ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਰਾਸ਼ਟਰੀ ਏਆਈ ਪੋਰਟਲ (INDIAai.gov.in) ਨੇ ਆਪਣੀ ਦੂਜੀ ਵਰ੍ਹੇਗੰਢ ਮਨਾਈ


ਕਿਤਾਬਚਾ 'ਏਆਈ ਫਾਰ ਏਵਰੀਵਨ' ਰਿਲੀਜ਼ ਕੀਤਾ ਗਿਆ

'ਅਸੀਂ ਇਹ ਕਿਵੇਂ ਸੁਨਿਸ਼ਚਿਤ ਕਰੀਏ ਕਿ ਭਾਰਤ ਦੁਆਰਾ ਏਆਈ ਨੂੰ ਅਪਣਾਉਣ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਲਾਭ ਮਿਲੇਗਾ' ਵਿਸ਼ੇ 'ਤੇ ਚਰਚਾ ਹੋਈ।

Posted On: 30 MAY 2022 6:23PM by PIB Chandigarh

'ਰਾਸ਼ਟਰੀ ਏਆਈ ਪੋਰਟਲ (https://indiaai.gov.in)' ਦੀ ਦੂਜੀ ਵਰ੍ਹੇਗੰਢ 30 ਮਈ, 2022 ਨੂੰ ਮਨਾਈ ਗਈ। ਰਾਸ਼ਟਰੀ ਏਆਈ ਪੋਰਟਲ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ (ਐੱਮਈਆਈਟੀਵਾਈ), ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ) ਅਤੇ ਨੈੱਸਕੌਮ ਦੀ ਸੰਯੁਕਤ ਪਹਿਲ ਹੈ। ਪੋਰਟਲ ਦੇਸ਼  ਵਿੱਚ ਇੱਕ ਏਕੀਕ੍ਰਿਤ ਏਆਈ ਈਕੋਸਿਸਟਮ ਬਣਾਉਣ ਅਤੇ ਪੋਸ਼ਣ ਕਰਨ 'ਤੇ ਕੇਂਦ੍ਰਿਤ ਹੈ,  ਤਾਂਕਿ ਭਵਿੱਖ ਲਈ ਇੱਕ ਏਆਈ ਨਾਲ ਜੁੜੇ ਮਜ਼ਬੂਤ ਕਾਰਜਬਲ ਨੂੰ ਵਿਕਸਤ ਕਰਨ ਅਤੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਦੇਣ ਦੇ ਕ੍ਰਮ ਵਿੱਚ ਏਆਈ ਦੀ ਵਰਤੋਂ ਕਰਨ ਲਈ ਗਿਆਨ ਸਿਰਜਣ ਵਿੱਚ ਉਤਕ੍ਰਿਸ਼ਟ ਅਤੇ ਅਗਵਾਈ ਨੂੰ ਪ੍ਰੋਤਸਾਹਨ  ਦਿੱਤਾ ਜਾ ਸਕੇ ।

ਕੇਂਦਰੀ ਇਲੈਕਟ੍ਰਾਨਿਕਸ ਅਤੇ ਆਈਟੀ ਅਤੇ ਸੰਚਾਰ ਮੰਤਰੀ ਦੁਆਰਾ 30 ਮਈ, 2020 ਨੂੰ ਪੋਰਟਲ ਲਾਂਚ ਕੀਤਾ ਗਿਆ ਸੀ। ਉਦਘਾਟਨ ਤੋਂ ਬਾਅਦ, ਪੋਰਟਲ ਨੂੰ 1.2 ਮਿਲੀਅਨ ਪੇਜ ਵਿਯੂਜ਼ ਦੇ ਨਾਲ 4.5 ਲੱਖ ਤੋਂ ਵੱਧ ਲੋਕਾਂ ਦੁਆਰਾ ਦੇਖਿਆ ਗਿਆ ਹੈ।  ਵਰਤਮਾਨ ਵਿੱਚ ਪੋਰਟਲ ਵਿੱਚ ਏਆਈ ਉੱਤੇ 1151 ਲੇਖ, 701 ਖ਼ਬਰਾਂ, 98 ਰਿਪੋਰਟਾਂ, 95 ਕੇਸ ਸਟੱਡੀ ਅਤੇ 213 ਵੀਡੀਓਜ਼ ਦਾ ਪ੍ਰਭਾਵਸ਼ਾਲੀ ਭੰਡਾਰ ਹੈ। ਇਹ ਪੋਰਟਲ 121 ਸਰਕਾਰੀ ਪਹਿਲਾਂ ਅਤੇ 281 ਸਟਾਰਟਅੱਪ ਦੇ ਵੇਰਵਿਆਂ ਦੇ ਨਾਲ ਭਾਰਤ ਦੇ ਏਆਈ ਈਕੋਸਿਸਟਮ 'ਤੇ ਸਭ ਤੋਂ ਵਧੀਆ ਡਾਟਾਬੇਸ ਵਿੱਚੋਂ ਇੱਕ ਹੈ।

ਪਿਛਲੇ ਦੋ ਸਾਲਾਂ ਵਿੱਚ, ਪੋਰਟਲ ਨੇ ਲੈੱਬ2ਮਾਰਕੀਟ, ਏਆਈ ਰਾਊਂਡਟੇਬਲ ਵਿੱਚ ਮਹਿਲਾਵਾਂ, ਏਆਈ ਪੇਟੈਂਟ ਰਿਪੋਰਟ, ਸਟਾਰਟਅੱਪਸ ਲਈ ਇੱਕ ਜ਼ਿੰਮੇਵਾਰ ਏਆਈ ਹੈਂਡਬੁੱਕ, ਜ਼ਿੰਮੇਵਾਰ ਏਆਈ ਸਟਾਰਟਅੱਪ ਸਰਵੇਖਣ, ਪੋਡਕਾਸਟ ਅਤੇ ਏਆਈ ਸਟੈਂਡਰਡਜ਼ ਵਰਗੀਆਂ ਪ੍ਰਭਾਵਸ਼ਾਲੀ ਪਹਿਲਾਂ ਦੇ ਮਾਧਿਅਮ ਨਾਲ ਏਆਈ ਈਕੋਸਿਸਟਮ ਦੇ ਪ੍ਰਚਾਰ ਕਰਨ ਅਤੇ ਪੋਸ਼ਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।

 

INDIAai ਦੇ ਆਗਾਮੀ ਯਤਨਾਂ ਦਾ ਫੋਕਸ ਏਆਈ ਸਾਖਰਤਾ 'ਤੇ ਹੈ। INDIAai ਨੇ ਏਆਈ ਦੀਆਂ ਮੂਲ ਗੱਲਾਂ 'ਤੇ ਇੱਕ ਕਿਤਾਬਚਾ ਜਾਰੀ ਕੀਤਾ, ਜਿਸ ਦਾ ਸਿਰਲੇਖ ' 'ਏਆਈ ਫਾਰ ਏਵਰੀਵਨ' ਹੈ। ਕਿਤਾਬਚਾ ਦਾ ਉਦੇਸ਼ ਨੌਜਵਾਨਾਂ ਅਤੇ ਨਵੇਂ ਸਿਖਿਆਰਥੀਆਂ ਨੂੰ ਡਿਜੀਟਲ ਅੰਤਰ ਤੋਂ ਅਲੱਗ ਉਨ੍ਹਾਂ ਦੀਆਂ ਇੱਛਾਵਾਂ ਨੂੰ ਯੋਗ ਬਨਾਉਣ ਦੇ ਲਈ ਮੁਫਤ ਅਤੇ ਖੁੱਲ੍ਹੀ ਏਆਈ ਸਾਖਰਤਾ ਪ੍ਰਦਾਨ ਕਰਨਾ ਹੈ ।

 

ਵਰ੍ਹੇਗੰਢ ਦੇ ਪ੍ਰੋਗਰਾਮ ਵਿੱਚ INDIAAI ਦੀਆਂ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਅਤੇ ਆਉਣ ਵਾਲੇ ਸਾਲ ਲਈ ਯੋਜਨਾਵਾਂ ਸ਼ਾਮਲ ਕੀਤਾ ਗਿਆ । ਵਰਚੁਅਲ ਪ੍ਰੋਗਰਾਮ ਵਿੱਚ ਨੈੱਸਕੌਮ ਦੀ ਪ੍ਰਧਾਨ, ਸ਼੍ਰੀਮਤੀ ਦੇਬਜਾਨੀ ਘੋਸ਼, ਅਤੇ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐਨਈਜੀਡੀ) ਦੇ ਪ੍ਰਧਾਨ ਅਤੇ ਸੀਈਓ, ਸ਼੍ਰੀ ਅਭਿਸ਼ੇਕ ਸਿੰਘ,  ਵਿਚਕਾਰ ਇੱਕ ਸ਼ਾਨਦਾਰ  (ਸੁਰੁਚਿਪੂਰਣ) ਗੱਲਬਾਤ ਹੋਈ।

 

ਸ਼੍ਰੀ ਅਭਿਸ਼ੇਕ ਸਿੰਘ ਨੇ ਏਆਈ ਨੂੰ ਅਪਣਾਉਣ, ਏਆਈ ਅਧਾਰਿਤ ਆਵਾਜ਼ ਸਮਰਥਿਤ ਸੇਵਾਵਾਂ ਅਤੇ ਏਆਈ ਅਧਾਰਤ ਬਹੁ-ਭਾਸ਼ਾਈ ਸਮੱਗਰੀ ਦੀ ਉਪਲਬਧਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਏਆਈ ਅਧਾਰਤ ਹੱਲਾਂ ਬਾਰੇ ਦੱਸਿਆ ਜੋ ਸਰਕਾਰ ਦੁਆਰਾ ਚਾਲੂ ਕੀਤਾ ਗਿਆ ਹੈ ਅਤੇ ਮਾਈਗੌਵ ਹੈਲਪਡੈਸਕ, ਉਮੰਗ, ਸੇਵਾਵਾਂ ਦੀ ਪਾਤਰਤਾ ਅਧਾਰਤ ਖੋਜ ਆਦਿ ਦੇ ਪ੍ਰਭਾਵ ਅਤੇ ਸੰਭਾਵਿਤ ਨਤੀਜਿਆਂ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ  ਕਿਹਾ ਕਿ ਐੱਮਈਆਈਟੀਵਾਈ ਨੇ ਨੈਸ਼ਨਲ ਡਾਟਾ ਗਵਰਨੈਂਸ ਫਰੇਮਵਰਕ ਨੀਤੀ ਜਾਰੀ ਕੀਤੀ ਹੈ। ਉਨ੍ਹਾਂ ਨੇ ਡੇਟਾ ਨਾਲ ਸਬੰਧਤ ਏਆਈ ਦੇ ਮੌਕਿਆਂ, ਸਰਕਾਰ ਦੇ ਅੰਦਰ ਅਤੇ ਬਾਹਰ ਸਮਰੱਥਾ ਨਿਰਮਾਣ, ਜਾਗਰੂਕਤਾ ਅਤੇ ਸੰਚਾਰ ਅਤੇ ਏਆਈ ਖੋਜ ਆਦਿ ਬਾਰੇ ਵਿੱਚ ਜਾਣਕਾਰੀ ਦਿੱਤੀ ।

ਦੇਬਜਾਨੀ ਘੋਸ਼ ਨੇ ਏਆਈ ਦੇ ਲਾਭਾਂ ਨੂੰ ਸਮਾਜ ਦੇ ਕਮਜ਼ੋਰ ਵਰਗਾਂ ਤੱਕ ਪਹੁੰਚਾਉਣ ਦੇ ਲਈ ਡਿਜ਼ਾਈਨ ਸਿਧਾਂਤਾਂ ਦੇ ਰੂਪ ਵਿੱਚ ਸਮਾਵੇਸ਼ ਅਤੇ ਸੁਰੱਖਿਆ 'ਤੇ ਜ਼ੋਰ ਦਿੱਤਾ। ਮਾਨਵ ਕਾਰਜਾਂ ਕੇਂਦ੍ਰਿਤ ਕਾਰਜਾਂ 'ਤੇ ਜ਼ਿਆਦਾ ਧਿਆਨ ਦੇਣ ਦੇ ਨਾਲ, ਏਆਈ ਉਨ੍ਹਾਂ ਲੋਕਾਂ ਦੀ ਸ਼ਾਨਦਾਰ ਤਰੀਕੇ ਨਾਲ ਮੱਦਦ ਕਰ ਸਕਦਾ ਹੈ ਜੋ ਦੁਹਰਾਉਣ ਵਾਲੇ ਕੰਮ ਕਰਦੇ ਹਨ ਅਤੇ ਸਮਾਂ ਦੀ ਬੱਚਤ ਕਰਨਾ ਚਾਹੁੰਦੇ ਹਨ।  ਉਸਨੇ ਫਿਊਚਰਸਕਿਲਜ਼ ਪ੍ਰਾਈਮ ਅਤੇ ਏਆਈ ਨਾਲ ਸਬੰਧਤ ਨਵੇਂ ਕੌਸਲ ਸਿੱਖਣ ਲਈ ਕੋਡਿੰਗ ਦੇ ਉਪਯੋਗ ਬਾਰੇ ਵੀ ਗੱਲ ਕੀਤੀ।

 ************

ਆਰਕੇਜੇ/ਐੱਮ(Release ID: 1829926) Visitor Counter : 157


Read this release in: English , Urdu , Hindi , Marathi