ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav g20-india-2023

ਜਨਜਾਤੀ ਮਾਮਲੇ ਮੰਤਰਾਲਾ ਦੁਆਰਾ ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਲਈ ਦਿੱਤੀ ਜਾਣ ਵਾਲੀ ਨੈਸ਼ਨਲ ਫੈਲੋਸ਼ਿਪ ਅਤੇ ਸਕੋਲਰਸ਼ਿਪ (ਐੱਨਐੱਫਐੱਸਟੀ) ਨੇ ਨਾਗਾਲੈਂਡ ਦੀ ਲੋਬੇਨੋ ਮੋਝੁਈ ਨੂੰ ਉਨ੍ਹਾਂ ਦੀ ਪੀਐੱਚਡੀ ਨਾਲ ਜੁੜੇ ਕਠਿਨ ਫੀਲਡ ਸਰਵੇ ਨੂੰ ਸਫਲਤਾਪੂਰਵਕ ਪੂਰਾ ਕਰਨ ਵਿੱਚ ਸਹਾਇਤਾ ਕੀਤੀ


ਜਨਜਾਤੀ ਮਾਮਲੇ ਮੰਤਰਾਲਾ, ਐੱਨਐੱਫਐੱਸਟੀ ਅਤੇ ਹੋਰ ਫੈਲੋਸ਼ਿਪ ਮੰਚਾਂ ਦੇ ਮਾਧਿਅਮ ਨਾਲ ਆਪਣੀਆਂ ਰਿਸਰਚ ਗਤੀਵਿਧੀਆਂ ਨੂੰ ਪੂਰਾ ਕਰਨ ਵਿੱਚ ਰਿਸਰਚ ਸਕੌਲਰਾਂ ਨੂੰ ਅਮੋਲਕ ਸਹਾਇਤਾ ਪ੍ਰਦਾਨ ਕਰਦਾ ਹੈ: ਡਾ. ਲੋਬੇਨੋ ਮੋਝੁਈ

Posted On: 05 JUN 2022 5:26PM by PIB Chandigarh

ਲੁਮਾਮੀ ਵਿੱਚ ਨਾਗਾਲੈਂਡ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਵਿੱਚ ਡਾ. ਲੋਬੇਨੋ ਮੋਝੁਈ ਨੇ ਵਰ੍ਹੇ 2013 ਵਿੱਚ ਨਾਗਾਲੈਂਡ ਦੇ ਅੱਠ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਐਂਟੋਮੋਫੈਗੀ (ਭੋਜਣ ਦੇ ਰੂਪ ਵਿੱਚ ਕੀੜਿਆਂ ਦਾ ਉਪਯੋਗ) ਅਤੇ ਐਂਟੋਮੋ-ਥੇਰੇਪਿਊਟਿਕਲ (ਚਿਕਿਤਸਾ ਵਿੱਚ ਕੀੜਿਆਂ ਦਾ ਉਪਯੋਗ) ਦੀ ਸਟਡੀ ਨਾਲ ਸੰਬੰਧਿਤ ਦਸਤਾਵੇਜ਼ੀਕਰਣ ਦੇ ਲਈ ਖੇਤਰੀ ਸਰਵੇਖਣ ਦੇ ਮਾਧਿਅਮ ਨਾਲ ਰਿਸਰਚ ਦੇ ਲਈ ਪੀਐੱਚਡੀ ਵਿੱਚ ਪ੍ਰਵੇਸ਼ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਰਾਜ ਦੇ 53 ਪਿੰਡਾਂ ਦੀ ਯਾਤਰਾ ਦੇ ਲਈ ਡੇਟਾ ਸੰਗ੍ਰਹਿ ਦੀ ਜ਼ਰੂਰਤ ਸੀ, ਜੋ ਕਿ ਵਿੱਤੀ ਮਦਦ ਦੇ ਬਿਨਾ ਸੰਭਵ ਨਹੀਂ ਸੀ। ਇਸ ਦੇ ਲਈ ਅਪ੍ਰੈਲ 2015 ਤੋਂ ਮਾਰਚ 2020 ਦੇ ਲਈ ਐੱਨਐੱਫਐੱਸਟੀ ਦੇ ਤਹਿਤ 5 ਵਰ੍ਹੇ ਦੀ ਫੈਲੋਸ਼ਿਪ ਜਨਜਾਤੀ ਮਾਮਲੇ ਮੰਤਰਾਲੇ ਦੁਆਰਾ ਪ੍ਰਦਾਨ ਕੀਤੀ ਗਈ ਸੀ।

WhatsApp Image 2021-12-20 at 10.03.56 AM.jpeg

ਉਨ੍ਹਾਂ ਨੇ ਜੂਨ 2014 ਵਿੱਚ ਆਪਣਾ ਰਿਸਰਚ ਕੰਮ ਸ਼ੁਰੂ ਕੀਤਾ ਅਤੇ ਕਿਸੇ ਵੀ ਫੈਲੋਸ਼ਿਪ ਦਾ ਲਾਭ ਨਹੀਂ ਮਿਲਣ ਦੇ ਕਾਰਨ ਉਨ੍ਹਾਂ ਨੂੰ ਭਾਰੀ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਵਰ੍ਹਿਆਂ ਦੇ ਦੌਰਾਨ, ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਦੇ ਮੈਂਬਰਾਂ ਤੋਂ ਆਰਥਿਕ ਮਦਦ ਲੈਣੀ ਪਈ।

ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਉਹ ਕਿਸਮਤ ਵਾਲੀ ਸੀ ਕਿ ਉਸ ਨੂੰ ਅਪ੍ਰੈਲ 2015 ਤੋਂ ਮਾਰਚ 2020 ਦੇ ਲਈ ਐੱਨਐੱਫਐੱਸਟੀ ਦੇ ਤਹਿਤ 5 ਵਰ੍ਹੇ ਦੀ ਫੈਲੋਸ਼ਿਪ ਦਾ ਲਾਭ ਪ੍ਰਦਾਨ ਕਰਨ ਦੇ ਲਈ ਚੁਣਿਆ ਗਿਆ। ਇਸ ਦੌਰਾਨ, ਉਨ੍ਹਾਂ ਨੇ ਵਰ੍ਹੇ 2018 ਤੱਕ ਆਪਣੇ ਫੀਲਡ ਸਰਵੇਖਣ ਕੀਤਾ। ਉਹ ਐੱਨਐੱਫਐੱਸਟੀ ਦੇ ਮਾਧਿਅਮ ਨਾਲ ਵਿੱਤੀ ਸਹਾਇਤਾ ਦੇ ਕਾਰਨ ਆਪਣੀ ਫੀਲਡ ਸਰਵੇਖਣਾਂ ਨੂੰ ਸਫਲਤਾਪੂਰਵਕ ਪੂਰਾ ਕਰ ਸਕੀ ਅਤੇ ਕੀਟਵਿਗਿਆਨ ਡਿਵੀਜਨ, ਆਈਏਆਰਆਈ, ਪੂਸਾ, ਨਵੀਂ ਦਿੱਲੀ ਵਿੱਚ ਪੋਸ਼ਣ ਸੰਬੰਧੀ ਖੁਰਾਕ ਕੀਟਾਂ ‘ਤੇ ਲੈਬੋਰਟਰੀ ਕਾਰਜਾਂ ਦਾ ਸੰਚਾਲਨ ਕਰ ਸਕੀ।

ਉਨ੍ਹਾਂ ਨੇ ਐੱਨਐੱਫਐੱਸਟੀ ਅਤੇ ਹੋਰ ਫੈਲੋਸ਼ਿਪ ਮੰਚਾਂ ਦੇ ਮਾਧਿਅਮ ਨਾਲ ਆਪਣੀ ਰਿਸਰਚ ਗਤੀਵਿਧੀਆਂ ਨੂੰ ਪੂਰਾ ਕਰਨ ਦੇ ਲਈ ਰਿਸਰਚ ਸਕੌਲਰਾਂ ਨੂੰ ਦਿੱਤੇ ਜਾਣ ਵਾਲੇ ਅਮੋਲਕ ਸਮਰਥਨ ਦੇ ਲਈ ਜਨਜਾਤੀ ਮਾਮਲੇ ਮੰਤਰਾਲਾ, ਭਾਰਤ ਸਰਕਾਰ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਹੈ। ਉਨ੍ਹਾਂ ਨੇ ਆਪਣੀ ਪੀਐੱਚਡੀ ਦਾ ਕੰਮ ਪੂਰਾ ਕੀਤਾ ਅਤੇ 13 ਜੁਲਾਈ, 2021 ਨੂੰ ਨਾਗਾਲੈਂਡ ਯੂਨੀਵਰਸਿਟੀ, ਲੁਮਾਮੀ ਤੋਂ ਜੀਵ ਵਿਗਿਆਨ ਵਿੱਚ ਡਾਕਟਰੇਟ ਦੀ ਉਪਾਧੀ ਪ੍ਰਾਪਤ ਕੀਤੀ। 

ਉਨ੍ਹਾਂ ਨੇ ਮਾਣ ਦੇ ਨਾਲ ਆਪਣੇ ਸੁਪਰਵਾਈਜ਼ਰ, ਪ੍ਰੋ. ਐੱਲ. ਐੱਨ. ਕਾਕਾਤੀ (ਰਿਟਾਇਰਡ) ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਰਿਸਰਚ ਦੇ ਸਾਰੇ ਪਹਿਲੂਆਂ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਯਤਨ ਕਰਨ ਦੇ ਲਈ ਪ੍ਰੇਰਿਤ ਕਰਦੇ ਹੋਏ, ਸਮਰਥਨ ਅਤੇ ਮਦਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜੀਵ ਵਿਗਿਆਨ ਵਿਭਾਗ, ਨਾਗਾਲੈਂਡ ਯੂਨੀਵਰਸਿਟੀ, ਲੁਮਾਮੀ ਦੇ ਨਾਲ ਰਿਸਰਚ ਸਕੌਲਰਾਂ ਅਤੇ ਵਿਦਿਆਰਥੀਆਂ ਦੇ ਲਈ ਇੱਕ ਪ੍ਰੇਰਣਾ ਹਨ ਅਤੇ ਉਹ ਰਿਸਰਚ ਸੰਬੰਧੀ ਗਤੀਵਿਧੀਆਂ ਵਿੱਚ ਰੁਚੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਦੀ ਮਦਦ ਅਤੇ ਸਲਾਹ ਦੇਣ ਦੇ ਲਈ ਤਿਆਰ ਹਨ। ਪ੍ਰੋ. ਐੱਲ. ਐੱਨ. ਕਾਕਾਤੀ ਦੀ ਦੇਖ-ਰੇਖ ਵਿੱਚ ਕੰਮ ਕਰਨ ਵਾਲੇ ਸਾਰੇ ਸ਼ੋਧਕਰਤਾ ਭਵਿੱਖ ਵਿੱਚ ਉਨ੍ਹਾਂ ਜਿਹੇ ਮਹਾਨ ਅਕਾਦਮਿਕ ਬਣਨ ਦੀ ਇੱਛਾ ਰੱਖਦੇ ਹਨ।

*****


ਐੱਨਬੀ/ਐੱਸਕੇ



(Release ID: 1831532) Visitor Counter : 129


Read this release in: English , Urdu , Hindi , Manipuri