ਸਿੱਖਿਆ ਮੰਤਰਾਲਾ
azadi ka amrit mahotsav

ਸਕੂਲੀ ਸਿੱਖਿਆ ਮੰਤਰੀਆਂ ਦੀ ਕਾਨਫਰੰਸ ਗੁਜਰਾਤ ਦੇ ਗਾਂਧੀਨਗਰ ਵਿੱਚ ਸ਼ੁਰੂ


ਭਾਗੀਦਾਰਾਂ ਨੇ ਸਿੱਖਿਆ ਅਤੇ ਕੌਸ਼ਲ ਨਾਲ ਸਬੰਧਤ ਕਈ ਸੰਸਥਾਵਾਂ ਦਾ ਦੌਰਾ ਕੀਤਾ

Posted On: 01 JUN 2022 5:51PM by PIB Chandigarh

ਰਾਸ਼ਟਰੀ ਸਕੂਲ ਸਿੱਖਿਆ ਮੰਤਰੀਆਂ ਦੀ ਕਾਨਫਰੰਸ ਅੱਜ ਗੁਜਰਾਤ ਦੇ ਗਾਂਧੀ ਨਗਰ ਵਿੱਚ ਸ਼ੁਰੂ ਹੋ ਗਈ। ਕਾਨਫਰੰਸ ਵਿੱਚ ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਅਤੇ ਰਾਜ ਸਰਕਾਰਾਂ ਦੇ ਸਿੱਖਿਆ ਮੰਤਰੀ ਹਿੱਸਾ ਲੈ ਰਹੇ ਹਨ।

 

ਕਾਨਫਰੰਸ ਦੌਰਾਨ, ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੇ ਨਾਲ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਮੰਤਰੀ, ਕੌਸ਼ਲ ਵਿਕਾਸ ਅਤੇ ਉੱਦਮਤਾ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ; ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ, ਸਿੱਖਿਆ ਰਾਜ ਮੰਤਰੀ ਡਾ: ਸੁਭਾਸ਼ ਸਰਕਾਰ ਅਤੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਵਿਦਿਆ ਸਮੀਕਸ਼ਾ ਕੇਂਦਰ (ਵੀਐੱਸਕੇ), ਭਾਸਕਰਚਾਰੀਆ ਨੈਸ਼ਨਲ ਇੰਸਟੀਟਿਊਟ ਫਾਰ ਸਪੇਸ ਐਪਲੀਕੇਸ਼ਨਜ਼ ਐਂਡ ਜੀਓ-ਇਨਫਰਮੈਟਿਕਸ (ਬੀਆਈਐੱਸਏਜੀ), ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ (ਐੱਨਐੱਫਐੱਸਯੂ) ਅਤੇ ਇੰਟਰਨੈਸ਼ਨਲ ਆਟੋਮੋਬਾਈਲ ਸੈਂਟਰ ਆਵ੍ ਐਕਸੀਲੈਂਸ  (ਆਈਏਸੀਈ) ਦਾ ਦੌਰਾ ਕੀਤਾ।

 

ਭਾਗੀਦਾਰਾਂ ਨੇ ਸਿੱਖਿਆ ਮੰਤਰੀਆਂ ਅਤੇ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧਾਂ ਦੇ ਨਾਲ ਗਾਂਧੀਨਗਰ ਵਿੱਚ ਵਿਦਿਆ ਸਮੀਕਸ਼ਾ ਕੇਂਦਰ-ਵੀਐੱਸਕੇ ਦਾ ਦੌਰਾ ਕੀਤਾ। ਵੀਐੱਸਕੇ ਬਾਰੇ ਬੋਲਦਿਆਂ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਇਹ ਗੁਜਰਾਤ ਵਿੱਚ ਟੈਕਨੋਲੋਜੀ-ਸਮਰਥਿਤ ਸਿੱਖਿਆ ਦਾ ਇੱਕ ਪ੍ਰਮੁੱਖ ਕੇਂਦਰ ਹੈ। ਉਨ੍ਹਾਂ ਨੇ ਵੀਐਸਕੇ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਾਟਾ-ਸੰਚਾਲਿਤ ਦ੍ਰਿਸ਼ਟੀਕੋਣ ਦੀ ਵੀ ਸ਼ਲਾਘਾ ਕੀਤੀ, ਜਿਸ ਨੇ ਨਾਮਾਂਕਨ ਅਤੇ ਭਾਗੀਦਾਰੀ ਨੂੰ ਪ੍ਰੋਤਸਾਹਨ ਦਿੱਤਾ ਹੈ ਅਤੇ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਕੀਤਾ ਹੈ। ਪੂਰੇ ਭਾਰਤ ਵਿੱਚ ਸਿੱਖਣ ਦੇ ਬਿਹਤਰ ਨਤੀਜਿਆਂ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ, ਸ਼੍ਰੀ ਪ੍ਰਧਾਨ ਨੇ ਗੁਜਰਾਤ ਸਰਕਾਰ ਨੂੰ ਪ੍ਰਸ਼ਾਸਨ ਅਤੇ ਟੈਕਨੋਲੋਜੀ-ਸਮਰਥਿਤ ਸਿੱਖਣ ਵਿੱਚ ਸਰਵੋਤਮ ਅਭਿਆਸਾਂ ਨੂੰ ਸਾਂਝਾ ਕਰਨ ਲਈ ਵਰਕਸ਼ਾਪਾਂ ਦਾ ਆਯੋਜਨ ਕਰਨ ਲਈ ਪ੍ਰੋਤਸਾਹਿਤ ਕੀਤਾ।

 

ਭਾਗੀਦਾਰਾਂ ਨੇ ਬੀਆਈਐੱਸਏਜੀ-ਐੱਨ ਸਟੂਡੀਓ ਅਤੇ ਹੋਰ ਤਕਨੀਕੀ ਕੇਂਦਰਾਂ ਦਾ ਦੌਰਾ ਕੀਤਾ ਅਤੇ ਬੱਚਿਆਂ ਦੇ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਦੇ ਲਈ ਉੱਥੇ ਕੀਤੇ ਜਾ ਰਹੇ ਕਾਰਜਾਂ ਨੂੰ ਦੇਖਿਆ। ਇਸ ਦੌਰੇ ਦਾ ਉਦੇਸ਼ ਈ-ਸਮੱਗਰੀ ਦੇ ਪ੍ਰਸਾਰਣ ਅਤੇ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਭੂ-ਸੂਚਨਾ ਵਿਗਿਆਨ ਦੀ ਵਰਤੋਂ ਅਤੇ ਡਿਜੀਟਲ ਭੇਦਭਾਵ ਨੂੰ ਖਤਮ ਕਰਨ ਵਿੱਚ ਵਿਭਿੰਨ ਪਹਿਲੂਆਂ ਅਤੇ ਬੀਆਈਐੱਸਏਜੀ-ਐੱਨ ਦੀ ਭੂਮਿਕਾ 'ਤੇ ਹਿੱਤਧਾਰਕਾਂ ਦਾ ਅਨੁਕੂਲਨ ਕਰਨਾ ਹੈ।

ਡਾ: ਟੀ.ਪੀ. ਸਿੰਘ, ਡਾਇਰੈਕਟਰ ਜਨਰਲ, ਬੀਆਈਐੱਸਏਜੀ-ਐੱਨ, ਐੱਮਈਆਈਟੀਵਾਈ, ਗਾਂਧੀਨਗਰ, ਗੁਜਰਾਤ ਨੇ ਸਵਯਮ ਪ੍ਰਭਾ ਦੇ ਅੰਤਰਗਤ, ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ (ਸਕੂਲ, ਉੱਚ ਅਤੇ ਤਕਨੀਕੀ ਸਿੱਖਿਆ) ਲਈ ਨੇ 34 ਚੈਨਲਾਂ ਸਮੇਤ 51 ਚੈਨਲਾਂ ਦੇ ਮਾਧਿਅਮ ਨਾਲ ਈ-ਕੰਟੈਂਟ ਦਾ ਸਮਰਥਨ ਕਰਨ ਵਾਲੇ ਬੀਆਈਐੱਸਏਜੀ-ਐੱਨ ਦੁਆਰਾ ਕੀਤੀਆ ਗਈਆਂ ਵਿਭਿੰਨ ਗਤੀਵਿਧੀਆਂ ਅਤੇ ਪੀਐੱਮ ਈ-ਵਿੱਦਿਆ ਡੀਟੀਐੱਚ ਟੀਵੀ ਚੈਨਲ (ਇੱਕ ਕਲਾਸ-ਇੱਕ ਚੈਨਲ) ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕੀਤੀ।

ਡਾ. ਸਿੰਘ ਨੇ ਸਾਰਿਆਂ ਲਈ ਮਿਆਰੀ ਈ-ਕੰਟੈਂਟ ਉਪਲਬਧ ਕਰਾਉਣ ਲਈ 12 ਪੀਐਮ ਈ- ਵਿੱਦਿਆ ਡੀਟੀਐਚ ਟੀਵੀ ਚੈਨਲਾਂ ਨੂੰ ਸ਼ੁਰੂ ਕਰਨ ਅਤੇ ਇਨ੍ਹਾਂ ਚੈਨਲਾਂ ਦੀ ਗਿਣਤੀ 200 ਤੱਕ ਵਧਾਉਣ ਦੇ ਪਿੱਛੇ ਲੋਕਤੰਤਰਿਕ ਦ੍ਰਿਸ਼ਟੀਕੋਣ ਨੂੰ ਦੁਹਰਾਇਆ। ਡਾ. ਸਿੰਘ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ)-2020 ਦੀਆਂ ਸਿਫ਼ਾਰਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਥਾਨਕ ਭਾਸ਼ਾਵਾਂ, ਗਿਆਨ, ਵਿਭਿੰਨ ਵਿਸ਼ਿਆਂ, ਕੌਸ਼ਲ ਵਿਕਾਸ, ਸੱਭਿਆਚਾਰ, ਵਾਤਾਵਰਣ, ਪ੍ਰਤੀਯੋਗੀ ਪ੍ਰੀਖਿਆਵਾਂ ਲਈ ਕੋਚਿੰਗ ਆਦਿ 'ਤੇ ਕੇਂਦਰਿਤ ਈ-ਕੰਟੈਂਟ ਦੇ ਨਿਰਮਾਣ ਦਾ ਸੁਝਾਅ ਦਿੱਤਾ ਹੈ। 

 

ਇਸ ਮੌਕੇ 'ਤੇ ਬੋਲਦੇ ਹੋਏ, ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਥਾਨਕ ਭਾਸ਼ਾਵਾਂ ਸਮੇਤ ਬਾਲਵਾਟਿਕਾ ਤੋਂ ਲੈ ਕੇ 12ਵੀਂ ਜਮਾਤ ਤੱਕ ਦੀਆਂ ਸਾਰੀਆਂ ਜਮਾਤਾਂ ਲਈ ਮਿਆਰੀ ਈ-ਸਮੱਗਰੀ ਵਿਕਸਿਤ ਕਰਨ ਲਈ ਸਾਰੇ ਹਿੱਤਧਾਰਕਾਂ ਦੇ ਵਿੱਚ ਸਹਿਯੋਗਾਤਮਕ ਦ੍ਰਿਸ਼ਟੀਕੋਣ ਦਾ ਸੱਦਾ ਦਿੱਤਾ । ਉਨ੍ਹਾਂ ਨੇ ਬੀਆਈਐੱਸਏਜੀ-ਐੱਨ ਨੂੰ ਸਿੱਖਣ ਨੂੰ ਉਤਸ਼ਾਹਿਤ ਕਰਨ ਲਈ ਨਵੀਨਤਾਕਾਰੀ ਆਡੀਓ-ਵਿਜ਼ੂਅਲ ਸਮੱਗਰੀ ਵਿਕਸਿਤ ਕਰਨ ਸੁਵਿਧਾ ਦਾ ਉਪਯੋਗ ਕਰਨ ਲਈ ਲਈ ਆਪਣੀ ਸਹੂਲਤ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ।

 

ਭਾਗੀਦਾਰਾਂ ਨੇ ਨੈਸ਼ਨਲ ਫੋਰੈਂਸਿਕ ਸਾਇੰਸਸ ਯੂਨੀਵਰਸਿਟੀ ਦਾ ਵੀ ਦੌਰਾ ਕੀਤਾ। ਦੌਰੇ ਤੋਂ ਬਾਅਦ, ਸ਼੍ਰੀ ਪ੍ਰਧਾਨ ਨੇ ਕਿਹਾ, ਇਹ ਦੁਨੀਆ ਦੀ ਆਪਣੀ ਤਰ੍ਹਾ ਦੀ ਪਹਿਲੀ, ਅਤੇ ਇੱਕਮਾਤਰ ਸੁਪਰ-ਸਪੈਸ਼ਲਾਈਜ਼ਡ ਫੋਰੈਂਸਿਕ ਸਾਇੰਸਸ ਯੂਨੀਵਰਸਿਟੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਅਤੇ ਭਾਰਤ ਦਾ ਮਾਣ, ਐੱਨਐੱਫਐੱਸਯੂ ਰਾਸ਼ਟਰੀ ਮਹੱਤਵ ਦਾ ਇੱਕ ਸੰਸਥਾਨ ਹੈ ਜੋ ਸਿੱਖਿਅਤ ਪੇਸ਼ੇਵਰਾਂ ਦਾ ਇੱਕ ਵਰਗ ਤਿਆਰ ਕਰ ਰਿਹਾ ਹੈ ਅਤੇ ਸਾਈਬਰ ਰੱਖਿਆ ਅਤੇ ਅਗਲੀ ਪੀੜ੍ਹੀ ਦੇ ਖੁਫੀਆ ਮਾਹਿਰਾਂ ਦੀ ਮੰਗ ਨੂੰ ਪੂਰਾ ਕਰ ਰਿਹਾ ਹੈ। ਸ਼੍ਰੀ ਪ੍ਰਧਾਨ ਨੇ ਡਿਜੀਟਲ ਫੋਰੈਂਸਿਕ ਅਤੇ ਹੋਰ ਅੰਤਰ- ਅਨੁਸ਼ਾਸਨਾਤਮਕ ਖੇਤਰਾਂ ਵਿੱਚ ਕੌਸ਼ਲ ਵਿਕਾਸ ਅਤੇ ਕੌਸ਼ਲ ਵਾਧੇ ਲਈ ਐੱਨਐੱਫਐੱਸਯੂ ਅਤੇ ਕੌਸ਼ਲ ਵਿਕਾਸ ਮੰਤਰਾਲੇ ਦਰਮਿਆਨ ਆਪਸੀ ਸਹਿਯੋਗ ਦਾ ਸੱਦਾ ਦਿੱਤਾ ।

 

ਬਾਅਦ ਵਿੱਚ, ਭਾਗੀਦਾਰਾਂ ਨੇ ਇੰਟਰਨੈਸ਼ਨਲ ਆਟੋਮੋਬਾਈਲਜ਼ ਸੈਂਟਰ ਆਵ੍ ਐਕਸੀਲੈਂਸ ਦਾ ਦੌਰਾ ਕੀਤਾ। ਇਹ ਗਾਂਧੀਨਗਰ ਵਿੱਚ ਆਪਣੀ ਆਪਣੀ ਤਰ੍ਹਾ ਦਾ ਇੱਕ ਅਨੂਠਾ ਸੰਸਥਾਨ ਹੈ ਜੋ ਭਾਰਤੀ ਆਟੋਮੋਬਾਈਲ ਉਦਯੋਗ ਦੀਆਂ ਕੌਸ਼ਲ ਵਿਕਾਸ, ਸਿਖਲਾਈ ਅਤੇ ਖੋਜ ਲੋੜਾਂ ਨੂੰ ਪੂਰਾ ਕਰਦਾ ਹੈ। ਇਸ ਮੌਕੇ 'ਤੇ ਬੋਲਦੇ ਹੋਏ, ਸ਼੍ਰੀ ਪ੍ਰਧਾਨ ਨੇ ਕਿਹਾ ਕਿ, ਗੁਜਰਾਤ ਸਰਕਾਰ ਅਤੇ ਮਾਰੂਤੀ ਦੇ ਵਿੱਚ ਸਾਂਝਾ ਉੱਦਮ, ਆਈਏਸੀਈ ਉਦਯੋਗ-ਅਕਾਦਮਿਕ ਸਹਿਯੋਗ, ਮਿਸ਼ਰਤ ਅਤੇ ਰੋਜ਼ਗਾਰਮੁੱਖੀ ਸਿੱਖਿਆ ਦੀ ਇੱਕ ਅਦਭੁੱਤ ਉਦਾਹਰਣ ਹੈ। ਉਨ੍ਹਾਂ ਨੇ ਐੱਨਸੀਵੀਈਟੀ ਨੂੰ ਉੱਥੇ ਕਰਵਾਏ ਜਾਣ ਵਾਲੇ ਕੌਸ਼ਲ ਸਿਖਲਾਈ ਪ੍ਰੋਗਰਾਮਾਂ ਲਈ ਡਿਗਰੀਆਂ ਦੇ ਬਰਾਬਰ ਸਰਟੀਫਿਕੇਟ ਪ੍ਰਦਾਨ ਕਰਨ ਦੇ ਤਰੀਕੇ ਵਿਕਸਿਤ ਕਰਨ ਦਾ ਸੁਝਾਅ ਦਿੱਤਾ।

 

 *****

ਐੱਮਜੇਪੀਐੱਸ/ਏਕੇ


(Release ID: 1830504) Visitor Counter : 151


Read this release in: English , Urdu , Hindi , Manipuri