ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਖੇਲੋ ਇੰਡੀਆ ਕਬੱਡੀ ਚੈਂਪੀਅਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਕਿਹਾ, "ਹਰਿਆਣਾ ਇੱਕ ਸਥਾਨ ਦੇ ਰੂਪ ਵਿੱਚ ਬਹੁਤ ਢੁਕਵਾਂ ਹੈ ਕਿਉਂਕਿ ਇੱਥੇ ਖੇਡਾਂ ਦੀ ਸੰਸਕ੍ਰਿਤੀ ਬਹੁਤ ਮਜ਼ਬੂਤ ਹੈ"

Posted On: 07 JUN 2022 8:24PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ (ਐੱਮਵਾਈਏਐੱਸ) ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਐੱਸਬੀਆਈ ਖੇਲੋ ਇੰਡੀਆ ਯੂਥ ਗੇਮਜ਼ (ਕੇਆਈਵਾਈਜੀ) 2021 ਦੇ ਨੌਜਵਾਨ ਕਬੱਡੀ ਚੈਂਪੀਅਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ।

ਖੇਡ ਮੰਤਰੀ ਨੇ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਦਾ ਅਚਨਚੇਤ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਹਰਿਆਣਾ ਅਤੇ ਮਹਾਰਾਸ਼ਟਰ ਵਿਚਾਲੇ ਲੜਕੀਆਂ ਦੇ ਫਾਈਨਲ ਕਬੱਡੀ ਮੈਚ ਨੂੰ ਦੇਖ ਕੇ ਨਾ ਸਿਰਫ਼ ਆਨੰਦ ਮਾਣਿਆ ਸਗੋਂ ਕੇਆਈਵਾਈਜੀ ਦੀਆਂ ਜੇਤੂ ਕਬੱਡੀ ਟੀਮਾਂ ਨੂੰ ਮੈਡਲ ਵੀ ਦਿੱਤੇ।

ਨੌਜਵਾਨ ਕਬੱਡੀ ਖਿਡਾਰਨਾਂ ਨਾਲ ਮੁਲਾਕਾਤ ਅਤੇ ਉਨ੍ਹਾਂ ਦਾ ਸਨਮਾਨ ਕਰਨ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਨੇ ਕੇਆਈਵਾਈਜੀ ਮਹਿਲਾ ਵਾਲੀਬਾਲ ਮੈਚ ਦਾ ਫਾਈਨਲ ਵੀ ਦੇਖਿਆ ਅਤੇ ਫਾਈਨਲ ਵਿੱਚ ਭਾਗ ਲੈਣ ਵਾਲੀਆਂ ਨੌਜਵਾਨ ਮਹਿਲਾ ਵਾਲੀਬਾਲ ਖਿਡਾਰਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ।

ਸਮਾਗਮ ਵਿੱਚ ਬੋਲਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ, "ਹਰਿਆਣਾ ਇੱਕ ਸਥਾਨ ਦੇ ਰੂਪ ਵਿੱਚ ਬਹੁਤ ਢੁਕਵਾਂ ਹੈ ਕਿਉਂਕਿ ਇੱਥੇ ਖੇਡਾਂ ਦੀ ਸੰਸਕ੍ਰਿਤੀ ਬਹੁਤ ਮਜ਼ਬੂਤ ਹੈ। ਸਾਡੇ ਕੋਲ ਵੱਡੀ ਗਿਣਤੀ ਵਿੱਚ ਪ੍ਰਤਿਭਾਸ਼ਾਲੀ ਐਥਲੀਟ ਹਨ ਜੋ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਹੀ ਮੌਕਿਆਂ ਦੀ ਲੋੜ ਹੈ ਜੋ ਅਸੀਂ ਉਨ੍ਹਾਂ ਨੂੰ ਲਗਾਤਾਰ ਪ੍ਰਦਾਨ ਕਰ ਰਹੇ ਹਾਂ। "

ਕੇਂਦਰੀ ਮੰਤਰੀ ਦੇ ਨਾਲ ਹਰਿਆਣਾ ਦੇ ਖੇਡ ਮੰਤਰੀ ਸ਼੍ਰੀ ਸੰਦੀਪ ਸਿੰਘ ਅਤੇ ਅਨੁਭਵੀ ਲੌਂਗ ਜੰਪਰ ਅਤੇ ਅਥਲੈਟਿਕਸ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਮੈਡਲ ਜੇਤੂ ਅੰਜੂ ਬੌਬੀ ਜਾਰਜ ਵੀ ਮੌਜੂਦ ਸਨ।

 *******

NB/OA



(Release ID: 1832418) Visitor Counter : 121