ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਉੱਤਰਾਖੰਡ ਜਿਹੇ ਹਿਮਾਲਯਨ ਰਾਜ ਐਰੋਮੈਟਿਕ ਸਟਾਰਟ-ਅਪਸ ਦੇ ਵੱਡੇ ਸਰੋਤ ਹੋ ਸਕਦੇ ਹਨ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ


ਸੀਐੱਸਆਈਆਰ ਉਤਪਾਦ ਵਿਕਾਸ ਤੋਂ ਲੈ ਕੇ ਮਾਰਕੀਟਿੰਗ ਤੱਕ ਵਿਆਪਕ ਸਹਿਯੋਗ ਪ੍ਰਦਾਨ ਕਰ ਰਿਹਾ ਹੈ: ਡਾ. ਜਿਤੇਂਦਰ ਸਿੰਘ

Posted On: 05 JUN 2022 6:59PM by PIB Chandigarh

ਉੱਤਰਾਖੰਡ ਸਮੇਤ ਹਿਮਾਲਯਨ ਰਾਜ ਐਰੋਮੈਟਿਕ ਸਟਾਰਟ-ਅਪਸ ਦਾ ਸਰੋਤ ਹੋ ਸਕਦੇ ਹਨ। ਹਿਮਾਲਯਨ ਰਾਜਾਂ ਦੀ ਭੁਗੌਲਿਕ ਅਤੇ ਜਲਵਾਯੁ ਸੰਬੰਧੀ ਪਰਿਸਥਿਤੀਆਂ ਔਸ਼ਧੀ ਅਤੇ ਐਰੋਮੈਟਿਕ (ਖੁਸ਼ਬੂਦਾਰ) ਪੌਧਿਆਂ ਦੀ ਖੇਤੀ ਦੇ ਲਈ ਅਨੁਕੂਲ ਹਨ। ਇਨ੍ਹਾਂ ਨੂੰ ਖੇਤੀਬਾੜੀ-ਤਕਨੀਕ ਉਦਮਾਂ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਸਕਦਾ ਹੈ। ਮੌਜੂਦਾ ਕੋਰੋਨਾ ਮਹਾਮਾਰੀ ਦੇ ਕਾਰਨ ਔਸ਼ਧੀ ਪੌਧਿਆਂ ਵਿੱਚ ਹਾਲੀਆ ਰੁਚੀ ਨੂੰ ਦੇਖਦੇ ਹੋਏ ਇਹ ਖਾਸ ਤੌਰ ‘ਤੇ ਪ੍ਰਾਸੰਗਿਕ ਹੈ।

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਸਿਵਿਲ ਸੋਸਾਇਟੀ ਸੰਗਠਨਾਂ ਦੇ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ।

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫਤਰ ਤੇ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗੈਰ-ਸਰਕਾਰੀ ਸੰਗਠਨਾਂ ਦੇ ਨਾਲ ਇਹ ਗੱਲਬਾਤ ਕੇਂਦਰ ਸਰਕਾਰ ਦੇ ਇੱਕ ਆਉਟਰੀਚ ਪ੍ਰੋਗਰਾਮ ਦਾ ਹਿੱਸਾ ਹੈ ਜੋ ਸਮਾਜ ਸੇਵਾ ਵਿੱਚ ਸ਼ਾਮਲ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਾਰਤਾ ਸਰਕਾਰ ਦੇ ਲਈ ਬਹੁਮੁੱਲੀ ਪ੍ਰਤੀਕਿਰਿਆ ਅਤੇ ਸੁਝਾਅ ਪ੍ਰਦਾਨ ਕਰਦੀ ਹੈ।

https://ci3.googleusercontent.com/proxy/RE5plmRwxfbMaL-xPCxO_o5yJnHCcHkI5FkPbmeJtT2QkiFbB3Jz9WBpyf1WqYwZK4FzlzD42ATb0fl9gQCBMXLVT1JpWqQrNAaFN0LuYJiMdNdPSz-4xzoZ_Q=s0-d-e1-ft#https://static.pib.gov.in/WriteReadData/userfiles/image/js-3(1)VO58.jpeg

ਕੇਂਦਰੀ ਮੰਤਰੀ ਨੇ ਸੰਗਠਨਾਂ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸਾਡੇ ਦੇਸ਼ ਦੇ ਕੋਨੇ-ਕੋਨੇ ਵਿੱਚ ਲੋਕਾਂ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦਾ ਅਵਸਰ ਪ੍ਰਦਾਨ ਕਰਦੇ ਹਨ। ਐਰੋਮੈਟਿਕ ਪੌਧਿਆਂ ਦੇ ਲਈ ਉੱਤਰਾਖੰਡ ਦੀ ਅਨੁਕੂਲ ਜਲਵਾਯੂ ਬਾਰੇ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ‘ਅਰੋਮਾ ਮਿਸ਼ਨ’ ਸ਼ੁਰੂ ਕੀਤਾ ਹੈ।

ਕੇਂਦਰੀ ਮੰਤਰੀ ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਸੀਐੱਸਆਈਆਰ ਉਤਪਾਦ ਵਿਕਾਸ ਤੋਂ ਲੈਕੇ ਮਾਰਕੀਟਿੰਗ ਤੱਕ ਵਿਆਪਕ ਸਹਿਯੋਗ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਨੌਜਵਾਨਾਂ ਨੇ ਪਿਛਲੇ 8 ਵਰ੍ਹਿਆਂ ਵਿੱਚ ਦੇਸ਼ ਨੂੰ ਸਟਾਰਟ-ਅਪ ਦਾ ਕੇਂਦਰ ਬਣਾ ਦਿੱਤਾ ਹੈ, ਲੇਕਿਨ ਸਾਨੂੰ ਆਈਟੀ-ਸਮਰੱਥ ਸੇਵਾ ਖੇਤਰ ਤੋਂ ਪਰੇ ਆਪਣੇ ਵਿਜ਼ਨ ਦਾ ਵਿਸਤਾਰ ਕਰਨ ਅਤੇ ਆਪਣੀ ਸਮਰੱਥਾ ਦਾ ਉਪਯੋਗ ਕਰਨ ਦੇ ਲਈ ਖੇਤੀਬਾੜੀ-ਤਕਨੀਕ ਖੇਤਰ ਨੂੰ ਦੇਖਣ ਦੀ ਜ਼ਰੂਰਤ ਹੈ।

ਕੇਂਦਰੀ ਮੰਤਰੀ ਨੇ ਇਹ ਵੀ ਹਿਮਾਇਤ ਕੀਤੀ ਕਿ ਸਿਹਤ ਖੇਤਰ ਵਿੱਚ ਕੰਮ ਕਰਨ ਵਾਲੇ ਗੈਰ –ਸਰਕਾਰੀ ਸੰਗਠਨ ਟੈਲੀਮੈਡੀਸਨ ‘ਤੇ ਸੰਭਾਵਨਾਵਾਂ ਦੀ ਹੋਰ ਖੋਜ ਕਰਨ। ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਜਿਹੇ ਪਹਾੜੀ ਰਾਜ ਵਿੱਚ ਅਜਿਹੇ ‘ਡਾਕਟਰ-ਔਨ-ਵ੍ਹੀਲ’ ਨਾ ਸਿਰਫ ਨਿਵਾਰਣ ਜਾਂਚ ਪ੍ਰਦਾਨ ਕਰ ਸਕਦੇ ਹਨ ਬਲਿਕ ਇੱਕ ਘੰਟੇ ਦੇ ਅੰਦਰ ਮਾਹਿਰ ਸਲਾਹ-ਮਸ਼ਵਰਾ ਵੀ ਪ੍ਰਦਾਨ ਕਰ ਸਕਦੇ ਹਨ।

ਡਾ. ਜਿਤੇਂਦਰ ਸਿੰਘ ਨੇ ਬਾਅਦ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਜਿੱਥੇ ਉਨ੍ਹਾਂ ਨੇ ਕਿਹਾ ਕਿ ਪਿਛਲੇ 8 ਵਰ੍ਹਿਆਂ ਨੇ ਦੇਸ਼ ਦੇ ਜਨਮਾਨਸ ਵਿੱਚ ਨਵੀਂ ਆਸ਼ਾ ਜਗਾਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਉਪੇਕਸ਼ਿਤ ਉੱਤਰ-ਪੂਰਬੀ ਭਾਰਤ ਵਿੱਚ ਵੱਡੇ ਪੈਮਾਨੇ ‘ਤੇ ਬੁਨਿਆਦੀ ਢਾਂਚੇ ਦਾ ਵਿਕਾਸ ਸਾਡੇ ਸਾਰੇ ਲੋਕਾਂ ਵਿੱਚ ਨਿਵੇਸ਼ ਕਰਨ ਦੀ ਸਰਕਾਰ ਦੀ ਇੱਛਾ ਦਾ ਪ੍ਰਮਾਣ ਹੈ। ਡਾ. ਸਿੰਘ ਨੇ ਕਿਹਾ ਕਿ ਇਨ੍ਹਾਂ ਹਿੱਸਿਆਂ ਵਿੱਚ ਰੇਲਵੇ ਅਤੇ ਹਵਾਈ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਮਤਲਬ ਬਾਕੀ ਭਾਰਤ ਤੋਂ ਉਨ੍ਹਾਂ ਦੇ ਅਲਗਾਵ ਦਾ ਅੰਤ ਹੈ।

https://ci6.googleusercontent.com/proxy/3k_5FHwC_lBAMYptpKRZwLHBa6fwfbsW7uXSG4EgR7VEOg8Da373WZXVhAaGjbh4nDnWj7DI2_wX6QfVy4rBzImm4t5mdHASyXSi1pYnGy5-TD-UKoVSyY8qcA=s0-d-e1-ft#https://static.pib.gov.in/WriteReadData/userfiles/image/js-4(1)BV6N.jpeg

ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ ਵਰ੍ਹਿਆਂ ਵਿੱਚ ਸਰਕਾਰ ਦਾ ਧਿਆਨ ਸਾਡੇ ਨੌਜਵਾਨਾਂ ਦੇ ਰੋਜ਼ਗਾਰ ਸਿਰਜਣ ਅਤੇ ਸਮਰੱਥਾ ਨਿਰਮਾਣ ‘ਤੇ ਰਿਹਾ ਹੈ। ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਲੋਕਾਂ ਦੇ ਲਈ ਕੀਤੀ ਜਾ ਰਹੀ ਕੜੀ ਮਿਹਨਤ ਨਾਲ ਭਾਰਤ ਦੀ ਅਗਵਾਈ ਵਿੱਚ ਵਿਸ਼ਵਾਸ ਪੈਦਾ ਹੋਇਆ ਹੈ। ਉਨ੍ਹਾਂ ਨੇ ਕਿਹਾ ਇਸ ਨਵੇਂ ਤੌਰ-ਤਰੀਕੇ ਅਤੇ ਸਾਡੀ ਰਾਜਨੀਤੀ ਦੇ ਇੱਕ ਨਵੇਂ ਸੱਭਿਆਚਾਰ ਨੂੰ ਸਾਡੇ ਨਾਗਰਿਕਾਂ ਨੂੰ ਸਮਰਥਨ ਦਿੱਤਾ ਹੈ ਜਿਨ੍ਹਾਂ ਨੇ ਸਰਕਾਰ ਵਿੱਚ ਆਪਣਾ ਵਿਸ਼ਵਾਸ ਜਤਾਇਆ ਹੈ।

<><><><><>


ਐੱਸਐੱਨਸੀ/ਆਰਟੀ



(Release ID: 1831531) Visitor Counter : 95


Read this release in: English , Urdu , Hindi