ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਐਨੀਮੇਸ਼ਨ ਫਿਲਮਾਂ ਭਾਈਚਾਰੇ ਦੀ ਆਵਾਜ਼ ਨੂੰ ਦਰਸ਼ਕਾਂ ਦੀ ਵੱਡੀ ਸੰਖਿਆ ਤੱਕ ਪਹੁੰਚਾਉਣ ਦਾ ਸਸ਼ੱਕਤ ਮਾਧਿਅਮ : ਦੇਬਜਾਨੀ ਮੁਖਰਜੀ


ਉੱਤਰ-ਪੂਰਬ ਦੇ ਫਿਲਮ ਨਿਰਮਾਤਾ ਲਾਭ ਦੀ ਬਜਾਏ ਫਿਲਮਾਂ ਦੇ ਜਨੂਨ ਨੂੰ ਲੈ ਕੇ ਚਿੰਤਤ : ਜੇਮਸ ਖੰਗੇਮਬਮ

'ਇਨਵੈਸਟਿੰਗ ਲਾਈਫ' ਜੀਵਨ ਦੀ ਹੋਂਦ ਬਾਰੇ ਇੱਕ ਫਿਲਮ ਹੈ: ਵੈਸ਼ਾਲੀ ਵਸੰਤ ਕੇਂਡਲ

Posted On: 30 MAY 2022 4:01PM by PIB Chandigarh

ਐੱਮਆਈਐੱਫਐੱਫ 2022 ਵਿੱਚ ਯਾਂਗੋਨ ਫਿਲਮ ਸਕੂਲ ਪੈਕੇਜ ਦੇ ਕਿਊਰੇਟਰ ਦੇਬਜਾਨੀ ਮੁਖਰਜੀ ਨੇ ਕਿਹਾ ਕਿ ਐਨੀਮੇਸ਼ਨ ਫਿਲਮਾਂ, ਭਾਵੇਂ ਕਿ ਇੱਕ ਵਿਸ਼ੇਸ਼ ਖੇਤਰ ਹੈ, ਭਾਈਚਾਰੇ ਦੀ ਆਵਾਜ਼ ਨੂੰ ਦਰਸ਼ਕਾਂ ਦੀ ਵੱਡੀ ਸੰਖਿਆ ਤੱਕ ਤੱਕ ਪਹੁੰਚਾਉਣ ਦਾ ਇੱਕ ਸ਼ਾਨਦਾਰ ਅਤੇ ਸਸ਼ੱਕਤ ਮਾਧਿਅਮ ਹੈ। ਉਹ ਮੁੰਬਈ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੇ 17ਵੇਂ ਐਡੀਸ਼ਨ ਵਿੱਚ ਆਯੋਜਿਤ # ਐੱਮਆਈਐੱਫਐੱਫ ਡਾਇਲਾਗ ਵਿੱਚ ਬੋਲ ਰਹੀ ਸੀ। ਓਪਨਿੰਗ ਡਾਕੂਮੈਂਟਰੀ ਫਿਲਮ ' ਮੀਰਾਮ - ਦਿ ਫਾਇਰਲਾਈਨ' ਦੇ ਨਿਰਦੇਸ਼ਕ ਜੇਮਸ ਖੰਗੇਮਬਮ ਅਤੇ ਹਿੰਦੀ ਡਾਕੂਮੈਂਟਰੀ  'ਇਨਵੈਸਟਿੰਗ ਲਾਈਫ' ਦੀ ਨਿਰਦੇਸ਼ਕ ਵੈਸ਼ਾਲੀ ਵਸੰਤ ਕੇਂਡਲ ਵੀ ਚਰਚਾ 'ਚ ਸ਼ਾਮਲ ਹੋਏ।

 

ਪੁਰਸਕਾਰ ਵਿਜੇਤਾ ਸੁਤੰਤਰ ਐਨੀਮੇਸ਼ਨ ਫਿਲਮ ਨਿਰਮਾਤਾ ਅਤੇ ਲੇਖਿਕਾ ਦੇਬਜਾਨੀ ਮੁਖਰਜੀ ਨੇ ਵੀ 'ਲਿੰਗ ਆਧਾਰਿਤ ਹਿੰਸਾ' ਅਤੇ 'ਦੋਸਤੀ ਦੀਆਂ ਕਹਾਣੀਆਂ' ਵਿਸ਼ਿਆਂ ਦੇ ਤਹਿਤ ਵਿਦਿਆਰਥੀ ਫਿਲਮਾਂ ਨੂੰ ਸਲਾਹ ਦੇਣ ਵਿੱਚ ਅਪਣਾਈ ਗਈ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ “ਅਸੀਂ ਉਨ੍ਹਾਂ ਵਿਦਿਆਰਥੀਆਂ ਦੀ ਚੋਣ ਕੀਤੀ ਜੋ ਵੱਖ-ਵੱਖ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਪਿਛੋਕੜ ਨਾਲ ਤਾਲੁੱਕ ਰੱਖਦੇ ਹਨ । ਉਨ੍ਹਾਂ ਕੋਲ ਕਲਾ ਜਾਂ ਫ਼ਿਲਮ ਨਿਰਮਾਣ ਦਾ ਕੋਈ ਪੂਰਵ ਅਨੁਭਵ ਜਾਂ ਸਿਖਲਾਈ ਨਹੀਂ ਹੈ। ਅਸੀਂ ਐਨੀਮੇਟਡ ਡਾਕੂਮੈਂਟਰੀ ਬਣਾਉਣ ਲਈ ਦੋ ਤੋਂ ਤਿੰਨ ਮਹੀਨੇ ਇਕੱਠੇ ਕੰਮ ਕੀਤਾ। ਵਿਦਿਆਰਥੀਆਂ ਨੇ ਕਮਿਊਨਿਟੀ ਦੇ ਯੋਗਦਾਨੀਆਂ ਦੇ ਆਡੀਓ ਕਥਾਵਾਂ ਨੂੰ ਰਿਕਾਰਡ ਕੀਤਾ ਅਤੇ ਉਨਾਂ ਨੂੰ ਐਨੀਮੇਸ਼ਨ ਫਿਲਮਾਂ ਵਿੱਚ ਬਦਲ ਦਿੱਤਾ ਗਿਆ।" ਦੇਬਜਾਨੀ ਨੇ ਇਹ ਵੀ ਭਰੋਸਾ ਪ੍ਰਗਟਾਇਆ ਕਿ ਐੱਮਆਈਐੱਫਐੱਫ ਵਰਗੇ ਮੰਚ ਐਨੀਮੇਸ਼ਨ ਫਿਲਮਾਂ ਦੀ ਬਿਹਤਰ ਮਾਰਕੀਟਿੰਗ ਅਤੇ ਵੰਡ ਵਿੱਚ ਮਦਦ ਕਰਨਗੇ।

 

ਐੱਮਆਈਐੱਫਐੱਫ 22 ਦੀ ਓਪਨਿੰਗ ਡਾਕੂਮੈਂਟਰੀ ਫਿਲਮ " ਮੀਰਾਮ - ਦ ਫਾਇਰਲਾਈਨ" ਦੇ ਨਿਰਦੇਸ਼ਕ ਜੇਮਸ ਖੰਗੇਮਬਮ ਨੇ ਕਿਹਾ ਕਿ ਨਾਰਥ ਈਸਟ ਦੇ ਫਿਲਮ ਨਿਰਮਾਤਾ ਮੁਨਾਫੇ ਦੀ ਬਜਾਏ ਫਿਲਮਾਂ ਦੇ ਜਨੂੰਨ ਲੈ ਕੇ ਚਿੰਤਤ ਰਹਿੰਦੇ ਹਨ । ਉਨ੍ਹਾਂ ਦੱਸਿਆ ਕਿ “ਕਿਉਂਕਿ ਇਹ ਵਾਤਾਵਰਨ 'ਤੇ ਬਣੀ ਡਾਕੂਮੈਂਟਰੀ ਫਿਲਮ ਹੈ, ਇਸ ਲਈ ਮੈਨੂੰ ਇਸ ਨੂੰ ਰਿਕਾਰਡ ਕਰਨ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ ਹੈ, ਇਸ ਫਿਲਮ ਨੂੰ ਬਣਾਉਣ 'ਤੇ ਲਗਭਗ 10 ਲੱਖ ਰੁਪਏ ਖਰਚ ਕੀਤੇ ਗਏ ਹਨ, ਪਰ ਮੈਨੂੰ ਇਸ ਤੋਂ ਕੋਈ ਵਿੱਤੀ ਲਾਭ ਨਹੀਂ ਨਹੀਂ ਮਿਲਿਆ ਹੈ। ਮੈਨੂੰ ਬਹੁਤ ਦਿਆਲਤਾ ਅਤੇ ਪ੍ਰਸ਼ੰਸਾ ਮਿਲ ਰਹੀ ਹੈ, ਪਰ ਪੈਸੇ ਨਹੀਂ ਮਿਲ ਰਿਹਾ ਹੈ "।

ਆਪਣੀ ਫਿਲਮ ਦੇ ਨਾਇਕ ਮੋਇਰੰਗਥਮ ਲੋਈਆ ਦੁਆਰਾ ਦਿੱਤੇ ਸੰਦੇਸ਼ ਨੂੰ ਯਾਦ ਕਰਦੇ ਹੋਏ ਜੇਮਸ ਖੰਗੇਮਬਮ ਨੇ ਕਿਹਾ ਕਿ ਕੁਦਰਤ ਤੋਂ ਮਨੁੱਖ ਦੀ ਉਮੀਦ ਕਦੇ ਖਤਮ ਨਹੀਂ ਹੁੰਦੀ ਅਤੇ ਇਸ ਨੂੰ ਰੋਕਣਾ ਹੋਵੇਗਾ। ਉਨ੍ਹਾਂ ਨੇ ਅੱਗੇ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕੀਤਾ ਜਿਸ ਨਾਲ ਉਹ ਇੱਕ ਪੱਤਰਕਾਰ ਤੋਂ ਇੱਕ ਫਿਲ਼ਮ ਨਿਰਮਾਤਾ ਦੇ ਰੂਪ ਵਿੱਚ ਅੱਜ ਸਭ ਦੇ ਸਾਹਮਣੇ ਹਨ ।

 

ਹਿੰਦੀ ਡਾਕੂਮੈਂਟਰੀ ਫਿਲਮ "ਇਨਵੈਸਟਿੰਗ ਲਾਈਫ" ਦੀ ਨਿਰਦੇਸ਼ਕ ਵੈਸ਼ਾਲੀ ਵਸੰਤ ਕੇਂਡਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਿਲਮ ਮਨੁੱਖਾਂ ਸਮੇਤ ਸਾਰੀਆਂ ਜਾਤੀਆਂ ਦੀ ਹੋਂਦ ਬਾਰੇ ਹੈ। ਉਨ੍ਹਾਂ ਨੇ ਕਿਹਾ ਕਿ "ਇਸ ਡਾਕੂਮੈਂਟਰੀ ਦਾ ਆਈਡਿਆ ਕਾਰਨਾਂ ਦੀ ਜਾਂਚ ਕਰਨ ਦੀ ਬਜਾਏ ਅਣਕਿਆਸੇ ਮੁਸੀਬਤਾਂ ਦੇ ਬਾਅਦ ਕੀਤੇ ਜਾਣ ਵਾਲੇ ਕਦਮਾਂ ਬਾਰੇ ਗੱਲ ਕਰਨਾ ਹੈ"। ਇਹ ਫਿਲਮ ਮਹਾਰਾਸ਼ਟਰ ਦੇ ਵੱਖ-ਵੱਖ ਖੇਤਰਾਂ ਦੇ ਤਿੰਨ ਆਮ ਲੋਕਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਜੋ ਇਕੱਲੇ ਅਤੇ ਰੋਜ਼ਾਨਾ ਦੇ ਆਧਾਰ 'ਤੇ ਸਾਥੀ ਇਨਸਾਨਾਂ, ਜਾਨਵਰਾਂ ਅਤੇ ਵਾਤਾਵਰਣ ਦੀ ਹੋਂਦ ਅਤੇ ਭਲਾਈ ਲਈ ਕੰਮ ਕਰਦੇ ਹਨ। ਇਸ ਮੌਕੇ 'ਤੇ ਇਨਵੈਸਟਿੰਗ ਲਾਈਫ ਦੇ ਨਾਇਕ ਮਾਜਿਦ ਅਤੇ ਰਾਘਵੇਂਦਰ ਨੰਦੇ ਵੀ  ਮੌਜੂਦ ਸਨ।

 

                                                 * * *

ਪੀਆਈਬੀ ਐੱਮਆਈਐੱਫਐੱਫ ਟੀਮ। ਬੀਐੱਸਐੱਨ/ਏਏ/ਡੀਆਰ/ਐਮਆਈਐੱਫਐੱਫ-21

ਸਾਡਾ ਮੰਨਣਾ ਹੈ ਕਿ ਤੁਹਾਡੇ ਵਰਗੇ ਫਿਲਮ ਪ੍ਰੇਮੀ ਦੇ ਚੰਗੇ ਸ਼ਬਦਾਂ ਨਾਲ ਚੰਗੀਆਂ ਫਿਲਮਾਂ ਚੱਲਦੀਆਂ ਹਨ। ਹੈਸ਼ਟੈਗਾਂ #AnythingForFilms / #FilmsKeLiyeKuchBhi ਅਤੇ #MIFF2022 ਦੀ ਵਰਤੋਂ ਕਰਕੇ ਸੋਸ਼ਲ ਮੀਡੀਆ 'ਤੇ ਫਿਲਮਾਂ ਲਈ ਆਪਣੇ ਪਿਆਰ ਨੂੰ ਸਾਂਝਾ ਕਰੋ। ਹਾਂ, ਫਿਲਮਾਂ ਲਈ ਪਿਆਰ ਫੈਲਾਓ!

# ਐੱਮਆਈਐੱਫਐੱਫ 2022 ਦੀ ਕਿਹੜੀ ਫਿਲਮ ਨੇ ਤੁਹਾਡੇ ਦਿਲ ਦੀ ਧੜਕਣ ਨੂੰ ਘੱਟ ਜਾਂ ਜ਼ਿਆਦਾ ਕਰ ਦਿੱਤਾ? ਹੈਸ਼ਟੈਗ #MyMIFFLove ਦੀ ਵਰਤੋਂ ਕਰਕੇ ਦੁਨੀਆ ਨੂੰ ਆਪਣੀਆਂ ਮਨਪਸੰਦ ਐੱਮਆਈਐੱਫਐੱਫ ਫਿਲਮਾਂ ਬਾਰੇ ਦੱਸੋ 

ਜੇਕਰ ਤੁਸੀਂ ਫਿਲਮ ਦੀ ਕਹਾਣੀ ਤੋਂ ਪ੍ਰਭਾਵਿਤ ਹੋ, ਤਾਂ ਸੰਪਰਕ ਕਰੋ! ਕੀ ਤੁਸੀਂ ਫਿਲਮ ਜਾਂ ਫਿਲਮ ਨਿਰਮਾਤਾ ਬਾਰੇ ਹੋਰ ਜਾਣਨਾ ਚਾਹੋਗੇ? ਖਾਸ ਤੌਰ 'ਤੇ, ਕੀ ਤੁਸੀਂ ਇੱਕ ਪੱਤਰਕਾਰ ਜਾਂ ਬਲੌਗਰ ਹੋ ਜੋ ਫਿਲਮ ਨਾਲ ਜੁੜੇ ਲੋਕਾਂ ਨਾਲ ਗੱਲ ਕਰਨਾ ਚਾਹੁੰਦੇ ਹੋ? ਪੀਆਈਬੀ ਤੁਹਾਡੀ  ਉਨ੍ਹਾਂ ਨਾਲ ਜੁੜਨ ਵਿੱਚ ਮਦਦ ਕਰ ਸਕਦਾ ਹੈ, ਸਾਡੇ ਅਧਿਕਾਰੀ ਮਹੇਸ਼ ਚੋਪੜੇ ਨਾਲ +91-9953630802 'ਤੇ ਸੰਪਰਕ ਕਰੋ। ਤੁਸੀਂ ਸਾਨੂੰ miff.pib[at]gmail[dot]com 'ਤੇ ਵੀ ਲਿਖ ਸਕਦੇ ਹੋ।

ਮਹਾਮਾਰੀ ਤੋਂ ਬਾਅਦ ਇਸ ਫਿਲਮ ਮਹੋਤਸਵ ਦੇ ਪਹਿਲੇ ਐਡੀਸ਼ਨ ਲਈ, ਫਿਲਮ ਪ੍ਰੇਮੀ ਮਹੋਤਸਵ ਵਿੱਚ ਔਨਲਾਈਨ ਵੀ ਹਿੱਸਾ ਲੈ ਸਕਦੇ ਹਨ। https://miff.in/delegate2022/hybrid.php?cat=aHlicmlk 'ਤੇ ਮੁਫਤ ਵਿਚ  ਔਨਲਾਈਨ ਪ੍ਰਤੀਨਿਧੀ (ਭਾਵ ਹਾਈਬ੍ਰਿਡ ਮੋਡ ਲਈ) ਦੇ ਰੂਪ ਵਿੱਚ ਮੁਫਤ ਰਜਿਸਟਰ ਕਰੋ। ਮੁਕਾਬਲੇ ਵਾਲੀਆਂ ਫ਼ਿਲਮਾਂ, ਜਦੋਂ ਵੀ ਇੱਥੇ ਉਪਲਬਧ ਹੋਣ, ਦੇਖੀਆਂ ਜਾ ਸਕਦੀਆਂ ਹਨ।

ਸੋਸ਼ਲ ਮੀਡੀਆ 'ਤੇ ਸਾਨੂੰ ਫਾਲੋ ਕਰੋ: @PIBMumbai ਫੇਸਬੁੱਕ ਆਈਕਨ /PIBMumbai /pibmumbai pibmumbai[at]gmail[dot]com ਦੇ ਲਈ ਇਮੇਜ਼ ਰਿਜਲਟ

 **************


(Release ID: 1829919) Visitor Counter : 160


Read this release in: English , Urdu , Marathi , Hindi