ਇਸਪਾਤ ਮੰਤਰਾਲਾ
azadi ka amrit mahotsav

ਐੱਨਐੱਮਡੀਸੀ ਨੇ ਉਤਪਾਦਨ ਵਿੱਚ ਨਿਰੰਤਰ ਵਾਧਾ ਦਰਜ ਕੀਤਾ

Posted On: 02 JUN 2022 10:16AM by PIB Chandigarh

 

ਆਪਣੀ ਵਿਕਾਸ ਯਾਤਰਾ ਜਾਰੀ ਰੱਖਦੇ ਹੋਏ ਖਾਣ ਪ੍ਰਮੁੱਖ ਐੱਨਐੱਮਡੀਸੀ ਨੇ ਵਿੱਤੀ ਸਾਲ 2023 ਦੇ ਦੂਸਰੇ ਮਹੀਨੇ ਵਿੱਚ ਕੱਚੇ ਲੋਹੇ ਦਾ 3.2 ਮਿਲੀਅਨ ਟਨ ਦਾ ਉਤਪਾਦਨ ਕੀਤਾ ਅਤੇ 2.65 ਮਿਲੀਅਨ ਟਨ ਵਿਕਰੀ ਕੀਤੀ।

ਮਈ 2022 ਵਿੱਚ ਕੱਚੇ ਲੋਹੇ ਦਾ ਉਤਪਾਦਨ ਮਈ 2021 ਵਿੱਚ ਪੈਦਾ ਹੋਏ 2.8 ਮਿਲੀਅਨ ਟਨ ਦੀ ਤੁਲਨਾ ਵਿੱਚ 14.3% ਅਧਿਕ ਸੀ। ਮਈ 2022 ਤੱਕ ਐੱਨਐੱਮਡੀਸੀ ਦਾ ਸੰਚਿਤ ਉਤਪਾਦਨ 6.35 ਮਿਲੀਅਨ ਟਨ ਰਿਹਾ, ਜੋ ਮਈ 2021 ਵਿੱਚ 5.91 ਮਿਲੀਅਨ ਟਨ ਸੰਚਿਤ ਉਤਪਾਦਨ ‘ਤੇ 7.4% ਦਾ ਵਾਧਾ ਹੈ। ਭਾਰਤ ਦੇ ਸਭ ਤੋਂ ਵੱਡੇ ਕੱਚੇ ਲੋਹੇ ਉਤਪਾਦਕ ਨੇ ਵਿੱਤੀ ਸਾਲ 2023 ਵਿੱਚ ਮਈ 2022 ਤੱਕ 5.77 ਮਿਲੀਅਨ ਟਨ ਦੀ ਵਿਕਰੀ ਕੀਤੀ।

ਐੱਨਐੱਮਡੀਸੀ ਦੇ ਸੀਐੱਮਡੀ ਸ਼੍ਰੀ ਸੁਮਿਤ ਦੇਬ ਨੇ ਆਪਣੀ ਟੀਮ ਨੂੰ ਇਸ ਪ੍ਰਦਰਸ਼ਨ ਲਈ ਵਧਾਈ ਦਿੰਦੇ ਹੋਏ ਕਿਹਾ, “ਉਤਪਾਦਨ ਵਿੱਚ ਸਾਡੀ ਨਿਰੰਤਰ ਵਾਧੇ ਨੇ ਐੱਨਐੱਮਡੀਸੀ ਨੂੰ ਨਾ ਕੇਵਲ ਭਾਰਤ ਵਿੱਚ ਸਭ ਤੋਂ ਤੇਜੀ ਨਾਲ ਵਧਦੀ ਕੱਚੇ ਲੋਹੇ ਮਾਈਨਿੰਗ ਕੰਪਨੀ ਬਣਾ ਦਿੱਤੀ ਹੈ। ਬਲਕਿ ਘਰੇਲੂ ਇਸਪਾਤ ਖੇਤਰ ਲਈ ਜ਼ਿਆਦਾਤਰ ਸਥਿਰ ਸਪਲਾਈਕਰਤਾ ਵੀ ਬਣਾ ਦਿੱਤਾ ਹੈ। ਅਸੀਂ ਆਪਣੇ ਕਾਰੋਬਾਰ ਵਿੱਚ ਨਵੇਂ ਯੁਗ ਦੀ ਟੈਕਨੋਲੋਜੀ ਅਤੇ ਡਿਜੀਟਲ ਦਖ਼ਲਅੰਦਾਜ਼ੀ ਨੂੰ ਵੱਡੇ ਪੈਮਾਨੇ ‘ਤੇ ਆਪਣਾ ਕੇ ਆਪਣੇ ਅਧਾਰ ਨੂੰ ਮਜ਼ਬੂਤ ਕੀਤਾ ਹੈ।

 

**********

M.V./A.K.N./S.K.


(Release ID: 1830543) Visitor Counter : 140


Read this release in: English , Urdu , Hindi , Tamil , Telugu