ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਇੱਕ ਟ੍ਰੈਕਟਰ ਚਾਲਕ ਦੀ ਬੇਟੀ ਝਾਰਖੰਡ ਦੀ ਈਤੂ ਖੇਲੋ ਇੰਡੀਆ ਯੂਥ ਗੇਮਸ ਵਿੱਚ ਸਭ ਤੋਂ ਘੱਟ ਉਮਰ ਦੀ ਕਬੱਡੀ ਖਿਡਾਰੀ ਬਣੀ
Posted On:
06 JUN 2022 5:00PM by PIB Chandigarh
ਝਾਰਖੰਡ ਦੀ ਈਤੂ ਮੰਡਲ ਨੇ ਸ਼ਨੀਵਾਰ ਨੂੰ ਖੇਲੋ ਇੰਡੀਆ ਯੂਥ ਗੇਮਸ ਵਿੱਚ ਪਹਿਲੀ ਗੇਮ ਖੇਡਣ ਤੋਂ ਪਹਿਲਾਂ ਹੀ ਰਿਕਾਰਡ ਬੁੱਕ ਵਿੱਚ ਆਪਣਾ ਨਾਮ ਦਰਜ ਕਰ ਲਿਆ। ਸਿਰਫ 13 ਸਾਲ ਦੀ ਉਮਰ ਵਿੱਚ ਯੂਥ ਗੇਮਸੇ ਦੇ ਇਸ ਸੰਸਕਰਣ ਵਿੱਚ ਕਬੱਡੀ ਖਿਡਾਰੀਆਂ ਦਾ ਸਾਹਮਣਾ ਕਰਨ ਵਾਲੀ ਈਤੂ ਸਭ ਤੋਂ ਘੱਟ ਉਮਰ ਦੀ ਕਬੱਡੀ ਪ੍ਰਤੀਯੋਗੀ ਹੈ।
ਇੱਕ ਟ੍ਰੈਕਟਰ ਚਾਲਕ ਦੀ ਬੇਟੀ ਈਤੂ ਮੰਡਲ ਨੂੰ ਸਿਰਫ ਅੱਠ ਸਾਲ ਦੀ ਉਮਰ ਵਿੱਚ ਹੀ ਕਬੱਡੀ ਨਾਲ ਗਹਿਰਾ ਲਗਾਵ ਹੋ ਗਿਆ ਸੀ। ਆਪਣੇ ਆਸ-ਪਾਸ ਦੀ ਸਾਰੀ ਤਾਕਤਵਰ ਮਹਿਲਾਵਾਂ ਤੋਂ ਪ੍ਰਭਾਵਿਤ ਹੋ ਕੇ ਉਹ ਅੰਡਰ-18 ਯੁਵਾ ਟੀਮ ਦਾ ਹਿੱਸਾ ਬਣਨ ਦੇ ਲਈ ਤੇਜ਼ੀ ਨਾਲ ਅੱਗੇ ਵਧੀ ਹੈ।
ਮੇਰੇ ਮਾਤਾ-ਪਿਤਾ ਮੇਰੇ ਲਈ ਚਿੰਤਿਤ ਸਨ, ਲੇਕਿਨ ਮੈਂ ਕਦੇ ਡਰੀ ਨਹੀਂ। ਈਤੂ ਨੇ ਮਹਾਰਾਸ਼ਟਰ ਦੇ ਖਿਲਾਫ ਆਪਣੀ ਟੀਮ ਦੇ ਪਹਿਲੇ ਮੈਚ ਦੇ ਤੁਰੰਤ ਬਾਅਦ ਇਹ ਗੱਲ ਕਹੀ।
ਹਾਲਾਂਕਿ ਈਤੂ ਮੰਡਲ ਦਾ ‘ਰਿਕਾਰਡ’ ਜ਼ਿਆਦਾ ਦਿਨ ਨਹੀਂ ਟਿਕ ਸਕਦਾ ਹੈ। ਉਸ ਤੋਂ ਪੰਜ ਸਾਲ ਛੋਟੀ ਉਸ ਦੀ ਭੈਣ ਨੂੰ ਵੀ ਕਬੱਡੀ ਦਾ ਖੇਡ ਪਸੰਦ ਹੈ ਅਤੇ ਉਹ ਪਹਿਲਾਂ ਤੋਂ ਹੀ ਇੱਕ ਚੰਗੀ ਕਬੱਡੀ ਖਿਡਾਰੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ।
ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿੱਚ ਮਧੁਬਨ ਪਿੰਡ ਦੀ ਨਿਵਾਸੀ ਈਤੂ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਡੀ ਹਾਂ ਅਤੇ ਮੇਰੇ ਮਾਤਾ-ਪਿਤਾ ਅੱਗੇ ਵਧਣ ਵਿੱਚ ਮੇਰਾ ਪੂਰਾ ਸਹਿਯੋਗ ਕਰਦੇ ਹਨ। ਉਨ੍ਹਾਂ ਨੇ ਮੇਰੇ ‘ਤੇ ਪਰਿਵਾਰ ਦੀਆਂ ਜ਼ਿੰਮੇਦਾਰੀਆਂ ਨਿਭਾਉਣ ਦਾ ਕੋਈ ਦਬਾਵ ਨਹੀਂ ਪਾਇਆ ਹੈ।
ਈਤੂ ਨੂੰ ਇਸ ਖੇਡ ਵਿੱਚ ਹਾਲੇ ਵੀ ਇੱਕ ਲੰਬਾ ਰਸਤਾ ਤੈਅ ਕਰਨਾ ਹੈ, ਲੇਕਿਨ ਉਹ ਪਹਿਲਾਂ ਤੋਂ ਹੀ ਜਾਣਦੀ ਹੈ ਕਿ ਇੱਕ ਬਾਰ ਜਦੋਂ ਉਹ ਆਪਣੇ ਭਵਿੱਖ ਵਿੱਚ ਕੋਈ ਫੈਸਲਾ ਲੇਵੇਗੀ ਤਾਂ ਉਸ ਨੂੰ ਅੱਗੇ ਕੀ ਕਰਨਾ ਹੈ।
ਈਤੂ ਨੇ ਦੱਸਿਆ ਕਿ ਉਹ ਇੱਕ ਕੋਚ ਬਣਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਜਿਵੇਂ ਹੀ ਮੈਂ ਖੇਡ ਬਾਰੇ ਲੋੜੀਂਦਾ ਸਿੱਖਿਆ ਲਵਾਂਗੀ, ਤਾਂ ਮੈਂ ਕੋਚਿੰਗ ਦੇਣਾ ਸ਼ੁਰੂ ਕਰ ਦੇਵਾਂਗੀ। ਮੈਂ ਨੌਜਵਾਨਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ, ਉਨ੍ਹਾਂ ਨੂੰ ਕਬੱਡੀ ਦੇ ਖੇਡ ਵਿੱਚ ਅੱਗੇ ਵਧਾਉਣ ਵਿੱਚ ਮਦਦ ਕਰਨਾ ਚਾਹੁੰਦੀ ਹਾਂ।
ਹਾਲ ਦੇ ਵਰ੍ਹਿਆਂ ਵਿੱਚ ਕਬੱਡੀ ਦੇਸ਼ ਵਿੱਚ ਇੱਕ ਵੱਡਾ ਖੇਡ ਬਣ ਕੇ ਉਭਰਿਆ ਹੈ। ਇਸ ਨੇ ਨਾ ਸਿਰਫ ਗ੍ਰਾਮੀਣ ਭਾਰਤ ਵਿੱਚ ਨੌਜਵਾਨਾਂ ਨੂੰ ਇੱਕ ਵੱਡਾ ਮੰਚ ਦਿੱਤਾ ਹੈ ਬਲਕਿ ਕਈ ਲੋਕਾਂ ਨੂੰ ਮੈਗਾ ਸਟਾਰ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਵਿੱਚੋਂ ਕੁਝ ਰਾਤੋ-ਰਾਤ ਸੁਪਰ ਰਿਚ ਵੀ ਬਣ ਗਏ ਹਨ।
2016 ਵਿੱਚ, ਮਹਿਲਾਵਾਂ ਦੇ ਲਈ ਇੱਕ ਪੇਸ਼ੇਵਰ ਕਬੱਡੀ ਲੀਗ ਵੀ ਸ਼ੁਰੂ ਕੀਤੀ ਗਈ, ਜੋ ਯੁਵਾ ਲੜਕੀਆਂ ਨੂੰ ਖੇਡ ਦੇ ਲਈ ਆਕਰਸ਼ਿਤ ਕਰਦੀ ਹੈ।
******
ਐੱਨਬੀ/ਓਏ/ਯੂਡੀ
(Release ID: 1831681)