ਬਿਜਲੀ ਮੰਤਰਾਲਾ
ਰਾਸ਼ਟਰੀ ਤਾਪ ਬਿਜਲੀ ਨਿਗਮ-ਐੱਨਟੀਪੀਸੀ ਨੇ ਜੈਵ ਵਿਭਿੰਨਤਾ ਦੀ ਸੁਰੱਖਿਆ ਅਤੇ ਬਹਾਲੀ ਲਈ ਜੈਵ ਵਿਭਿੰਨਤਾ ਨੀਤੀ ਜਾਰੀ ਕੀਤੀ
Posted On:
31 MAY 2022 4:52PM by PIB Chandigarh
ਭਾਰਤ ਦੇ ਸਭ ਤੋਂ ਵੱਡੇ ਏਕੀਕ੍ਰਿਤ ਊਰਜਾ ਉਤਪਾਦਕ ਰਾਸ਼ਟਰੀ ਤਾਪ ਬਿਜਲੀ ਨਿਗਮ ਐੱਨਟੀਪੀਸੀ ਲਿਮਿਟਿਡ ਨੇ ਜੈਵ ਵਿਭਿੰਨਤਾ ਦੀ ਸੁਰੱਖਿਆ ਅਤੇ ਬਹਾਲੀ ਅਤੇ ਵਾਧੇ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਅਤੇ ਮਾਰਗਦਰਸ਼ਨ ਸਿਧਾਂਤ ਸਥਾਪਿਤ ਕਰਨ ਲਈ ਨਵੀਨੀਕਰਣ ਜੈਵ ਵਿਭਿੰਨਤਾ ਨੀਤੀ-2022 ਜਾਰੀ ਕੀਤੀ ਹੈ।
ਇਹ ਜੈਵ ਵਿਭਿੰਨਤਾ ਨੀਤੀ ਐੱਨਟੀਪੀਸੀ ਦੀ ਵਾਤਾਵਰਣ ਨੀਤੀ ਦਾ ਇੱਕ ਅਭਿੰਨ ਅੰਗ ਹੈ। ਇਸ ਦੇ ਉਦੇਸ਼ ਵਾਤਾਵਰਣ ਅਤੇ ਸਥਿਰਤਾ ਨੀਤੀਆਂ ਦੇ ਅਨੁਰੂਪ ਹਨ। ਇਸ ਦੇ ਇਲਾਵਾ, ਇਸ ਨੀਤੀ ਨੂੰ ਐੱਨਟੀਪੀਸੀ ਸਮੂਹ ਦੇ ਸਾਰੇ ਪੇਸ਼ੇਵਰਾਂ ਨੂੰ ਇਸ ਖੇਤਰ ਵਿੱਚ ਨਿਰਧਾਰਿਤ ਟੀਚਿਆਂ ਦੀ ਉਪਲੱਬਧੀ ਵਿੱਚ ਯੋਗਦਾਨ ਕਰਨ ਵਿੱਚ ਮਦਦ ਕਰਨ ਲਈ ਵੀ ਤਿਆਰ ਕੀਤਾ ਗਿਆ ਹੈ।
ਐੱਨਟੀਪੀਸੀ ਹਮੇਸ਼ਾ ਉੱਚ ਜੈਵ ਵਿਭਿੰਨਤਾ ਵਾਲੇ ਖੇਤਰਾਂ ਵਿੱਚ ਗਤੀਵਿਧੀਆਂ ਨਾਲ ਬਚਣ ਅਤੇ ਪ੍ਰੋਜੈਕਟ ਸਥਾਨਾਂ ਦੀ ਚੋਣ ਕਰਨ ਬਾਰੇ ਚੌਕਸ ਰਿਹਾ ਹੈ। ਕੰਪਨੀ ਵਰਤਮਾਨ ਵਿੱਚ ਸਾਰੇ ਮੌਜੂਦਾ ਪਲੇਟਫਾਰਮਾਂ ‘ਤੇ ਜੈਵ ਵਿਭਿੰਨਤਾ ਦੇ ਨੁਕਸਾਨ ਤੋਂ ਬਚਣ ਦੇ ਯਤਨ ਕਰ ਰਹੀ ਹੈ।
ਪ੍ਰਮੁੱਖ ਊਰਜਾ ਉਤਪਾਦਕ ਐੱਨਟੀਪੀਸੀ ਦਾ ਉਦੇਸ਼ ਆਪਣੀ ਮੁੱਲ ਲੜੀ ਵਿੱਚ ਜੈਵ ਵਿਭਿੰਨਤਾ ਦੇ ਸੰਕਲਪ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਹੈ ਅਤੇ ਐੱਨਟੀਪੀਸੀ ਦੀਆਂ ਵਿਵਸਾਇਕ ਇਕਾਈਆਂ ਅਤੇ ਉਸ ਦੇ ਆਸਪਾਸ ਪ੍ਰਿਥਵੀ ਦੀ ਵਿਭਿੰਨਤਾ ਨੂੰ ਸੁਨਿਸ਼ਚਿਤ ਕਰਨ ਲਈ ਸਾਰੇ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਜੈਵ ਵਿਭਿੰਨਤਾ ਦੇ ਸਥਾਈ ਪ੍ਰਬੰਧਨ ਲਈ ਇੱਕ ਇਹਤਿਆਹੀ ਦ੍ਰਿਸ਼ਟੀਕੋਣ ਅਪਣਾਉਣਾ ਹੈ।
ਐੱਨਟੀਪੀਸੀ 2018 ਵਿੱਚ ਜੈਵ ਵਿਭਿੰਨਤਾ ਨੀਤੀ ਜਾਰੀ ਕਰਨ ਵਾਲਾ ਪਹਿਲਾ ਜਨਤਕ ਉੱਦਮ ਸੀ। ਉਸੇ ਸਾਲ ਐੱਨਟੀਪੀਸੀ, ਭਾਰਤ ਵਪਾਰ ਤੇ ਜੈਵ ਵਿਭਿੰਨਤਾ ਪਹਿਲ (ਆਈਬੀਬੀਆਈ) ਦਾ ਮੈਂਬਰ ਬਣ ਗਿਆ ਸੀ।
ਐੱਨਟੀਪੀਸੀ ਆਪਣੀ ਸਮੱਰਥਾ ਨਿਰਮਾਣ ਦੇ ਹਿੱਸੇ ਦੇ ਰੂਪ ਵਿੱਚ, ਮਾਹਰਾਂ ਦੇ ਸਹਿਯੋਗ ਨਾਲ ਪ੍ਰੋਜੈਕਟ- ਵਿਸ਼ਿਸਟ ਅਤੇ ਰਾਸ਼ਟਰੀ ਪੱਧਰ ਦੇ ਟ੍ਰੇਨਿੰਗ ਦੇ ਰਾਹੀਂ ਜੈਵ ਵਿਭਿੰਨਤਾ ਬਾਰੇ ਸਥਾਨਿਕ ਸਮੁਦਾਏ, ਕਰਮਚਾਰੀਆਂ ਅਤੇ ਇਸ ਦੇ ਸਹਿਯੋਗੀਆਂ ਦਰਮਿਆਨ ਜੈਵ ਵਿਭਿੰਨਤਾ ਬਾਰੇ ਜਾਗਰੂਕਤਾ ਵਧਾ ਰਿਹਾ ਹੈ।
ਐੱਨਟੀਪੀਸੀ ਜੈਵ ਵਿਭਿੰਨਤਾ ਦੇ ਖੇਤਰ ਵਿੱਚ ਸਥਾਨਕ ਸਮੁਦਾਏ, ਸੰਗਠਨਾਂ, ਰੈਗੂਲੇਟਰੀ ਏਜੰਸੀਆਂ ਅਤੇ ਰਾਸ਼ਟਰੀ/ ਅੰਤਰਰਾਸ਼ਟਰੀ ਸਾਖ ਦੇ ਖੋਜ ਸੰਸਥਾਨਾਂ ਦੇ ਨਾਲ ਵੀ ਸਹਿਯੋਗ ਕਰ ਰਿਹਾ ਹੈ।
ਇਸ ਦੇ ਇਲਾਵਾ, ਐੱਨਟੀਪੀਸੀ ਆਪਣੀ ਪ੍ਰੋਜੈਕਟਾਂ ਦੀ ਯੋਜਨਾ ਅਤੇ ਨਿਸ਼ਪਾਦਨ ਦੇ ਦੌਰਾਨ ਵਾਤਾਵਰਣ, ਵਨ, ਵਣਜੀਵ, ਤੱਟ ਖੇਤਰ ਅਤੇ ਹਰਿਤ ਖੇਤਰ ਨਾਲ ਸੰਬੰਧਿਤ ਨਿਯਮਾਂ ਦਾ ਪਾਲਨ ਕਰਕੇ ਜੈਵ ਵਿਭਿੰਨਤਾ ਦੇ ਸੰਬੰਧ ਵਿੱਚ ਕਾਨੂੰਨੀ ਅਨੁਪਾਲਣ ਕਰੇਗਾ।
ਐੱਨਟੀਪੀਸੀ ਦੁਆਰਾ ਕੀਤੀ ਗਈ ਇੱਕ ਵੱਡੀ ਪਹਿਲ ਵਿੱਚ , ਕੰਪਨੀ ਨੇ ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਤੱਟ ਵਿੱਚ ਓਲਿਵ ਰਿਡਲੇ ਕੱਛੂਆਂ ਦੀ ਸੁਰੱਖਿਆ ਲਈ ਆਂਧਰਾ ਪ੍ਰਦੇਸ਼ ਵਣ ਵਿਭਾਗ ਦੇ ਨਾਲ ਪੰਜ ਸਾਲ ਦੇ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। 4.6 ਕਰੋੜ ਰੁਪਏ ਦੇ ਵਿੱਤੀ ਯੋਗਦਾਨ ਅਤੇ ਸਮੁਦਾਏ ਦੀ ਵਧੀ ਹੋਈ ਭਾਗੀਦਾਰੀ ਦੇ ਨਾਲ ਐੱਨਟੀਪੀਸੀ ਦੇ ਦਖ਼ਲਅੰਦਾਜ਼ੀ ਬਾਅਦ ਸਮੁੰਦਰ ਦੇ ਪਾਣੀ ਵਿੱਚ ਹੈਚਿੰਗ ਦੀ ਸੰਖਿਆ ਵਿੱਚ ਲਗਭਗ 2.25 ਗੁਣਾ ਵਾਧਾ ਹੋਇਆ ਹੈ।
************
ਐੱਨਜੀ
(Release ID: 1830207)