ਰੱਖਿਆ ਮੰਤਰਾਲਾ

ਵਿਸ਼ਵ ਤੰਬਾਕੂ ਵਿਰੋਧ ਦਿਵਸ (World No Tobacco Day) ਦੇ ਅਵਸਰ ‘ਤੇ ਐੱਨਸੀਸੀ ਕੈਡੇਟਸ ਨੇ ਤੰਬਾਕੂ ਖਿਲਾਫ ਅਭਿਯਾਨ ਦਾ ਆਯੋਜਨ ਕੀਤਾ

Posted On: 31 MAY 2022 5:15PM by PIB Chandigarh

ਨੈਸ਼ਨਲ ਕੈਡੇਟ ਕੋਰਪਸ (ਐੱਨਸੀਸੀ) ਦੇ ਕੈਡੇਟਾਂ ਨੇ 31 ਮਈ, 2022 ਨੂੰ ਵਿਸ਼ਵ ਤੰਬਾਕੂ ਵਿਰੋਧ ਦਿਵਸ (World No Tobacco Day) ਦੇ ਅਵਸਰ ‘ਤੇ ਤੰਬਾਕੂ ਦਾ ਉਪਯੋਗ ਨਹੀਂ ਕਰਨ ਦੀ ਸਹੁੰ ਲਿੱਤੀ। ਇਸ ਰਾਸ਼ਟਰਵਿਆਪੀ ਅਭਿਯਾਨ ਦੇ ਤਹਿਤ, ਐੱਨਸੀਸੀ ਕੈਡੇਟਾਂ ਦੁਆਰਾ ਰੈਲੀਆਂ, ਨੁੱਕੜ ਨਾਟਕਾਂ ਅਤੇ ਪਰਚਿਆਂ ਦੀ ਵੰਡ ਕੀਤੀ ਗਈ ਅਤੇ ਤੰਬਾਕੂ ਦੇ ਉਪਯੋਗ ਤੋਂ ਦੂਰ ਰਹਿਣ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਸਾਰੇ ਪ੍ਰਕਾਰ ਦੇ ਉਪਲਬਧ ਸਾਧਨਾਂ ਦਾ ਉਪਯੋਗ ਕੀਤਾ ਗਿਆ।

ਵਿਗਿਆਨਿਕਾਂ ਦੁਆਰਾ ਕੀਤੀ ਗਈ ਰਿਸਰਚ ਵਿੱਚ ਤੰਬਾਕੂ ਦੇ ਉਪਯੋਗ ਨੂੰ ਕਈ ਬਿਮਾਰੀਆਂ ਵਿੱਚ ਵਾਧਾ ਹੋਣ ਨਾਲ ਜੋੜਿਆ ਗਿਆ ਹੈ, ਜੋ ਲੋਕਾਂ ਦੀ ਸਮਰੱਥਾ ਵਿੱਚ ਗਿਰਾਵਟ ਅਤੇ ਅਚਾਨਕ ਮੌਤ ਦਾ ਕਾਰਨ ਬਣਦੀ ਹੈ। ਵਿਸ਼ਵ ਤੰਬਾਕੂ ਵਿਰੋਧ ਦਿਵਸ ਦਾ ਉਦੇਸ਼ ਲੋਕਾਂ ਨੂੰ ਤੰਬਾਕੂ ਅਤੇ ਇਸ ਦੇ  ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ, ਲੋਕਾਂ ਨੂੰ ਉਨ੍ਹਾਂ ਦੇ ਸਿਹਤ ਅਤੇ ਤੰਦਰੁਸਤ ਜੀਵਨ ਬਾਰੇ ਦੱਸਣਾ ਅਤੇ ਲੋਕਾਂ ਨੂੰ ਉਨ੍ਹਾਂ ਦੇ ਭਵਿੱਖ ਦੀ ਸੁਰੱਖਿਆ ਕਰਨ ਦੇ ਲਈ ਪ੍ਰੋਤਸਾਹਿਤ ਕਰਨਾ ਹੈ।

15 ਲੱਖ ਤੋਂ ਜ਼ਿਆਦਾ ਕੈਡੇਟਾਂ ਦੀ ਸਮਰੱਥਾ ਦੇ ਨਾਲ, ਰਾਸ਼ਟਰੀ ਕੈਡੇਟ ਕੋਰਪਸ (ਐੱਨਸੀਸੀ) ਦੁਨੀਆ ਦਾ ਸਭ ਤੋਂ ਵੱਡਾ ਅਨੁਸ਼ਾਸਿਤ ਯੁਵਾ ਸੰਗਠਨ ਹੈ, ਜੋ ਸਮਾਜ ਵਿੱਚ ਆਪਣੇ ਯੋਗਦਾਨ ਦੇ ਦੁਆਰਾ ਵਿਆਪਕ ਰੂਪ ਵਿੱਚ ਸਮਾਜਿਕ ਜਾਗਰੂਕਤਾ ਅਭਿਯਾਨ ਦਾ ਸੰਚਾਲਨ ਕਰਦਾ ਹੈ।

https://ci4.googleusercontent.com/proxy/e8LVymmgTiC8MxTGKZqC11Uu5gvoRfebPn4aWVnRdONUkLMTfH7ly4I12RRaMiOr9OEDEaH4Fasnr8gvAyus5iKFRSkumCIzZ7-UvjTl0-wJBngYPpGVSu9fig=s0-d-e1-ft#https://static.pib.gov.in/WriteReadData/userfiles/image/image0015SGT.jpg

https://ci6.googleusercontent.com/proxy/x27HlB5pwAx7CHl1XibkMAvBzOcPJ3XxdLNzG1X4r2qZ6EoZt0ANWz33_xYZd3HnwALtZMpLa1OkKOM2HjMr3Gq2hlxcDbhF7koiXg_IVVB8N1aC5SETdzLaag=s0-d-e1-ft#https://static.pib.gov.in/WriteReadData/userfiles/image/image0022WYX.jpg 

*************

ਏਬੀਬੀ/ਐੱਸਆਰ/ਡੀਕੇ



(Release ID: 1830114) Visitor Counter : 179


Read this release in: English , Urdu , Hindi , Tamil