ਇਸਪਾਤ ਮੰਤਰਾਲਾ
azadi ka amrit mahotsav

ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਐੱਨਐੱਮਡੀਸੀ ਦੀਆਂ ਹੀਰਾ ਖਾਣਾਂ ਅਤੇ ਪੰਨਾ ਐਕਸਪਲੋਰੇਸ਼ਨ ਕੈਂਪ ਦਾ ਦੌਰਾ ਕੀਤਾ

Posted On: 06 JUN 2022 3:40PM by PIB Chandigarh

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਆਪਣੀ ਯਾਤਰਾ ਦੇ ਦੌਰਾਨ ਪੰਨਾ ਵਿੱਚ ਹੀਰਾ ਮਾਈਨਿੰਗ ਪ੍ਰੋਜੈਕਟ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਭਾਰਤ ਦੇ ਮਾਣਯੋਗ ਸੁਪਰੀਮ ਕੋਰਟ ਤੋਂ ਅਨੁਮੋਦਨ ਅਤੇ ਹੋਰ ਪ੍ਰਾਸੰਗਿਕ ਸਵੀਕ੍ਰਿਤੀ ਪ੍ਰਾਪਤ ਹੋਣ ਦੇ ਬਾਅਦ ਜਲਦੀ ਰੈਂਪ ਅਪ ਅਤੇ ਸਮਾਨ ਸੰਚਾਲਨ ਦੀ ਬਹਾਲੀ ਦੇ ਉਦੇਸ਼ ਨਾਲ ਕਾਰਜ ਸੰਪਾਦਨ ਲਈ ਤਿਆਰ ਹੋਣ ਦੀ ਸਲਾਹ ਦਿੱਤੀ।

Image

ਇਸਪਾਤ ਮੰਤਰੀ ਨੇ ਇੱਥੇ ਪੂਰਾ ਦਿਨ ਬਿਤਾਇਆ ਅਤੇ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਅਤੇ ਵਿਕਾਸ ਨੂੰ ਨਾਲ-ਨਾਲ ਚਲਣਾ ਚਾਹੀਦਾ ਹੈ ਅਤੇ ਇਸ ਤਾਲਮੇਲ ਨੂੰ ਬਣਾਏ ਰੱਖਣ ਲਈ ਐੱਨਐੱਮਡੀਸੀ ਲਿਮਿਟਿਡ ਦੁਆਰਾ ਕੀਤੇ ਗਏ ਯਤਨ ਅਤਿਅਧਿਕ ਪ੍ਰਸ਼ੰਸਾਯੋਗ ਹਨ। ਉਨ੍ਹਾਂ ਨੇ ਕਿਹਾ ਕਿ ਵਿੱਤ ਸਾਲ 2021-22 ਵਿੱਚ ਪ੍ਰਮੁੱਖ ਅਰਥਵਿਵਸਥਾ ਦਰਮਿਆਨ ਦੇਸ਼ ਵਿੱਚ 8.7% ਦੀ ਉੱਚਤਮ ਸਕਲ ਘਰੇਲੂ ਉਤਪਾਦ ਦਾ ਵਾਧਾ ਦਰ ਐੱਨਐੱਮਡੀਸੀ ਲਿਮਿਟਿਡ ਜਿਹੇ ਸੰਗਠਨਾਂ ਦੇ ਯੋਗਦਾਨ ਦੇ ਕਾਰਨ ਹੀ ਸੰਭਵ ਸੀ। 

Image

ਇਸ ਦੌਰਾਨ ਕੇਂਦਰੀ ਮੰਤਰੀ ਦੇ ਨਾਲ ਐੱਨਐੱਮਡੀਸੀ ਲਿਮਿਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰਕੈਟਰ ਸ਼੍ਰੀ ਸੁਮਿਤ ਦੇਬ ਅਤੇ ਇਸਪਾਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Image

ਕੰਪਨੀ ਦੇ ਐਕਸਪਲੌਰੇਸ਼ਨ ਕੈਂਪ ਅਤੇ ਹੀਰਾ ਮਾਈਨਿੰਗ ਵਿੱਚ ਮੰਤਰੀ ਦਾ ਸੁਆਗਤ ਕਰਦੇ ਹੋਏ ਚੇਅਰਮੈਨ ਕਮ ਮੈਨੇਜਿੰਗ ਡਾਇਰਕੈਟਰ ਸ਼੍ਰੀ ਦੁਬੇ ਨੇ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਪਿਛੋਕੜ,ਧਾਤੂ ਦੇ ਕਿਸਮ, ਇਸ ਦੀ ਪ੍ਰੋਸੈੱਸਿੰਗ ਪ੍ਰਕਿਰਿਆ, ਉਤਪਾਦਿਤ ਹੀਰੇ ਦੇ ਪ੍ਰਕਾਰ ਅਤੇ ਮਝਗਵਾਂ ਵਿੱਚ ਸੰਭਾਵਿਤ ਹੀਰਾ ਦੇ ਭੰਡਾਰ ਅਜਿਹਾ ਵੇਰਵਾ ਸਾਂਝਾ ਕੀਤਾ।

ਇਸ ਤੋਂ ਪਹਿਲੇ ਕੱਲ੍ਹ ਸ਼੍ਰੀ ਰਾਮਚੰਦਰ ਪ੍ਰਸਾਦ ਸਿੰਘ ਨੇ ਐੱਨਐੱਮਡੀਸੀ ਪੰਨਾ ਡਾਇਮੰਡ ਸੈਂਟਰ ਵਿੱਚ ਜਾਂਚ ਸੁਵਿਧਾਵਾਂ ਦਾ ਨਿਰੀਖਣ ਕੀਤਾ। ਇਹ ਦੇਸ਼ ਦਾ ਇੱਕਮਾਤਰ ਹੀਰਾ ਜਾਂਚ ਕੇਂਦਰ ਹੈ। ਇਸ ਦੇ ਇਲਾਵਾ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ ਇਸਪਾਤ ਮੰਤਰੀ ਨੇ ਕੇਂਦਰ ਵਿੱਚ ਪੌਦੇ ਲਗਾਏ ਅਤੇ ਐੱਨਐੱਮਡੀਸੀ ਦੇ ਕਰਮਚਾਰੀਆਂ ਨੂੰ ਵਾਤਾਵਰਣ ਸੁਰੱਖਿਆ ਦੀ ਸਹੁੰ ਚੁਕਾਈ।

Image

*****

ਐੱਮਵੀ/ਏਕੇਐੱਨ/ਐੱਸਕੇ


(Release ID: 1831806) Visitor Counter : 131