ਰੱਖਿਆ ਮੰਤਰਾਲਾ

ਰੱਖਿਆ ਮੰਤਰਾਲੇ ਨੇ ਅੰਤਰਰਾਸ਼ਟਰੀ ਯੋਗ ਦਿਵਸ 2022 ਦਾ ਦੂਜਾ ਕਾਊਂਟਡਾਊਨ ਪ੍ਰੋਗਰਾਮ ਆਯੋਜਿਤ ਕੀਤਾ

Posted On: 31 MAY 2022 1:40PM by PIB Chandigarh

ਰੱਖਿਆ ਸਕੱਤਰ ਡਾ. ਅਜੈ ਕੁਮਾਰ ਨੇ 31 ਮਈ, 2022 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਮੰਤਰਾਲੇ (ਐੱਮਓਡੀ) ਦੁਆਰਾ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ 2022 ਦੇ ਕਾਊਂਟਡਾਊਨ ਪ੍ਰੋਗਰਾਮ ਦੀ ਅਗਵਾਈ ਕੀਤੀ। ਸਕੱਤਰ (ਪੂਰਵ ਸੈਨਿਕ ਭਲਾਈ) ਸ਼੍ਰੀ ਬੀ ਆਨੰਦ, ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਚੇਅਰਮੈਨ ਡਾ. ਜੀ ਸਤੀਸ਼ ਰੈੱਡੀ, ਵਿੱਤੀ ਸਲਾਹਕਾਰ (ਰੱਖਿਆ ਸੇਵਾਵਾਂ) ਸ਼੍ਰੀ ਸੰਜੀਵ ਮਿੱਤਲ ਅਤੇ ਰੱਖਿਆ ਮੰਤਰਾਲੇ (ਐੱਮਓਡੀ) ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਦੇ ਮਾਹਰਾਂ ਨੇ ਤਨਾਅ ਨਾਲ ਨਿਪਟਨ ਵਿੱਚ ਯੋਗ ਦੀ ਭੂਮਿਕਾ ਬਾਰੇ ਇੱਕ ਪੇਸ਼ਕਾਰੀ ਦਿੱਤੀ। 

ਇਸ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ, ਰੱਖਿਆ ਸਕੱਤਰ ਡਾ. ਅਜੈ ਕੁਮਾਰ ਨੇ ਦੈਨਿਕ ਜੀਵਨ ਵਿੱਚ ਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਯੋਗਾਅਭਿਆਸ ਸਰੀਰ ਅਤੇ ਮਨ ਦਰਮਿਆਨ ਤਾਲਮੇਲ ਪ੍ਰਦਾਨ ਕਰਕੇ ਸਰੀਰਿਕ ਅਤੇ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੇ ਰਾਹੀਂ ਭਾਰਤ ਨੇ ਇਸ ਪਾਰੰਪਰਿਕ ਅਭਿਆਸ ਦੀ ਵਿਰਾਸਤ ਨੂੰ ਫਿਰ ਤੋਂ ਹਾਸਿਲ ਕੀਤਾ ਹੈ। 

ਰੱਖਿਆ ਮੰਤਰਾਲੇ (ਐੱਮਓਡੀ) ਦੁਆਰਾ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ 2022 ਦਾ ਇਹ ਦੂਜਾ ਕਾਊਂਟਡਾਊਨ ਪ੍ਰੋਗਰਾਮ ਸੀ। ਇਸ ਤਰ੍ਹਾਂ ਦਾ ਪਹਿਲਾ ਪ੍ਰੋਗਰਾਮ 19 ਮਈ, 2022 ਨੂੰ ਆਯੋਜਿਤ ਕੀਤਾ ਗਿਆ ਸੀ, ਜਿਸ ਦੀ ਅਗਵਾਈ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੀਤੀ ਸੀ। ਉਨ੍ਹਾਂ ਨੇ ਲੋਕਾਂ ਨਾਲ ਸੁਖੀ ਅਤੇ ਸੰਤੁਲਿਤ ਜੀਵਨ ਲਈ ਨਿਯਮਿਤ ਰੂਪ ਤੋਂ ਯੋਗਾਅਭਿਆਸ ਕਰਨ ਦਾ ਸੱਦਾ ਦਿੱਤੀ ਸੀ।

https://www.pib.gov.in/PressReleasePage.aspx?PRID=1826553

 

**************

ABB/Savvy 



(Release ID: 1829925) Visitor Counter : 101


Read this release in: Tamil , English , Urdu , Hindi , Telugu