅਤੇ ਅਹਿਮ ਜਿੱਤ ਦਰਜ ਕਰ ਲਈ ਸੀ। ਟੀਮ ਦੇ ਲਗਭਗ ਹਰੇਕ ਮੈਂਬਰ ਨੇ ਟੀਮ ਵਿੱਚ ਆਉਣ ਤੋਂ ਪਹਿਲਾਂ ਗਰੀਬੀ ਅਤੇ ਤੰਗੀ ਦੇ ਵਿਰੁੱਧ ਇੱਕ ਲੰਬੀ ਅਤੇ ਗੰਭੀਰ ਲੜਾਈ ਲੜੀ ਸੀ।

 

 ਲਾਈਨਅੱਪ ਵਿੱਚ ਸਭ ਤੋਂ ਚਮਕਦਾਰ ਖਿਡਾਰੀਆਂ ਵਿੱਚੋਂ ਇੱਕ ਖਿਡਾਰੀ, 17 ਸਾਲ ਉਮਰ ਦੇ, ਮਨੋਹਰ ਮੁੰਡੂ ਨੇ ਆਪਣੇ ਪਿਤਾ ਨੂੰ ਉਦੋਂ ਗੁਆ ਦਿੱਤਾ ਸੀ ਜਦੋਂ ਉਹ ਸਿਰਫ਼ ਇੱਕ ਬੱਚਾ ਸੀ। ਆਪਣੇ ਆਸ-ਪਾਸ ਦੇ ਜ਼ਿਆਦਾਤਰ ਬੱਚਿਆਂ ਵਾਂਗ, ਉਸਨੇ ਬਾਂਸ ਦੀ ਸੋਟੀ ਨਾਲ ਹਾਕੀ ਖੇਡਣੀ ਸ਼ੁਰੂ ਕੀਤੀ ਸੀ।

 

 ਉਨ੍ਹਾਂ ਕੋਲ ਇਹ ਉਹ ਸਭ ਕੁਝ ਸੀ ਜੋ ਕਿ ਉਹ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਲਈ ਖਰਚ ਕਰ ਸਕਦੇ ਸਨ। ਉਸਨੇ ਖੇਲੋ ਇੰਡੀਆ ਯੂਥ ਗੇਮਸ ਵਿੱਚ ਆਪਣੇ ਮੈਚ ਤੋਂ ਤੁਰੰਤ ਬਾਅਦ ਕਿਹਾ “ਅਸੀਂ ਸਾਰਾ ਦਿਨ ਖੇਡਦੇ ਸੀ;  ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿ ਸਾਡੇ ਕੋਲ ਕੋਈ ਸਾਜ਼ੋ-ਸਾਮਾਨ ਨਹੀਂ ਸੀ।”

 

 ਖੁੰਟੀ ਵਿੱਚ ਝਾਰਖੰਡ ਅਵਾਸੀਯ ਬਾਲਕ ਹਾਕੀ ਪ੍ਰਸ਼ਿਕਸ਼ਣ ਕੇਂਦਰ, ਜੋ ਕਿ ਖੇਡਾਂ ਲਈ ਇੱਕ ਰਿਹਾਇਸ਼ੀ ਸਕੂਲ ਹੈ ਜੋ ਹਰ ਜ਼ਿਲ੍ਹੇ ਵਿੱਚ 25 ਉਭਰਦੇ ਅਥਲੀਟਾਂ ਦਾ ਸਮਰਥਨ ਕਰਦਾ ਹੈ, ਵਿੱਚ ਦਾਖਲ ਹੋਣ ਤੋਂ ਬਾਅਦ ਵੀ, ਮਨੋਹਰ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੋਈਆਂ।

 

 ਉਸ ਕੋਲ ਅਜੇ ਵੀ ਬੂਟ ਜਾਂ ਸਟਿਕ ਖਰੀਦਣ ਲਈ ਪੈਸੇ ਨਹੀਂ ਸਨ। ਉਸਨੂੰ ਹੈਂਡ-ਮੀ-ਡਾਊਨ ਨਾਲ ਹੀ ਗੁਜ਼ਾਰਾ ਕਰਨਾ ਪਿਆ। ਖੁਸ਼ਕਿਸਮਤੀ ਨਾਲ, ਉਸਦਾ ਕੋਚ ਇੱਕ ਉਦਾਰ ਵਿਅਕਤੀ ਸੀ।  ਉਸਨੇ ਉਸ ਲਈ ਬੂਟਾਂ ਦਾ ਪਹਿਲਾ ਜੋੜਾ ਅਤੇ ਇੱਕ ਵਧੀਆ ਹਾਕੀ ਸਟਿੱਕ ਖਰੀਦ ਕੇ ਦਿੱਤੀ। ਉਸਦੇ ਦੋਸਤ ਦੇ ਪਰਿਵਾਰ ਨੇ ਵੀ ਉਸ ਦੀ ਇੱਕ ਵਾਰ ਮਦਦ ਕੀਤੀ ਸੀ।

 

 ਅਭਿਸ਼ੇਕ ਮੁੰਡੂ ਦੇ ਪਿਤਾ ਪੁਲਿਸ ਕਰਮਚਾਰੀ ਹਨ।  ਪਰ ਉਸ ਦੀ ਇੰਨੀ ਕਮਾਈ ਨਹੀਂ ਸੀ ਕਿ ਉਹ ਆਪਣੇ ਪੁੱਤਰ ਨੂੰ ਟ੍ਰੇਨਿੰਗ ਲਈ ਅਕੈਡਮੀ ਵਿੱਚ ਭੇਜ ਸਕਣ। ਇੱਥੋਂ ਤੱਕ ਕਿ ਰੋਜ਼ਾਨਾ ਆਉਣ-ਜਾਣ ਦਾ ਖਰਚਾ ਵੀ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਸੀ।  ਉਨ੍ਹਾਂ ਦੇ ਕੋਚ ਮਨੋਹਰ ਟੋਪਨੋ ਨੇ ਕਿਸੇ ਤਰ੍ਹਾਂ ਅਭਿਸ਼ੇਕ ਦੇ ਪਿਤਾ ਨੂੰ ਉਮੀਦ ਨਾ ਛੱਡਣ ਅਤੇ ਆਪਣੇ ਬੇਟੇ ਨੂੰ ਰਿਹਾਇਸ਼ੀ ਸਕੂਲ ਭੇਜਣ ਲਈ ਮਨਾ ਲਿਆ।

 

 ਟੋਪਨੋ ਨੇ ਗੁੱਸੇ ਦੇ ਲਹਿਜੇ ਵਿੱਚ ਕਿਹਾ “ਖਿੱਤੇ ਵਿੱਚ ਗਰੀਬੀ ਬਹੁਤ ਜ਼ਿਆਦਾ ਹੈ। ਕੋਵਿਡ ਲੌਕਡਾਊਨ ਦੇ ਦੌਰਾਨ, ਹਰੇਕ ਖਿਡਾਰੀ, ਜੋ ਅਜੇ ਵੀ ਸਿਰਫ਼ ਲੜਕੇ ਹਨ, ਨੂੰ ਆਪਣੇ ਪਰਿਵਾਰਾਂ ਦਾ ਸਮਰਥਨ ਕਰਨ ਲਈ ਕੰਮ ਕਰਨਾ, ਹਰ ਕਿਸਮ ਦਾ ਮਾਮੂਲੀ ਕੰਮ ਕਰਨਾ ਪਿਆ। ਇੱਥੋਂ ਤੱਕ ਕਿ ਬਾਲਗ ਵੀ ਦੋ ਜੀਵਨਾਂ ਨੂੰ ਸੰਤੁਲਿਤ ਨਹੀਂ ਕਰ ਸਕਦੇ, ਜਿਸ ਤਰ੍ਹਾਂ ਇਹ ਲੜਕੇ ਕਰਦੇ ਹਨ।”

 

 ਦੁੱਗਾ ਮੁੰਡਾ ਰਿਹਾਇਸ਼ੀ ਸਕੂਲ ਵਿੱਚ ਬਹੁਤ ਛੋਟੀ ਉਮਰ ਵਿੱਚ ਆਇਆ ਸੀ। ਉਸਨੇ ਕਿਹਾ “ਮੈਂ ਆਪਣੇ ਪਿਤਾ ਦੀ ਖੇਤੀ ਦੇ ਕੰਮ ਵਿੱਚ ਮਦਦ ਕਰਨ ਲਈ ਘਰ ਵਾਪਸ ਜਾਂਦਾ ਰਹਿੰਦਾ ਹਾਂ। ਅਸੀਂ ਮਜ਼ਦੂਰ ਨਹੀਂ ਰੱਖ ਸਕਦੇ। ਮੇਰੇ ਮਾਤਾ-ਪਿਤਾ ਮੇਰੀ ਪ੍ਰਗਤੀ ਨੂੰ ਦੇਖ ਕੇ ਖੁਸ਼ ਹੁੰਦੇ ਹਨ ਪਰ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਅਜੇ ਵੀ ਬਹੁਤ ਕਠਿਨ ਕੰਮ ਹੈ।”

 

 ਸਰਕਾਰ ਦੁਆਰਾ ਚਲਾਏ ਜਾ ਰਹੇ ਅਵਾਸੀਯ ਕੇਂਦਰ ਦੀ ਟੀਮ ਵਿੱਚ ਇੱਕ ਹੋਰ ਲੜਕਾ ਬਿਲਸਨ ਡੋਡਰੀ ਹੈ। ਉਹ ਸੰਘਣੇ ਜੰਗਲ ਵਿੱਚ ਕਿਤੇ ਦੂਰ ਸਥਿਤ ਇੱਕ ਪਿੰਡ ਤੋਂ ਆਇਆ ਹੈ।

 

 ਹਾਲਾਂਕਿ, ਰਾਜ ਦੇ ਅੰਦਰ ਗਰੀਬੀ ਦੇ ਵੱਖੋ ਵੱਖਰੇ ਰੰਗ ਹਨ। ਇਸੇ ਹਾਕੀ ਟੀਮ ਵਿੱਚ ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਅਤੇ ਟਾਟਾ ਅਕੈਡਮੀ ਦੇ ਲੜਕੇ ਏਸੀ ਕਮਰਿਆਂ ਵਿੱਚ ਰਹਿੰਦੇ ਹਨ ਅਤੇ ਰੋਜ਼ਾਨਾ 450 ਰੁਪਏ ਦੀ ਖੁਰਾਕ ਲੈਂਦੇ ਹਨ। ਜਦੋਂ ਕਿ ਅਵਾਸੀਯ ਕੇਂਦਰ ਦੇ ਲੜਕਿਆਂ ਨੂੰ 150 ਤੋਂ 175 ਰੁਪਏ ਪ੍ਰਤੀ ਦਿਨ ਦੀ ਖੁਰਾਕ ਮਿਲਦੀ ਹੈ।

ਫਿਰ ਵੀ ਉਹ ਇੱਕੋ ਮੈਦਾਨ 'ਤੇ ਖੇਡਦੇ ਹਨ ਅਤੇ ਮੈਡਲ ਪ੍ਰਾਪਤ ਕਰਦੇ ਹਨ। ਉਹ ਵੀਡੀਓ ਦੇਖ ਕੇ ਅਤੇ ਟੂਰਨਾਮੈਂਟਾਂ ਵਿਚ ਹਿੱਸਾ ਲੈ ਕੇ ਆਧੁਨਿਕ ਸੁਵਿਧਾਵਾਂ ਅਤੇ ਰਣਨੀਤੀਆਂ ਬਾਰੇ ਸਿੱਖਦੇ ਹਨ।

 

 ਉਹ ਹੁਣ ਖੇਲੋ ਇੰਡੀਆ ਖੇਡਾਂ ਵਿੱਚ ਵੀ ਇਤਿਹਾਸ ਰਚਣ ਲਈ ਤਿਆਰ ਹਨ। ਉਨ੍ਹਾਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਵਿੱਚ ਪੁਜ ਗਈਆਂ ਹਨ। ਉਨ੍ਹਾਂ ਨੂੰ ਘੱਟੋ-ਘੱਟ ਇੱਕ ਗੋਲਡ ਜਿੱਤਣ ਦਾ ਭਰੋਸਾ ਹੈ।

***********

ਐੱਨਬੀ/ਓਏ


(Release ID: 1832421) Visitor Counter : 145


Read this release in: English , Urdu , Hindi , Tamil , Telugu