ਰੇਲ ਮੰਤਰਾਲਾ
ਸ਼੍ਰੇਅਸ ਹੋਸੁਰ ਨੇ ‘ਆਇਰਨਮੈਨ’ ਟ੍ਰਾਈਥਲੋਨ ਨੂੰ ਪੂਰਾ ਕਰਨ ਵਾਲੇ ਪਹਿਲੇ ਰੇਲਵੇ ਅਧਿਕਾਰੀ ਬਣ ਕੇ ਇਤਿਹਾਸ ਰਚਿਆ
Posted On:
07 JUN 2022 3:55PM by PIB Chandigarh
ਦੱਖਣ ਪੱਛਮੀ ਰੇਲਵੇ ਦੇ ਡਿਪਟੀ ਐੱਫਏਐਡਸੀਏਓ© ਸ਼੍ਰੇਅਸ ਹੋਸੁਰ ਨੇ ਕਠਿਨ ‘ਆਇਰਨਮੈਨ’ ਟਾਈਥਲੋਨ ਨੂੰ ਪੂਰਾ ਕਰਨ ਵਾਲੇ ਪਹਿਲੇ ਰੇਲਵੇ ਅਧਿਕਾਰੀ ਅਤੇ ਬਿਨਾ ਵਰਦੀ ਵਾਲੇ ਸਿਵਿਲ ਸਰਵਿਸਿਜ਼ ਦੇ ਪਹਿਲੇ ਅਧਿਕਾਰੀ ਬਣਕੇ ਭਾਰਤੀ ਰੇਲਵੇ ਨੂੰ ਮਾਣ ਮਹਿਸੂਸ ਕੀਤਾ ਹੈ।
ਇਸ ਮੁਕਾਬਲੇ ਵਿੱਚ 3.8 ਕਿਲੋਮੀਟਰ ਦੀ ਤੈਰਾਕੀ, 180 ਕਿਲੋਮੀਟਰ ਸਾਈਕਲਿੰਗ ਅਤੇ 42.2 ਕਿਲੋਮੀਟਰ ਦੀ ਦੌੜ ਸ਼ਾਮਲ ਸੀ। ਸ਼੍ਰੇਅਸ ਨੇ ਇਸ ਨੂੰ ਜਰਮਨੀ ਦੇ ਹੈਮਬਰਗ ਵਿੱਚ 5 ਜੂਨ, 2022 ਨੂੰ 13 ਘੰਟੇ 26 ਮਿੰਟ ਵਿੱਚ ਪੂਰਾ ਕੀਤਾ।
ਮੁਕਾਬਲਾ ਸਮਾਪਤ ਕਰਨ ਵਾਲੇ ਨੂੰ ‘ਆਇਰਨਮੈਨ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ,ਜੋ ਮੁਕਾਬਲੇ ਲਈ ਜ਼ੂਰਰੀ ਮਾਨਸਿਕ ਅਤੇ ਸਰੀਰਿਕ ਸ਼ਕਤੀ ਦੇ ਅਨੁਰੂਪ ਹੁੰਦਾ ਹੈ।
ਇਹ ਮੁਕਾਬਲਾ ਹੈਮਬਰਗ ਝੀਲ ਦੇ ਠੰਡੇ ਪਾਣੀ ਵਿੱਚ ਸਵੇਰੇ 6.30 ਵਜੇ 3.8 ਕਿਲੋ ਮੀਟਰ ਦੀ ਤੈਰਾਕੀ ਦੇ ਨਾਲ ਸ਼ੁਰੂ ਹੋਇਆ, ਜਿਸ ਦੇ ਬਾਅਦ ਗ੍ਰਾਮੀਣ ਖੇਤਰ ਵਿੱਚ 180 ਕਿਲੋ ਮੀਟਰ ਲੰਬੀ ਸਾਈਕਲਿੰਗ ਹੋਈ ਤੇ 42.2 ਕਿਲੋਮੀਟਰ ਦੀ ਪੂਰਨ ਮੈਰਾਥਨ ਦੇ ਨਾਲ ਸਮਾਪਤ ਹੋਈ।
***************
ਆਰਕੇਜੇ/ਐੱਮ
(Release ID: 1832005)
Visitor Counter : 165