ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗਲੋਬਲ ਕਲਾਈਮੇਟ ਮੂਵਮੈਂਟ ਦੀ ਅਗਵਾਈ ਕਰ ਰਹੇ ਹਨ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ


ਵਿਸ਼ਵ ਭਾਰਤ ਦੀ ਅਗਵਾਈ ਵਿੱਚ ਜਲਵਾਯੂ ਪਰਿਵਰਤਨ ਦੇ ਖਿਲਾਫ ਲੜਾਈ ਦੇ ਲਈ ਤਿਆਰ ਹੈ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ

ਸਵੱਛ ਊਰਜਾ ਦਾ ਅਧਿਕ ਉਤਪਾਦਨ ‘ਆਤਮਨਿਰਭਰ ਭਾਰਤ’ ਅਤੇ ਮੇਕ-ਇਨ-ਇੰਡੀਆ ਦੇ ਦੋਹਰੇ ਲਕਸ਼ਾਂ ਨੂੰ ਪੂਰਾ ਕਰੇਗਾ: ਕੇਂਦਰੀ ਮੰਤਰੀ

ਕੁਕਿੰਗ ਦੇ ਵੇਸਟ ਕੁਕਿੰਗ ਤੇਲ ਤੋਂ ਗ੍ਰੀਨ ਬਾਇਓਫਿਊਲ ਈਂਧਣ ਦਾ ਉਤਪਾਦਨ ਕਰਨ ਦੇ ਲਈ ਜਨ ਜਾਗਰੂਕਤਾ ਅੰਦੋਲਨ ਜ਼ਰੂਰੀ: ਡਾ. ਜਿਤੇਂਦਰ ਸਿੰਘ

Posted On: 05 JUN 2022 6:47PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗਲੋਬਲ ਜਲਵਾਯੂ ਅਭਿਯਾਨ ਦੀ ਅਗਵਾਈ ਕਰ ਰਹੇ ਹਨ ਅਤੇ ਵਿਸ਼ਵ, ਭਾਰਤ ਦੀ ਅਗਵਾਈ ਵਿੱਚ ਜਲਵਾਯੂ ਪਰਿਵਰਤਨ ਦੇ ਖਿਲਾਫ ਆਪਣੀ ਲੜਾਈ ਦੇ ਲਈ ਤਿਆਰ ਹੈ- ਇਹ ਸਮੱਸਿਆ ਕੋਵਿਡ ਮਹਾਮਾਰੀ ਦੀ ਤਰ੍ਹਾਂ ਹੈ; ਜੋ ਕਿਸੇ ਸੀਮਾ, ਸੰਪਤੀ ਜਾਂ ਕਿਸੇ ਹੋਰ ਆਰਟੀਫਿਸ਼ੀਅਲ ਮਾਨਵ ਵਿਭਾਜਨ ਨਾਲ ਬੰਨ੍ਹੀ ਨਹੀਂ ਹੈ। ਅਗਵਾਈ ਦੀ ਇਸ ਭੂਮਿਕਾ ਨੂੰ ਨਿਭਾਉਣ ਦੀ ਸਮਰੱਥਾ ਨਾਲ ਸਾਨੂੰ ਲੈਸ ਕਰਨ ਦੀ ਜ਼ਿੰਮੇਦਾਰੀ ਸਾਡੇ ਵਿਗਿਆਨਿਕ ਜਗਤ ਨਾਲ ਜੁੜੀਆਂ ਮਹਿਲਾਵਾਂ ਅਤੇ ਪੁਰਸ਼ਾਂ ਦੇ ਮੋਢਿਆਂ ‘ਤੇ ਹੈ। ਇਹ ਗੱਲ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਦੇਹਰਾਦੂਨ ਵਿੱਚ ਭਾਰਤੀ ਪੈਟ੍ਰੋਲੀਅਮ ਸੰਸਥਾਨ ਵਿੱਚ ਵਿਗਿਆਨਿਕਾਂ ਨੂੰ ਸੰਬੋਧਿਤ ਕਰਦੇ ਹੋਏ ਕਹੀ।

https://ci6.googleusercontent.com/proxy/RFnyPIEgHd7t05XMqzu-HWRJR-4C8VxJe1p_LIlt2hUGua75muNrYpk7nkPkX8JC5Bng5gENbKWuyDMqtoH8c70D07H3PJ4pjZAKMQFj0gUDokB7R78g0uxOhA=s0-d-e1-ft#https://static.pib.gov.in/WriteReadData/userfiles/image/js-1(1)YAKM.jpeg

 

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਰਾਜ ਮੰਤਰੀ ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਅਣੁ ਊਰਜਾ ਤੇ ਪੁਲਾੜ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਇਹ ਇੱਕ ਸੁਖਦ ਸੰਯੋਗ ਹੈ ਕਿ ਮੈਂ ਇੱਕ ਅਜਿਹੇ ਸੰਸਥਾਨ ਵਿੱਚ ਹਾਂ ਜੋ ਵਾਤਾਵਰਣ ਦੀ ਰੱਖਿਆ ਦੇ ਪ੍ਰਤੀ ਪ੍ਰਤੀਬੱਧ ਇੱਕ ਆਧੁਨਿਕ ਤੇ ਨਵੇਂ ਭਾਰਤ ਦਾ ਪ੍ਰਤੀਨਿਧੀਤਵ ਕਰਦਾ ਹੈ ਅਤੇ ਊਰਜਾ ਦੇ ਵੈਕਲਪਿਕ ਸਵਦੇਸ਼ੀ ਸਰੋਤ ਦੀ ਖੋਜ ਵਿੱਚ ਸ਼ਾਮਲ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ 8 ਵਰ੍ਹੇ ਜਲਵਾਯੂ ਪਰਿਵਰਤਨ ਦੇ ਖਿਲਾਫ ਭਾਰਤ ਦੀ ਲੜਾਈ ਦੇ ਗਵਾਹ ਰਹੇ ਹਨ। ਅਸੀਂ 2030 ਪੈਰਿਸ ਸਮਝੌਤੇ ਦੇ ਲਕਸ਼ ਤੋਂ ਬਹੁਤ ਅੱਗੇ ਜਾ ਕੇ, ਨਵਿਆਉਣਯੋਗ ਸਰੋਤਾਂ ਤੋਂ 40 ਪ੍ਰਤੀਸ਼ਤ ਊਰਜਾ ਉਤਪਾਦਨ ਦੇ ਲਕਸ਼ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਪਹਿਲਾਂ ਹੀ ਪੂਰਾ ਕਰ ਲਿਆ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਗਲੋਬਲ ਕਲਾਈਮੇਟ ਅਭਿਯਾਨ ਦੀ ਅਗਵਾਈ ਕਰ ਰਹੇ ਹਾਂ ਅਤੇ ਵਿਸ਼ਵ ਦੇ ਹੋਰ ਨੇਤਾ ਉਨ੍ਹਾਂ ਦਾ ਅਨੁਸਰਣ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸੋਲਰ ਤੇ ਪਨਬਿਜਲੀ ਸਰੋਤਾਂ ਨਾਲ ਨਵਿਆਉਣਯੋਗ ਊਰਜਾ ‘ਤੇ ਜ਼ੋਰ ਦੇਣ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੀ ਫਸੀਲ ਤੋਂ ਹਾਈਡ੍ਰੋਜਨ ਊਰਜਾ ਦੇ ਖੇਤਰ ਵਿੱਚ ਲੰਬੀ ਛਲਾਂਗ ਦਾ ਐਲਾਨ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਕਦਮ ਵਾਤਾਵਰਣ ਸੰਭਾਲ਼ ਦੇ ਲਈ ਲੜਣ ਦੇ ਸਾਡੇ ਸਮੂਹਿਕ ਇਰਾਦੇ ਦਾ ਰੋਡਮੈਪ ਤਿਆਰ ਕਰਦਾ ਹੈ।

ਇੱਕ ਸਾਬਕਾ ਰਿਸਰਚਰ ਦੇ ਰੂਪ ਵਿੱਚ ਬੋਲਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਸਾਨੂੰ ਸਬੂਤਾਂ ਨੂੰ ਧਿਆਨ ਵਿੱਚ ਰੱਖ ਕੇ ਬੋਲਣਾ ਚਾਹੀਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸੀਐੱਸਆਈਆਰ-ਆਈਆਈਪੀ ਦੁਆਰਾ ਖਾਨਾ ਪਕਾਉਣ ਦੇ ਵੇਸਟ ਤੇਲ ਨਾਲ ਬਾਇਓ-ਡੀਜ਼ਲ ਬਣਾਉਣ ਦਾ ਪ੍ਰੋਜੈਕਟ ਸੀਐੱਸਆਈਆਰ ਲੈਬੋਰਟਰੀ ਦੇ ਕਈ ਅਜਿਹੀਆਂ ਉਦਾਹਰਣਾਂ ਵਿੱਚੋਂ ਇੱਕ ਹੈ ਜੋ ਸਾਡੀ ਰਾਸ਼ਟਰੀ ਭਾਵਨਾ ਨੂੰ ਪ੍ਰਦਰਸ਼ਿਤ ਕਰਦੀ ਹੈ।

ਕੇਂਦਰੀ ਮੰਤਰੀ ਨੇ ਵਿਗਿਆਨਿਕ ਸਮੁਦਾਏ ਨਾਲ ਇਸ ਦੇ ਇੱਕ ਜਨ ਅੰਦੋਲਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਤਾਕੀਦ ਕੀਤੀ। ਡਾ. ਸਿੰਘ ਨੇ ਕਿਹਾ ਕਿ ਸਾਨੂੰ ਲੋਕਾਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਖਾਨਾ ਪਕਾਉਣ ਦੇ ਜਿਸ ਬੇਕਾਰ ਤੇਲ ਨੂੰ ਉਹ ਆਮ ਤੌਰ ‘ਤੇ ਸਿੱਟ ਦਿੰਦੇ ਹਨ, ਉਸ ਤੋਂ ਉਨ੍ਹਾਂ ਨੂੰ 30 ਰੁਪਏ ਪ੍ਰਤੀ ਲੀਟਰ ਦੀ ਕਮਾਈ ਹੋ ਸਕਦੀ ਹੈ।

 

 

https://ci5.googleusercontent.com/proxy/Ru8dkA39lgMHi3ihh73d8p2MsU05aDXINNoZzE3zO7RIz2TEbWiNXsCR0pjDzv7MAqOkvnYMl-t0Sx_BzW85jc2S-iXRZ0SfRstKL8ZSrb6NxWRVTXWZIygVsQ=s0-d-e1-ft#https://static.pib.gov.in/WriteReadData/userfiles/image/js-2(1)65VI.jpeg

ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਸਾਨੂੰ ਇਹ ਪਤਾ ਹੈ ਕਿ ਅਸੀਂ ਊਰਜਾ ਦੀ ਆਪਣੀ ਜ਼ਰੂਰਤ ਤੋਂ ਕਿਤੇ ਜ਼ਿਆਦਾ ਕਾਰਬਨ ਸੁੱਟ ਦਿੰਦੇ ਹਾਂ। ਇਸ ਕਚਰੇ ਦੇ ਉਪਯੋਗ ਦੇ ਨਵੇਂ ਤਰੀਕੇ ‘ਆਤਮਨਿਰਭਰ ਭਾਰਤ’ ਅਤੇ ਮੇਕ-ਇਨ-ਇੰਡੀਆ ਦੇ ਦੋਹਰੇ ਲਕਸ਼ਾਂ ਨੂੰ ਪੂਰਾ ਕਰਨਗੇ। ਜਨਤਾ ਵਿੱਚ ਪੈਦਾ ਹੋਈ ਉਮੀਦ ਜਾਗਰੂਕਤਾ ਨੂੰ ਹੁਲਾਰਾ ਦੇਵੇਗੀ ਅਤੇ ਇਸ ਨਾਲ ਵਿਗਿਆਨ ਦੇ ਅਨੁਪ੍ਰਯੋਗ ਤੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਮਦਦ ਮਿਲੇਗੀ।

ਕੇਂਦਰੀ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਦੇ ਬਾਅਦ ਰਾਜਨੀਤਿਕ ਅਗਵਾਈ ਅਤੇ ਵਿਗਿਆਨਿਕ ਸਮੁਦਾਏ ਮਿਲ ਕੇ ਕੰਮ ਕਰ ਰਹੇ ਹਨ। ਸਰਕਾਰ ਆਪਣੇ ਸਾਰੇ ਕੰਮਾਂ ਵਿੱਚ ਵਿਗਿਆਨਿਕ ਪ੍ਰਾਥਮਿਕਤਾਵਾਂ ਦੁਆਰਾ ਨਿਰਦੇਸ਼ਿਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਰਿਸਰਚਰਾਂ ਨੂੰ ਸਿੱਖਿਆ ਤੇ ਉਦਯੋਗ ਜਗਤ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਕਿ ਉਹ ਸਨਮਾਨ ਸੁਰੱਖਿਅਤ ਕਰਨ ਦੀ ਲੜਾਈ ਵਿੱਚ ਆਮ ਲੋਕਾਂ ਦੇ ਲਈ ਉਪਯੋਗੀ ਸਾਬਿਤ ਹੋ ਸਕਣ।

ਕੇਂਦਰੀ ਮੰਤਰੀ ਨੇ ਵਿਗਿਆਨਿਕਾਂ ਤੋਂ ਸਰਕਾਰੀ ਏਜੰਸੀਆਂ ਅਤੇ ਪ੍ਰਾਈਵੇਟ ਸੰਸਥਾਵਾਂ ਵਿੱਚ ਆਪਣੇ ਹਿਤਧਾਰਕਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਿੱਚ ਤਾਲਮੇਲ ਬਣਾਉਣ ਦੇ ਲਈ ਇੰਟਰ-ਮਿਨੀਸਟ੍ਰੀਅਲ ਮੀਟਿੰਗਾਂ ਆਯੋਜਿਤ ਕਰਨ ਦੀ ਪ੍ਰਥਾ ਬਣ ਗਈ ਹੈ। ਡਾ. ਸਿੰਘ ਨੇ ਕਿਹਾ ਕਿ ਪ੍ਰਮਾਣੂ (atomic) ਊਰਜਾ ਖੇਤਰ ਇਸ ਤਰ੍ਹਾਂ ਦੇ ਸਹਿਯੋਗ ਦਾ ਇੱਕ ਪ੍ਰਮੁੱਖ ਉਦਾਹਰਣ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਸਟਾਰਟ-ਅਪ ਨਾਲ ਜੁੜੇ ਈਕੋਸਿਸਟਮ ਦਾ ਕੇਂਦਰ ਬਣ ਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ ਦੇ ਲਈ ਤਾਕੀਦ ਕੀਤੀ ਕਿ ਸਾਨੂੰ ਆਈਟੀ-ਸਮਰੱਥ ਸੇਵਾਵਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਹੈ, ਬਲਕਿ ਸਾਨੂੰ ਐਗ੍ਰੋਟੈੱਕ ਦੇ ਖੇਤਰ ਵਿੱਚ ਉਪਲਬਧ ਅਣਵਰਤੇ ਅਵਸਰਾਂ ਦਾ ਖੁਲ੍ਹ ਕੇ ਦੋਹਨ ਕਰਨਾ ਚਾਹੀਦਾ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਦੁਨੀਆ ਤਿਹਰੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ: ਪ੍ਰਿਥਵੀ ਉਮੀਦ ਤੋਂ ਅਧਿਕ ਤੇਜ਼ੀ ਨਾਲ ਗਰਮ ਹੋ ਰਹੀ ਹੈ, ਅਸੀਂ ਆਵਾਸ ਤੇ ਪ੍ਰਜਾਤੀਆਂ ਦੀ ਵਿਭਿੰਨਤਾ ਗੁਆ ਰਹੇ ਹਨ; ਅਤੇ ਪ੍ਰਦੂਸ਼ਣ ਨਿਰੰਤਰ ਜਾਰੀ ਹੈ। ਉਨ੍ਹਾਂ ਨੇ ਇਹ ਕਹਿੰਦੇ ਹੋਏ ਆਪਣੀ ਗੱਲ ਸਮਾਪਤ ਕੀਤੀ ਕਿ ਹੁਣ ਜਦਕਿ ਅਸੀਂ ਅੱਜ ਤੋਂ 25 ਵਰ੍ਹੇ ਬਾਅਦ ਆਪਣੀ ਸੁਤੰਤਰਤਾ ਦੀ ਸ਼ਤਾਬਦੀ ਮਨਾਉਣ ਦੇ ਵੱਲ ਵੱਧ ਰਹੇ ਹਾਂ, ਤਾਂ ਸਾਨੂੰ ਕਿਫਾਇਤੀ ਸਵੱਛ ਊਰਜਾ ਦੇ ਉਤਪਾਦਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ।

<><><><><>

ਐੱਸਐੱਨਸੀ/ਆਰਟੀ
 



(Release ID: 1831553) Visitor Counter : 112


Read this release in: English , Urdu , Hindi , Tamil