ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਭਗਵੰਤ ਖੁਬਾ ਨੇ ਐੱਨਐੱਸਈਐੱਫਆਈ ਦੇ ਅਖਿਲ਼ ਭਾਰਤੀ ਰੂਫਟੌਪ ਸੋਲਰ ਜਾਗਰੂਕਤਾ ਅਭਿਯਾਨ ਦੀ ਸ਼ੁਰੂਆਤ ਕੀਤੀ

Posted On: 05 JUN 2022 12:04PM by PIB Chandigarh

ਨਵੀਨ ਅਤੇ ਅਖੁੱਟ ਊਰਜਾ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਨੇ ਕਰਨਾਟਕ ਦੇ ਬੀਦਰ ਵਿੱਚ ਇੱਕ ਪ੍ਰੋਗਰਾਮ ਵਿੱਚ ਅਖਿਲ਼ ਭਾਰਤੀ ਰੂਫਟੌਪ ਸੋਲਰ ਜਾਗਰੂਕਤਾ ਅਭਿਯਾਨ ਦਾ ਸ਼ੁਭਆਰੰਭ ਕੀਤਾ। ਇਸ ਅਵਸਰ ‘ਤੇ ਕਰਨਾਟਕ ਸਰਕਾਰ ਦੇ ਊਰਜਾ ਅਤੇ ਕੰਨੜ ਸੰਸਕ੍ਰਿਤੀ ਮੰਤਰੀ ਸ਼੍ਰੀ ਵੀ. ਸੁਨੀਲ ਕੁਮਾਰ, ਐੱਨਟੀਪੀਸੀ ਰਾਮਾਗੁੰਡਮ ਦੇ ਚੀਫ ਜਨਰਲ ਮੈਨੇਜਰ ਸ਼੍ਰੀ ਸੁਨੀਲ ਕੁਮਾਰ,ਐੱਨਐੱਸਈਐੱਫਆਈ ਦੇ ਚੇਅਰਮੈਨ ਸ਼੍ਰੀ ਪ੍ਰਣਵ ਆਰ. ਮੇਹਤਾ, ਐੱਨਐੱਸਈਐੱਫਆਈ ਦੇ ਸੀਈਓ ਸ਼੍ਰੀ ਸੁਬਰਾਮਣੀਅਮ ਪੁਲਿਪਕਾ,ਕੇਆਰਈਡੀਐੱਲ ਦੇ ਚੇਅਰਮੈਨ ਸ਼੍ਰੀ ਚੰਦਰਕਾਂਤ ਬਸਵਰਾਜ ਪਾਟਿਲ, ਅਤੇ ਬੀਦਰ ਦੇ ਡੀਸੀ ਆਈਏਐੱਸ ਸ਼੍ਰੀ ਗੋਵਿੰਦਾ ਰੈਡੀ ਵੀ ਹਾਜ਼ਰ ਸਨ।

https://static.pib.gov.in/WriteReadData/userfiles/image/image001JHFH.jpg

ਇਸ ਦਾ ਸ਼ੁਭਆਰੰਭ ਪ੍ਰੋਗਰਾਮ ਕੱਲ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਮੰਤਰੀ ਸ਼੍ਰੀ ਖੁਬਾ ਨੇ ਕਿਹਾ ਕਿ ਲੋਕਾਂ ਦੀ ਭਾਗੀਦਾਰੀ ਦੇ ਬਿਨਾ ਕੋਈ ਵੀ ਵੱਡਾ ਕੰਮ ਸਫਲ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਰੂਫਟੌਪ ਸੋਲਰ ਪ੍ਰੋਗਰਾਮ ਆਮ ਵਿਅਕਤੀ ਨੂੰ ਗਲੋਬਲ ਵਾਰਮਿੰਗ ਅਤੇ ਜਲਵਾਯੁ ਪਰਿਵਰਤਨ ਦੀ ਦਿਸ਼ਾ ਵਿੱਚ ਆਪਣਾ ਯੋਗਦਾਨ ਦੇਣ ਦਾ ਇੱਕ ਅਵਸਰ ਪ੍ਰਦਾਨ ਕਰਦਾ ਹੈ।ਉਨ੍ਹਾ ਨੇ ਅੱਗੇ ਕਿਹਾ ਕਿ ਇਸ ਅਭਿਯਾਨ ਦਾ ਨਾਮ “ਘਰ ਕੇ ਉੱਪਰ,ਸੋਲਰ ਇਜ਼ ਸੁਪਰ” ਹੈ ਜਿਸ ਦਾ ਉਦੇਸ਼ ਸਥਾਨਕ ਸਰਕਾਰ, ਨਾਗਰਿਕਾਂ,ਆਰਡਬਲਿਯੂਏ ਅਤੇ ਨਗਰ ਪਾਲਿਕਾਵਾਂ ਨੂੰ ਸੋਲਰ ਰੂਫਟੌਪ ਦੇ ਬਾਰੇ ਵਿੱਚ ਜਾਗਰੂਕਤਾ ਫੈਲਾਉਣ ਦੇ ਲਈ ਇੱਕਜੁੱਟ ਕਰਨਾ ਹੈ।ਸ਼੍ਰੀ ਖੁਬਾ ਨੇ ਭਾਰਤ ਵਿੱਚ ਅਖੁੱਟ ਊਰਜਾ ਖੇਤਰ ਦੇ ਵਿਕਾਸ ਦੇ ਬਾਰੇ ਵਿੱਚ ਗੱਲ ਕੀਤੀ।

https://static.pib.gov.in/WriteReadData/userfiles/image/image002GD0L.jpg

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਨਿਰਧਾਰਿਤ ਪੰਚਾਮ੍ਰਿਤ ਟੀਚਿਆਂ ‘ਤੇ ਚਾਨਣਾ ਪਾਉਂਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਖੁਬਾ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ 2030 ਤੱਕ 500 ਗੀਗਾਵਾਟ ਗੈਰ-ਖਣਿਜ (non-fossil) ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।ਉਨ੍ਹਾ ਨੇ ਕਿਹਾ ਕਿ ਰੂਫਟੌਪ ਸੋਲਰ ਊਰਜਾ ਪ੍ਰਮੁੱਖ ਭੂਮਿਕਾ ਨਿਭਾਏਗਾ ਅਤੇ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰ ਆਪਣੀ ਅਧਿਕਤਮ ਸਮਰੱਥਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਕੱਲੇ ਕਰਨਾਟਕ ਵਿੱਚ 1 ਗੀਗਾਵਾਟ ਰੂਫਟੌਪ ਸੋਲਰ ਊਰਜਾ ਦੀ ਸਮਰੱਥਾ ਹੈ। ਸ਼੍ਰੀ ਖੁਬਾ ਨੇ ਦੱਸਿਆ ਕਿ ਉਨ੍ਹਾਂ ਦਾ ਨਵੀਨ ਅਤੇ ਅਖੁੱਟ ਊਰਜਾ ਮੰਤਰਾਲਾ (ਐੱਮਐੱਨਆਰਈ) ਘਰਾਂ ਵਿੱਚ ਸੋਲਰ ਲਗਾਉਣ ਦੇ ਲਈ 40% ਸਬਸਿਡੀ ਪ੍ਰਦਾਨ ਕਰ ਰਿਹਾ ਹੈ। ਇਸ ਲਈ ਉਨ੍ਹਾਂ ਨੇ ਜਨਤਾ ਨੂੰ  ਕੇਂਦਰ ਸਰਕਾਰ ਤੋਂ ਸਬਸਿਡੀ ਦਾ ਉਪਯੋਗ ਕਰਕੇ ਛੱਤ ‘ਤੇ ਸੋਲਰ ਪ੍ਰਣਾਲੀ ਸਥਾਪਿਤ ਕਰਨ ਦੀ ਤਾਕੀਦ ਕੀਤੀ। ਸ਼੍ਰੀ ਖੁਬਾ ਨੇ ਕਿਹਾ ਕਿ ਉਨ੍ਹਾਂ ਨੇ ਬੀਦਰ ਸਥਿਤ ਆਪਣੇ ਆਵਾਸ ‘ਤੇ ਰੂਫਟੌਪ ਸੋਲਰ ਲਗਾਉਣ ਦਾ ਨਿਰਦੇਸ਼ ਦਿੱਤਾ ਹੈ।

ਸ਼੍ਰੀ ਵੀ. ਸੁਨੀਲ ਕੁਮਾਰ ਨੇ ਕਰਨਾਟਕ ਸਰਕਾਰ ਦੀਆਂ ਅਖੁੱਟ ਊਰਜਾ (ਆਰਈ) ਯੋਜਨਾਵਾਂ ਦੇ ਬਾਰੇ ਵਿੱਚ ਦੱਸਿਆ। ਉਨ੍ਹਾਂ ਨੇ ਪੀਐੱਮ-ਕੁਸੁਮ ਯੋਜਨਾ ‘ਤੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਐੱਮਐੱਨਆਰਈ  ਅਤੇ ਰਾਜ ਸਰਕਾਰ ਦੁਆਰਾ ਦਿੱਤੇ ਜਾ ਰਹੇ ਲਾਭਾਂ ਦਾ ਉਪਯੋਗ ਕਰਨ ਦੀ ਤਾਕੀਦ ਕੀਤੀ।

ਇਸ ਯੋਜਨਾ ਵਿੱਚ ਕਿਸਾਨਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸੋਲਰ ਪੰਪ ਸਥਾਪਿਤ ਕਰਨ ਦੇ ਲਈ 30% ਸਬਸਿਡੀ ਦਿੱਤੀ ਜਾਵੇਗੀ।

ਜਰਮਨ ਸੋਲਰ ਐਸੋਸੀਏਸ਼ਨ (ਬੀਐੱਸਡਬਲਿਊ) ਅਤੇ ਜਰਮਨੀ ਦੇ ਆਰਥਿਕ ਸਹਿਯੋਗ ਅਤੇ ਵਿਕਾਸ ਮੰਤਰਾਲੇ (ਬੀਐੱਮਜ਼ੈਡ) ਦੇ ਸਹਿਯੋਗ ਨਾਲ ਐੱਨਐੱਸਈਐੱਫਆਈ, ਸਿਕੁਆ ਕੇਵੀਪੀ (Sequa KVP) ਪ੍ਰੋਗਰਾਮ ਤਹਿਤ ਸੋਲਰ ਊਰਜਾ ਦੇ ਬਾਰੇ ਵਿੱਚ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਤਿੰਨ ਸਾਲ ਚੱਲਣ ਵਾਲਾ ਅਖਿਲ ਭਾਰਤੀ ਰੂਫਟੌਪ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ ਇਸ ਦਾ ਟੀਚਾ 100 ਭਾਰਤੀ ਕਸਬਿਆਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਰੂਪ ਨਾਲ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਸੋਲਰ ਰੂਫਟੌਪ ਦੇ ਬਾਰੇ ਵਿੱਚ ਜਾਗਰੂਕਤਾ ਫੈਲਾਉਣਾ ਹੈ।

************

ਐੱਨਜੀ(Release ID: 1831555) Visitor Counter : 158