ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਰਾਸ਼ਟਰੀ ਟੂਰਿਜ਼ਮ ਨੀਤੀ ਦੇ ਡ੍ਰਾਫਟ ‘ਤੇ ਸਲਾਹ-ਮਸ਼ਵਰੇ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ
ਸ਼੍ਰੀ ਜੀ ਕਿਸ਼ਨ ਰੈੱਡੀ, ਸ਼੍ਰੀ ਨਿਤਿਨ ਜੈਰਾਮ ਗਡਕਰੀ, ਸ਼੍ਰੀ ਹਰਦੀਪ ਸਿੰਘ ਪੁਰੀ, ਸ਼੍ਰੀ ਮਨਸੁਖ ਮਾਂਡਵੀਯਾ, ਸ਼੍ਰੀ ਅਜੈ ਭੱਟ ਅਤੇ ਸ਼੍ਰੀ ਸ਼੍ਰੀਪਦ ਯੈੱਸੋ ਨਾਇਕ ਮੀਟਿੰਗ ਵਿੱਚ ਸ਼ਾਮਲ ਹੋਏ
Posted On:
02 JUN 2022 7:30PM by PIB Chandigarh
ਟੂਰਿਜ਼ਮ ਮੰਤਰਾਲੇ ਨੇ ਦਿਨ 01 ਜੂਨ 2022 ਨੂੰ ਨਵੀਂ ਦਿੱਲੀ ਵਿੱਚ ਚਾਣਕਯਪੁਰੀ ਦੇ ਹੋਟਲ ਅਸ਼ੋਕ ਵਿੱਚ ਰਾਸ਼ਟਰੀ ਟੂਰਿਜ਼ਮ ਨੀਤੀ ਦੇ ਡ੍ਰਾਫਟ ‘ਤੇ ਸਲਾਹ-ਮਸ਼ਵਰੇ ਲਈ ਇੱਕ ਸਲਾਹਕਾਰ ਮੀਟਿੰਗ ਦਾ ਆਯੋਜਨ ਕੀਤਾ।

ਰਾਸ਼ਟਰੀ ਟੂਰਿਜ਼ਮ ਨੀਤੀ ਦੇ ਡ੍ਰਾਫਟ ‘ਤੇ ਸਮੁੱਚੀ ਚਰਚਾ ਲਈ ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਵੱਖ-ਵੱਖ ਮੰਤਰਾਲੇ ਦੇ ਕੇਂਦਰੀ ਮੰਤਰੀਆਂ ਨੂੰ ਸੱਦਾ ਦਿੱਤਾ। ਮੀਟਿੰਗ ਵਿੱਚ ਰੋਡ ਟ੍ਰਾਂਸਪੋਰਟ ਅਤੇ ਵਾਟਰਵੇਅਜ਼ ਮੰਤਰੀ, ਸ਼੍ਰੀ ਨਿਤਿਨ ਜੈਰਾਮ ਗਡਕਰੀ, ਮਾਣਯੋਗ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ, ਸ਼੍ਰੀ ਮਨਸੁਖ ਮਾਂਡਵੀਯਾ ਸ਼ਾਮਲ ਹੋਏ। ਟੂਰਿਜ਼ਮ ਅਤੇ ਰੱਖਿਆ ਮੰਤਰੀ ਰਾਜ ਮੰਤਰੀ ਸ਼੍ਰੀ ਅਜੈ ਭੱਟ ਅਤੇ ਟੂਰਿਜ਼ਮ ਅਤੇ ਸ਼ਿਪਿੰਗ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੈੱਸੋ ਨਾਇਕ ਵੀ ਮੀਟਿੰਗ ਵਿੱਚ ਮੌਜੂਦ ਸਨ।
ਮੀਟਿੰਗ ਵਿੱਚ ਵੱਖ-ਵੱਖ ਕੇਂਦਰੀ ਮੰਤਰਾਲੇ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

ਰਾਸ਼ਟਰੀ ਟੂਰਿਜ਼ਮ ਨੀਤੀ ਦੇ ਡ੍ਰਾਫਟ ‘ਤੇ ਵਿਸਤਾਰ ਨਾਲ ਵਿਚਾਰ-ਵਟਾਦਰਾ ਕੀਤਾ ਗਿਆ। ਇਸ ਦੇ ਇਲਾਵਾ, ਸਲਾਹਕਾਰ ਮੀਟਿੰਗ ਦੇ ਦੌਰਾਨ ਸੱਦੇ ਮੈਬਰਾਂ ਦੁਆਰਾ ਵੱਖ-ਵੱਖ ਵੱਡਮੁੱਲੇ ਸੁਝਾਅ ਦਿੱਤੇ ਗਏ।
ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਬਹੁਮੁੱਲ ਸੁਝਾਵਾਂ ਦੀ ਸਰਾਹਨਾ ਕੀਤੀ। ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਮੀਟਿੰਗ ਦੇ ਦੌਰਾਨ ਪ੍ਰਾਪਤ ਵੱਖ-ਵੱਖ ਸੁਝਾਵਾਂ ਨੂੰ ਉਪਯੁਕਤ ਰੂਪ ਨਾਲ ਸ਼ਾਮਲ ਕਰਕੇ ਰਾਸ਼ਟਰੀ ਟੂਰਿਜ਼ਮ ਨੀਤੀ ਦੇ ਡ੍ਰਾਫਟ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
*******
ਐੱਨਬੀ/ਓਏ
(Release ID: 1830894)
Visitor Counter : 154