ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਸੂਰਤ ਹਵਾਈ ਅੱਡੇ ਦਾ ਵਿਸ਼ਵ ਪੱਧਰੀ ਸੁਵਿਧਾਵਾਂ ਦੇ ਨਾਲ ਸਮੁੱਚਾ ਵਿਕਾਸ ਹੋਵੇਗਾ
Posted On:
01 JUN 2022 12:36PM by PIB Chandigarh
ਗੁਜਰਾਤ ਦੀ ਵਿੱਤੀ ਰਾਜਧਾਨੀ ਅਤੇ ਭਾਰਤ ਵਿੱਚ ਹੀਰਾ ਅਤੇ ਕੱਪੜਾ ਕਾਰੋਬਾਰ ਦਾ ਕੇਂਦਰ ਸੂਰਤ ਵੱਡੀ ਸੰਖਿਆ ਵਿੱਚ ਹਵਾਈ ਯਾਤਰੀਆਂ ਨੂੰ ਆਕਰਸ਼ਿਤ ਕਰਦਾ ਹੈ। ਹਵਾਈ ਯਾਤਰੀਆਂ ਦੀ ਸੰਖਿਆ ਵਿੱਚ ਸ਼ਾਨਦਾਰ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਏਅਰਪੋਰਟ ਅਥਾਰਟੀ ਆਵ੍ ਇੰਡੀਆ(ਏਏਆਈ) 353 ਕਰੋੜ ਰੁਪਏ ਦੇ ਪ੍ਰੋਜੈਕਟ ਲਾਗਤ ਦੇ ਨਾਲ ਸੂਰਤ ਹਵਾਈ ਅੱਡੇ ਦੇ ਸਮੁੱਚੇ ਵਿਕਾਸ ਲਈ ਵਿਆਪਕ ਪੱਧਰ ‘ਤੇ ਕੰਮ ਕਰ ਰਿਹਾ ਹੈ।
ਵਿਕਾਸ ਪ੍ਰੋਜੈਕਟ ਵਿੱਚ ਮੌਜੂਦਾ ਟਰਮੀਨਲ ਭਵਨ ਦਾ 8474 ਵਰਗਮੀਟਰ ਨਾਲ 25520 ਵਰਗਮੀਟਰ ਤੱਕ ਵਿਸਤਾਰ ਸ਼ਾਮਲ ਹੈ। ਟਰਮੀਨਲ ਭਵਨ ਦੇ ਵਿਸਤਾਰ ਦੇ ਇਲਾਵਾ, ਹਵਾਈ ਜਹਾਜ਼ ਖੜੀ ਕਰਨ ਦੀ ਜਗ੍ਹਾ ਦਾ ਪੰਜ ਪਾਰਕਿੰਗ ਬੇਅ ਤੋਂ ਵਧਕੇ 18 ਪਾਰਕਿੰਗ ਬੇਅ ਤੱਕ ਵਿਸਤਾਰ ਅਤੇ ਸਮਾਨਾਂਤਰ ਟੈਕਸੀ ਟ੍ਰੈਕ (2905 ਮੀਟਰ X 30 ਮੀਟਰ) ਦਾ ਨਿਰਮਾਣ ਕਾਰਜ ਵੀ ਪ੍ਰਗਤੀ ‘ਤੇ ਹੈ।
ਪ੍ਰੋਜੈਕਟ ਦੇ ਪੂਰਾ ਹੋਣ ਦੇ ਬਾਅਦ ਨਵੇਂ ਅਤਿਆਧੁਨਿਕ ਵਿਸਤਾਰਿਤ ਟਰਮੀਨਲ ਭਵਨ ਵਿੱਚ ਵਿਅਸਤ ਸਮੇਂ ਦੇ ਦੌਰਾਨ 1200 ਘਰੇਲੂ ਅਤੇ 600 ਅੰਤਰਰਾਸ਼ਟਰੀ ਯਾਤਰੀ ਆ ਜਾ ਸਕਣਗੇ ਅਤੇ ਇਸ ਤਰ੍ਹਾਂ ਨਵੇਂ ਟਰਮੀਨਲ ਭਵਨ ਦੀ ਸਾਲਾਨਾ ਯਾਤਰੀ ਸਮਰੱਥਾ 26 ਲੱਖ ਹੋ ਜਾਵੇਗੀ। ਸਾਰੇ ਆਧੁਨਿਕ ਯਾਤਰੀ ਸੁਵਿਧਾਵਾਂ ਨਾਲ ਲੈਸ, ਟਰਮੀਨਲ ਭਵਨ ਵਿੱਚ 20 ਚੇਕ-ਇਨ ਕਾਊਂਟਰ, ਪੰਜ ਏਅਰੋਬ੍ਰਿਜ, ਇਨ-ਲਾਇਨ ਬੈਗੇਜ ਹੈਂਡਲਿੰਗ ਸਿਸਟਮ, ਆਉਣ ਵਾਲੇ ਯਾਤਰੀਆਂ ਲਈ ਪੰਜ ਕਨਵੇਅਰ ਬੇਲਟ ਹੋਣਗੇ। ਨਵੇਂ ਟਰਮੀਨਲ ਭਵਨ ਵਿੱਚ 475 ਕਾਰਾਂ ਨੂੰ ਖੜੀ ਕਰਨ ਦੀ ਸਮਰੱਥ ਵਾਲਾ ਇੱਕ ਪਾਰਕਿੰਗ ਖੇਤਰ ਵੀ ਹੋਣਗੇ।
ਇਹ ਟਰਮੀਨਲ ਸਥਿਰਤਾ ਵਿਸ਼ੇਸ਼ਤਾ ਦੇ ਨਾਲ –ਸਿਤਾਰਾ ਗ੍ਰਹਿ (ਜੀਆਰਆਈਐੱਚਏ) ਰੇਟੇਡ ਊਰਜਾ ਕੁਸ਼ਲ ਭਵਨ ਹੋਵੇਗਾ। ਟਰਮੀਨਲ ਭਵਨ ਦੇ ਅੰਦਰੂਨੀ ਹਿੱਸੇ ਵਿੱਚ ਗੁਜਰਾਤ ਦੀ ਕਲਾ ਅਤੇ ਸੰਸਕ੍ਰਿਤੀ ਦੀ ਝਲਕ ਹੋਵੇਗੀ। ਟਰਮੀਨਲ ਭਵਨ ਦੇ ਵਿਸਤਾਰ ਦਾ 58% ਤੋਂ ਅਧਿਕ ਕਾਰਜ ਪੂਰਾ ਹੋ ਚੁੱਕਿਆ ਹੈ ਅਤੇ ਭਵਨ 31 ਦਸੰਬਰ 2022 ਤੱਕ ਬਣਕੇ ਤਿਆਰ ਹੋ ਜਾਵੇਗੀ।
ਸੂਰਤ ਹਵਾਈ ਅੱਡਾ ਵੱਡੀ ਸੰਖਿਆ ਵਿੱਚ ਦੇਸ਼ ਭਰ ਦੇ ਵਪਾਰਕ ਸਮੁਦਾਏ ਦੀ ਸੇਵਾ ਕਰੇਗਾ ਕਿਉਂਕਿ ਇਹ ਦੇਸ਼ ਭਰ ਦੇ 16 ਸ਼ਹਿਰਾਂ ਨਾਲ ਸਿੱਧੇ ਜੁੜਿਆ ਹੋਇਆ ਹੈ। ਹਵਾਈ ਅੱਡੇ ਦਾ ਨਵਾ ਵਿਸ਼ਵ ਪੱਧਰੀ ਟਰਮੀਨਲ ਭਵਨ ਇਸ ਉਦਯੋਗਿਕ ਸ਼ਹਿਰ ਨਾਲ ਕਨੈਕਟੀਵਿਟੀ ਨੂੰ ਵਧਾਏਗਾ, ਜਿਸ ਵਿੱਚ ਖੇਤਰ ਦੇ ਸਮੁੱਚੇ ਵਿਕਾਸ ਨੂੰ ਗਤੀ ਮਿਲੇਗੀ।
ਟਰਮੀਨਲ ਨਿਰਮਾਣ ਕਾਰਜ ਪ੍ਰਗਤੀ ‘ਤੇ ਹੈ
ਛੱਤ ਦਾ ਕੰਮ ਪ੍ਰਗਤੀ ਤੇ
ਟਰਮੀਨਲ ਨਿਰਮਾਣ ਕਾਰਜ ਪ੍ਰਗਤੀ ਤੇ ਹੈ
ਸਮਾਨਾਂਤਰ ਟੈਕਸੀ ਟ੍ਰੈਕ ਦਾ ਕਾਰਜ ਪ੍ਰਗਤੀ ਤੇ ਹੈ
ਪਰਿਪ੍ਰੇਖ ਦ੍ਰਿਸ਼- ਟਰਮੀਨਲ ਬਿਲਡਿੰਗ
ਪਰਿਪ੍ਰੇਖ ਦ੍ਰਿਸ਼-ਸਿਟੀ ਸਾਈਡ ਕੈਨੋਪੀ
******
(Release ID: 1830203)
Visitor Counter : 164