ਰੇਲ ਮੰਤਰਾਲਾ
ਰੇਲ ਮੰਤਰਾਲੇ ਨੇ ਝਾਂਸੀ, ਕੋਟਾ, ਆਦਰਾ, ਚੰਡੀਗੜ੍ਹ ਅਤੇ ਸਿਕੰਦਰਾਬਾਦ ਵਿਖੇ ਸਥਿਤ ਪੰਜ ਰੇਲਵੇ ਇੰਜੀਨੀਅਰ ਟੈਰੀਟੋਰੀਅਲ ਆਰਮੀ ਰੈਜੀਮੈਂਟਾਂ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਹੈ
ਜਮਾਲਪੁਰ ਸਥਿਤ ਰੇਲਵੇ ਇੰਜੀਨੀਅਰ ਰੈਜੀਮੈਂਟ (ਟੀਏ) ਨੂੰ ਨਿਊ ਜਲਪਾਈਗੁੜੀ-ਸਿਲੀਗੁੜੀ-ਨੁਮਾਲ-ਅਲੀਪੁਰਦੁਆਰ-ਰੰਗੀਆ ਰੂਟ 'ਤੇ ਸੰਚਾਲਨ ਭੂਮਿਕਾ ਲਈ ਬਰਕਰਾਰ ਰੱਖਿਆ ਜਾਵੇਗਾ
Posted On:
06 JUN 2022 3:23PM by PIB Chandigarh
ਜਮਾਲਪੁਰ, ਝਾਂਸੀ, ਕੋਟਾ, ਆਦਰਾ, ਚੰਡੀਗੜ੍ਹ ਅਤੇ ਸਿਕੰਦਰਾਬਾਦ ਵਿਖੇ ਸਥਿਤ ਛੇ ਰੇਲਵੇ ਇੰਜੀਨੀਅਰ ਟੈਰੀਟੋਰੀਅਲ ਆਰਮੀ ਰੈਜੀਮੈਂਟਾਂ ਦੀ ਮੌਜੂਦਾ ਕਾਰਜਸ਼ੀਲ ਸਥਾਪਨਾ ਦੀ ਸਮੀਖਿਆ ਕਰਨ ਲਈ ਰੇਲਵੇ ਮੰਤਰਾਲੇ ਵਿੱਚ ਤਿੰਨ ਕਾਰਜਕਾਰੀ ਡਾਇਰੈਕਟਰਾਂ/ਪ੍ਰਿੰਸੀਪਲ ਕਾਰਜਕਾਰੀ ਡਾਇਰੈਕਟਰਾਂ ਦੀ ਇੱਕ ਕਮੇਟੀ ਬਣਾਈ ਗਈ ਸੀ। ਕਮੇਟੀ ਨੇ ਰੇਲਵੇ ਟੀਏ ਰੈਜੀਮੈਂਟਾਂ ਦੀਆਂ ਸੰਚਾਲਨ ਲੋੜਾਂ ਦਾ ਮੁੜ ਮੁਲਾਂਕਣ ਕੀਤਾ।
ਉਪਰੋਕਤ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਅਧਾਰ 'ਤੇ ਅਤੇ ਰੱਖਿਆ ਮੰਤਰਾਲੇ ਅਤੇ ਟੈਰੀਟੋਰੀਅਲ ਆਰਮੀ ਦੇ ਡਾਇਰੈਕਟੋਰੇਟ ਜਨਰਲ ਦੀ ਸਹਿਮਤੀ ਨਾਲ, ਰੇਲਵੇ ਮੰਤਰਾਲੇ ਨੇ ਹੇਠ ਲਿਖੇ ਅਨੁਸਾਰ ਫੈਸਲਾ ਲਿਆ ਹੈ:-
• ਝਾਂਸੀ, ਕੋਟਾ, ਆਦਰਾ, ਚੰਡੀਗੜ੍ਹ ਅਤੇ ਸਿਕੰਦਰਾਬਾਦ ਵਿਖੇ ਸਥਿਤ ਪੰਜ ਰੇਲਵੇ ਇੰਜੀਨੀਅਰ ਟੈਰੀਟੋਰੀਅਲ ਆਰਮੀ ਰੈਜੀਮੈਂਟਾਂ ਨੂੰ ਭੰਗ ਕਰਨਾ।
• ਸਿਲੀਗੁੜੀ ਕੋਰੀਡੋਰ ਅਤੇ ਅੱਗੇ ਰੰਗੀਆ ਤੱਕ, ਜਿਵੇਂ ਕਿ ਰੱਖਿਆ ਮੰਤਰਾਲੇ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਹੈ, ਰਾਹੀਂ ਨਿਊ ਜਲਪਾਈਗੁੜੀ-ਸਿਲੀਗੁੜੀ-ਨੁਮਾਲ-ਅਲੀਪੁਰਦੁਆਰ-ਰੰਗੀਆ (361 ਕਿਲੋਮੀਟਰ) ਰੂਟ ਦੇ ਨਾਲ ਸੰਚਾਲਨ ਭੂਮਿਕਾ ਲਈ ਕ੍ਰਿਟੀਕਲ ਰੇਲ ਲਿੰਕ ਨੂੰ ਕਵਰ ਕਰਨ ਲਈ, ਜਮਾਲਪੁਰ ਵਿਖੇ ਸਥਿਤ ਇੱਕ ਰੇਲਵੇ ਇੰਜੀਨੀਅਰ ਰੈਜੀਮੈਂਟ (ਟੀਏ) ਨੂੰ ਬਰਕਰਾਰ ਰੱਖਣਾ।
3.06.2022 ਨੂੰ ਰੇਲ ਮੰਤਰਾਲੇ ਦੇ ਪੱਤਰ ਜਾਰੀ ਹੋਣ ਦੀ ਮਿਤੀ ਤੋਂ ਨੌਂ ਮਹੀਨਿਆਂ ਦੀ ਅਵਧੀ ਦੇ ਅੰਦਰ ਡਾਇਰੈਕਟੋਰੇਟ ਜਨਰਲ ਟੈਰੀਟੋਰੀਅਲ ਆਰਮੀ ਦੁਆਰਾ ਭੰਗ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਣੀ ਹੈ ਅਤੇ ਇਸਦੇ ਲਈ ਰੂਪ-ਰੇਖਾ ਡੀਜੀਟੀਏ ਦੁਆਰਾ ਰੇਲਵੇ ਮੰਤਰਾਲਾ ਅਤੇ ਰੱਖਿਆ ਮੰਤਰਾਲੇ ਦੇ ਨਾਲ ਸਲਾਹ-ਮਸ਼ਵਰਾ ਕਰਕੇ ਤਿਆਰ ਕੀਤੀ ਜਾਣੀ ਹੈ।
**********
ਆਰਕੇਜੇ/ਐੱਮ
(Release ID: 1831679)
Visitor Counter : 110