ਉਪ ਰਾਸ਼ਟਰਪਤੀ ਸਕੱਤਰੇਤ

ਭਾਰਤ-ਸੇਨੇਗਲ ਨੇ ਸੱਭਿਆਚਾਰਕ ਅਦਾਨ-ਪ੍ਰਦਾਨ, ਯੁਵਾ ਮਾਮਲਿਆਂ ਵਿੱਚ ਸਹਿਯੋਗ ਅਤੇ ਅਧਿਕਾਰੀਆਂ ਲਈ ਵੀਜ਼ਾ ਮੁਕਤ ਪ੍ਰਣਾਲੀ ਲਈ ਤਿੰਨ ਸਮਝੌਤਿਆਂ 'ਤੇ ਦਸਤਖਤ ਕੀਤੇ


ਭਾਰਤ ਵਿਕਾਸ ਵੱਲ ਵਧਦੇ ਕਦਮਾਂ ਵਿੱਚ ਸੇਨੇਗਲ ਦਾ ਇੱਕ ਭਰੋਸੇਮੰਦ ਭਾਈਵਾਲ ਬਣਨ ਲਈ ਪ੍ਰਤੀਬੱਧ - ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਡਕਾਰ ਵਿਖੇ ਉੱਦਮਤਾ ਟ੍ਰੇਨਿੰਗ ਅਤੇ ਵਿਕਾਸ ਕੇਂਦਰ (ਸੀਈਡੀਟੀ) ਦੀ ਅੱਪਗ੍ਰੇਡੇਸ਼ਨ ਦੇ ਪੜਾਅ II ਦਾ ਐਲਾਨ ਕੀਤਾ
ਸ਼੍ਰੀ ਨਾਇਡੂ ਨੇ ਸੇਨੇਗਲ ਦੇ ਰਾਸ਼ਟਰਪਤੀ ਨਾਲ ਵਫ਼ਦ ਪੱਧਰ ਦੀ ਗੱਲਬਾਤ ਕੀਤੀ

ਉਪ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਆਤੰਕਵਾਦ 'ਤੇ ਵਿਆਪਕ ਕਨਵੈਨਸ਼ਨ ਨੂੰ ਜਲਦੀ ਅਪਣਾਉਣ ਲਈ ਸੇਨੇਗਲ ਦੇ ਸਮਰਥਨ ਦੀ ਮੰਗ ਕੀਤੀ

ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਸੇਨੇਗਲ ਸਬੰਧਾਂ ਨੂੰ ਅੱਗੇ ਲਿਜਾਣ ਦੀ ਵੱਡੀ ਸੰਭਾਵਨਾ ਹੈ

Posted On: 02 JUN 2022 2:08PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ, ਜੋ ਤਿੰਨ ਦੇਸ਼ਾਂ ਦੇ ਦੌਰੇ 'ਤੇ ਹਨ, ਕੱਲ੍ਹ ਸੇਨੇਗਲ ਪਹੁੰਚੇ, ਜਿੱਥੇ ਡਕਾਰ ਹਵਾਈ ਅੱਡੇ 'ਤੇ ਸੇਨੇਗਲ ਦੀ ਤਰਫੋਂ ਤੋਂ ਵਿਦੇਸ਼ ਮੰਤਰੀ ਏਸਾਤਾ ਟਾਲ ਸਾਲ ਨੇ ਉਨ੍ਹਾਂ ਦਾ ਸੁਆਗਤ ਕੀਤਾ। ਸੇਨੇਗਲ ਦੀ ਇਹ ਪਹਿਲੀ ਉੱਚ ਪੱਧਰੀ ਭਾਰਤੀ ਯਾਤਰਾ ਹੈ ਅਤੇ ਇਹ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਦੋਵੇਂ ਦੇਸ਼ ਆਪਣੇ ਕੂਟਨੀਤਕ ਸਬੰਧਾਂ ਦੇ 60 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਨ।

https://static.pib.gov.in/WriteReadData/userfiles/image/image0013WAQ.jpg

https://static.pib.gov.in/WriteReadData/userfiles/image/image002MZT1.jpg

 

ਉਪ ਰਾਸ਼ਟਰਪਤੀ 1 ਜੂਨ, 2022 ਨੂੰ ਸੇਨੇਗਲ ਦੀ ਰਾਜਧਾਨੀ ਡਕਾਰ ਪਹੁੰਚੇ।

ਰਾਜਧਾਨੀ ਡਕਾਰ ਵਿੱਚ, ਸ਼੍ਰੀ ਨਾਇਡੂ ਨੇ ਸੇਨੇਗਲ ਦੇ ਮਾਣਯੋਗ ਰਾਸ਼ਟਰਪਤੀ ਮੈਕੀ ਸੈਲ ਨਾਲ ਵਫ਼ਦ ਪੱਧਰੀ ਗੱਲਬਾਤ ਦੀ ਅਗਵਾਈ ਕੀਤੀ ਅਤੇ ਸੇਨੇਗਲ ਨੂੰ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਢਾਂਚੇ ਦੁਆਰਾ ਹਰ ਤਰ੍ਹਾਂ ਨਾਲ ਸਮਾਜਿਕ-ਆਰਥਿਕ ਵਿਕਾਸ ਦਾ ਸਮਰਥਨ ਕਰਨ ਲਈ ਭਾਰਤ ਦੀ ਨਿਰੰਤਰ ਪ੍ਰਤੀਬੱਧਤਾ ਦਾ ਭਰੋਸਾ ਦਿਵਾਇਆ।

https://static.pib.gov.in/WriteReadData/userfiles/image/image003NQ3X.jpg

https://static.pib.gov.in/WriteReadData/userfiles/image/image00413BM.jpg

ਉਪ ਰਾਸ਼ਟਰਪਤੀ ਨਾਇਡੂ 1 ਜੂਨ, 2022 ਨੂੰ ਡਕਾਰ ਵਿੱਚ ਸੇਨੇਗਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਦੇ ਹੋਏ

ਇਨ੍ਹਾਂ ਵਾਰਤਾਵਾਂ ਦੇ ਦੌਰਾਨ, ਵਿਭਿੰਨ ਖੇਤਰਾਂ ਵਿੱਚ ਆਪਣੀ ਦੁਵੱਲੀ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਦੋਹਾਂ ਧਿਰਾਂ ਵੱਲੋਂ ਤਿੰਨ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ। ਪਹਿਲਾ ਸਮਝੌਤਾ ਕੂਟਨੀਤਕ ਅਤੇ ਸਰਕਾਰੀ ਪਾਸਪੋਰਟ ਧਾਰਕਾਂ ਲਈ ਵੀਜ਼ਾ-ਮੁਕਤ ਪ੍ਰਣਾਲੀ ਨਾਲ ਸਬੰਧਿਤ ਹੈ ਜੋ ਅਧਿਕਾਰੀਆਂ/ਰਾਜਦੂਤਾਂ ਦੀ ਨਿਰਵਿਘਨ ਯਾਤਰਾ ਰਾਹੀਂ ਦੋਹਾਂ ਦੇਸ਼ਾਂ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ​​ਕਰੇਗਾ।

ਦੂਸਰਾ ਸਮਝੌਤਾ 2022-26 ਦੀ ਮਿਆਦ ਲਈ ਕਲਚਰਲ ਐਕਸਚੇਂਜ ਪ੍ਰੋਗਰਾਮ (ਸੀਈਪੀ) ਦੇ ਨਵੀਨੀਕਰਣ ਨਾਲ ਸਬੰਧਿਤ ਹੈ। ਭਾਰਤੀ ਅਤੇ ਸੇਨੇਗਲੀ ਸੱਭਿਆਚਾਰ ਦੀ ਸਮ੍ਰਿੱਧੀ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਭਰੋਸਾ ਪ੍ਰਗਟਾਇਆ ਕਿ ਸੀਈਪੀ ਦੇ ਨਵੀਨੀਕਰਨ ਨਾਲ ਵਧੇਰੇ ਸੱਭਿਆਚਾਰਕ ਅਦਾਨ-ਪ੍ਰਦਾਨ ਹੋਵੇਗਾ, ਜਿਸ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਸੰਪਰਕ ਆਪਸੀ ਮਜ਼ਬੂਤ ਹੋਣਗੇ।

ਤੀਸਰਾ ਸਮਝੌਤਾ ਯੁਵਾ ਮਾਮਲਿਆਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਮੰਨਦੇ ਹੋਏ ਕਿ ਭਾਰਤ ਅਤੇ ਸੇਨੇਗਲ ਦੋਹਾਂ ਵਿੱਚ ਮੁਕਾਬਲਤਨ ਯੁਵਾ ਆਬਾਦੀ ਹੈ, ਉਪ ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਸਮਝੌਤਾ ਸਾਡੇ ਦੋਹਾਂ ਦੇਸ਼ਾਂ ਦੇ ਲਈ ਸੂਚਨਾ, ਗਿਆਨ ਅਤੇ ਚੰਗੇ ਅਭਿਆਸਾਂ ਅਤੇ ਨੌਜਵਾਨਾਂ ਦੇ ਅਦਾਨ-ਪ੍ਰਦਾਨ ਦੇ ਰਾਹੀਂ ਪਰਸਪਰ ਤੌਰ ’ਤੇ ਹੋਵੇਗਾ।

https://static.pib.gov.in/WriteReadData/userfiles/image/image005CM5D.jpg

https://static.pib.gov.in/WriteReadData/userfiles/image/image0067FLZ.jpg

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਡਾ. ਭਾਰਤੀ ਪਵਾਰ ਅਤੇ ਸੇਨੇਗਲ ਦੀ ਵਿਦੇਸ਼ ਮੰਤਰੀ ਸ਼੍ਰੀਮਤੀ ਏਸਾਤਾ ਟਾਲ ਸਾਲ ਨੇ 1 ਜੂਨ, 2022 ਨੂੰ ਡਕਾਰ ਵਿੱਚ ਉਪ ਰਾਸ਼ਟਰਪਤੀ ਨਾਇਡੂ ਅਤੇ ਸੇਨੇਗਲ ਦੇ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਸਮਝੌਤਿਆਂ 'ਤੇ ਦਸਤਖਤ ਕੀਤੇ ਅਤੇ ਉਨ੍ਹਾਂ ਦਾ ਅਦਾਨ-ਪ੍ਰਦਾਨ ਕੀਤਾ।

ਆਪਣੇ ਆਪ ਨੂੰ ਅਫ਼ਰੀਕਾ ਦੇ ਮਾਡਲ ਲੋਕਤੰਤਰਾਂ ਵਿੱਚੋਂ ਇੱਕ ਵਜੋਂ ਸਥਾਪਿਤ  ਕਰਨ ਲਈ ਸੇਨੇਗਲ ਦੀ ਤਾਰੀਫ਼ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਇਸ ਸਬੰਧ ਵਿੱਚ ਸੇਨੇਗਲ ਦੀ ਸਫਲਤਾ ਦੀ ਸ਼ਲਾਘਾ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਤੰਤਰ ਅਤੇ ਧਰਮ ਨਿਰਪੱਖਤਾ ਦੀਆਂ ਇਹ ਸਾਂਝੀਆਂ ਕਦਰਾਂ-ਕੀਮਤਾਂ ਦੋਹਾਂ ਦੇਸ਼ਾਂ ਦੇ ਦਰਮਿਆਨ ਨਿੱਘੇ ਅਤੇ ਦੋਸਤਾਨਾ ਸਬੰਧਾਂ ਦਾ ਅਧਾਰ ਬਣਦੀਆਂ ਹਨ।

ਉਪ ਰਾਸ਼ਟਰਪਤੀ ਨੇ ਇਸ ਤੱਥ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ ਪਿਛਲੇ ਇੱਕ ਸਾਲ ਦੌਰਾਨ ਭਾਰਤ-ਸੇਨੇਗਲ ਦੇ ਵਪਾਰ ਵਿੱਚ 37% ਦਾ ਵਾਧਾ ਹੋ ਕੇ ਇਹ 1.5 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ। ਉਨ੍ਹਾਂ ਨੇ ਟਰੇਡ ਬਾਸਕੇਟ ਖਾਸ ਤੌਰ 'ਤੇ ਖੇਤੀਬਾੜੀ, ਤੇਲ ਅਤੇ ਗੈਸ, ਸਿਹਤ, ਰੇਲਵੇ, ਮਾਈਨਿੰਗ, ਰੱਖਿਆ, ਹਰਿਤ ਊਰਜਾ ਆਦਿ ਦੇ ਖੇਤਰਾਂ ਵਿੱਚ ਵਿਭਿੰਨਤਾ ਲਿਆਉਣ ਦਾ ਸੱਦਾ ਦਿੱਤਾ।

ਸੇਨੇਗਲ ਤੋਂ ਖਾਦਾਂ ਦੇ ਮਹੱਤਵਪੂਰਨ ਹਿੱਸੇ ਫਾਸਫੇਟਸ ਦੀ ਭਾਰੀ ਭਾਰਤੀ ਦਰਾਮਦ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤੀ ਕੰਪਨੀਆਂ, ਖਾਸ ਤੌਰ 'ਤੇ ਹੈਵੀ ਅਰਥ ਮੂਵਰਸ ਉਪਕਰਣ ਕੰਪਨੀਆਂ, ਇਸ ਖੇਤਰ ਵਿੱਚ ਆਪਣੀ ਮੁਹਾਰਤ ਪੇਸ਼ ਕਰ ਸਕਦੀਆਂ ਹਨ।

ਕੌਮਾਂਤਰੀ ਸੌਰ ਗਠਜੋੜ ਦਾ ਮੈਂਬਰ ਬਣਨ ਲਈ ਸੇਨੇਗਲ ਦਾ ਧੰਨਵਾਦ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਆਈਐੱਸਏ ਅਤੇ ਵੰਨ ਸੰਨ ਵੰਨ ਵਰਲਡ ਵੰਨ ਗ੍ਰਿੱਡ (ਓਐੱਸਓਡਬਲਿਊਜੀ) ਪਹਿਲਕਦਮੀ ਦੇ ਅੰਦਰ ਸੇਨੇਗਲ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹੈ।

ਇਸ ਗੱਲ ਨੂੰ ਦੁਹਰਾਉਂਦੇ ਹੋਏ ਕਿ ਭਾਰਤ ਵਿਕਾਸ ਵੱਲ ਆਪਣੇ ਵਧਦੇ ਕਦਮਾਂ ਵਿੱਚ ਸੇਨੇਗਲ ਦਾ ਇੱਕ ਭਰੋਸੇਮੰਦ ਭਾਈਵਾਲ ਬਣਨ ਲਈ ਪ੍ਰਤੀਬੱਧ ਹੈ, ਸ਼੍ਰੀ ਨਾਇਡੂ ਨੇ ਐਲਾਨ ਕੀਤਾ ਕਿ ਡਕਾਰ ਵਿਖੇ ਉੱਦਮਤਾ ਟ੍ਰੇਨਿੰਗ ਅਤੇ ਵਿਕਾਸ ਕੇਂਦਰ (ਸੀਈਡੀਟੀ) ਦੀ ਅੱਪਗ੍ਰੇਡੇਸ਼ਨ  ਦੇ ਪੜਾਅ II ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਦਾ ਅਮਲ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਹ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਸੀਈਡੀਟੀ ਦੀ ਸਥਾਪਨਾ ਡਕਾਰ ਵਿੱਚ 2002 ਵਿੱਚ ਭਾਰਤੀ ਗ੍ਰਾਂਟ ਸਹਾਇਤਾ ਦੇ ਤਹਿਤ ਕੀਤੀ ਗਈ ਸੀ ਅਤੇ ਹਰ ਸਾਲ ਲਗਭਗ 1000 ਨੌਜਵਾਨ, ਭਾਵੇਂ ਮੁੱਖ ਤੌਰ 'ਤੇ ਸੇਨੇਗਲ ਤੋਂ, ਪਰ ਬਹੁਤ ਸਾਰੇ 19 ਹੋਰ ਅਫਰੀਕੀ ਦੇਸ਼ਾਂ ਤੋਂ ਵੀ, ਕੇਂਦਰ ਵਿੱਚ ਛੇ ਵੱਖ-ਵੱਖ ਵਿਸ਼ਿਆਂ ਵਿੱਚ ਟ੍ਰੇਨਿੰਗ ਪ੍ਰਾਪਤ ਕਰਦੇ ਹਨ।

ਇਹ ਨੋਟ ਕਰਦੇ ਹੋਏ ਕਿ ਸੇਨੇਗਲ, ਇੱਕ ਫ੍ਰੈਂਕੋਫੋਨ ਦੇਸ਼ ਹੋਣ ਦੇ ਨਾਤੇ, ਆਈਟੀਈਸੀ ਦੇ ਅਧੀਨ ਵੱਖ-ਵੱਖ ਟ੍ਰੇਨਿੰਗ/ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦਾ ਲਾਭ ਲੈਣ ਦੇ ਯੋਗ ਨਹੀਂ ਹੈ, ਜੋ ਕਿ ਅੰਗਰੇਜ਼ੀ ਭਾਸ਼ਾ ਵਿੱਚ ਹਨ, ਸ਼੍ਰੀ ਨਾਇਡੂ ਨੇ ਇੱਕ ਸਮੇਂ ਵਿੱਚ 20 ਵਿਅਕਤੀਆਂ ਲਈ ਸੇਨੇਗਲ ਦੇ ਜਨਤਕ ਸੇਵਕਾਂ ਲਈ ਅੰਗਰੇਜ਼ੀ ਟ੍ਰੇਨਿੰਗ 'ਤੇ ਇੱਕ ਵਿਸ਼ੇਸ਼ ਆਈਟੀਈਸੀ ਕੋਰਸ ਦੀ ਪੇਸ਼ਕਸ਼ ਕੀਤੀ।

2021 ਵਿੱਚ ਸੁਸ਼ਮਾ ਸਵਰਾਜ ਇੰਸਟੀਟਿਊਟ ਆਵ੍ ਫਾਰੇਨ ਸਰਵਿਸ (ਐੱਸਐੱਸਆਈਐੱਫਐੱਸ) ਅਤੇ ਸੇਨੇਗਲ ਦੇ ਵਿਦੇਸ਼ ਮੰਤਰਾਲੇ ਦੇ ਦਰਮਿਆਨ ਹਸਤਾਖਰ ਕੀਤੇ ਸਮਝੌਤਿਆਂ ਦਾ ਹਵਾਲਾ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਇਸ ਸਾਲ ਦੇ ਅੰਤ ਵਿੱਚ ਐੱਸਐੱਸਆਈਐੱਫਐੱਸ ਵਿੱਚ ਸੇਨੇਗਲ ਦੇ 15 ਡਿਪਲੋਮੈਟਾਂ ਦੇ ਇੱਕ ਬੈਚ ਨੂੰ ਟ੍ਰੇਨਿੰਗ ਦੇਣ ਦਾ ਐਲਾਨ ਕੀਤਾ।

ਇਹ ਮੰਨਦੇ ਹੋਏ ਕਿ ਬਹੁਤ ਸਾਰੇ ਅਫਰੀਕੀ ਵਿਦਿਆਰਥੀ ਉੱਚ ਸਿੱਖਿਆ ਲਈ ਭਾਰਤ ਆਉਂਦੇ ਹਨ, ਸ਼੍ਰੀ ਨਾਇਡੂ ਨੇ ਵੱਡੇ ਲਈ ਈ-ਵਿਦਯਾ ਭਾਰਤੀ ਅਤੇ ਈ-ਅਰੋਗਯ ਭਾਰਤੀ (ਈ-ਵੀਬੀਏਬੀ) ਪਹਿਲਕਦਮੀ (ਟੈਲੀ-ਐਜੂਕੇਸ਼ਨ ਅਤੇ ਟੈਲੀ-ਮੈਡੀਸਿਨ) ਨੂੰ ਸੇਨੇਗਲ ਦੇ ਵਿਦਿਆਰਥੀਆਂ ਦੇ ਲਾਭ ਲਈ ਲਾਗੂ ਕਰਨ ਵਿੱਚ ਸੇਨੇਗਲ ਨਾਲ ਸਹਿਯੋਗ ਵਧਾਉਣ ਦੀ ਮੰਗ ਕੀਤੀ। 

ਗੱਲਬਾਤ ਦੌਰਾਨ ਉਪ ਰਾਸ਼ਟਰਪਤੀ ਨੇ ਚਾਰ ਭਾਰਤੀ ਨਾਗਰਿਕਾਂ, ਜਹਾਜ਼ ਐੱਮਵੀ ਐਸੋ-6 ਦੇ ਚਾਲਕ ਦਲ ਦੇ ਮੈਂਬਰਾਂ ਦਾ ਮੁੱਦਾ ਵੀ ਉਠਾਇਆ, ਜੋ ਕਿ ਜੂਨ 2021 ਤੋਂ ਸੇਨੇਗਲ ਵਿੱਚ ਕਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਵਿੱਚ ਨਜ਼ਰਬੰਦ ਹਨ ਅਤੇ ਸੇਨੇਗਲ ਦੀ ਸਰਕਾਰ ਨੂੰ ਉਨ੍ਹਾਂ ਦੇ ਮੁਕੱਦਮੇ ਵਿੱਚ ਤੇਜ਼ੀ ਲਿਆਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਜੇ ਰਿਹਾਅ ਹੋ ਜਾਣ ਤਾਂ ਉਹ ਆਪਣੇ ਚਿੰਤਿਤ ਪਰਿਵਾਰਾਂ ਦੇ ਪਾਸ ਪਹੁੰਚ ਸਕਣ।

ਸ਼੍ਰੀ ਨਾਇਡੂ ਨੇ ਲਗਭਗ 2000 ਭਾਰਤੀ ਨਾਗਰਿਕਾਂ ਦੇ ਛੋਟੇ ਭਾਰਤੀ ਭਾਈਚਾਰੇ ਦੀ ਸੇਨੇਗਲੀ ਅਰਥਵਿਵਸਥਾ ਵਿੱਚ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਲਈ ਸ਼ਲਾਘਾ ਕੀਤੀ ਅਤੇ ਭਾਰਤੀ ਨਾਗਰਿਕਾਂ ਦੀ ਦੇਖਭਾਲ਼ ਕਰਨ ਲਈ ਸੇਨੇਗਲੀ ਸਰਕਾਰ ਦਾ ਧੰਨਵਾਦ ਕੀਤਾ।

ਭਾਰਤ ਦੀ ਸਥਾਈ ਯੂਐੱਨਐੱਸਸੀ ਮੈਂਬਰਸ਼ਿਪ ਲਈ ਸੇਨੇਗਲ ਦੇ ਸਮਰਥਨ ਦੀ ਪ੍ਰਸ਼ੰਸਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਇਜ਼ੁਲਵਿਨੀ ਸਹਿਮਤੀ ਅਤੇ ਸਿਰਤੇ ਘੋਸ਼ਣਾ ਪੱਤਰ ਵਿੱਚ ਦਰਜ ਸਾਂਝੀ ਅਫਰੀਕੀ ਸਥਿਤੀ ਲਈ ਭਾਰਤ ਦੇ ਅਟੁੱਟ ਸਮਰਥਨ ਨੂੰ ਦੁਹਰਾਇਆ ਅਤੇ ਅਫਰੀਕੀ ਮਹਾਦੀਪ ਨਾਲ ਹੋਈ ਇਤਿਹਾਸਿਕ ਬੇਇਨਸਾਫੀ ਨੂੰ ਸੁਧਾਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਪ੍ਰਭਾਵੀ ਅਤੇ ਸੁਧਾਰੇ ਬਹੁ-ਪੱਖਵਾਦ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਗੁਟ ਨਿਰਪੱਖ ਅੰਦੋਲਨ (ਐੱਨਏਐੱਮ) ਨੂੰ ਮੁੜ-ਉਤਸ਼ਾਹਿਤ ਕਰਨ ਅਤੇ ਮੁੜ-ਸੁਰਜੀਤ ਕਰਨ ਅਤੇ ਵਿਕਾਸਸ਼ੀਲ ਸੰਸਾਰ ਲਈ ਪ੍ਰਾਸੰਗਿਕਤਾ ਦੇ ਸਮਕਾਲੀ ਮੁੱਦਿਆਂ ਲਈ ਇਸ ਨੂੰ ਵਧੇਰੇ ਜਵਾਬਦੇਹ ਬਣਾਉਣ ਦਾ ਸੱਦਾ ਦਿੱਤਾ। ਸਾਰੇ ਰੂਪਾਂ ਅਤੇ ਪ੍ਰਗਟਾਵੇ ਵਿੱਚ ਆਤੰਕਵਾਦ ਦੀ ਨਿੰਦਾ ਕਰਦੇ ਹੋਏ, ਉਨ੍ਹਾਂ ਸੰਯੁਕਤ ਰਾਸ਼ਟਰ ਦੀ ਛਤਰ-ਛਾਇਆ ਹੇਠ ਅੰਤਰਰਾਸ਼ਟਰੀ ਆਤੰਕਵਾਦ (ਸੀਸੀਆਈਟੀ) 'ਤੇ ਵਿਆਪਕ ਕਨਵੈਨਸ਼ਨ (ਸੀਸੀਆਈਟੀ) ਨੂੰ ਜਲਦੀ ਅਪਣਾਉਣ ਲਈ ਸੇਨੇਗਲੀ ਸਮਰਥਨ ਦੀ ਮੰਗ ਕੀਤੀ, ਇਸ ਨੂੰ ਸਰਹੱਦ ਪਾਰ ਆਤੰਕਵਾਦ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਮਹੱਤਵਪੂਰਨ ਕਰਾਰ ਦਿੱਤਾ।

ਗੱਲਬਾਤ ਦੌਰਾਨ, ਉਪ ਰਾਸ਼ਟਰਪਤੀ ਨੇ ਸੇਨੇਗਲ ਨੂੰ ਅਫਰੀਕੀ ਸੰਘ ਦੀ ਪ੍ਰਧਾਨਗੀ ਸੰਭਾਲਣ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਹਾਲ ਹੀ ਵਿੱਚ ਹੋਏ ‘ਅਫਰੀਕਾ ਕੱਪ ਆਵ੍ ਨੇਸ਼ਨਸ’ ਫੁੱਟਬਾਲ ਟੂਰਨਾਮੈਂਟ ਵਿੱਚ ‘ਲਾਇਨਸ ਆਵ੍ ਟੇਰਾਂਗਾ’ ਦੀ ਜਿੱਤ ਲਈ ਸੈਨੇਗਲ ਦੇ ਰਾਸ਼ਟਰਪਤੀ ਅਤੇ ਲੋਕਾਂ ਨੂੰ ਵੀ ਵਧਾਈਆਂ ਦਿੱਤੀਆਂ ਅਤੇ ਕਤਰ ਵਿੱਚ ਹੋਣ ਵਾਲੇ ਫੀਫਾ ਟੂਰਨਾਮੈਂਟ ਲਈ ਸੇਨੇਗਲ ਦੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਡਾ. ਭਾਰਤੀ ਪ੍ਰਵੀਨ ਪਵਾਰ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ; ਸੰਸਦ ਮੈਂਬਰ ਸ਼੍ਰੀ ਸੁਸ਼ੀਲ ਕੁਮਾਰ ਮੋਦੀ, ਸੰਸਦ ਮੈਂਬਰ ਸ਼੍ਰੀ ਵਿਜੈ ਪਾਲ ਸਿੰਘ ਤੋਮਰ ਅਤੇ ਸੰਸਦ ਮੈਂਬਰ ਸ਼੍ਰੀ ਪੀ ਰਵਿੰਦਰਨਾਥ, ਸੀਨੀਅਰ ਅਧਿਕਾਰੀ ਅਤੇ ਹੋਰ ਪਤਵੰਤੇ ਇਸ ਮੌਕੇ ਮੌਜੂਦ ਸਨ।

*****

ਐੱਮਐੱਸ/ਆਰਕੇ/ਡੀਪੀ 



(Release ID: 1830917) Visitor Counter : 121