ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav g20-india-2023

ਭਾਰਤ ਦਾ ਟੀਚਾ ਸਮੁੰਦਰੀ ਉਤਪਾਦ ਨਿਰਯਾਤ ਨੂੰ ਦੁੱਗਣਾ ਕਰਕੇ ਅਗਲੇ ਪੰਜ ਸਾਲਾ ਦੇ ਅੰਦਰ ਇੱਕ ਲੱਖ ਕਰੋੜ ਰੁਪਏ ਤੱਕ ਪਹੁੰਚਾਉਣਾ ਹੈ: ਪੀਊਸ਼ ਗੋਇਲ


ਕੇਂਦਰੀ ਮੰਤਰੀ ਨੇ ਮਛੇਰਿਆਂ, ਵਪਾਰੀਆਂ ਅਤੇ ਨਿਰਯਾਤਕਾਂ ਨੂੰ ਭਾਰਤ ਵਿੱਚ ਸਮੁੰਦਰੀ ਫੂਡ ਪ੍ਰੋਸੈੱਸਿੰਗ ਦਾ ਕੇਂਦਰ ਬਣਾਉਣ ਵਿੱਚ ਮਦਦ ਕਰਨ ਲਈ ਪ੍ਰੋਤਸਾਹਿਤ ਕੀਤਾ

“ਯੂਰਪੀਅਨ ਸੰਘ ਦੇ ਨਾਲ ਐੱਫਟੀਏ ਵਾਰਤਾ ਇਸ ਮਹੀਨੇ ਦੀ 17 ਤਾਰੀਖ ਨੂੰ ਬ੍ਰਸੇਲਸ ਵਿੱਚ ਸ਼ੁਰੂ ਹੋਵੇਗੀ: ਸ਼੍ਰੀ ਗੋਇਲ

ਸ਼੍ਰੀ ਗੋਇਲ ਨੇ ਕੋਚੀ ਵਿੱਚ ਮਛੇਰਿਆਂ ਅਤੇ ਸਮੁੰਦਰੀ ਫੂਡ ਨਿਰਯਾਤਕਾਂ ਦੇ ਨਾਲ ਗੱਲਬਾਤ ਕੀਤੀ ਹਿਤਧਾਰਕਾਂ ਦੇ ਨਾਲ ਰਬੜ ਅਤੇ ਮਸਾਲਾ ਬੋਰਡ ਦੇ ਪ੍ਰਦਰਸ਼ਨ ਦੀ ਵੀ ਸਮੀਖਿਆ ਕੀਤੀ

Posted On: 06 JUN 2022 6:32PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ , ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਕੋਚੀ ਵਿੱਚ ਕਿਹਾ ਕਿ ਭਾਰਤ ਦਾ ਟੀਚਾ ਅਗਲੇ ਪੰਜ ਸਾਲ ਦੇ ਅੰਦਰ ਸਮੁੰਦਰੀ ਉਤਪਾਦ ਨਿਰਯਾਤ ਨੂੰ ਮੌਜੂਦਾ 50,000 ਕਰੋੜ ਤੋਂ ਦੁੱਗਣਾ ਕਰਕੇ ਇੱਕ ਲੱਖ ਕਰੋੜ ਰੁਪਏ ਤੱਕ ਪਹੁੰਚਾਉਣਾ ਹੈ। 

ਸ਼੍ਰੀ ਗੋਇਲ ਨੇ ਸਮੁੰਦਰੀ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ (ਐੱਮਪੀਈਡੀਏ), ਕੋਚੀ ਵਿੱਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ, ਇਹ ਟਿਕਾਊ ਅਨਵਰਤ ਮੱਛੀ ਫੜਨ, ਗੁਣਵੱਤਾ ਅਤੇ ਵਿਭਿੰਨਤਾ ਸੁਨਿਸ਼ਚਿਤ ਕਰਨ, ਤੱਟਵਰਤੀ ਸ਼ਿਪਿੰਗ ਅਤੇ ਮੱਛੀ ਪਾਲਨ ਨੂੰ ਹੁਲਾਰਾ ਦੇਣ ਅਤੇ ਸੰਪੂਰਣ ਮੱਛੀ ਪਾਲਨ ਈਕੋਸਿਸਟਮ ਨੂੰ ਸਹਿਯੋਗ ਦੇ ਕੇ ਪ੍ਰਾਪਤ ਕੀਤਾ ਜਾਵੇਗਾ।” ਐੱਮਪੀਈਡੀਏ ਦੇ ਚੇਅਰਮੈਨ ਸ਼੍ਰੀ ਕੇ.ਐੱਨ.ਰਾਘਵਨ ਨੇ 1 ਲੱਖ ਕਰੋੜ ਰੁਪਏ ਦੇ ਨਿਰਯਾਤ ਕਾਰੋਬਾਰ ਨੂੰ ਹਾਸਿਲ ਕਰਨ ਲਈ ਇੱਕ ਰੋਡ ਮੈਪ ਪੇਸ਼ ਕੀਤਾ।

ਸ਼੍ਰੀ ਗੋਇਲ ਨੇ ਕਿਹਾ ਕਿ ਯੂਏਈ ਅਤੇ ਆਸਟ੍ਰੇਲੀਆ ਦੇ ਨਾਲ ਮੁਫਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ  ਦੇ ਦਿੱਤਾ ਗਿਆ ਹੈ ਜਦਕਿ ਯੂਕੇ ਅਤੇ ਕਨਾਡਾ ਦੇ ਨਾਲ ਇਸ ਤਰ੍ਹਾ ਦੇ ਸਮਝੌਤੇ ਲਈ ਗੱਲਬਾਤ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਯੂਰਪੀਅਨ ਸੰਘ ਦੇ ਨਾਲ ਮੁਫਤ ਵਪਾਰ ਸਮਝੌਤਾ (ਐੱਫਟੀਏ) ਕਰਨ ਲਈ ਗੱਲਬਾਤ ਇਸ ਮਹੀਨੇ ਦੀ 17 ਤਾਰੀਖ ਨੂੰ ਬ੍ਰੁਸੇਲਸ ਵਿੱਚ ਸ਼ੁਰੂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨਿਰਯਾਤਕ ਲਈ ਨਵੇਂ ਬਜ਼ਾਰ ਤੇ ਨਵੇਂ ਅਵਸਰ ਉਪਲਬਧ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਪਰਿਣਾਮਸਵਰੂਪ ਮਛੇਰਿਆਂ ਨੂੰ ਬਿਹਤਰ ਭਵਿੱਖ ਵੀ ਮਿਲੇਗਾ। ਉਨ੍ਹਾਂ ਨੇ ਐੱਮਪੀਈਡੀਏ ਦਫਤਰ ਨੂੰ ਕੋਚੀ ਨੂੰ ਪਰਿਵਤਰਨ ਕਰਨ ਦੀ ਸੰਭਾਵਨਾ ਤੋਂ ਵੀ ਇਨਕਾਰ ਕੀਤਾ।

ਇਸ ਤੋਂ ਪਹਿਲੇ ਕੇਂਦਰੀ ਮੰਤਰੀ ਸ਼੍ਰੀ ਗੋਇਲ ਨੇ ਐੱਮਪੀਈਡੀਏ ਵਿੱਚ ਭਾਰਤੀ ਸਮੁੰਦਰੀ ਫੂਡ ਨਿਰਯਾਤਕ ਸੰਘ (ਐੱਸਈਏਆਈ) ਦੇ ਨਾਲ ਗੱਲਬਾਤ ਕੀਤੀ ਅਤੇ ਇਸ ਖੇਤਰ ਦੇ ਵੱਖ-ਵੱਖ ਮੁੱਦਿਆਂ, ਚੁਣੌਤੀਆਂ ਅਤੇ ਸਮਾਧਾਨਾਂ ‘ਤੇ ਵਿਆਪਕ ਚਰਚਾ ਕੀਤੀ। ਉਨ੍ਹਾਂ ਨੇ ਕੇਰਲ, ਤਮਿਲਨਾਡੂ, ਪੁਡੂਚੇਰੀ ਅਤੇ ਕਰਨਾਟਕ ਦੇ ਮਛੇਰਿਆਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਵੈਲਿਊ ਐਡੀਸ਼ਨ ਲਈ ਕੱਚੇ ਮਾਲ ਦੇ ਆਯਾਤ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਘੱਟ ਕਰਨ ਲਈ ਮੰਤਰਾਲੇ ਵੱਲੋਂ ਮਦਦ ਦਾ ਭਰੋਸਾ ਦਿਲਾਇਆ।

ਤਾਕਿ ਨਿਕਟ ਭਵਿੱਖ ਵਿੱਚ ਭਾਰਤ ਨੂੰ ਸਮੁੰਦਰੀ ਫੂਡ ਪ੍ਰੋਸੈੱਸਿੰਗ ਦਾ ਕੇਂਦਰ ਬਣਾਇਆ ਜਾ ਸਕੇ। ਸ਼੍ਰੀ ਗੋਇਲ ਨੇ ਨਿਰਯਾਤਕ ਤੋਂ ਮਛੇਰਿਆਂ ਨੂੰ ਮੱਛੀ ਫੜਨ ਵਿੱਚ ਟਿਕਾਊ ਉਪਾਵਾਂ ਦਾ ਪਾਲਨ ਕਰਨ ਲਈ ਸਿੱਖਿਅਤ ਕਰਨ, ਸਹਾਇਤਾ ਕਰਨ ਅਤੇ ਪ੍ਰੋਤਸਾਹਿਤ ਕਰਨ ਅਤੇ ਮੱਛੀ ਫੜਨ ਦੀ ਗੁਣਵੱਤਾ ਨੂੰ ਬਣਾਏ ਰੱਖਣ ਦਾ ਵੀ ਸੱਦਾ ਦਿੱਤਾ ਤਾਕਿ ਬਿਹਤਰ ਪਰਿਣਾਮ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨ ਨਿਰਯਾਤਕ ਨੂੰ ਆਪਣੇ ਵਪਾਰ ਦਾ ਵਿਸਤਾਰ ਕਰਨ ਵਿੱਚ ਮਦਦ ਕਰਨ ਲਈ ਤਿਆਰ ਹਨ।

ਕੇਂਦਰੀ ਮੰਤਰੀ ਨੇ ਐੱਮਪੀਈਡੀਏ ਵਿੱਚ ਰਬੜ ਖੇਤਰ ਦੇ ਹਿਤਧਾਰਕਾਂ ਦੇ ਨਾਲ ਵੀ ਚਰਚਾ ਕੀਤੀ। ਉਨ੍ਹਾਂ ਨੇ ਇਸ ਖੇਤਰ ਦੇ ਹੋਰ ਵਿਕਾਸ ਲਈ ਸਰਕਾਰ ਦੇ ਵੱਲੋ ਮਦਦ ਦਾ ਭਰੋਸਾ ਦਿਲਾਇਆ ਅਤੇ ਸਾਰੇ ਹਿਤਧਾਰਕਾਂ ਨਾਲ ਭਾਰਤ ਨੂੰ ਰਬੜ ਵਿੱਚ ਆਤਮ-ਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦੇਸ਼ ਵਿੱਚ ਰਬੜ ਦੇ ਉਤਪਾਦਨ ਅਤੇ ਖਪਤ ਦਰਮਿਆਨ ਪਾੜੇ ਨੂੰ ਪੂਰਾ ਕਰਨ ਲਈ ਉਤਪਾਦਨ ਅਤੇ ਉਤਪਾਦਕਤਾ ਵਿੱਚ ਵਾਧੇ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਰਬੜ ਬੋਰਡ ਦੇ ਕਾਰਜਕਾਰੀ ਅਧਿਕਾਰੀ ਸ਼੍ਰੀ ਕੇ.ਐੱਨ.ਰਾਘਵਨ ਨੇ ਭਾਰਤ ਰਬੜ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ਲਈ ਰੋਡ ਮੈਪ ਪੇਸ਼ ਕੀਤਾ।

ਇਸ ਦੇ ਬਾਅਦ ਸ਼੍ਰੀ ਗੋਇਲ ਨੇ ਕੋਚੀ ਵਿੱਚ ਮਸਾਲਾ ਬੋਰਡ ਦਫਤਰ ਪਹੁੰਚੇ ਅਤੇ ਵੱਖ-ਵੱਖ ਹਿਤਧਾਰਕਾਂ ਦੇ ਨਾਲ ਗੱਲਬਾਤ ਕੀਤੀ। ਮਸਾਲਿਆਂ ਅਤੇ ਉਨ੍ਹਾਂ ਦੇ ਨਿਰਯਾਤ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਕੇਂਦਰੀ ਮੰਤਰੀ ਨੇ ਹਿਤਧਾਰਕਾਂ ਨੂੰ ਟਿਕਾਊ ਵਿਕਾਸ ਲਈ ਗੁਣਵੱਤਾ ਅਤੇ ਮੁੱਲ ‘ਤੇ ਭਰੋਸਾ ਕਰਨ ਦਾ ਸੱਦਾ ਦਿੱਤਾ। ਇਸ ਅਵਸਰ ‘ਤੇ ਮਸਾਲਾ ਬੋਰਡ ਦੇ ਚੇਅਰਮੈਲ ਸ਼੍ਰੀ ਏ.ਜੀ. ਥੈਂਕੱਪਨ ਅਤੇ ਇਸ ਦੇ ਸਕੱਤਰ ਸ਼੍ਰੀ ਡੀ. ਸਥਿਆਨ ਮੌਜੂਦ ਸਨ।

****************

ਏਡੀ/ਆਰਐੱਨ (Release ID: 1831840) Visitor Counter : 111