ਟੈਕਸਟਾਈਲ ਮੰਤਰਾਲਾ
ਵਿੱਤੀ ਸਾਲ 2021-22 ਵਿੱਚ ਭਾਰਤ ਦਾ ਕੱਪੜਾ ਨਿਰਯਾਤ ਹੁਣ ਤੱਕ ਦਾ ਸਭ ਤੋਂ ਅਧਿਕ ਦਰਜ ਕੀਤਾ ਗਿਆ
44 ਬਿਲੀਅਨ ਅਮਰੀਕੀ ਡਾਲਰ ਤੋਂ ਅਧਿਕ ਦਾ ਟੈਕਸਟਾਈਲ ਨਿਰਯਾਤ ਕੀਤਾ ਗਿਆ
Posted On:
31 MAY 2022 6:07PM by PIB Chandigarh
ਭਾਰਤ ਨੇ ਵਿੱਤੀ ਸਾਲ 2021-22 ਵਿੱਚ ਹਸਤਸ਼ਿਲਪ ਸਹਿਤ ਕੱਪੜਾ ਅਤੇ ਲਿਬਾਸ (ਟੀਐਂਡਏ) ਵਿੱਚ 44.4 ਬਿਲੀਅਨ ਅਮਰੀਕੀ ਡਾਲਰ ਨਿਰਯਾਤ ਕੀਤਾ ਹੈ। ਇਹ ਅੰਕੜੇ ਦਾ ਹੁਣ ਤੱਕ ਦਾ ਸਭ ਤੋਂ ਅਧਿਕ ਹੈ। ਇਸ ਵਿੱਚ ਵਿੱਤੀ ਸਾਲ 2020-21 ਅਤੇ ਵਿੱਤੀ ਸਾਲ 2019-20 ਨਾਲ ਸੰਬੰਧਿਤ ਅੰਕੜਿਆਂ ਦੀ ਤੁਲਨਾ ਦੇ ਕ੍ਰਮਵਾਰ 41 % ਅਤੇ 26% ਦਾ ਕਾਫੀ ਵਾਧੇ ਦਾ ਸੰਕੇਤ ਹੈ।
ਅਮਰੀਕਾ 27% ਹਿੱਸੇਦਾਰੀ ਦੇ ਨਾਲ ਸਭ ਤੋਂ ਅਧਿਕ ਨਿਰਯਾਤ ਕੀਤਾ ਗਿਆ। ਇਸ ਦੇ ਬਾਅਦ ਯੂਰਪੀਅਨ ਸੰਘ (18%), ਬੰਗਲਾਦੇਸ਼ (12%) ਅਤੇ ਸੰਯੁਕਤ ਅਰਬ ਅਮੀਰਾਤ (6%) ਦਾ ਸਥਾਨ ਹੈ।
ਉਤਪਾਦ ਸ਼੍ਰੇਣੀਆਂ ਦੇ ਸੰਦਰਭ ਵਿੱਚ, 2021-22 ਦੇ ਦੌਰਾਨ ਕ੍ਰਮਵਾਰ 39% ਹਿੱਸੇਦਾਰੀ ਦੇ ਨਾਲ ਕਪਾਹ ਦੇ ਕੱਪੜਿਆਂ ਦਾ ਨਿਰਯਾਤ 17.2 ਬਿਲੀਅਨ ਅਮਰੀਕੀ ਡਾਲਰ ਸਨ। ਇਸ ਨਾਲ ਵਿੱਤੀ ਸਾਲ 2020-21 ਅਤੇ ਵਿੱਤੀ ਸਾਲ 2019-20 ਦੀ ਤੁਲਨਾ ਵਿੱਚ 54 % ਅਤੇ 67% ਦਾ ਵਾਧਾ ਦਰਜ ਕੀਤਾ ਗਿਆ ਹੈ।
ਉਹ ਹੀ ਵਿੱਤੀ ਸਾਲ 2021-22 ਦੇ ਦੌਰਾਨ ਰੇਡੀ-ਮੇਡ ਗਾਰਮੈਂਟਸ ਦਾ ਨਿਰਯਾਤ 36% ਹਿੱਸੇਦਾਰੀ ਦੇ ਨਾਲ 16 ਬਿਲੀਅਨ ਅਮਰੀਕੀ ਡਾਲਰ ਸੀ। ਇਹ ਵਿੱਤੀ ਸਾਲ 2020-21 ਅਤੇ ਵਿੱਤੀ ਸਾਲ 2019-20 ਦੀ ਤੁਲਨਾ ਦੇ ਕ੍ਰਮਵਾਰ 31% ਅਤੇ 3% ਦੇ ਵਾਧੇ ਨੂੰ ਦਰਸਾਉਂਦਾ ਹੈ।
ਮੈਨ ਮੈਡ ਟੈਕਸਟਾਇਲਸ ਨਿਰਯਾਤ 14% ਹਿੱਸੇਦਾਰੀ ਦੇ ਨਾਲ 6.3 ਬਿਲੀਅਨ ਅਮਰੀਕੀ ਡਾਲਰ ਸਨ, ਜੋ ਕਿ ਵਿੱਤੀ ਸਾਲ 2020-21 ਅਤੇ ਵਿੱਤੀ ਸਾਲ 2019-20 ਦੀ ਤੁਲਨਾ ਵਿੱਚ 2021-22 ਦੇ ਦੌਰਾਨ ਕ੍ਰਮਵਾਰ 51% ਅਤੇ 18% ਦੇ ਵਾਧੇ ਨੂੰ ਦਰਸਾਉਂਦਾ ਹੈ।
ਵਿੱਤੀ ਸਾਲ 2021-22 ਦੇ ਦੌਰਾਨ ਹਸਤਸ਼ਿਲਪ ਦਾ ਨਿਰਯਾਤ 5% ਹਿੱਸੇਦਾਰੀ ਦੇ ਨਾਲ 2.1 ਬਿਲੀਅਨ ਅਮਰੀਕੀ ਡਾਲਰ ਸਨ। ਇਸ ਨਾਲ ਵਿੱਤੀ ਸਾਲ 2020-21 ਅਤੇ ਵਿੱਤੀ ਸਾਲ 2019-20 ਦੀ ਤੁਲਨਾ ਦੇ ਕ੍ਰਮਵਾਰ 22 % ਅਤੇ 16% ਦਾ ਵਾਧਾ ਦਰਜ ਕੀਤਾ ਗਿਆ ।
*****
ਏਡੀ/ਟੀਐੱਫਕੇ
(Release ID: 1830049)
Visitor Counter : 167